ਕੱਲਮ-ਕੱਲੀ
ਆਪਣਾ ਕੋਈ ਵੀ ਨਾ
ਬੇਦਰਦੀਆ
ਬਣ ਨਿਰਮੋਹਿਆ
ਕਿੱਥੇ ਬੈਠਾ ਤੂੰ
ਹੁਣ ਘਰ ਮੁੜ ਆ
ਕੇਹਾ ਸਾਵਣ
ਬਿਨ ਤੇਰੇ ਬਾਝੌਂ ਵੇ
ਮੈਂ ਕੁਰਲਾਵਾਂ ਬੀਬਾ।
ਦੋ ਗੱਲਾਂ
ਆ ਮਿਲ ਮੈਨੂੰ
ਬਣ ਰਾਹਾਂ ਦਾ ਪਾਂਧੀ
ਖੜ੍ਹੀ ਉਡੀਕਾਂ
ਤੇਰੇ ਬਾਝ ਇੱਕਲੀ
ਮਹਿਰਮਾਂ ਵੇ
ਅੱਜ ਮੈਂ ਮਾਰਾਂ ਲੀਕਾਂ
ਕੁਝ ਨਾ ਸੁੱਝੇ
ਬਿਨ ਤੇਰੇ ਸੱਜਣਾ
ਆ ਪਾ ਜਾ ਫ਼ੇਰਾ
ਮੇਰੇ ਤੂੰ ਸਾਹੀਂ ਵਸੇਂ
ਦੱਸ ਜਾ ਮੈਨੂੰ
ਕਿੰਝ ਦੂਰ ਰਹਾਂ ਮੈਂ
ਪਿਆਰ ਦੀਆਂ
ਚੱਲ ਦੋ ਗੱਲਾਂ ਕਰੀਏ
ਅੱਖਾਂ ਵਿੱਚ ਅੱਖਾਂ ਪਾ।
ਨਿਰਮਲ ਸਤਪਾਲ
(ਲੁਧਿਆਣਾ)
(ਨੋਟ: ਇਹ ਪੋਸਟ ਹੁਣ ਤੱਕ 16 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)
निर्मल जी के दोनों चोका अच्छी और भावपूर्ण कविता का उत्तम उदाहरण हैं। हार्दिक बधाई ! रामेश्वर काम्बोज 'हिमांशु'
ReplyDeleteਰਚਨਾ ਦਿਲ ਦੇ ਖੂਬ ਅੰਦਰੋਂ ਨਿਕਲੀ ਲਗਦੀ ਹੈ । ਬੜੀ ਸੁੰਦਰ ਦਿਲ ਦੀ ਵੇਦਨਾ ਹੈ॥
ReplyDeletebahut bahut dhanvad Himanshu ji te Diljodh ji
Delete