ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Jul 2014

ਯਾਦ ( ਸੇਦੋਕਾ)

ਉਸਨੂੰ ਵਿਛੜਿਆਂ ਹੁਣ ਦੋ ਸਾਲ ਹੋ ਗਏ ਹਨ। ਸਮਾਂ ਇੰਝ ਹੀ ਲੰਘਦਾ ਜਾਵੇਗਾ ਪਰ ਉਸ ਨੇ ਕਦੇ ਮੁੜ ਕੇ ਨਹੀਂ ਆਉਣਾ। ਉਸ ਲਾਡਲੇ ਦੀ ਯਾਦ ਨੂੰ ਸਮਰਪਿਤ ਪਿਤਾ ਵੱਲੋਂ ਕੁਝ ਸ਼ਬਦ। 

(ਅਪਣੇ ਬੇਟੇ ਸੰਦੀਪ ਸਿੰਘ ਦੀ ਦੋ ਸਾਲਾ ਬਰਸੀ 'ਤੇ)

1.
ਕਹਿੰਦਾ ਦਿਲ
ਬੇਵੱਸ ਤੁਸੀਂ  ਸਾਰੇ 
ਗਏ  ਨਹੀਂ ਮੁੜਦੇ
ਨਹੀਂ ਟੁੱਟਦੇ
ਆਂਦਰਾਂ ਦੇ ਰਿਸ਼ਤੇ
ਪੈਣ ਭੁਲੇਖੇ ਨਿੱਤ ।

2.
 ਹੌਸਲੇ ਦੇ ਦੇ      
ਸੁੱਕੇ ਅੱਥਰੂ ਪੂੰਝਾਂ 
ਮਾਸੂਮਾਂ ਦੇ ਮੂੰਹਾਂ ਤੋਂ
ਭਾਰੀ ਏ ਗੰਢ
ਚੱਲਦੇ ਤਾਂ ਰਹਿਣਾ 

ਇਹੋ ਹੈ ਦਸਤੂਰ ।
  

 ਇੰਜ ਜੋਗਿੰਦਰ ਸਿੰਘ ਥਿੰਦ
       (ਅੰਮ੍ਰਿਤਸਰ---ਸਿਡਨੀ )

2 comments:

  1. ਅਸਹਿ ਦਰਦ ਬਿਆਨਦੇ ਇਹ ਸੇਦੋਕਾ ਪੜ੍ਹ ਕੇ ਅੱਥਰੂ ਨਾ ਰੁਕੇ। ਬਹੁਤ ਵੱਡਾ ਜੇਰਾ ਕਰ ਲਿਆ ਓਸ ਪੀੜ ਨੂੰ ਆਪਣੇ ਅੰਤਰੀਵ 'ਚ ਸਮਾਉਣ ਲਈ ਆਪ ਨੇ।

    ReplyDelete
  2. ਇਸਤਰਾਂ ਦੇ ਹਾਲਾਤ ਦੀ ਕੋਈ ਸ਼ਬਦ ਵਿਆਖਿਆ ਨਹੀਂ ਕਰ ਸਕਦੇ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ