![]() |
ਫੋਟੋ: ਅੰਮ੍ਰਿਤ ਰਾਏ -ਫਾਜ਼ਿਲਕਾ |
ਜਦ-ਜਦ ਚੜ੍ਹਿਆ
ਵਿੱਚ ਸ਼ਿਕੰਜੇ
ਕਿਸਾਨ ਸੀ ਅੜਿਆ
ਤੱਕੇ ਅੰਬਰੀਂ
ਚੜ੍ਹਦੀਆਂ ਘਟਾਵਾਂ
ਬਦਲੇ ਦ੍ਰਿਸ਼
ਵਗਦੀਆਂ ਹਵਾਵਾਂ
ਦਿਨ ਹੋ ਰਾਤ
ਵਰ੍ਹੇ ਵਾਂਗ ਵਰੋਲੇ
ਬਦਲੇ ਦ੍ਰਿਸ਼
ਵਗਦੀਆਂ ਹਵਾਵਾਂ
ਦਿਨ ਹੋ ਰਾਤ
ਵਰ੍ਹੇ ਵਾਂਗ ਵਰੋਲੇ
ਡੋਬੇ ਨਰਮੇ
ਦੁੱਖਾਂ ਦੇ ਦਰ ਖੋਲ੍ਹੇ
ਰੁੜ੍ਹੇ ਕਿਧਰੇ
ਬੰਨੇ ਤੂੜੀ ਦੇ ਕੁੱਪ
ਚਾਰ-ਚੁਫੇਰੇ
ਹੁਣ ਛਾਈ ਸੀ ਚੁੱਪ
ਛੱਪੜ -ਟੋਭੇ
ਨੱਕੋ-ਨੱਕੀ ਭਰਦਾ
ਨੱਕੋ-ਨੱਕੀ ਭਰਦਾ
ਸੜਕਾਂ -ਘਰ
ਜਲ-ਥਲ ਕਰਦਾ
ਵਿੱਚ ਬਜ਼ਾਰਾਂ
ਦੁਕਾਨਦਾਰੀ ਡੋਬੇ
ਕਹਿਰ ਢਾਏ
ਬੇਮੌਸਮਾ ਮੀਂਹ ਏ
ਆਪਣਾ ਰੋਣਾ
ਕਿਸ ਅੱਗੇ ਰੋਈਏ
ਲੱਭਦੀ ਨਾ ਢੋਈ ਏ !
ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ
(ਨੋਟ: ਇਹ ਪੋਸਟ ਹੁਣ ਤੱਕ 27 ਵਾਰ ਖੋਲ੍ਹ ਕੇ ਪੜ੍ਹੀ ਗਈ ਹੈ)
ਫਾਜ਼ਿਲਕਾ ਇਲਾਕੇ ਦੀ ਫੋਟੋ ਤੇ ਬੇਮੌਸਮੇ ਮੀਂਹ ਦਾ ਹਾਲ ਇਸ ਚੋਕੇ 'ਚ ਪੇਸ਼ ਕਰਨ ਦੇ ਨਾਲ਼-ਨਾਲ਼ ਕਿਸਾਨ ਦੀ ਹਾਲਤ ਵੀ ਬਾਖੂਬੀ ਬਿਆਨ ਕੀਤੀ ਹੈ।
ReplyDeleteਕਹਿਰ ਢਾਏ
ਬੇਮੌਸਮਾ ਮੀਂਹ ਏ
ਆਪਣਾ ਰੋਣਾ
ਕਿਸ ਅੱਗੇ ਰੋਈਏ
ਲੱਭਦੀ ਨਾ ਢੋਈ ਏ !
ਬਿਲਕੁਲ ਸੱਚ ਕਿਹਾ ਹੈ !
ਵੀਰ ਜੀ ਮੈਂ ਧੰਨਵਾਦੀ ਹਾਂ ਕਿ ਤੁਸੀਂ ਇਸ ਚੋਕੇ ਨੂੰ ਪਸੰਦ ਕੀਤਾ
Deleteਖੇਤੀ, ਕੁਦਰਤ ਨਾਲ ਕਿੰਨੀ ਜੁੜੀ ਹੋਈ ਹੈ , ਉਸ ਦਾ ਸੁੰਦਰ ਤਰੀਕੇ ਨਾਲ ਬਿਆਨ ਕੀਤਾ ਹੈ ।
ReplyDeleteਚੋਕੇ ਰਾਹੀਂ ਅੰਮ੍ਰਿਤ ਨੇ ਬਹੁਤ ਹੀ ਸੋਹਣੇ ਢੰਗ ਨਾਲ ਮੀਂਹ ਦੇ ਪਾਣੀ ਦੀ ਮਾਰ ਨੂੰ ਬਿਆਨ ਕੀਤਾ ਹੈ | ਤੂੜੀ ਦੇ ਕੁੱਪ ਦਾ ਪਾਣੀ 'ਚ ਰੁੜ੍ਹਨਾ, ਨਰਮਿਆਂ 'ਚ ਪਾਣੀ ਭਰਨਾ ਤੇ ਖੇਤੀ ਦਾ ਪ੍ਰਭਾਵਿਤ ਹੋਣਾ | ਕਿਵੇਂ ਕਿਸਾਨ ਇਸ ਪ੍ਰੇਸ਼ਾਨੀ 'ਚੋਂ ਲੰਘਦਾ ਹੈ ਦਾ ਬਾਖੂਬੀ ਜ਼ਿਕਰ ਕਰਕੇ ਅਣਗੌਲੀਆਂ ਗੱਲਾਂ ਨੂੰ ਸਾਡੇ ਧਿਆਨ 'ਚ ਲਿਆਂਦਾ ਹੈ |
ReplyDelete