ਹਾੜ ਦੇ ਮਹੀਨੇ ਪੰਜਾਬ 'ਚ ਪੈਂਦੀ ਅੰਤਾਂ ਦੀ ਗਰਮੀ 'ਚ ਲੋਕ ਹੀ ਨਹੀਂ ਪਸ਼ੂ-ਪੰਛੀ ਵੀ ਮੀਂਹ ਨੂੰ ਉਡੀਕਦੇ ਨੇ। ਘਰ ਦੇ ਪਿਛਵਾੜੇ ਖੜ੍ਹੀਆਂ ਮੱਝਾਂ-ਗਾਵਾਂ ਤੇ ਆਲ੍ਹਣਿਆਂ 'ਚ ਪੰਛੀਆਂ ਦੇ ਵਰਤਾਰੇ ਨੂੰ ਕੋਈ-ਕੋਈ ਹੀ ਗਹੁ ਨਾਲ਼ ਵਾਚਦਾ ਹੈ । ਸਾਡੀ ਇੱਕ ਹਾਇਕੁ ਕਲਮ ਨੇ ਅਜਿਹੇ ਵਰਤਾਰਿਆਂ ਨੂੰ ਹਾਇਕੁ-ਕਾਵਿ 'ਚ ਪਰੋ ਕੇ ਸਾਡੇ ਲਈ ਪੇਸ਼ ਕੀਤਾ ਹੈ ।
1.
ਗਰਮੀ ਮਾਰੀ
ਪਿੰਡੇ 'ਤੇ ਫੇਰੇ ਜੀਭਾਂ
ਗਾਂ ਵੱਛੜੇ ਦੇ ।
2.
ਖੜ੍ਹਾ ਵੱਛੜਾ
ਸੁਣਦਾ ਕੰਨ ਚੁੱਕ
ਬੱਦਲ ਗੱਜੇ।
3.
ਮੀਂਹ ਵਰ੍ਹਦਾ
ਆਲ੍ਹਣਿਆਂ 'ਚ ਬੋਟ
ਚੀਂ-ਚੀਂ ਕਰਦੇ ।
ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ- ਦੌਧਰ)
1.

ਪਿੰਡੇ 'ਤੇ ਫੇਰੇ ਜੀਭਾਂ
ਗਾਂ ਵੱਛੜੇ ਦੇ ।
2.
ਖੜ੍ਹਾ ਵੱਛੜਾ
ਸੁਣਦਾ ਕੰਨ ਚੁੱਕ
ਬੱਦਲ ਗੱਜੇ।
3.
ਮੀਂਹ ਵਰ੍ਹਦਾ
ਆਲ੍ਹਣਿਆਂ 'ਚ ਬੋਟ
ਚੀਂ-ਚੀਂ ਕਰਦੇ ।
ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ- ਦੌਧਰ)
ਦਵਿੰਦਰ ਭੈਣ ਜੀ ਦੇ ਸਾਰੇ ਹਾਇਕੁ ਬਹੁਤ ਵਧੀਆ ਲੱਗੇ।
ReplyDeleteਹਾਇਕੁ ਪੜ੍ਹ ਕੇ ਲੱਗਾ.....ਹਾਂ ਸੱਚੀਂ ਇਓਂ ਹੀ ਤਾਂ ਹੁੰਦਾ ਹੈ .....
ਖੜ੍ਹਾ ਵੱਛੜਾ
ਸੁਣਦਾ ਕੰਨ ਚੁੱਕ
ਬੱਦਲ਼ ਗੱਜੇ।
ਛੋਟੀਆਂ-ਛੋਟੀਆਂ ਪਰ ਦਿਲਚਸਪ ਗੱਲਾਂ ਵੱਲ ਧਿਆਨ ਦਿਵਾਉਣ ਲਈ ਦਵਿੰਦਰ ਭੈਣ ਜੀ ਦਾ ਧੰਨਵਾਦ ।
ਸਾਡੇ ਆਲ਼ੇ-ਦੁਆਲ਼ੇ ਕਿੰਨਾ ਕੁਝ ਵਾਪਰਦਾ ਹੈ- ਅਸੀਂ ਕਦੇ ਧਿਆਨ ਹੀ ਨਹੀਂ ਦਿੰਦੇ। ਪਰ ਇੱਕ ਕਵੀ ਦੀ ਅੱਖੋਂ ਇਹ ਕਦੇ ਲੁਕਿਆ ਨਹੀਂ ਰਹਿ ਸਕਦਾ। ਦਵਿੰਦਰ ਭੈਣ ਜੀ ਨੇ ਇਹੋ ਕਮਾਲ ਆਪਣੇ ਇਨ੍ਹਾਂ ਹਾਇਕੁਆਂ 'ਚ ਦਿਖਾਇਆ ਹੈ।
ReplyDeleteਪਹਿਲੇ ਦੋ ਹਾਇਕੁਆਂ 'ਚ ਬਾਹਰਲ਼ੇ ਘਰ ਡੰਗਰਾਂ ਵਾਲ਼ਾ ਵਾੜਾ ਦਿੱਖਾਈ ਦਿੰਦਾ ਹੈ ।
ਤੇ ਫੇਰ ਮੀਂਹ ਪੈਣ ਮਗਰੋਂ ਆਲ੍ਹਣਿਆਂ 'ਚ ਬੋਟਾਂ ਦੀ ਲਾਈ ਚੀਂ-ਚੀਂ ਅੱਜ ਹਾਇਕੁ-ਲੋਕ 'ਤੇ ਸਾਫ਼ ਸੁਣਾਈ ਦੇ ਰਹੀ ਹੈ ।
ਇਹੋ ਹਾਇਕੁ ਕਵੀ ਦੀ ਕਲਮ ਦੀ ਤਾਕਤ ਹੈ।
ਭੈਣ ਜੀ ਨੂੰ ਵਧੀਆ ਹਾਇਕੁ ਸਾਂਝੇ ਕਰਨ ਲਈ ਬਹੁਤ ਵਧਾਈ।
ਸਾਰੀ ਰਚਨਾ ਨੇ ਅਸਲ ਦੀ ਬੜੀ ਸੋਹਣੀ ਤਸਵੀਰ ਖਿੱਚੀ ਹੈ ।
ReplyDelete