ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Apr 2015

ਖੂਨੀ ਭੁਚਾਲ

ਨੇਪਾਲ ਦੇ ਕਾਠਮੰਡੂ ਦਾ ਇਲਾਕਾ। ਆਮ ਜਿਹਾ ਦਿਨ ਓਦੋਂ ਅਭਾਗਾ ਦਿਨ ਬਣ ਗਿਆ ਜਦੋਂ ਕੁਦਰਤ ਨੇ ਕਹਿਰ ਢਾਹ ਦਿੱਤਾ । ਖ਼ਤਰਨਾਕ ਭੂਚਾਲ, ਏਨੀ ਤੀਬਰਤਾ ਨਾਲ ਆਇਆ ਕਿ ਇਸ ਇਲਾਕੇ ਨੂੰ ਹਜ਼ਾਰਾਂ ਹੀ ਮਨੁੱਖਾਂ ਦੀ ਕਤਲਗਾਹ ਬਣਾ ਗਿਆ!.....ਕਿੰਨਾ ਹੋਰ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।  ਦੇਖੋ! ਸਭ ਪਾਸੇ ਮੱਚੀ ਹੋਈ ਹਾਹਾਕਰ.....ਢਹਿ ਢੇਰੀ ਹੋਏ ਨੇ ਘਰਾਂ ਦੇ ਘਰਮੰਦਰ ਅਤੇ ਕਈ ਹੋਰ ਪੁਰਾਣੀਆਂ ਇਮਾਰਤਾਂ। ਖੌਰੇ,ਕਿੰਨੀਆਂ ਕੁ ਲਾਸ਼ਾਂ ਮਲਬੇ ਦੇ ਹੇਠ ਦੱਬੀਆਂ ਪਈਆਂ ਹਨ। ਜ਼ਖਮੀਆਂ ਤੇ ਪੀੜਤਾਂ ਨਾਲ ਭਰੇ ਹਸਪਤਾਲ।ਅਜੇ ਵੀ ਅਣਗਿਣਤ ਲੋਕ ਲਾਪਤਾ ਹਨ ਅਤੇ ਹੁਣ ਭੂਚਾਲ ਤੋਂ ਬਾਅਦ ਨਿਰੰਤਰ ਆਉਣ ਵਾਲੇ ਝਟਕਿਆਂ ਦੇ ਡਰ ਨਾਲ ਸਹਿਮੇ ਨੇ ਲੋਕ।  

ਖੂਨੀ ਭੂਚਾਲ-
ਦੇਖ ਕਤਲਗਾਹ
ਸਹਿਮੇ ਲੋਕ । 

ਭੁਪਿੰਦਰ ਸਿੰਘ 
(ਨਿਊਯਾਰਕ )
ਨੋਟ: ਇਹ ਪੋਸਟ ਹੁਣ ਤੱਕ 12 ਵਾਰ ਪੜ੍ਹੀ ਗਈ। 



3 comments:

  1. ਤਕਰੀਬਨ ਦੋ ਸਾਲਾਂ ਦੇ ਲੰਮੇ ਅਰਸੇ ਬਾਅਦ ਇੱਕ ਵਾਰ ਫਿਰ ਤੋਂ ਹਾਜ਼ਰੀ ਲਾਉਣ ਲਈ ਬਹੁਤ -ਬਹੁਤ ਧੰਨਵਾਦ। ਆਪ ਜੀ ਦਾ ਫਿਰ ਤੋਂ ਨਿੱਘਾ ਸੁਆਗਤ ਹੈ। ਆਸ ਕਰਦੇ ਹਾਂ ਕਿ ਹੁਣ ਆਪ ਸਾਂਝ ਪਾਉਂਦੇ ਰਹੋਗੇ।
    25 ਅਪ੍ਰੈਲ 2015, ਦਿਨ ਸ਼ਨੀਵਾਰ ਨੂੰ ਨੇਪਾਲ 'ਚ ਆਏ ਭੂਚਾਲ ਦੀ ਦਰਦਨਾਕ ਤਸਵੀਰ ਇਸ ਹਾਇਬਨ ਦੁਆਰਾ ਪ੍ਰਗਟ ਹੁੰਦੀ ਹੈ। ਅੰਤ 'ਚ ਲਿਖਿਆ ਹਾਇਕੁ ਕੁਦਰਤ ਦੀ ਬਣਾਈ ਇਸ ਕਤਲਗਾਹ 'ਚ ਸਾਨੂੰ ਲਿਆ ਖੜ੍ਹਾ ਕਰ ਦਿੰਦਾ ਹੈ।

    ReplyDelete
  2. ਕੁਦਰਤੀ ਆਫਤਾਂ ਕਦੋਂ ਕਿੱਥੇ ਕਹਿਰ ਢਾਹ ਜਾਣ ਪਤਾ ਹੀ ਨਹੀਂ ਲੱਗਦਾ। ਹਾਇਬਨ ਨੇ ਸਾਰਾ ਹਾਲ ਸੁਣਾ ਦਿੱਤਾ। ਸਾਂਝ ਪਾਉਣ ਲਈ ਸ਼ੁਕਰੀਆ।

    ReplyDelete
  3. ਦਰਦ ਨੂੰ ਬਿਆਨਦਾ ਹਾਇਬਨ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ