ਭਖੇ ਤੰਦੂਰ
ਭਾਬੀ ਲਾਵੇ ਰੋਟੀਆਂ
ਮੁੜਕੋ ਮੁੜਕੀ ਹੋ
ਗੋਲ ਬੈਂਗਣ
ਕੋਲਿਆਂ 'ਤੇ ਭੁੱਜਦੇ
ਖਾਈਏ ਮਜ਼ੇ ਲੈ ਲੈ ।
2.
ਭੁੱਲੇ ਤੰਦੂਰ
ਨਾ ਰਹੀਆਂ ਭਾਬੀਆਂ
ਜੋ ਦੇਣ ਚੋਪੜੀਆਂ
ਨਾ ਲਵੇਰੀਆਂ
ਨਾ ਰਹੀਆਂ ਬੂਰੀਆਂ
ਪੈਕਟਾਂ 'ਚ ਪੈ ਗੀਆਂ ।
3.
ਪੀਲੇ ਨੇ ਰੰਗ
ਪੀ ਪੀ ਨਸ਼ੇ ਤੇ ਭੰਗ
ਇਹ ਨੇ ਸਾਡੇ ਸੰਗ
ਲੱਭੋ ਸੂਰਮੇ
ਮੁੱਛ ਵੱਟ ਗੱਭਰੂ
ਬੀਤੇ ਦੀਆਂ ਨੇ ਗੱਲਾਂ ।
ਜੋਗਿੰਦਰ ਸਿੰਘ ਥਿੰਦ
ਸਿਡਨੀ -ਅੰਮ੍ਰਿਤਸਰ
ਨੋਟ*= ਸੇਦੋਕਾ 5-7-7, 5-7-7 ਧੁੰਨੀ ਖੰਡ ਵਾਲ਼ੀਆਂ ਦੋ ਅੱਧੀਆਂ /ਅਧੂਰੀਆਂ ਕਾਵਿ ਟੁਕੜੀਆਂ ਨੂੰ ਜੋੜ ਕੇ ਬਣਦਾ ਹੈ।
(ਨੋਟ: ਇਹ ਪੋਸਟ ਹੁਣ ਤੱਕ 23 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)
ਬੀਤ ਚੁਕੇ ਸਮੇਂ ਦਾ ਅਤੇ ਅਜ ਦੇ ਸਮੇਂ ਦਾ ਬੜਾ ਸੋਹਣਾ ਬਿਆਨ ਹੈ । ਤੰਦੂਰ ਵਿਚਾਰੇ ਤੰਦ ਤੰਦ ਹੋਕੇ ਗਵਾਚ ਗਏ, ਭਾਬੀਆਂ ਆਉਂਦਿਆਂ ਹੀ ਆਪਣੀ ਦੁਨੀਆਂ ਵਿਚ ਗਵਾਚ ਜਾਂਦੀਆਂ ਹਨ । ਚਲੋ ਰਚਨਾ ਰਾਹੀਂ ਜ਼ਿੰਦਗੀ 'ਚ ਥੋੜਾ ਜਿਹਾ ਸਵਾਦ ਤਾਂ ਭਰ ਲਿਆ ।
ReplyDeleteਥਿੰਦ ਅੰਕਲ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਬੀਤੇ ਤੇ ਅੱਜ ਦੇ ਸਮੇਂ ਨੂੰ ਪੇਸ਼ ਕੀਤਾ ਹੈ ਤੰਦੂਰ ਨੂੰ ਮੁੱਖ ਰੱਖ ਕੇ | ਮੈਂ ਭਾਵੇਂ ਸਾਂਝੇ ਤੰਦੂਰ ਨਹੀਂ ਵੇਖੇ ਪਰ ਇਸ ਸੇਦੋਕੇ ਨੂੰ ਪੜ੍ਹ ਕੇ ਬਹੁਤ ਸੁਆਦ ਆਇਆ | ਜਦੋਂ ਸੱਚੀ ਇਹ ਤੰਦੂਰ ਭਖਦੇ ਹੋਣਗੇ ਤਾਂ ਓਹ ਪਲ ਕਿੰਨੇ ਸੁਖਾਵੇਂ ਹੋਣਗੇ ਇਸ ਦਾ ਅੰਦਾਜ਼ਾ ਸਹਿਜੇ ਹੀ ਲਾਇਆ ਜਾ ਸਕਦਾ ਹੈ |
ReplyDeleteਪੁਰਾਣਾ ਪੰਜਾਬ ਜਿਓਂਦਾ ਕਰਨ ਲਈ ਸ਼ੁਕਰੀਆ |
ਹਰਦੀਪ
ReplyDeleteਤੰਦੂਰ ਪਿਆ
ਵਿਹੜੇ ਦੀ ਨੁੱਕਰੇ
ਅੰਦਰ ਬਿੱਲੀ ਸੂਈ ।
ਤੰਦੂਰੀ ਰੋਟੀ
ਘਰ ਨਹੀਂ ਪਕਦੀ
ਖਾਓ ਜਾਕੇ ਹੋਟਲ ।
ਹਰਦੀਪ ਜੀ ਤੇ ਦਿਲਜੋਧ ਜੀ,ਹੌਸਲਾ-ਅਫਜ਼ਾਈ ਲਈ ਬਹੁਤ ਮਿਹਰਬਾਨੀ। ਦਿਲਜੋਧ ਸਿੰਘ ਜੀ ਦਾ ਸੇਦੋਕਾ ਤਾਂ ਕਮਾਲ ਦਾ ਹੈ । ਬਹੁਤ ਖੂਬ ।
ReplyDelete