ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
29 Jun 2014
28 Jun 2014
26 Jun 2014
ਦੂਜਾ ਸਾਲ
ਅੱਜ ਹਾਇਕੁ -ਲੋਕ ਆਪਣਾ ਦੋ ਸਾਲਾਂ ਦਾ ਸ਼ਾਨਦਾਰ ਸਫ਼ਰ ਪੂਰਾ ਕਰ ਚੁੱਕਿਆ ਹੈ। ਨਵੇਂ -ਨਵੇਂ ਨਾਂ ਆ ਕੇ ਜੁੜਦੇ ਗਏ ਤੇ ਸਾਰਿਆਂ ਨੇ ਰਲ ਕੇ ਹਾਇਕੁ -ਲੋਕ ਵਿਹੜੇ ਵਗਦੇ ਠੰਢੇ -ਤੱਤੇ ਬੁੱਲਿਆਂ ਨੂੰ ਮਾਣਦਿਆਂ ਬਣਦਾ ਹੁੰਗਾਰਾ ਵੀ ਦਿੱਤਾ।ਅੱਜ ਤੱਕ ਹਾਇਕੁ-ਲੋਕ 45 ਦੇਸ਼ਾਂ 'ਚ ਪਹੁੰਚ ਚੁੱਕਾ ਹੈ ਤੇ ਇਸ ਨਾਲ਼ 48 ਦੇ ਕਰੀਬ ਰਚਨਾਕਾਰ ਜੁੜ ਚੁੱਕੇ ਹਨ। ਇਹ ਵੈਬ-ਰਸਾਲਾ ਪੰਜਾਬੀ ਹਾਇਕੁ ਦੇ ਨਾਲ਼-ਨਾਲ਼ ਹੋਰ ਜਪਾਨੀ ਕਾਵਿ ਸ਼ੈਲੀਆਂ ਜਿਵੇਂ ਕਿ ਹਾਇਗਾ, ਤਾਂਕਾ, ਸੇਦੋਕਾ, ਚੋਕਾ ਤੇ ਹੁਣ ਹਾਇਬਨ ਵੀ ਪ੍ਰਕਾਸ਼ਿਤ ਕਰਦਾ ਹੈ। 26 ਜੂਨ 2012 ਤੋਂ ਲੈ ਕੇ ਅੱਜ ਤੱਕ 396 ਪੋਸਟਾਂ 'ਚ 1004 ਹਾਇਕੁ, 51 ਹਾਇਗਾ, 98 ਤਾਂਕਾ, 51 ਸੇਦੋਕਾ , 17 ਚੋਕਾ ਤੇ 9 ਹਾਇਬਨ ਪ੍ਰਕਾਸ਼ਿਤ ਹੋ ਚੁੱਕੇ ਹਨ।ਵੱਖੋ -ਵੱਖਰੀਆਂ ਕਾਵਿ ਸ਼ੈਲੀਆਂ ਦਾ ਅਨੰਦ ਮਾਣਦੇ ਕੁਝ ਸਾਥੀ ਥੋੜਾ ਨਾਲ ਚੱਲੇ ਤੇ ਫੇਰ ਸਮੇਂ ਦੀ ਧੂੜ 'ਚ ਕਿਧਰੇ ਗੁਆਚ ਗਏ। ਬਹੁਤੇਰੇ ਸਾਥੀ ਹਾਇਕੁ -ਲੋਕ ਦੇ ਸੰਦਲੀ ਪੰਨਿਆਂ ਦੇ ਗੁਲਾਬੀ ਪਰਛਾਵਿਆਂ ਦੀ ਛਾਂ ਨੂੰ ਨਿਰੰਤਰ ਮਾਣਦੇ ਹਰ ਨਵੇਂ ਦਿਨ ਨੂੰ ਤੁਪਕਾ -ਤੁਪਕਾ ਕਰ ਕੇ ਪੀਂਦੇ ਰਹੇ।ਓਹਨਾਂ ਆਪਣੇ ਕੀਮਤੀ ਵਿਚਾਰਾਂ ਨੂੰ 1517 ਟਿੱਪਣੀਆਂ ਦੇ ਰੂਪ 'ਚ ਦਰਜ ਕਰਵਾਇਆ।ਸਾਡੇ ਬਹੁਤ ਹੀ ਸਤਿਕਾਰਯੋਗ ਲੇਖਕ ਦਿਲਜੋਧ ਸਿੰਘ ਜੀ ਦੇ ਨਾਂ ਦਾ ਖ਼ਾਸ ਜ਼ਿਕਰ ਕਰਨਾ ਬਣਦਾ ਹੈ ਜਿਹਨਾਂ ਨੇ ਹਾਇਕੁ -ਲੋਕ ਦੀ ਹਰ ਪੋਸਟ 'ਤੇ ਆਪਣੀ ਹਾਜ਼ਰੀ ਸ਼ਬਦੀ ਰੂਪ 'ਚ ਲਗਾਈ ਹੈ। ਪਰਦੇ ਪਿੱਛੇ ਕੰਮ ਕਰਨ ਵਾਲਿਆਂ 'ਚ ਦਵਿੰਦਰ ਭੈਣ ਜੀ ਅਤੇ ਹਿਮਾਂਸ਼ੂ ਜੀ ਦਾ ਨਾਮ ਸਭ ਤੋਂ ਪਹਿਲਾਂ ਆਉਂਦਾ ਹੈ ਜਿਨ੍ਹਾਂ ਦੇ ਸਹਿਯੋਗ ਤੋਂ ਬਿਨਾਂ ਹਾਇਕੁ-ਲੋਕ ਅਧੂਰਾ ਹੈ।
ਹਾਇਕੁ -ਲੋਕ ਵਿਹੜੇ ਖਿਲਰੇ ਫੁੱਲਾਂ ਦੀ ਖੁਸ਼ਬੂ ਵਰਗੇ ਅਹਿਸਾਸਾਂ ਨੂੰ ਸਮੇਟ ਪਾਠਕਾਂ ਦੀ ਝੋਲੀ ਪਾਉਂਦਿਆਂ ਸਾਡੇ ਕੁਝ ਰਚਨਾਕਾਰਾਂ ਦੀ ਆਪਣੀ ਜ਼ੁਬਾਨੀ......
ਬੜੀ ਖੁਸ਼ੀ ਦੀ ਗੱਲ ਹੈ ਕਿ ਹਾਇਕੁ ਲੋਕ ਨੇ ਦੋ ਸਾਲ ਪੂਰੇ ਕਰ ਲਏ ਹਨ । ਇਹ ਹਰਦੀਪ ਕੌਰ ਦੀ ਮਿਹਨਤ ਅਤੇ ਲਗਨ ਸਦਕਾ ਹੋ ਰਿਹਾ ਹੈ । ਕੁਝ ਲੇਖਕ ਜੋ ਸ਼ੁਰੂ ਵਿੱਚ ਨਾਲ ਜੁੜੇ ਸਨ ਅੱਗੇ ਪਿੱਛੇ ਹੋ ਗਏ ਹਨ । ਬੜਾ ਸੋਹਣਾ ਲਿਖਦੇ ਸਨ । ਸ਼ਾਇਦ ਤੇਜ ਕਦਮਾਂ ਨਾਲ ਅੱਗੇ ਨਿਕਲ ਗਏ ਹਨ ਜਾਂ ਕੁਝ ਹੌਲੀ ਚੱਲ ਕੇ ਥੋੜਾ ਪਿੱਛੇ ਹੋ ਗਏ ਹਨ ,ਪਰ ਯਾਦ ਜ਼ਰੂਰ ਆਉਂਦੇ ਹਨ । ਲਾਈਏ ਤਾਂ ਤੋੜ ਨਿਭਾਈਏ , ਇੰਨੇ ਨਿਰਮੋਹੀ ਨਾ ਬਣੀਏ। ਹਾਇਕੁ ਲੋਕ ਪੜ੍ਹਨ ਵਾਲਿਆਂ ਦੀ ਗਿਣਤੀ ਥੋੜੀ ਘੱਟ ਨਜ਼ਰ ਆਉਂਦੀ ਹੈ । ਜਦੋਂ ਕਿਸੇ ਨੂੰ ਆਵਾਜ਼ ਮਾਰੋ ਤਾਂ ਓਹ ਪਿੱਛੇ ਮੁੜ ਕੇ ਜ਼ਰੂਰ ਦੇਖਦਾ ਹੈ । ਹੋ ਸਕਦਾ ਹੈ ਉੱਚੀ ਆਵਾਜ਼ ਮਾਰਨ ਨਾਲ ਰਿਸ਼ਤਿਆਂ ਦਾ ਘੇਰਾ ਹੋਰ ਵੱਡਾ ਹੋ ਜਾਏ ।
ਹਿੰਦੀ ਹਾਇਕੁ ਨੂੰ ਜੁਲਾਈ 'ਚ ਚਾਰ ਸਾਲ ਹੋ ਜਾਣਗੇ ਤੇ ਹਾਇਕੁ-ਲੋਕ ਹੁਣ ਤੀਸਰੇ ਵਰ੍ਹੇ 'ਚ ਪ੍ਰਵੇਸ਼ ਕਰ ਰਿਹਾ ਹੈ। ਡਾ. ਹਰਦੀਪ ਸੰਧੂ ਨੇ ਜਿਵੇਂ ਹਿੰਦੀ ਹਾਇਕੁ ਨਾਲ਼ ਦੁਨੀਆਂ ਦੇ ਬਹੁਤੇਰੇ ਰਚਨਾਕਾਰਾਂ ਨੂੰ ਜੋੜਿਆ ਹੈ , ਇਸੇ ਤਰਾਂ ਹਾਇਕੁ-ਲੋਕ ਦੇ ਮਾਧਿਅਮ ਨਾਲ਼ ਪੰਜਾਬੀ ਹਾਇਕੁ ਨੂੰ ਨਵੀਂ ਦਿਸ਼ਾ ਦੇ ਨਾਲ਼-ਨਾਲ਼ ਗੁਣਾਤਮਕ ਤਬਦੀਲੀਆਂ ਕਰ ਕੇ ਪੰਜਾਬੀ ਹਾਇਕੁ, ਤਾਂਕਾ, ਸੇਦੋਕਾ ਤੇ ਹਾਇਬਨ ਵਰਗੀਆਂ ਨਵੀਆਂ ਜਪਾਨੀ ਕਾਵਿ ਸ਼ੈਲੀਆਂ ਨਾਲ਼ ਵੀ ਜੋੜਿਆ ਹੈ। ਦੋ ਸਾਲਾਂ 'ਚ 396 ਪੋਸਟਾਂ ਦਾ ਪ੍ਰਕਾਸ਼ਨ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਆਪ ਨੇ ਦੋ ਸਾਲਾਂ 'ਚ 396 ਦਿਨ ਹਾਇਕੁ-ਲੋਕ ਨੂੰ ਦਿੱਤੇ ਹਨ।ਦੂਸਰਿਆਂ ਦੀਆਂ ਲੱਤਾਂ ਖਿੱਚ ਕੇ ਸੁੱਟਣ ਵਾਲੇ ਲੋਕ ਸਾਹਿਤ ਵਿੱਚ ਬਹੁਤ ਮਿਲ ਜਾਣਗੇ, ਲੇਕਿਨ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਤੇ ਉਦਾਰ ਚਿੱਤ ਅੱਜ ਕਿੰਨੇ ਹਨ ? ਸੱਚ ਮੁੱਚ ਬਹੁਤ ਘੱਟ ਹਨ। ਨੌਕਰੀ ਦੇ ਉਲਝੇਵੇਂ, ਘਰ- ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ , ਕਦੇ -ਕਦੇ ਸਿਹਤਯਾਬ ਨਾ ਹੁੰਦੇ ਹੋਏ ਵੀ ਹਾਇਕੁ ਵਿਧਾ ਬਾਰੇ ਸੋਚਣਾ ਤੇ ਕੁਝ ਨਾ ਕੁਝ ਨਵਾਂ ਕਰਨ ਦਾ ਜਜ਼ਬਾ ਸੰਧੂ ਜੀ ਵਿੱਚ ਮੌਜੂਦ ਹੈ। ਸਮੇਂ ਦੀ ਘਾਟ ਦਾ ਰੋਣਾ ਰੋਣ ਵਾਲੇ ਬਹੁਤ ਹਨ। ਪਰ ਸਾਡੀ ਛੋਟੀ ਭੈਣ ਹਰਦੀਪ ਕਈ ਗੱਲਾਂ 'ਚ ਸਾਡੇ ਨਾਲੋਂ ਵੱਡੀ ਹੈ ਕਿਉਂਕਿ ਉਹ ਸਾਡੇ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਪੰਜਾਬੀ ਭਾਸ਼ਾ ਤੇ ਸਾਹਿਤ ਦੇ ਲਈ ਇਹ ਇੱਕ ਇਤਹਾਸਿਕ ਕੰਮ ਹੈ। ਹਾਰਦਿਕ ਵਧਾਈ !
ਰਮੇਸ਼ਵਰ ਕੰਬੋਜ ਹਿਮਾਂਸ਼ੂ
(ਨਵੀਂ ਦਿੱਲੀ )
*******
ਦੋ ਸਾਲਾਂ ਦੇ ਸਫ਼ਰ ਦੌਰਾਨ ਆਈਆਂ ਔਖ -ਸੌਖ ਦੀਆਂ ਘੜੀਆਂ ਹਾਇਕੁ -ਲੋਕ ਪਰਿਵਾਰ ਨੇ ਰਲ -ਮਿਲ ਕੇ ਹੰਢਾਈਆਂ ਤੇ ਹਾਇਕੁ -ਲੋਕ ਦੇ ਸਾਂਝੇ ਵਿਹੜੇ 'ਚ ਖੁਸ਼ਬੋ ਬਣ ਕੇ ਫੈਲੇ।ਨਵੀਆਂ ਤੰਦਾਂ ਜੁੜੀਆਂ ਤੇ ਸਾਰਿਆਂ ਦੇ ਰਲਵੇਂ ਹੁੰਗਾਰਿਆਂ ਦੇ ਨਾਲ ਹੀ ਇੱਥੇ ਰੋਣਕਾਂ ਲੱਗੀਆਂ .....ਇਹ ਰੌਣਕਾਂ ਸਦਾ ਇੰਝ ਹੀ ਲੱਗਦੀਆਂ ਰਹਿਣ ਬੱਸ ਇਹੋ ਦੁਆ ਹੈ।
ਸੂਹਾ ਸਵੇਰਾ
ਨਿੱਤ ਨਵਾਂ ਸੂਰਜ
ਰੰਗੇ ਬਨ੍ਹੇਰਾ।
ਡਾ. ਹਰਦੀਪ ਕੌਰ ਸੰਧੂ

ਦਿਲਜੋਧ ਸਿੰਘ
ਨਵੀਂ ਦਿੱਲੀ -ਯੂ. ਐਸ. ਏ.
*******
ਨਵੀਂ ਦਿੱਲੀ -ਯੂ. ਐਸ. ਏ.
*******
ਹਰ ਪਲ ਨੂੰ ਮਾਨਣਾ, ਨਿੱਕੀਆਂ-ਨਿੱਕੀਆਂ ਖੁਸ਼ੀਆਂ ਸੰਗ ਝੋਲੀ ਭਰਨਾ ਤੇ ਝੋਲੀ 'ਚ ਲੁਕਾਈਆਂ ਖੁਸ਼ੀਆਂ ਵੰਡਣਾ ਹੈ ਜ਼ਿੰਦਗੀ।ਨਿੱਕਾ ਜਿਹਾ ਹਾਇਕੁ ਬਹੁਤ ਹੀ ਵਿਸ਼ਾਲ ਤੇ ਡੂੰਘਾ ਹੈ ਜਿਵੇਂ ਨਿੱਕਾ ਜਿਹਾ ਦਿਲ ਸਮੁੰਦਰੋਂ ਡੂੰਘਾ ਹੁੰਦਾ । ਦਿਲ ਦੀਆਂ ਕੋਈ ਨਹੀਂ ਜਾਣਦਾ, ਪਰ ਹਾਇਕੁ ਦੀ ਡੁੰਘਾਈ ਮਾਪਦਾ ਤੈਰਾਕ ( ਪਾਠਕ ) ਤੇ ਇਸ ਵਿਸ਼ਾਲ ਹਾਇਕੁ - ਲੋਕ ਦੇ ਨੀਲੇ ਅੰਬਰਾਂ 'ਚ ਉਡਾਰੀਆਂ ਲਾਉਂਦਾ ਮਨ ਪੰਛੀ ਸੂਖਮ ਅਹਿਸਾਸਾਂ ਦਾ ਅਨੰਦ ਮਾਣਦਾ ।
ਮੈਂ ਅਗਸਤ 2012 ਤੋਂ ਹਾਇਕੁ - ਲੋਕ ਵੈਬ ਰਸਾਲੇ ਨਾਲ ਜੁੜਿਆ ਹੋਇਆ ਹਾਂ , ਮੈਨੂੰ ਮਾਣ ਹੈ ਕਿ ਮੈਂ ਵੀ ਹਾਇਕੁ - ਲੋਕ ਪਰਿਵਾਰ ਦਾ ਹਿੱਸਾ ਹਾਂ । ਮੈਂ ਅਰਦਾਸ ਕਰਦਾ ਕਿ ਹਾਇਕੁ - ਲੋਕ ਵੈਬ ਰਸਾਲੇ ਦੀ ਉਮਰ ਲੰਮੇਰੀ ਹੋਵੇ, ਵਾਹਿਗੁਰੂ ਸਾਡੀਆਂ ਆਸਾਂ ਨੂੰ ਫਲ਼ ਲਾਵੇ ਅਤੇ ਮਿਹਨਤਾਂ ਰੰਗ ਲਿਆਓਣ, ਆਮੀਨ।
ਬਾਜਵਾ ਸੁਖਵਿੰਦਰ
ਪਿੰਡ-ਮਹਿਮਦ ਪੁਰ
ਜ਼ਿਲਾ-ਪਟਿਆਲਾ
*******
ਮੈਂ ਅਗਸਤ 2012 ਤੋਂ ਹਾਇਕੁ - ਲੋਕ ਵੈਬ ਰਸਾਲੇ ਨਾਲ ਜੁੜਿਆ ਹੋਇਆ ਹਾਂ , ਮੈਨੂੰ ਮਾਣ ਹੈ ਕਿ ਮੈਂ ਵੀ ਹਾਇਕੁ - ਲੋਕ ਪਰਿਵਾਰ ਦਾ ਹਿੱਸਾ ਹਾਂ । ਮੈਂ ਅਰਦਾਸ ਕਰਦਾ ਕਿ ਹਾਇਕੁ - ਲੋਕ ਵੈਬ ਰਸਾਲੇ ਦੀ ਉਮਰ ਲੰਮੇਰੀ ਹੋਵੇ, ਵਾਹਿਗੁਰੂ ਸਾਡੀਆਂ ਆਸਾਂ ਨੂੰ ਫਲ਼ ਲਾਵੇ ਅਤੇ ਮਿਹਨਤਾਂ ਰੰਗ ਲਿਆਓਣ, ਆਮੀਨ।
*******
ਦੋ ਸਾਲ ਹੋਏ ਇੱਕ ਦਿਮਾਗ ਨੇ ਕੁਝ ਨਵਾਂ ਸਿਰਜਨ ਦਾ ਸੁਪਨਾ ਲਿਆ। ਆਪਣਾ ਸੁਪਨਾ ਸਾਕਾਰ ਕਰਨ ਲਈ ਉਹ ਇਕੱਲੇ ਹੀ ਤੁਰ ਪਏ।ਫਿਰ ਕੀ ਸੀ "ਸਾਥੀ ਆਤੇ ਗਏ ਔਰ ਕਾਫਲਾ ਬਨਤਾ ਗਿਆ"। ਉਸ ਵੇਲੇ ਜੋ ਇਕ ਬੀਜ ਬੀਜਿਆ ਸੀ ਉਹ ਇੱਕ ਫੁੱਲਵਾੜੀ ਦਾ ਰੂਪ ਧਾਰ ਗਿਆ ਹੈ।ਜਿਸ ਵਿੱਚ ਸਾਰੀ ਦੁਨੀਆਂ ਦੇ ਫੁੱਲਾਂ ਦੀ ਮਹਿਕ ਸਮਾ ਗਈ ਹੈ।ਇਸ ਬਗੀਚੇ ਦੇ ਸਿਰਜਨਹਾਰ ਤੇ ਮਾਲੀ ਡਾ: ਹਰਦੀਪ ਕੌਰ ਸੰਧੂ ਜੀ ਨਿਰਸੰਦੇਹ ਵਧਾਈ ਦੇ ਪਾਤਰ ਹਨ।
ਕਈ ਮਿਲਣਗੇ ਆ "
ਮੈਂ ਬੇਹੱਦ ਖੁਸ਼ ਹਾਂ ਕਿ ਅੱਜ ਸਾਡੇ ਨਾਲ਼ ਕਈ ਸਾਥੀ ਆ ਮਿਲੇ ਹਨ।ਪ੍ਰਮਾਤਮਾ ਅੱਗੇ ਅਰਦਾਸ ਕਰਦਾ ਹਾਂ ਕਿ ਸਾਡਾ ਇਹ ਹਾਇਕੁ-ਲੋਕ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਕਰੇ।
ਇੰਜ: ਜੋਗਿੰਦਰ ਸਿੰਘ "ਥਿੰਦ"
(ਅੰਮ੍ਰਿਤਸਰ-ਸਿਡਨੀ)
ਮੈਂ ਕਦੀ ਲਿਖਿਆ ਸੀ ਕਿ:-
"ਪੈਰ ਪੁੱਟ ਤਾਂ ਸਹੀ
*******
ਅੱਜ ਹਾਇਕੁ -ਲੋਕ ਨੂੰ ਆਰੰਭਿਆਂ ਦੋ ਸਾਲ ਬੀਤ ਚੁੱਕੇ ਹਨ। ਡਾ. ਹਰਦੀਪ ਇਸ ਕਾਰਜ ਲਈ ਵਧਾਈ ਦੀ ਹੱਕਦਾਰ ਹੈ। ਉਸ ਦੀ ਵਿਦਵਤਾ ਅਤੇ ਭਰਪੂਰ ਕੋਸ਼ਿਸ਼ਾਂ ਸਦਕਾ ਹਾਇਕੁ -ਲੋਕ ਇੱਕ ਸਿਰਕੱਢ ਬਲਾਗ ਦੇ ਰੂਪ 'ਚ ਰੌਸ਼ਨ ਹੈ। ਇਸ ਬਲਾਗ ਦੀ ਵਧੀਆ ਤਰਤੀਬ ਤੇ ਸੁੰਦਰ ਲੜੀ ਕਾਬਲੇ -ਤਾਰੀਫ਼ ਹੈ। ਹਾਇਕੁ ਤੋਂ ਤਾਂਕਾ ਤੇ ਹਾਇਬਨ ਤੱਕ ਦਾ ਸਫ਼ਰ ਸ਼ਾਨਦਾਰ ਹੈ। ਸਫ਼ਰ ਦੌਰਾਨ ਅਨੇਕਾਂ ਲੇਖਕਾਂ ਨੂੰ ਉਂਗਲੀ ਲਾ ਕੇ ਤੋਰਨਾ ਛੋਟੀ ਭੈਣ ਹਰਦੀਪ ਦੀ ਇੱਕ ਹੋਰ ਪ੍ਰਾਪਤੀ ਹੈ। ਸ਼ਾਲਾ ਇਹ ਮਾਣਯੋਗ ਬਲਾਗ ਬੁਲੰਦੀਆਂ ਨੂੰ ਛੂਹੇ।
ਪ੍ਰੋ.ਦਵਿੰਦਰ ਕੌਰ ਸਿੱਧੂ
ਦੌਧਰ -ਮੋਗਾ
*******
ਅੱਜ ਹਾਇਕੁ-ਲੋਕ ਨੇ ਆਪਣੇ ਦੋ ਸਾਲ ਪੂਰੇ ਕਰ ਲਏ ਹਨ।ਵੱਡੀ ਭੈਣ ਹਰਦੀਪ ਅਤੇ ਸਾਰੇ ਲੇਖਕ- ਪਾਠਕ ਵਧਾਈ ਦੇ ਪਾਤਰ ਹਨ। ਇਹ ਇੱਕ ਵਧੀਆ ਬਲਾਗ ਹੈ ਜੋ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਦਾ ਹੈ।ਇਸ ਆਉਂਦੇ ਵਰ੍ਹੇ ਵੀ ਹਾਇਕੁ-ਲੋਕ ਇੰਝ ਹੀ ਵੱਧਦਾ-ਫੁੱਲਦਾ ਰਹੇ।
ਵਰਿੰਦਰਜੀਤ ਸਿੰਘ ਬਰਾੜ
(ਬਰਨਾਲਾ)
*******ਅੱਜ ਹਾਇਕੁ-ਲੋਕ ਨੇ ਆਪਣੇ ਦੋ ਸਾਲ ਪੂਰੇ ਕਰ ਲਏ ਹਨ।ਵੱਡੀ ਭੈਣ ਹਰਦੀਪ ਅਤੇ ਸਾਰੇ ਲੇਖਕ- ਪਾਠਕ ਵਧਾਈ ਦੇ ਪਾਤਰ ਹਨ। ਇਹ ਇੱਕ ਵਧੀਆ ਬਲਾਗ ਹੈ ਜੋ ਨਵੇਂ ਲੇਖਕਾਂ ਨੂੰ ਉਤਸ਼ਾਹਿਤ ਕਰਦਾ ਹੈ।ਇਸ ਆਉਂਦੇ ਵਰ੍ਹੇ ਵੀ ਹਾਇਕੁ-ਲੋਕ ਇੰਝ ਹੀ ਵੱਧਦਾ-ਫੁੱਲਦਾ ਰਹੇ।
ਵਰਿੰਦਰਜੀਤ ਸਿੰਘ ਬਰਾੜ
(ਬਰਨਾਲਾ)
ਹਿੰਦੀ ਹਾਇਕੁ ਨੂੰ ਜੁਲਾਈ 'ਚ ਚਾਰ ਸਾਲ ਹੋ ਜਾਣਗੇ ਤੇ ਹਾਇਕੁ-ਲੋਕ ਹੁਣ ਤੀਸਰੇ ਵਰ੍ਹੇ 'ਚ ਪ੍ਰਵੇਸ਼ ਕਰ ਰਿਹਾ ਹੈ। ਡਾ. ਹਰਦੀਪ ਸੰਧੂ ਨੇ ਜਿਵੇਂ ਹਿੰਦੀ ਹਾਇਕੁ ਨਾਲ਼ ਦੁਨੀਆਂ ਦੇ ਬਹੁਤੇਰੇ ਰਚਨਾਕਾਰਾਂ ਨੂੰ ਜੋੜਿਆ ਹੈ , ਇਸੇ ਤਰਾਂ ਹਾਇਕੁ-ਲੋਕ ਦੇ ਮਾਧਿਅਮ ਨਾਲ਼ ਪੰਜਾਬੀ ਹਾਇਕੁ ਨੂੰ ਨਵੀਂ ਦਿਸ਼ਾ ਦੇ ਨਾਲ਼-ਨਾਲ਼ ਗੁਣਾਤਮਕ ਤਬਦੀਲੀਆਂ ਕਰ ਕੇ ਪੰਜਾਬੀ ਹਾਇਕੁ, ਤਾਂਕਾ, ਸੇਦੋਕਾ ਤੇ ਹਾਇਬਨ ਵਰਗੀਆਂ ਨਵੀਆਂ ਜਪਾਨੀ ਕਾਵਿ ਸ਼ੈਲੀਆਂ ਨਾਲ਼ ਵੀ ਜੋੜਿਆ ਹੈ। ਦੋ ਸਾਲਾਂ 'ਚ 396 ਪੋਸਟਾਂ ਦਾ ਪ੍ਰਕਾਸ਼ਨ ਇਸ ਗੱਲ ਦੀ ਹਾਮੀ ਭਰਦਾ ਹੈ ਕਿ ਆਪ ਨੇ ਦੋ ਸਾਲਾਂ 'ਚ 396 ਦਿਨ ਹਾਇਕੁ-ਲੋਕ ਨੂੰ ਦਿੱਤੇ ਹਨ।ਦੂਸਰਿਆਂ ਦੀਆਂ ਲੱਤਾਂ ਖਿੱਚ ਕੇ ਸੁੱਟਣ ਵਾਲੇ ਲੋਕ ਸਾਹਿਤ ਵਿੱਚ ਬਹੁਤ ਮਿਲ ਜਾਣਗੇ, ਲੇਕਿਨ ਸਭ ਨੂੰ ਨਾਲ ਲੈ ਕੇ ਚੱਲਣ ਵਾਲੇ ਤੇ ਉਦਾਰ ਚਿੱਤ ਅੱਜ ਕਿੰਨੇ ਹਨ ? ਸੱਚ ਮੁੱਚ ਬਹੁਤ ਘੱਟ ਹਨ। ਨੌਕਰੀ ਦੇ ਉਲਝੇਵੇਂ, ਘਰ- ਪਰਿਵਾਰ ਦੀ ਜ਼ਿੰਮੇਵਾਰੀ ਨਿਭਾਉਂਦਿਆਂ , ਕਦੇ -ਕਦੇ ਸਿਹਤਯਾਬ ਨਾ ਹੁੰਦੇ ਹੋਏ ਵੀ ਹਾਇਕੁ ਵਿਧਾ ਬਾਰੇ ਸੋਚਣਾ ਤੇ ਕੁਝ ਨਾ ਕੁਝ ਨਵਾਂ ਕਰਨ ਦਾ ਜਜ਼ਬਾ ਸੰਧੂ ਜੀ ਵਿੱਚ ਮੌਜੂਦ ਹੈ। ਸਮੇਂ ਦੀ ਘਾਟ ਦਾ ਰੋਣਾ ਰੋਣ ਵਾਲੇ ਬਹੁਤ ਹਨ। ਪਰ ਸਾਡੀ ਛੋਟੀ ਭੈਣ ਹਰਦੀਪ ਕਈ ਗੱਲਾਂ 'ਚ ਸਾਡੇ ਨਾਲੋਂ ਵੱਡੀ ਹੈ ਕਿਉਂਕਿ ਉਹ ਸਾਡੇ ਲਈ ਵੀ ਪ੍ਰੇਰਣਾ ਦਾ ਸਰੋਤ ਹੈ। ਪੰਜਾਬੀ ਭਾਸ਼ਾ ਤੇ ਸਾਹਿਤ ਦੇ ਲਈ ਇਹ ਇੱਕ ਇਤਹਾਸਿਕ ਕੰਮ ਹੈ। ਹਾਰਦਿਕ ਵਧਾਈ !
ਰਮੇਸ਼ਵਰ ਕੰਬੋਜ ਹਿਮਾਂਸ਼ੂ
(ਨਵੀਂ ਦਿੱਲੀ )
*******
ਦੋ ਸਾਲਾਂ ਦੇ ਸਫ਼ਰ ਦੌਰਾਨ ਆਈਆਂ ਔਖ -ਸੌਖ ਦੀਆਂ ਘੜੀਆਂ ਹਾਇਕੁ -ਲੋਕ ਪਰਿਵਾਰ ਨੇ ਰਲ -ਮਿਲ ਕੇ ਹੰਢਾਈਆਂ ਤੇ ਹਾਇਕੁ -ਲੋਕ ਦੇ ਸਾਂਝੇ ਵਿਹੜੇ 'ਚ ਖੁਸ਼ਬੋ ਬਣ ਕੇ ਫੈਲੇ।ਨਵੀਆਂ ਤੰਦਾਂ ਜੁੜੀਆਂ ਤੇ ਸਾਰਿਆਂ ਦੇ ਰਲਵੇਂ ਹੁੰਗਾਰਿਆਂ ਦੇ ਨਾਲ ਹੀ ਇੱਥੇ ਰੋਣਕਾਂ ਲੱਗੀਆਂ .....ਇਹ ਰੌਣਕਾਂ ਸਦਾ ਇੰਝ ਹੀ ਲੱਗਦੀਆਂ ਰਹਿਣ ਬੱਸ ਇਹੋ ਦੁਆ ਹੈ।
ਸੂਹਾ ਸਵੇਰਾ
ਨਿੱਤ ਨਵਾਂ ਸੂਰਜ
ਰੰਗੇ ਬਨ੍ਹੇਰਾ।
ਡਾ. ਹਰਦੀਪ ਕੌਰ ਸੰਧੂ
*******
ਨੋਟ: ਇਹ ਪੋਸਟ ਹੁਣ ਤੱਕ 45 ਵਾਰ ਵੇਖੀ ਗਈ।
23 Jun 2014
20 Jun 2014
19 Jun 2014
16 Jun 2014
ਡਰਾਮਾ (ਹਾਇਬਨ)

ਅੱਖਾਂ 'ਚ ਹੰਝੂ
ਪਾਵੇ ਬੂਹੇ 'ਤੇ ਝੌਲਾ
ਨੌਸਰਬਾਜ਼ ।
ਇੰਜ: ਜੋਗਿੰਦਰ ਸਿੰਘ 'ਥਿੰਦ'
(ਅੰਮ੍ਰਿਤਸਰ-ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 30 ਵਾਰ ਖੋਲ੍ਹ ਕੇ ਵੇਖੀ ਗਈ।
14 Jun 2014
ਉਰਦੂ ਇਬਾਤਰ (ਹਾਇਬਨ)
ਗੁਲਾਬੀ ਬਚਪਨ, ਪਤਾਸਿਆਂ ਵਰਗੇ ਦਿਨ ! ਆਪੂੰ ਹੀ ਰੁੱਸ ਕੇ ਆਪੇ ਹੀ ਮੰਨ ਜਾਣਾ। ਹਰ ਗੱਲ 'ਚ 'ਕਿਉਂ' ਦਾ ਹੋਣਾ। ਉਹਨੀਂ ਦਿਨੀਂ ਪਾਕਿਸਤਾਨੀ ਟੀ. ਵੀ. ਚੈਨਲ ਦਾ ਕੁਇਜ਼ 'ਨੀਲਾਮ ਘਰ' ਬੜੇ ਚਾਅ ਨਾਲ ਵੇਖਦੇ, ਪਰ ਜਦੋਂ ਕੁਝ ਉਰਦੂ 'ਚ ਲਿਖਿਆ ਆ ਜਾਣਾ ਤਾਂ ਸਾਥੋਂ ਪੜ੍ਹਿਆ ਨਾ ਜਾਣਾ। ਮੇਰੇ ਪਾਪਾ ਸਾਨੂੰ ਪੜ੍ਹ ਕੇ ਦੱਸਦੇ । "ਮੈਨੂੰ ਉਰਦੂ ਪੜ੍ਹਨਾ ਕਿਉਂ ਨਹੀਂ ਆਉਂਦਾ,ਤਾਹਨੂੰ ਕਿਉਂ ਆਉਂਦਾ ਏ ?" ਮੇਰੀ ਹਰ 'ਕਿਉਂ' ਦਾ ਜਵਾਬ ਪਾਪਾ ਹੱਸ ਕੇ ਟਾਲ ਦਿੰਦੇ। ਸ਼ਾਇਦ ਉਹ ਭਾਸ਼ਾਈ ਤੇ ਮਜ਼੍ਹਬੀ ਵੰਡ ਦਾ ਭਾਰ ਸਾਡੇ ਬਾਲ ਮਨਾਂ 'ਤੇ ਨਹੀਂ ਪਾਉਣਾ ਚਾਹੁੰਦੇ ਹੋਣ।
" ਸਾਡੇ ਸਕੂਲੇ ਤਾਂ ਕੋਈ ਨੀ ਪੜਾਉਂਦਾ ਸਾਨੂੰ ਉਰਦੂ," ਇੱਕ ਦਿਨ ਮੈਂ ਡਾਢੀ ਨਿਰਾਸ਼ਤਾ ਪ੍ਰਗਟਾਉਂਦਿਆਂ ਕਿਹਾ। "ਸਕੂਲੇ ਤਾਂ ਸਾਨੂੰ ਵੀ ਕਿਸੇ ਨੇ ਨਹੀਂ ਸੀ ਪੜ੍ਹਾਇਆ ਉਰਦੂ " ਪਾਪਾ ਨੇ ਮੋੜਵਾਂ ਜਵਾਬ ਦਿੰਦਿਆਂ ਕਿਹਾ। ".......ਤੇ ਫੇਰ ਤੁਸੀਂ ਕਿਵੇਂ ਸਿੱਖ ਲਿਆ ਉਰਦੂ ਪੜ੍ਹਨਾ ?" ਮੇਰੀ ਜਿਗਿਆਸਾ ਹੁਲਾਰੇ ਲੈਣ ਲੱਗੀ ਸੀ ਇਹ ਜਾਨਣ ਲਈ। " ਉਰਦੂ ਸਿੱਖਣ ਦਾ ਮੇਰਾ ਤਾਂ ਇੱਕ ਅਨੋਖਾ ਹੀ ਸਬੱਬ ਬਣਿਆ, " ਕਿਸੇ ਡਾਢੇ ਲੋਰ 'ਚ ਆਉਂਦਿਆਂ ਪਾਪਾ ਕਹਿਣ ਲੱਗੇ। ਪਤਾ ਨਹੀਂ ਕਿਹੜੇ ਲੱਟ -ਲੱਟ ਬਲਦੇ ਦੀਵੇ ਬਲ ਉੱਠੇ ਸਨ ਉਹਨਾਂ ਦੀ ਮਨ ਦੀਵਟ 'ਤੇ।

"ਸੱਠ -ਕਾਹਟ (1960-61) ਦੀ ਗੱਲ ਆ। ਓਦੋਂ ਆਹਾ ਆਪਣਾ ਪੰਜਾਬੀ ਸੂਬਾ ਅਜੇ ਬਣਿਆ ਨਹੀਂ ਸੀ। ਮੈਂ ਪੀ. ਏ.ਯੂ- ਹਿਸਾਰ ਦੇ ਵੈਟਰਨਰੀ ਕਾਲਜ 'ਚ ਪੜ੍ਹਦਾ ਸੀ। ਅਸੀਂ ਹੋਸਟਲ 'ਚੋਂ ਚਾਰ -ਪੰਜ ਜਾਣੇ ਫਿਲਮ ਵੇਖਣ ਚਲੇ ਗਏ। ਸਿਨਮੇ 'ਚ ਫਿਲਮ ਦਾ ਬੋਰਡ ਉਰਦੂ ਸੀ ਤੇ ਸਾਡੇ ਵਿੱਚੋਂ ਕਿਸੇ ਤੋਂ ਵੀ ਪੜ੍ਹ ਨਾ ਹੋਵੇ। ਦੁਬਿਧਾ 'ਚ ਫਸੇ ਅਸੀਂ ਇੱਕ ਦੂਜੇ ਨੂੰ ਹੁੱਜਾਂ ਜਿਹੀਆਂ ਮਾਰ -ਮਾਰ ਪੁੱਛੀ ਜਾਈਏ,"ਯਾਰ ਕਿਹੜੀ ਫਿਲਮ ਹੋਈ ਇਹ ?" ਫ਼ੋਟੋ 'ਚ ਪ੍ਰਿਥਵੀ ਰਾਜ ਕਪੂਰ , ਦਿਲੀਪ ਕੁਮਾਰ ਤੇ ਮਧੂਬਾਲਾ ਦਿੱਸੀ ਜਾਣ,ਪਰ ਫਿਲਮ ਦਾ ਨਾਂ ਪਤਾ ਨਾ ਲੱਗੇ। ਐਨੇ ਨੂੰ ਸਾਡੇ ਪਿੱਛੋਂ ਕੋਈ ਬੋਲਿਆ, " ਸਾਊ !ਕੱਪੜੇ ਤਾਂ ਬੜੇ ਸੋਹਣੇ ਪਾਏ ਆ,ਸੂਟਡ -ਬੂਟਡ ਓ ,ਚੰਗੇ ਜੱਚਦੇ ਓ ,ਖਾਂਦੇ -ਪੀਂਦੇ ਘਰਾਂ ਦੇ ਕਾਕੇ ਲੱਗਦੇ ਹੋ,ਪਰ ਬੋਰਡ ਥੋਨੂੰ ਪੜ੍ਹਨਾ ਨੀ ਆਉਂਦਾ। ਕਾਕਾ ਕਿੰਨਾ ਕੁ ਪੜ੍ਹੇ ਓਂ ?" ਸਾਨੂੰ ਤਾਂ ਜਿਵੇਂ ਸੱਪ ਸੁੰਘ ਗਿਆ ਹੋਵੇ। ਕੋਈ ਜਵਾਬ ਨਾ ਓੜੇ। ਕੀ ਕਹਿੰਦੇ ? ਉਹ ਰੱਬ ਦਾ ਬੰਦਾ ਸਾਡੇ ਚਿਹਰਿਆਂ ਦੇ ਚੜ੍ਹਦੇ -ਲਹਿੰਦੇ ਰੰਗ ਵਾਚਦਾ ਐਨੀ ਗੱਲ ਆਖ ਕੇ ਰਵਾ -ਰਵੀਂ ਲੋਕਾਂ ਦੀ ਭੀੜ 'ਚ ਕਿਧਰੇ ਗੁਆਚ ਗਿਆ, ਪਰ ਦਿਲ ਨੂੰ ਝੰਜੋੜਾ ਦਿੰਦੇ ਬੋਲਾਂ ਦੀ ਛਾਪ ਸਾਡੇ 'ਤੇ ਪਾ ਗਿਆ। ਫੇਰ ਫਿਲਮ ਤਾਂ ਅਸੀਂ ਕੀ ਵੇਖਣੀ ਸੀ, ਉਹਨੀਂ ਪੈਰੀਂ ਪਰਤ ਆਏ।
ਉਰਦੂ ਵਾਲਾ ਬੋਰਡ ਸਵਾਲੀਆ ਚਿੰਨ ਬਣ ਕੇ ਮੇਰੇ ਮਨ ਦੀਆਂ ਬਰੂਹਾਂ 'ਤੇ ਆ ਖਲੋਤਾ । ਮੈਂ ਤਾਂ ਸਿੱਧਾ ਬੁੱਕ -ਸਟੋਰ ਗਿਆ। ਉਰਦੂ ਦਾ ਕਾਇਦਾ ਲਿਆ। ਦਸ -ਪੰਦਰਾਂ ਦਿਨਾਂ 'ਚ ਉਰਦੂ ਸ਼ਬਦ -ਜੋੜ ਪੜ੍ਹਨਾ ਸਿੱਖਿਆ। ਪੱਤਝੜ ਪਿੱਛੋਂ ਬਗਾਵਤ ਕਰਕੇ ਆਈ ਬਹਾਰ ਵਾਂਗ ਜਦੋਂ ਅਸੀਂ ਦੁਬਾਰਾ ਫਿਲਮ ਵੇਖਣ ਗਏ ਤਾਂ ਮੇਰੀ ਖੁਸ਼ੀ ਦਾ ਕੋਈ ਅੰਤ ਨਾ ਰਿਹਾ ਜਦੋਂ ਮੈ ਸਾਰਿਆਂ ਨੂੰ ਬੋਰਡ ਪੜ੍ਹ ਕੇ ਸੁਣਾਇਆ। ਫਿਲਮ ਸੀ -ਕੇ ਆਸਿਫ਼ ਦੀ -ਮੁਗਲੇ ਆਜ਼ਮ مغلِ اعظم, ਓਦੋਂ ਦਾ ਸਿੱਖਿਆ ਉਰਦੂ ਮੈਨੂੰ ਅੱਜ ਤੱਕ ਨਹੀਂ ਭੁੱਲਿਆ। " ਗੱਲ ਪੂਰੀ ਕਰਨ ਵੇਲ਼ੇ ਪਾਪਾ ਦੀਆਂ ਅੱਖਾਂ 'ਚ ਇੱਕ ਖਾਸ ਚਮਕ ਸੀ। ਇਓਂ ਲੱਗਦਾ ਸੀ ਕਿ ਜਿਵੇਂ ਸੂਹੀ ਸਵੇਰ ਜਿਹਾ ਓਹ ਬੋਰਡ ਹੁਣ ਵੀ ਉਹਨਾਂ ਦੇ ਸਾਹਮਣੇ ਹੀ ਹੋਵੇ।

ਪਾਪਾ ਤੋਂ ਉਰਦੂ ਸਿੱਖਣਾ ਤੇ ਹੋਰ ਪਤਾ ਨਹੀਂ ਕਿੰਨੇ ਅਰਮਾਨ ਦਿਲ 'ਚ ਹੀ ਰਹਿ ਗਏ। ਚੰਦਰੀ ਹੋਣੀ ਉਹਨਾਂ ਨੂੰ ਸਾਡੇ ਤੋਂ ਸਦਾ -ਸਦਾ ਲਈ ਖੋਹ ਕੇ ਲੈ ਗਈ ਅਤੇ ਯਾਦਾਂ ਸਾਡੇ ਮਨਾਂ ਤੋਂ ਤਿਲਕਦੀ ਜ਼ਿੰਦਗੀ ਦੇ ਸੱਖਣੇ ਪਲਾਂ ਨੂੰ ਭਰਨ ਲੱਗੀਆਂ।
ਟੀ.ਵੀ. 'ਤੇ ਵੇਖਾਂ
ਉਰਦੂ ਇਬਾਰਤ
ਯਾਦਾਂ 'ਚ ਬਾਪੂ।
ਡਾ. ਹਰਦੀਪ ਕੌਰ ਸੰਧੂ
* ਮੇਰੇ ਪਿਤਾ ਜੀ ਦੀ 23 ਵੀਂ ਬਰਸੀ 'ਤੇ ਸ਼ਰਧਾਂਜਲੀ ( 20 ਅਪ੍ਰੈਲ 1940- 14 ਜੂਨ 1991)
ਨੋਟ: ਇਹ ਪੋਸਟ ਹੁਣ ਤੱਕ 37 ਵਾਰ ਖੋਲ੍ਹ ਕੇ ਵੇਖੀ ਗਈ।
ਨੋਟ: ਇਹ ਪੋਸਟ ਹੁਣ ਤੱਕ 37 ਵਾਰ ਖੋਲ੍ਹ ਕੇ ਵੇਖੀ ਗਈ।
12 Jun 2014
11 Jun 2014
ਕਾਲੀਆਂ ਰਾਤਾਂ (ਹਾਇਬਨ)

ਪੁੱਤਰ ਦੇ ਮੋਢੇ 'ਤੇ ਹੱਥ ਧਰ .........ਖਿਆਲਾਂ ਨੂੰ ਤੋੜ .......... ਚੁੱਪ -ਚਾਪ ਉਹ ਘਰ ਨੂੰ ਚੱਲ ਪਿਆ।
ਕਾਲੀਆਂ ਰਾਤਾਂ
ਜੱਟ ਅਲਾਣੀ ਮੰਜੀ
ਤਾਰਿਆਂ ਛਾਵੇਂ।
ਕਾਲੀਆਂ ਰਾਤਾਂ
ਜੱਟ ਅਲਾਣੀ ਮੰਜੀ
ਤਾਰਿਆਂ ਛਾਵੇਂ।
ਅੰਮ੍ਰਿਤ ਰਾਏ (ਪਾਲੀ)
ਫਾਜ਼ਿਲਕਾ
ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 38 ਵਾਰ ਪੜ੍ਹੀ ਗਈ।
8 Jun 2014
6 Jun 2014
ਸੁਰਗੀ ਝੂਟਾ
ਗੂੜ੍ਹ ਸਿਆਲੀ ਘਸਮੈਲੀ ਜਿਹੀ ਸ਼ਾਮ…… ਸਮਾਂ ਸਾਢੇ ਪੰਜ ਕੁ ਵਜੇ ਦਾ …ਝੜ੍ਹਦਾ ਹਨ੍ਹੇਰਾ ...ਜੁਗਨੂੰਆਂ ਵਾਂਗ ਜਗਦੀਆਂ ਬਜ਼ਾਰ ਦੀਆਂ ਬੱਤੀਆਂ। ਜ਼ਰੂਰੀ ਖ੍ਰੀਦਦਾਰੀ ਕਰਕੇ ਮੈਂ ਕਾਹਲੀ ਨਾਲ ਆਪਣੀ ਕਾਰ ਵੱਲ ਵੱਧੀ। ਅਗਲੇ ਹੀ ਪਲ ਕਾਰ ਮੁੱਖ ਸੜਕ 'ਤੇ ਤੇਜੀ ਨਾਲ ਜਾ ਰਹੀ ਸੀ। ਕੁਝ ਮਿੰਟਾਂ ਬਾਅਦ ਮੈਨੂੰ ਲੱਗਾ ਕਿ ਜਿਵੇਂ ਮੈਨੂੰ ਚੰਗੀ ਤਰਾਂ ਦਿਖਾਈ ਨਾ ਦੇ ਰਿਹਾ ਹੋਵੇ। ਬਾਹਰ ਦੂਰ ਤੱਕ ਨਿਗ੍ਹਾ ਘੁਮਾਈ ....ਹਨ੍ਹੇਰਾ ਐਨਾ ਗਾੜ੍ਹਾ ਨਹੀਂ ਸੀ, ਪਰ ਫਿਰ ਵੀ ਕਾਰ ਚਲਾਉਣ 'ਚ ਮੈਨੂੰ ਦਿੱਕਤ ਆ ਰਹੀ ਸੀ। ........ਐਮ. ਐਸ. ......ਮਲਟੀਪਲ ਸਕਲੀਰੋਸਿਸ। ....ਇੱਕ ਭਿਆਨਕ ਲਾਇਲਾਜ ਬਿਮਾਰੀ.........ਖਿਆਲ ਆਉਂਦਿਆਂ ਹੀ ਮੇਰਾ ਆਪਾ ਕੰਬ ਗਿਆ। ''ਕਿਤੇ ਇਹ ਐਮ.ਐਸ. ਦਾ ਹਮਲਾ ਤਾਂ ਨਹੀਂ।'' ਨਾ -ਮੁਰਾਦ ਰੋਗ.....ਨਾ ਉਮਰ ਦੇਖੇ ....ਨਾ ਲਿੰਗ.......ਸਿੱਧਾ ਦਿਮਾਗੀ ਨਸਾਂ 'ਤੇ ਹਮਲਾ..........ਕੋਈ ਵੀ ਅੰਗ ਨਕਾਰਾ........ਕਾਰਣ ਅਜੇ ਤੱਕ ਅਣਲੱਭ।
ਅੱਖਾਂ ਸਾਹਮਣੇ ਆ ਖਲੋਤਾ ਨਰਕਈ ਭੈਅ .........ਐਨੀ ਠੰਡ 'ਚ ਵੀ ਮੈਂ ਤਰੇਲਿਓ -ਤਰੇਲੀ ਹੋ ਗਈ। ਅੱਖਾਂ ਮੂਹਰੇ ਭੰਬੂ -ਤਾਰੇ ਜਿਹੇ ਨੱਚਣ ਲੱਗੇ ਤੇ ਦਿੱਖਦੇ ਕਾਲੇ ਧੱਬੇ ਹੋਰ ਵਡੇਰੇ ਤੇ ਗਾੜ੍ਹੇ ਹੋ ਗਏ। ਘਬਰਾ ਕੇ ਮੈਂ ਕਾਰ ਸੜਕ ਦੇ ਇੱਕ ਪਾਸੇ ਕਰਕੇ ਰੋਕ ਦਿੱਤੀ। ਸਾਹਮਣੇ ਆ ਰਹੇ ਵਾਹਨਾਂ ਦੀਆਂ ਬੱਤੀਆਂ ਦੀ ਰੌਸ਼ਨੀ ਜਦੋਂ ਮੇਰੀਆਂ ਅੱਖਾਂ 'ਤੇ ਵੱਜੀ ਤਾਂ ਅਚਾਨਕ ਮੈਨੂੰ ਆਪਣੀ ਬੇ- ਧਿਆਨਗੀ ਦਾ ਅਹਿਸਾਸ ਹੋਇਆ। ''ਓਹੋ ! ਭਲਾ ਏਸ ਵੇਲੇ ਇਹਨਾਂ ਕਾਲੀਆਂ ਐਨਕਾਂ ਦਾ ਮੇਰੀਆਂ ਅੱਖਾਂ 'ਤੇ ਕੀ ਕੰਮ ?" ਬੋਝਲ ਸੋਚਾਂ ਦੇ ਪ੍ਰਛਾਵਿਆਂ ਹੇਠ ਕਾਰ 'ਚ ਬੈਠਦਿਆਂ ਹੀ ਇਹ ਐਨਕਾਂ ਕਦੋਂ ਮੇਰੀਆਂ ਅੱਖਾਂ 'ਤੇ ਆ ਬੈਠੀਆਂ ਪਤਾ ਹੀ ਨਾ ਲੱਗਾ। ਆਪ -ਮੁਹਾਰੇ ਹੀ ਮੇਰੇ ਹੱਥ ਐਨਕਾਂ ਉਤਾਰਣ ਵੱਲ ਵਧੇ। ਮੇਰੇ ਉਲਝੇਵੇਂ ਪਏ ਸਾਹ ਹੁਣ ਸੌਖੇ ਹੋ ਗਏ ਸਨ ....ਮੈਂ ਵਾਲ -ਵਾਲ ਜੋ ਬੱਚ ਗਈ ਸੀ।
ਸੁਰਗੀ ਝੂਟਾ -
ਤਿੱਖੀ ਧੁੱਪ ਮਗਰੋਂ
ਹਵਾ ਦਾ ਬੁੱਲਾ ।
ਡਾ. ਹਰਦੀਪ ਕੌਰ ਸੰਧੂ
(ਬਰਨਾਲਾ -ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 50 ਵਾਰ ਵੇਖੀ ਗਈ।
ਨੋਟ: ਇਹ ਪੋਸਟ ਹੁਣ ਤੱਕ 50 ਵਾਰ ਵੇਖੀ ਗਈ।
5 Jun 2014
ਮੈਂ ਤੇ ਉਹ (ਹਾਇਬਨ)
ਮੈਂ ਤੇ ਉਹ ਅਸੀਂ ਇੱਕ ਦੂਜੇ 'ਚ ਇਸ ਤਰਾਂ ਸਮਾਏ ਜਿਵੇਂ ਸ਼ਾਂਤ ਝੀਲ ਤੇ ਵਰਦੀ ਬੱਦਲੀ ਦੀ ਹਰ ਇੱਕ ਪਾਕ-ਪਵਿੱਤਰ ਕਣੀ ਝੀਲ ਦੇ ਪਾਣੀ 'ਚ ...ਸਾਡਾ ਵਜੂਦ ਇੱਕ ਹੋ ਗਿਆ । ਉਹ ਜਦੋਂ ਵੀ ਬਲੀ..... ਮੇਰੇ ਲਈ .....ਮੈਂ ਮੋਮ ਹੋਇਆ । ਵਿਯੋਗ ਦੇ ਪਲਾਂ 'ਚ ਅੱਖੀਓ ਡੁੱਲ੍ਹਿਆ ਪਾਕ ਹੰਝੂ ਨੈਣਾਂ ਦੀ ਰੜਕ, ਦਿਲ ਦੀ ਤੜਫ ਹੈ ਉਹ।
ਕਮਲੀ ਕਿਹੇ, " ਮੈਂ ਸਾਂ ਕਣੀ ਤੇਰੇ 'ਚ ਸਮਾ ਸਾਗਰ ਹੋਈ ।" ਪਰ ਮੈਂ ਜਾਣਦਾ ਤੇਰੇ ਸਦਕਾ ਵਜੂਦ ਮੇਰਾ...।
ਮੇਰੇ ਮਨ ਮੰਦਰ ਚ' ਸਮਾਧੀ ਲਾਈ ਬੈਠੀ,ਮੇਰੀ ਅਰਾਧਨਾ ਕਰਦੀ ਸਾਵਲ ਰੰਗੀਏ ਬੱਦਲੀਏ ਤੂੰ ਨਹੀਂ ਜਾਣਦੀ ਕਿ ਤੂੰ ਹੀ ਤਾਂ ਮੇਰਾ ਰੱਬ ਹੈ ।
ਦੀਵੇ ਦੀ ਲੋਅ
ਇੱਕ-ਮਿੱਕ ਗਏ ਹੋ
ਪਰਛਾਵੇ ਦੋ।
(ਆਪਣੀ ਜੀਵਨ ਸਾਥਣ ਰੁਪਿੰਦਰ ਕੌਰ ਲਈ ਹਾਇਬਨ ਗੁਲਦਸਤਾ.... )

ਪਿੰਡ- ਮਹਿਮਦ ਪੁਰ
ਜਿਲ੍ਹਾ- ਪਟਿਆਲਾ
ਨੋਟ : ਹੁਣ ਤੱਕ ਇਹ ਪੋਸਟ 53 ਵਾਰ ਵੇਖੀ ਗਈ।
ਪਿੰਡ- ਮਹਿਮਦ ਪੁਰ
ਜਿਲ੍ਹਾ- ਪਟਿਆਲਾ
ਨੋਟ : ਹੁਣ ਤੱਕ ਇਹ ਪੋਸਟ 53 ਵਾਰ ਵੇਖੀ ਗਈ।
3 Jun 2014
ਫੈਸ਼ਨ ਮੇਲਾ (ਹਾਇਬਨ )
ਇਹ ਫੈਸ਼ਨ ਤਾਂ ਅਜੇ ਏਥੇ ਆਪਣੇ ਸ਼ਹਿਰ 'ਚ ਵੀ ਨਹੀਂ ਆਇਆ। ਇਹ ਪੈਂਟ ਤਾਂ ਮੇਰੇ ਭਰਾ ਨੇ ਬਾਹਰੋਂ ਭੇਜੀ ਹੈ। ਸਿਆਣਾ ਬੰਦਾ ਆਪਣੇ ਮੱਥੇ 'ਤੇ ਹੱਥ ਮਾਰਦਾ ਬੁੜਬੁੜਾਉਂਦਾ ਹੋਇਆ ਓਥੋਂ ਤੁਰ ਜਾਂਦਾ ਹੈ..."ਭਲਾ ਇਹ ਕੀ ਫੈਸ਼ਨ ਹੋਇਆ? ਬਈ ਨਵੀਂ ਪੈਂਟ ਨੂੰ ਗੋਡਿਆਂ ਤੋਂ ਪਾੜ ਲਓ ਜਾਂ ਬਲੇਡ ਨਾਲ ਗੋਡਿਆਂ ਕੋਲੋਂ ਕੱਟ ਲਓ..... ਜੇ ਕੋਈ ਸਮਝਾਵੇ ਤਾਂ ਘੜਿਆ ਘੜਾਇਆ ਓਹੀਓ ਜਵਾਬ ....ਬਈ ਇਹ ਫੈਸ਼ਨ ਆ ...... ਥੋਡੀ ਸਮਝੋਂ ਬਾਹਰ ਆ ।"
ਅਜੇ ਥੋੜਾ ਅੱਗੇ ਗਿਆ ਤਾਂ ਦੋ ਮੁੰਡੇ ਬਿਨਾਂ ਹੈਲਮਟ ਤੋਂ ਮੋਟਰ- ਸਾਇਕਲ 'ਤੇ ਆਉਂਦੇ ਦਿਖਾਈ ਦਿੱਤੇ। ਭਲਾ ਹੈਲਮਟ ਨਾ ਪਾਉਣਾ ਵੀ ਫੈਸ਼ਨ ਹੋਇਆ। ਬਿਲਕੁਲ ਸਹੀ ਸਮਝਿਆ .... ਜੇ ਉਹ ਹੈਲਮਟ ਪਾ ਕੇ ਚਲਾਉਣਗੇ ਤਾਂ ਉਹਨਾਂ ਦਾ ਹੇਅਰ ਸਟਾਈਲ ਨਾ ਖਰਾਬ ਹੋ ਜਾਵੇਗਾ ।ਕੰਡੇਰਨੇ ਵਾਂਗ ਖੜ੍ਹੇ ਕੀਤੇ ਵਾਲ਼ਾਂ ਦਾ ਤਾਂ ਨਾਸ ਹੀ ਮਾਰ ਦੇਵੇਗਾ ਇਹ ਹੈਲਮਟ।ਭਾਂਤ -ਭਾਂਤ ਦੀਆਂ ਕਰੀਮਾਂ ਲਾ ਕੇ ਵਾਲ ਜੋ ਸੈਟ ਕੀਤੇ ਹੋਏ ਨੇ.. ਜੇ ਹੈਲਮਟ ਪਾ ਲਿਆ ਤਾਂ ਸਾਰੀ ਕੀਤੀ ਮਿਹਨਤ ਬਰਬਾਦ ਨਾ ਹੋ ਜਾਵੇਗੀ ਵਿਚਾਰਿਆਂ ਦੀ।
ਰਹਿੰਦੀ ਕਸਰ ਫੋਨਾਂ ਨੇ ਪੂਰੀ ਕਰ ਦਿੱਤੀ। ਈਅਰਫੋਨ ਕੰਨਾਂ ਵਿੱਚ ਲਾ ਕੇ ਨਚਾਰਾਂ ਵਾਂਗੂ ਹਿੱਲਦਾ ਆਪਣੇ ਹੀ ਲੋਰ 'ਚ ਇੱਕ ਹੋਰ ਤੁਰਿਆ ਆਵੇ । ਜਦੋਂ ਉਹ ਦਵਾਈਆਂ ਦੀ ਦੁਕਾਨ 'ਚ ਵੜਨ ਲੱਗਾ ਤਾਂ ਓਥੇ ਖੜ੍ਹੀ ਬੇਬੇ ਨੂੰ ਲੱਗਾ ਕਿ ਖੌਰੇ ਏਸ ਨੂੰ ਕੋਈ ਮਿਰਗੀ ਦਾ ਦੌਰਾ ਪੈ ਗਿਆ ਹੋਵੇ...."ਵੇ ਪੁੱਤ ਸੰਭਲ ਕੇ।" ........"ਬੇਬੇ ਤੂੰ ਘਾਬਰ ਨਾ .... ਇਸ ਨੂੰ ਕੁਝ ਨਹੀਂ ਹੋਇਆ ......ਇਹ ਮਿਰਗੀ ਦਾ ਦੌਰਾ ਨਹੀਂ ਇਹਨਾਂ ਨੂੰ ਤਾਂ ਫੈਸ਼ਨ ਦਾ ਦੌਰਾ ਪਿਆ ਹੋਇਆ ਹੈ।" ਬੇਬੇ ਦੇ ਚਿੱਤ ਦਾ ਡਰ ਤੇ ਗਲਤ ਫਹਿਮੀ ਨੂੰ ਦੂਰ ਕਰਦਿਆਂ ਮੈਂ ਕਿਹਾ। ਜਦੋਂ ਏਹੋ ਜਿਹੇ ਦੋ-ਚਾਰ 'ਕੱਠੇ ਹੋ ਕੇ ਤੁਰਦੇ ਹੋਣ ਤੇ ਜੇ ਇੱਕ ਢੋਲਕੀ ਵਾਲ਼ਾ ਨਾਲ਼ ਰਲ਼ ਜਾਵੇ ਤਾਂ ਆਮ ਬੰਦਾ ਤਾਂ ਇਹਨਾਂ ਨੂੰ ਨਚਾਰਾਂ ਦਾ ਟੋਲਾ ਹੀ ਸਮਝੇਗਾ।"
ਪੱਲੇ ਨਾ ਧੇਲਾ
ਹੱਥ 'ਚ ਮੋਬਾਇਲ
ਫੈਸ਼ਨ ਮੇਲਾ।
ਵਰਿੰਦਰਜੀਤ ਸਿੰਘ ਬਰਾੜ
ਬਰਨਾਲਾ
ਨੋਟ: ਇਹ ਪੋਸਟ ਹੁਣ ਤੱਕ 48 ਵਾਰ ਵੇਖੀ ਗਈ।
ਨੋਟ: ਇਹ ਪੋਸਟ ਹੁਣ ਤੱਕ 48 ਵਾਰ ਵੇਖੀ ਗਈ।
Subscribe to:
Posts (Atom)