ਹਾਜ਼ਰੀ ਵੇਲ਼ੇ ਦੀ ਖਾ ਕੇ ਥਾਲੀ ਨੂੰ ਮੰਜੀ ਹੇਠ ਸਰਕਾਉਂਦਿਆਂ ਬੇਬੇ ਨੇ ਕੋਲ ਬੈਠੀ ਜੁਗਨੀ ਨੂੰ ਹੱਥ ਨਾਲ਼ ਇਸ਼ਾਰਾ ਕਰਦਿਆਂ ਕਿਹਾ, " ਕੁੜੇ ਪੁੱਤ ਜੁਗਨੀ, ਭੋਰਾ ਗੁੜ ਦੀ ਰੋੜੀ ਤਾਂ ਲਿਆਈਂ। ਐਂ ਕਰੀਂ ......ਨਾਲੇ ਆਉਂਦੀ ਵੀ ਸੂਤ ਆਲਾ ਬੋਹੀਆ ਚੱਕੀਂ ਆਈਂ।" ਬੇਬੇ ਸੂਤ ਅਟੇਰਨ ਲੱਗੀ ਤੇ ਜੁਗਨੀ ਆਪਣਾ ਸਕੂਲ ਦਾ ਕੰਮ ਮੁਕਾਉਣ 'ਚ ਰੁੱਝ ਗਈ।
ਪੜ੍ਹਾਈ ਕਰਦੀ ਜੁਗਨੀ ਦਾ ਧਿਆਨ ਵਾਰ -ਵਾਰ ਬੇਬ ਵੱਲ ਚੱਲਿਆ ਜਾਂਦਾ। ਜੁਗਨੀ ਦਾ ਖ਼ਿਆਲ ਸੀ ਕਿ ਬੇਬੇ ਅੱਜ ਫੇਰ ਕੋਈ ਹੱਡ -ਬੀਤੀ ਸੁਣਾਊ। ਪਰ ਗੱਲਾਂ 'ਚੋਂ ਗੱਲਾਂ ਕੱਢਣ ਵਾਲੀ ਬੇਬੇ ਆਪਣੀ ਆਦਤ ਤੋਂ ਉਲਟ ਅੱਜ ਕੁਝ ਜ਼ਿਆਦਾ ਹੀ ਚੁੱਪ ਬੈਠੀ ਸੀ। ਜੁਗਨੀ ਤੋਂ ਰਿਹਾ ਨਹੀਂ ਗਿਆ, " ਬੇਬੇ ਤੂੰ ਤਾਂ ਚੁੱਪ ਕਰਾਇਆਂ ਚੁੱਪ ਨੀ ਸੀ ਹੁੰਦੀ, ਅੱਜ ਤੈਨੂੰ ਕੀ ਹੋ ਗਿਆ?
"ਪੁੱਤ ਹੁਣ ਤਾਂ 'ਗਾਹਾਂ ਨੂੰ ਜਾਣ ਦੀਆਂ ਤਿਆਰੀਆਂ ਨੇ। ਨਾ ਚੰਗੂ ਦੀਂਹਦਾ ਤੇ ਨਾ ਚੰਗੂ ਤੁਰਿਆ ਜਾਂਦਾ। ਗੋਡੇ -ਗਿੱਟੇ ਜਮਾਂ ਹੀ ਖੜ੍ਹਗੇ ਹੁਣ ਤਾਂ। ਬੰਦਾ ਤਾਂ ਕਹਿੰਦੇ .....ਪਾਣੀ ਦਾ ਬੁਲਬਲਾ ......ਖੌਰੇ ਕਦੋਂ ਹਵਾ ਨਿਕਲ ਜਾਵੇ।" ਬੇਬੇ ਨੇ ਉੱਲਝਦੇ ਜਾਂਦੇ ਗਲੋਟਿਆਂ ਨੂੰ ਠੀਕ ਕਰਦੇ ਲੰਮੇਰਾ ਸਰਦ ਹਉਕਾ ਲੈਂਦਿਆਂ ਕਿਹਾ।
" ਲੈ ਬੇਬੇ ਐਂ ਕਿਉਂ ਕਹਿਨੀ ਐਂ .....ਅਜੇ ਤਾਂ ਮੈਂ ਤੈਥੋਂ ਬੌਤ ਕੁਛ ਸਿੱਖਣਾ" ਜੁਗਨੀ ਨੇ ਬੇਬੇ ਦੀ ਨਿਰਾਸ਼ਤਾ ਤੋੜਨ ਲਈ ਕਿਹਾ। ਐਨੀ ਗੱਲ ਸੁਣਦਿਆਂ ਹੀ ਬੇਬੇ ਦਾ ਹਰਾਸਿਆ ਚਿਹਰਾ ਚਮਕ ਗਿਆ। ਬੇਬੇ ਆਪਣੇ ਰੌਂਅ 'ਚ ਆਉਂਦਿਆਂ ਬੋਲੀ," ਪੁੱਤ ਤੂੰ ਭੋਰਾ ਸੰਸਾ ਨਾ ਮੰਨ, ਐਡੀ ਛੇਤੀ ਨੀ ਮੈਂ ਜਾਂਦੀ ਕਿਧਰੇ। ਤੂੰ ਐਂ ਕਰ .....ਆਵਦੇ ਝੋਲੇ 'ਚੋਂ ਕਾਗਦ -ਪਿਲ਼ਸਲ਼ ਕੱਢ।"
" ਕਾਗਜ਼ -ਪੈਨਸਿਲ ਕਾਹਦੇ ਲਈ?" ਜੁਗਨੀ ਨੇ ਬੇਬੇ ਦੀ ਆਖਰੀ ਗੱਲ ਦੁਹਰਾਉਂਦਿਆਂ ਪੁੱਛਿਆ। " ਤੈਥੋਂ ਚਿੱਠੀ ਲਖਾਉਣੀ ਆ, ਸਾਂਝਾ ਖੱਤ, ਤੇਰੇ ਬਰਗੀਆਂ ਕੁੜੀਆਂ -ਕੱਤਰੀਆਂ ਦੇ ਨਾਉਂ। " ਓਸ ਤੋਂ ਮਗਰੋਂ ਬੇਬੇ ਪਤਾ ਨਹੀਂ ਕਿੰਨਾ ਚਿਰ ਬੋਲੀ ਗਈ ਤੇ ਜੁਗਨੀ ਬੇਬੇ ਦੇ ਡੂੰਘੇ ਵਿਚਾਰਾਂ ਨੂੰ ਕਾਗਜ਼ ਦੇ ਨਾਲ਼ - ਨਾਲ਼ ਆਪਣੀ ਮਨ ਦੀ ਤਖਤੀ 'ਤੇ ਵੀ ਉੱਕਰਦੀ ਗਈ।
ਤਰੇਲ਼ੀ ਠੰਢ -
ਬੇਬੇ ਨੇ ਤੋੜੀ ਚੁੱਪ
ਲਿਸ਼ਕੀ ਧੁੱਪ।
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 20 ਵਾਰ ਪੜ੍ਹੀ ਗਈ।

ਜੁਗਨੀਨਾਮਾ ਦੀ ਸ਼ੁਰੂਆਤ ਬੜੀ ਸੁੰਦਰ ਅਤੇ ਸਹਿਜ ਹੈ ।ਅਜ੍ ਤੋਂ ਕੁਝ ਦਹਾਕੇ ਪਹਿਲੇ ਰਿਸ਼ਤਿਆਂ ਦਾ ਅਤੇ ਆਮ੍ ਘਰਾਂ ਦੀ ਜ਼ਿੰਦਗੀ ਵਿਚਲਾ ਨਿਘ ਮਹਿਸੂਸ ਹੁੰਦਾ ਹੈ ।
ReplyDeleteਲਿਸ਼ਕੀ ਧੁੱਪ .........ਬਹੁਤ ਹੀ ਢੁੱਕਵਾਂ ਸਿਰਲੇਖ ਹੈ ਇਸ ਹਾਇਬਨ ਦਾ। ਰਿਸ਼ਤਿਆਂ ਦੇ ਮੋਹ ਤੇ ਸਾਡੀ ਸੱਭਿਅਤਾ ਦੀ ਸੋਹਣੀ ਪੇਸ਼ਕਸ਼ ਹੋ ਨਿਬੜਿਆ ਹੈ ਇਹ ਹਾਇਬਨ। ਬੇਬੇ ਦੀਆਂ ਹੋਰ ਗੱਲਾਂ ਦੀ ਉਡੀਕ ਰਹੇਗੀ।
ReplyDeleteਦਵਿੰਦਰ