ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
31 Aug 2014
26 Aug 2014
24 Aug 2014
23 Aug 2014
20 Aug 2014
18 Aug 2014
15 Aug 2014
ਜੁਗਨੀਨਾਮਾ- 2. ਬਾਰ ਦੀ ਜੂਹੇ (ਹਾਇਬਨ)
Click the arrow to listen
ਤਿੱਖੜ ਦੁਪਹਿਰਾ .......ਨਿੰਮ ਥੱਲੇ ਚਰਖਾ ਕੱਤਦੀ ਬੇਬੇ। ਕੋਲ ਬੈਠੀ ਜੁਗਨੀ ਨੂੰ ਦੇਖ ਕੇ ਬੇਬੇ ਪੁੱਛਣ ਲੱਗੀ, " ਕੁੜੇ ਜੁਗਨੀ ਅੱਜ ਸਕੂਲੇ ਨੀ ਜਾਣਾ ?" " ਬੇਬੇ ਅੱਜ ਛੁੱਟੀ ਹੈ ......ਅੱਜ ਆਜ਼ਾਦੀ ਦਿਵਸ ਹੈ। " ਜੁਗਨੀ ਨੇ ਬੇਬੇ ਨੂੰ ਜਿਵੇਂ ਬਹੁਤ ਕੁਝ ਚੇਤੇ ਕਰਾ ਦਿੱਤਾ ਸੀ। ਉਸ ਦੀ ਬਿਰਤੀ ਝੱਟ ਜਾ ਜੁੜੀ ਸੀ 'ਸਾਂਦਲ ਬਾਰ ' ਨਾਲ।
ਨਵੀਂ ਪੂਣੀ ਛੋਹੰਦਿਆਂ ਬੇਬੇ ਕਹਿਣ ਲੱਗੀ," ਪੁੱਤ ਇਹ ਕਾਹਦੀ 'ਜਾਦੀ ਆ ਜਿਹੜੀ ਸਾਨੂੰ ਆਪਣਾ ਮੁਲਖ ਛੱਡ ਕੇ ਮਿਲੀ ਆ। ਘਰੋਂ ਬੇਘਰ ਕਰਤਾ ਸੀ ਏਸ ਖਸਮਾਂ -ਖਾਣੀ 'ਜਾਦੀ ਨੇ। ਉਦੋਂ ਤਾਂ ਲੱਗੇ ਖਬਨੀ ਲੋਟ ਹੀ ਹੋ ਹੋਜੂ ਸਾਰਾ ਕੁਝ.....ਖਬਨੀ ਮੁੜ ਹੀ ਪਮਾਂਗੇ ਘਰਾਂ ਨੂੰ। ਪਰ ਕੀ ਪਤਾ ਸੀ ਉਹਨਾਂ ਘਰਾਂ ਦਾ ਮੂੰਹ ਮੁੜ ਕੇ ਦੇਖਣ ਨੂੰ ਨਹੀਂ ਮਿਲਣਾ। ਜਮਾਂ ਈ ਸਮਝੋਂ ਬਾਹਰ ਦੀ ਸ਼ੈਅ ਸੀ......ਇਹ ਖਸਮਾਂ ਖਾਣੀ 'ਜਾਦੀ।
ਲਹੂ ਪੀਣੀਆਂ ਨੰਗੀਆਂ ਤਲਵਾਰਾਂ ਨਾਲ ਵੱਢ -ਟੁੱਕ ਹੋ ਰਹੀ ਸੀ । ਬਾਬੇ ਨਾਨਕ ਤੇ ਪੀਰਾਂ- ਪੰਗਬਰਾਂ ਦੀ ਧਰਤੀ ਰੱਤ ਨਾਲ ਲਾਲੋ- ਲਾਲ ਹੋ ਗਈ ਸੀ। ਹਾਹਾਕਾਰ ਮੱਚੀ ਵੀ ਸੀ ਚਾਰੇ ਪਾਸੇ। ਓਦੋਂ ਤਾਂ ਸਾਡਾ ਰੱਬ ਵੀ ਨਹੀਂ ਸੀ ਬੌਹੜਿਆ। ਉਹ ਵੀ ਪਤਾ ਨੀ ਕਿਹੜੀ ਗੱਲੋਂ ਡਰਿਆ ਕਿਸੇ ਕਾਲ -ਕੋਠੜੀ 'ਚ ਜਾ ਲੁਕਿਆ ਸੀ ਕਿਧਰੇ। ਧੀਆਂ -ਭੈਣਾਂ ਦੀ ਇੱਜ਼ਤ ਸਰੇਆਮ ਨੀਲਾਮ ਹੋਈ ਸੀ। ਕਈਆਂ ਨੇ ਆਪਣੀਆਂ ਧੀਆਂ -ਭੈਣਾਂ ਦੀ ਇੱਜ਼ਤ ਬਚਾਉਣ ਲਈ ਆਪਣੇ ਹੱਥੀਂ ਆਪ ਕਰਪਾਨਾਂ ਨਾਲ ਵੱਢਤਾ ਸੀ ਤੇ ਕਈਆਂ ਨੇ ਆਪਣੀਆਂ ਜਿਉਂਦੀਆਂ ਕੁੜੀਆਂ ਨੂੰ ਨਹਿਰਾਂ 'ਚ ਰੋੜਤਾ ਸੀ.............ਤੇ ਮਗਰੋਂ ਏਧਰ ਆ ਕੇ ਕਈ ਤਾਂ ਜਮਾਂ ਈ ਚੁੱਪ ਕਰਗੇ ਤੇ ਕਈਆਂ ਨੂੰ ਕਮਲੇ ਹੋਏ ਮੈਂ ਆਪ ਦੇਖਿਆ। ਆਪਣੇ ਟੱਬਰ ਨੂੰ .......ਆਪਣੇ ਹੱਥੀਂ ਮਾਰ ਕੇ ਕਿਵੇਂ ਕੋਈ ਜਿਉਂ ਲੂਗਾ ਭਲਾ। ਮਨ 'ਤੇ ਪਿਆ ਵਜਨ ਕਮਲਾ ਨੀ ਕਰੂ ਤਾਂ ਹੋਰ ਕੀ ਕਰੂ ? ਨਾਲੇ ਆਵਦਾ ਮੁਲਖ ਛੱਡਣਾ ਕੀ ਸੁਖਾਲਾ ਪਿਆ।"
ਬੇਬੇ ਦੀਆਂ ਅੱਖਾਂ 'ਚੋਂ ਧਰਲ -ਧਰਲ ਹੰਝੂ ਵਹਿ ਰਹੇ ਸੀ। ਉਸਨੇ ਚੁੰਨੀ ਦੇ ਪੱਲੇ ਨਾਲ ਅੱਖਾਂ ਪੂੰਝੀਆਂ ਤੇ ਨਾਲੇ ਐਨਕ ਨੂੰ। ਫੇਰ ਉਹ ਵੱਡੇ ਦਰਵਾਜ਼ੇ ਵੱਲ ਇਓਂ ਦੇਖਣ ਲੱਗੀ ਜਿਵੇਂ ਪੂੰਝੀ ਹੋਈ ਐਨਕ ਵਿੱਚੋਂ ਉਹਨੂੰ ਦਰਵਾਜ਼ੇ ਦੇ ਪਰਲੇ ਪਾਸੇ 'ਸਾਂਦਲ ਬਾਰ' ਨੂੰ ਜਾਂਦਾ ਖੌਰੇ ਕੋਈ ਰਾਹ ਹੀ ਦਿੱਖ ਜਾਊ।
ਆਪਣਾ ਪਿੰਡ ਫਿਰ ਤੋਂ ਦੋਬਾਰਾ ਦੇਖੇ ਬਿਨਾਂ ਹੀ ਬੇਬੇ ਤਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਕਹਿ ਗਈ ਪਰ ਓਸ ਦੇ ਹੰਝੂ ਜੁਗਨੀ ਦੀਆਂ ਅੱਖਾਂ ਰਾਹੀਂ ਅੱਜ ਵੀ ਵਹਿ ਰਹੇ ਨੇ। ਜੁਗਨੀ ਕੋਲ਼ ਤਾਂ ਹੁਣ ਬੇਬੇ ਦੀ ਮਲਮਲ ਦੀ ਚੁੰਨੀ ਵੀ ਨਹੀਂ ਜਿਸ ਨਾਲ ਅੱਖਾਂ ਪੂੰਝ ਕੇ ਉਹ ਬੇਬੇ ਦੀ ਸਾਂਦਲ ਬਾਰ ਵੇਖ ਸਕੇ।
ਕੱਤਦੀ ਬੇਬੇ
ਛੋਹ ਪੂਣੀ ਜਾ ਪੁੱਜੀ
ਬਾਰ ਦੀ ਜੂਹੇ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 32 ਵਾਰ ਪੜ੍ਹੀ ਗਈ।
ਜੁਗਨੀਨਾਮਾ ਦੀ ਪਿਛਲੀ ਲੜੀ ਜੋੜਨ ਲਈ ਇੱਥੇ ਕਲਿੱਕ ਕਰੋ

10 Aug 2014
9 Aug 2014
ਬੁੱਲੇ ਦੇ ਦੇਸ਼ੋਂ (ਹਾਇਬਨ)
Click the arrow to listen.....Bulle de deshon

" ਸੁਮੈਰਾ...ਬੜਾ ਸੋਹਣਾ ਨਾਂ ਹੈ ਤੇ ਤੂੰ ਤਾਂ ਪੰਜਾਬੀ ਵੀ ਬੜੀ ਸੋਹਣੀ ਬੋਲਦੀ ਏਂ " ਮੈਂ ਧੰਨਵਾਦੀ ਸ਼ਬਦਾਂ ਵਜੋਂ ਕਿਹਾ। ਸੁਮੈਰਾ ਮੁਸਕਰਾ ਕੇ ਕਹਿਣ ਲੱਗੀ , " ਮੈਂ ਐਮ. ਏ. ਪੰਜਾਬੀ ਤੇ ਐਲ.ਐਲ. ਬੀ. ਕੀਤੀ ਹੋਈ ਹੈ ਤੇ ਸ਼ਾਇਰਾ ਵੀ ਹਾਂ। " ਗੱਲਾਂ ਦਾ ਸਿਲਸਿਲਾ ਸ਼ੁਰੂ ਹੋਇਆ ......ਪੀਰਾਂ ਫਕੀਰਾਂ ਤੇ ਸੂਫ਼ੀਆਂ ਦੇ ਮੰਥਨ ਦਾ। ਉਹ ਕੁੜੀ ਗਹਿਰ -ਗੰਭੀਰ ਬਣੀ ਹੋਈ ਸੋਹਣੀ ਸੂਰਤ ਤਾਂ ਸੀ ਹੀ ਤੇ ਹੁਣ ਸੀਰਤ ਉਸ ਦੇ ਵਿਚਾਰਾਂ ਵਿੱਚੋਂ ਝਲਕ ਰਹੀ ਸੀ। ਸ਼ਹਿਦ ਵਰਗੀ ਮਿੱਠੀ ਬੋਲੀ ਤੇ ਅਰਬੀ -ਫ਼ਾਰਸੀ ਦੇ ਅਲਫ਼ਾਜ਼ਾਂ ਨਾਲ ਭਰਪੂਰ ਪੰਜਾਬੀ ਉਹ ਬੋਲ ਰਹੀ ਸੀ। ਅਸਾਂ ਸ਼ਾਇਰੀ ਵੀ ਕੀਤੀ।
ਵਿਦਾ ਲੈਣ ਲੱਗਿਆਂ ਜਦ ਉਹ ਮੇਰੇ ਗੱਲ ਲੱਗੀ ਤਾਂ ਮੇਰਾ ਆਪਾ ਬੋਲ ਪਿਆ, " ਦੇਖ ਸੁਮੈਰਾ ....ਤੇਰੀ ਮੇਰੀ ਇੱਕ ਸਾਂਝ ਹੈ ਪੰਜਾਬੀ ਹੋਣ ਦੀ .....ਦੂਜੀ ਪੰਜਾਬੀ ਐਮ. ਏ. ਹੋਣ ਦੀ ......ਤੀਜੀ ਫ਼ੈਸਲਾਬਾਦ ਦੀ ਤੇ ਚੌਥੀ ਹੈ ਸ਼ਾਇਰੀ ਦੀ ਸਾਂਝ। ਤੂੰ ਬਾਬਾ ਫ਼ਰੀਦ, ਵਾਰਿਸ ਤੇ ਬੁੱਲੇ ਦੇ ਦੇਸ਼ੋਂ ਠੰਡੀ ਹਵਾ ਦਾ ਬੁੱਲਾ ਬਣ ਕੇ ਆਈਂ ਹੈਂ......ਤੇ ਮੈਨੂੰ ਮੋਹ ਗਈ ਏਂ। ਰੱਬ ਕੋਲ ਦੁਆ ਕਰਾਂਗੀ ਕਿ ਇਹ ਸਾਂਝ ਬਣੀ ਰਹੇ। "
ਕੁਝ ਦਿਨਾਂ ਬਾਅਦ ਮੇਰਾ ਟੀ. ਡੀ. ਮਾਲ ਜਾਣ ਦਾ ਫਿਰ ਸਬੱਬ ਬਣਿਆ। ਉਹੀਓ ਬਾਗ ਘੁੰਮਿਆ .....ਕੌਫ਼ੀ ਵੀ ਪੀਤੀ ਪਰ ਮਨ ਨਾ ਜਾਣੇ ਕਿਓਂ ਉਦਾਸ ਸੀ।ਸਮਝ ਨਹੀਂ ਆ ਰਹੀ ਸੀ ਕਿ ਅੱਜ ਫੇਰ ਮੈਂ ਇੱਥੇ ਕੀ ਲੈਣ ਆ ਗਈ ਸੀ ? ਮੇਰੀਆਂ ਅੱਖਾਂ ਸ਼ਾਇਦ ਸੁਮੈਰਾ ਨੂੰ ਹੀ ਲੱਭ ਰਹੀਆਂ ਸਨ ਤੇ ਇਹ ਉਸ ਦੀ ਖਿੱਚ ਹੀ ਸੀ ਜੋ ਮੈਨੂੰ ਇੱਥੇ ਲੈ ਆਈ ਸੀ।
ਬੁੱਲੇ ਦੇ ਦੇਸ਼ੋਂ -
ਠੰਡੀ ਹਵਾ ਦਾ ਬੁੱਲਾ
ਟੱਪਿਆ ਹੱਦਾਂ।
ਪ੍ਰੋ. ਦਵਿੰਦਰ ਕੌਰ ਸਿੱਧੂ
(ਕੈਲਗਿਰੀ -ਕਨੇਡਾ )
ਨੋਟ: ਇਹ ਪੋਸਟ ਹੁਣ ਤੱਕ 77 ਵਾਰ ਵੇਖੀ ਗਈ।
4 Aug 2014
ਜੁਗਨੀਨਾਮਾ (ਹਾਇਬਨ) 1. ਲਿਸ਼ਕੀ ਧੁੱਪ

ਹਾਜ਼ਰੀ ਵੇਲ਼ੇ ਦੀ ਖਾ ਕੇ ਥਾਲੀ ਨੂੰ ਮੰਜੀ ਹੇਠ ਸਰਕਾਉਂਦਿਆਂ ਬੇਬੇ ਨੇ ਕੋਲ ਬੈਠੀ ਜੁਗਨੀ ਨੂੰ ਹੱਥ ਨਾਲ਼ ਇਸ਼ਾਰਾ ਕਰਦਿਆਂ ਕਿਹਾ, " ਕੁੜੇ ਪੁੱਤ ਜੁਗਨੀ, ਭੋਰਾ ਗੁੜ ਦੀ ਰੋੜੀ ਤਾਂ ਲਿਆਈਂ। ਐਂ ਕਰੀਂ ......ਨਾਲੇ ਆਉਂਦੀ ਵੀ ਸੂਤ ਆਲਾ ਬੋਹੀਆ ਚੱਕੀਂ ਆਈਂ।" ਬੇਬੇ ਸੂਤ ਅਟੇਰਨ ਲੱਗੀ ਤੇ ਜੁਗਨੀ ਆਪਣਾ ਸਕੂਲ ਦਾ ਕੰਮ ਮੁਕਾਉਣ 'ਚ ਰੁੱਝ ਗਈ।
ਪੜ੍ਹਾਈ ਕਰਦੀ ਜੁਗਨੀ ਦਾ ਧਿਆਨ ਵਾਰ -ਵਾਰ ਬੇਬ ਵੱਲ ਚੱਲਿਆ ਜਾਂਦਾ। ਜੁਗਨੀ ਦਾ ਖ਼ਿਆਲ ਸੀ ਕਿ ਬੇਬੇ ਅੱਜ ਫੇਰ ਕੋਈ ਹੱਡ -ਬੀਤੀ ਸੁਣਾਊ। ਪਰ ਗੱਲਾਂ 'ਚੋਂ ਗੱਲਾਂ ਕੱਢਣ ਵਾਲੀ ਬੇਬੇ ਆਪਣੀ ਆਦਤ ਤੋਂ ਉਲਟ ਅੱਜ ਕੁਝ ਜ਼ਿਆਦਾ ਹੀ ਚੁੱਪ ਬੈਠੀ ਸੀ। ਜੁਗਨੀ ਤੋਂ ਰਿਹਾ ਨਹੀਂ ਗਿਆ, " ਬੇਬੇ ਤੂੰ ਤਾਂ ਚੁੱਪ ਕਰਾਇਆਂ ਚੁੱਪ ਨੀ ਸੀ ਹੁੰਦੀ, ਅੱਜ ਤੈਨੂੰ ਕੀ ਹੋ ਗਿਆ?
"ਪੁੱਤ ਹੁਣ ਤਾਂ 'ਗਾਹਾਂ ਨੂੰ ਜਾਣ ਦੀਆਂ ਤਿਆਰੀਆਂ ਨੇ। ਨਾ ਚੰਗੂ ਦੀਂਹਦਾ ਤੇ ਨਾ ਚੰਗੂ ਤੁਰਿਆ ਜਾਂਦਾ। ਗੋਡੇ -ਗਿੱਟੇ ਜਮਾਂ ਹੀ ਖੜ੍ਹਗੇ ਹੁਣ ਤਾਂ। ਬੰਦਾ ਤਾਂ ਕਹਿੰਦੇ .....ਪਾਣੀ ਦਾ ਬੁਲਬਲਾ ......ਖੌਰੇ ਕਦੋਂ ਹਵਾ ਨਿਕਲ ਜਾਵੇ।" ਬੇਬੇ ਨੇ ਉੱਲਝਦੇ ਜਾਂਦੇ ਗਲੋਟਿਆਂ ਨੂੰ ਠੀਕ ਕਰਦੇ ਲੰਮੇਰਾ ਸਰਦ ਹਉਕਾ ਲੈਂਦਿਆਂ ਕਿਹਾ।
" ਲੈ ਬੇਬੇ ਐਂ ਕਿਉਂ ਕਹਿਨੀ ਐਂ .....ਅਜੇ ਤਾਂ ਮੈਂ ਤੈਥੋਂ ਬੌਤ ਕੁਛ ਸਿੱਖਣਾ" ਜੁਗਨੀ ਨੇ ਬੇਬੇ ਦੀ ਨਿਰਾਸ਼ਤਾ ਤੋੜਨ ਲਈ ਕਿਹਾ। ਐਨੀ ਗੱਲ ਸੁਣਦਿਆਂ ਹੀ ਬੇਬੇ ਦਾ ਹਰਾਸਿਆ ਚਿਹਰਾ ਚਮਕ ਗਿਆ। ਬੇਬੇ ਆਪਣੇ ਰੌਂਅ 'ਚ ਆਉਂਦਿਆਂ ਬੋਲੀ," ਪੁੱਤ ਤੂੰ ਭੋਰਾ ਸੰਸਾ ਨਾ ਮੰਨ, ਐਡੀ ਛੇਤੀ ਨੀ ਮੈਂ ਜਾਂਦੀ ਕਿਧਰੇ। ਤੂੰ ਐਂ ਕਰ .....ਆਵਦੇ ਝੋਲੇ 'ਚੋਂ ਕਾਗਦ -ਪਿਲ਼ਸਲ਼ ਕੱਢ।"
" ਕਾਗਜ਼ -ਪੈਨਸਿਲ ਕਾਹਦੇ ਲਈ?" ਜੁਗਨੀ ਨੇ ਬੇਬੇ ਦੀ ਆਖਰੀ ਗੱਲ ਦੁਹਰਾਉਂਦਿਆਂ ਪੁੱਛਿਆ। " ਤੈਥੋਂ ਚਿੱਠੀ ਲਖਾਉਣੀ ਆ, ਸਾਂਝਾ ਖੱਤ, ਤੇਰੇ ਬਰਗੀਆਂ ਕੁੜੀਆਂ -ਕੱਤਰੀਆਂ ਦੇ ਨਾਉਂ। " ਓਸ ਤੋਂ ਮਗਰੋਂ ਬੇਬੇ ਪਤਾ ਨਹੀਂ ਕਿੰਨਾ ਚਿਰ ਬੋਲੀ ਗਈ ਤੇ ਜੁਗਨੀ ਬੇਬੇ ਦੇ ਡੂੰਘੇ ਵਿਚਾਰਾਂ ਨੂੰ ਕਾਗਜ਼ ਦੇ ਨਾਲ਼ - ਨਾਲ਼ ਆਪਣੀ ਮਨ ਦੀ ਤਖਤੀ 'ਤੇ ਵੀ ਉੱਕਰਦੀ ਗਈ।
ਤਰੇਲ਼ੀ ਠੰਢ -
ਬੇਬੇ ਨੇ ਤੋੜੀ ਚੁੱਪ
ਲਿਸ਼ਕੀ ਧੁੱਪ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ।

Subscribe to:
Posts (Atom)