ਪੰਜਾਬ 'ਚ ਭਾਵੇਂ ਹੁਣ ਲੋਹੜਿਆਂ ਦੀ ਗਰਮੀ ਪੈ ਰਹੀ ਹੈ, ਪਰ ਇੱਥੇ ਆਸਟ੍ਰੇਲੀਆ 'ਚ ਠੰਢ ਪੈ ਰਹੀ ਹੈ। ਸਿਆਲ਼ਾਂ ਦੀ ਰੁੱਤ ਹੋਵੇ ਤੇ ਸਾਡੀ ਪੰਜਾਬੀ ਕਲਮ ਸਾਗ ਤੇ ਮੱਕੀ ਦੀ ਰੋਟੀ ਦੀ ਕੋਈ ਗੱਲ ਨਾ ਕਰੇ, ਇਹ ਕਿਵੇਂ ਹੋ ਸਕਦਾ ਹੈ।

1.
ਮਿੱਟੀ ਦਾ ਚੁੱਲ੍ਹਾ
ਮਿੱਟੀ ਦੀ ਹਾਂਡੀ ਧਰੀ
ਰਿੱਝਦਾ ਸਾਗ ।
2.
ਆਲਣ ਪਾਵੇ
ਘੋਟ ਕਰੇ ਮਲਾਈ
ਮੱਖਣੀ ਪਾਈ ।
3.
ਮੱਕੀ ਦੀ ਰੋਟੀ
ਥੱਪ ਲੋਹ 'ਤੇ ਪਾਈ
ਯਾਦਾਂ 'ਚ ਛਾਈ ।
ਜੋਗਿੰਦਰ ਸਿੰਘ 'ਥਿੰਦ'
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 51 ਵਾਰ ਖੋਲ੍ਹ ਕੇ ਪੜ੍ਹੀ ਗਈ।
1.
ਮਿੱਟੀ ਦਾ ਚੁੱਲ੍ਹਾ
ਮਿੱਟੀ ਦੀ ਹਾਂਡੀ ਧਰੀ
ਰਿੱਝਦਾ ਸਾਗ ।
2.
ਆਲਣ ਪਾਵੇ
ਘੋਟ ਕਰੇ ਮਲਾਈ
ਮੱਖਣੀ ਪਾਈ ।
3.
ਮੱਕੀ ਦੀ ਰੋਟੀ
ਥੱਪ ਲੋਹ 'ਤੇ ਪਾਈ
ਯਾਦਾਂ 'ਚ ਛਾਈ ।
ਜੋਗਿੰਦਰ ਸਿੰਘ 'ਥਿੰਦ'
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 51 ਵਾਰ ਖੋਲ੍ਹ ਕੇ ਪੜ੍ਹੀ ਗਈ।
ਵੱਡੇ ਜਿਗਰੇ ਵਾਲ਼ੀ ਸਾਡੇ ਥਿੰਦ ਅੰਕਲ ਦੀ ਕਲਮ ਅੱਜ ਸਾਨੂੰ ਬੀਤੇ ਪੰਜਾਬ ਦੇ ਦਿਨਾਂ 'ਚ ਲੈ ਗਈ। ਪਿੰਡ ਦਾ ਓਹ ਵਿਹੜਾ-ਜਿੱਥੇ ਚੁੱਲ੍ਹੇ-ਚੌਂਕੇ 'ਚ ਬੇਬੇ ਸਾਗ ਧਰੀ ਬੈਠੀ ਹੈ।
ReplyDeleteਸਾਗ ਨੂੰ ਘੋਟ ਕੇ ਮਲਾਈ ਵਰਗਾ ਬਣਾ ਕੇ, ਢੇਰ ਮੱਖਣੀ ਪਾ ਕੇ , ਮੱਕੀ ਦੀ ਰੋਟੀ ਨਾਲ਼ ਖਾਣ ਦਾ ਓਹ ਸੁਆਦ - ਅੱਜ ਫੇਰ ਚੇਤੇ ਆ ਗਿਆ।
ਮਿੱਟੀ ਦੀ ਹਾਂਡੀ ਤੇ ਲੋਹ ਦੀ ਸ਼ਬਦ ਸੰਭਾਲ ਸ਼ਲਾਘਾਯੋਗ ਹੈ।
ਮੂੰਹ ਵਿੱਚ ਪਾਣੀ ਆ ਗਿਆ । ਪਰ ਕੀ ਕੀਤਾ ਜਾਏ .....
ReplyDeleteਕੈਲਗਿਰੀ ਬੈਠਿਆਂ ਹੀ ਆਸਟ੍ਰੇਲੀਆ ਦੀ ਸਰਦ ਰੁੱਤ ਦਾ ਨਜ਼ਾਰਾ ਪੰਜਾਬੀ ਪਿੰਡ ਦੇ ਵਿਹੜੇ ਦੇ ਝਰੋਖੇ 'ਚੋਂ ਵੇਖ ਕੇ ਸੁਆਦ ਆ ਗਿਆ।
ReplyDeleteਮੱਕੀ ਦੀ ਰੋਟੀ ਤੇ ਸਰੋਂ ਦਾ ਸਾਗ !
ReplyDeleteਵਾਹ ਸੁਆਦ ਆ ਗਿਆ- ਪੰਜਾਬ 'ਚ ਭਾਵੇਂ ਗਰਮੀ ਹੀ ਹੈ - ਪਰ ਇੱਕ ਵਾਰ ਤਾਂ ਸਾਗ ਦੇ ਕੌਲੇ 'ਚ ਪਾਈ ਮੱਖਣੀ ਨੇ ਮੂੰਹ ਸੁਆਦ -ਸੁਆਦ ਕਰ ਦਿੱਤਾ।
ਆਪ ਸੱਭ ਦਾ, ਹੌਸਲਾ-ਅਫਜ਼ਾਈ ਲੈਈ , ਬਹੁਤ ਬਹੁਤ ਧੰਵਾਦ।
ReplyDelete"ਥਿੰਦ"