ਪੰਜਾਬ ਦੇ ਬੀਤੇ ਦਿਨਾਂ ਦੀਆਂ ਯਾਦਾਂ ਨੂੰ ਅਜੋਕੇ ਪਲਾਂ ਦੇ ਧਾਗੇ ਪਰੋਦਿੰਆਂ ਸਾਡੀ ਇੱਕ ਹਾਇਕੁ ਕਲਮ ਨੇ ਅੱਜ ਜੋ ਬਿਆਨਿਆ ਹੈ ਸਾਡੇ ਸਾਰਿਆਂ ਦੇ ਯਾਦ ਹੀ ਹੋਵੇਗਾ। ਇਸ ਨੂੰ ਇੱਕਠੇ ਬੈਠ ਯਾਦ ਕਰਦੇ ਰਹਿਣਾ ਤੇ ਆਪਣੇ ਚੇਤਿਆਂ 'ਚ ਤਰੋ-ਤਾਜ਼ਾ ਰੱਖਣਾ - ਸਾਨੂੰ ਸਾਡੇ ਅਤੀਤ ਤੋਂ ਦੂਰ ਨਹੀਂ ਹੋਣ ਦਿੰਦਾ।
ਇੱਕ ਸੀ ਚਿੜੀ
ਦਾਦੀ ਬਾਤ ਨਾ ਪਾਵੇ
ਯਾਦ ਰੁਆਵੇ ।
2.
ਚੜ੍ਹ ਕੰਧਾੜੇ
ਹੁਣ ਮੱਸਿਆ ਮੇਲੇ
ਪੋਤਾ ਨਾ ਜਾਵੇ ।
ਹਰਭਜਨ ਸਿੰਘ ਖੇਮਕਰਨੀ
(ਅੰਮ੍ਰਿਤਸਰ)
ਨੋਟ: ਇਹ ਪੋਸਟ ਹੁਣ ਤੱਕ 14 ਵਾਰ ਖੋਲ੍ਹ ਕੇ ਪੜ੍ਹੀ ਗਈ।
ਵਾਹਿ ਖੇਮਕਰਨੀ ਜੀ,ਭੁਲੀ ਵਿਸਰੀ ਗੱਲਾਂ ਨੂੰ ਖੂਬ ਯਾਦ ਕਰਾਇਆ। ਇਹੀ ਤਾਂ ਅਪਣੇ ਹਾਇਕੁ ਲੋਕ ਦੀ ਖੂਬੀ ਹੈ ।
ReplyDeleteਪੋੱਤੇ ਹੁਣ ਕਾਰਾਂ ਉੱਤੇ ਅਤੇ ਮਾਲਾਂ ਵਿਚ ਘੁੰਮਦੇ ਹਨ । ਅਤੇ ਚਿੜੀਆਂ ਚਿਤਰਕਾਰਾਂ ਦਿਆਂ ਚਿਤਰਾਂ ਤੇ ਹੀ ਦੇਖ ਸਕਦੇ ਹੋ ।
ReplyDeleteਕੋਈ ਅਜ ਦਾ ਬੱਚਾ ਇਹਨਾ ਗੱਲਾਂ ਨੂੰ ਸੁਣ ਕੇ ਗਦੀ ਵੀ ਯਕੀਨ ਨਹੀਂ ਕਰੇ ਗਾ ਕਿ ਇੰਝ ਵੀ ਹੁੰਦਾ ਸੀ ।
ਮਨ ਦੀਆਂ ਗਹਿਰਾਈਆਂ ਵਿੱਚ ਉਤਰ ਗਏ ਖੇਮਕਰਨੀ ਜੀ ਦੇ ਹਾਇਕੁ।
ReplyDeleteਖੇਮਕਰਨੀ ਜੀ ਦੇ ਹਾਇਕੁ ਸਾਨੂੰ ਪੰਜਾਬ ਦੇ ਅਤੀਤ 'ਚ ਲੈ ਜਾਂਦੇ ਨੇ।
ReplyDeleteਹਾਂ ਅੱਜਕੱਲ ਦੇ ਬੱਚਿਆਂ ਨੂੰ ਯਕੀਨ ਕਿੱਥੇ ਆਵੇਗਾ ਕਿ ਇੰਝ ਵੀ ਕਦੇ ਹੁੰਦਾ ਸੀ-ਪਰ ਉਨ੍ਹਾਂ ਨੂੰ ਦਾਦਾ -ਦਾਦੀ ਦੇ ਮੋਹ ਦਾ ਅਹਿਸਾਸ ਜ਼ਰੂਰ ਹੋਵੇਗਾ ।
ਵਧੀਆ ਹਾਇਕੁ ਸਾਂਝੇ ਕਰਨ ਲਈ ਖੇਮਕਰਨੀ ਜੀ ਵਧਾਈ ਦੇ ਪਾਤਰ ਨੇ।