
ਦੁਪਹਿਰ ਹੋ ਗੲੀ......... ਹਰਨਾਮੂ ਦਾ ਮੁੰਡਾ ਖੇਤ ਨਾ ਆੲਿਆ। ਵਾ-ਵਰੋਲਿਆਂ 'ਚ ਉਹ ਚੰਗੀ-ਮਾੜੀ ਤੂੜੀ ਕੱਜਦਾ ਰਿਹਾ। ੲਿੱਕਲੇ ਕੋਲੋਂ ਤੂੜੀ ਦੇ ਕੁੱਪ 'ਤੇ ਪੱਲੀਆਂ ਪਾੲੀਆਂ ਨਹੀਂ ਜਾ ਰਹੀਆਂ ਸਨ।
ਸ਼ਾਮ ਹੁੰਦਿਆਂ ਨੈਬ ਤੇ ਜੈਲਾ ਸ਼ਹਿਰ ਤੋਂ ਘਰ ਨੂੰ ਜਾ ਰਹੇ ਸੀ। ਉਹਨਾਂ ਹਰਨਾਮੂ ਨੂੰ ਕਿਹਾ, " ਬੲੀ! ਕਿਵੇਂ ੲਿੱਕਲਾ ਹੀ ਤੂੜੀ ਨਾਲ ਖੲੀ ਜਾਨਾ......ਮੁੰਡਾ ਕਿੱਥੇ ਆ?" ਅਜੇ ਹਰਨਾਮੂ ਕੁਝ ਕਹਿਣ ਹੀ ਲੱਗਾ ਸੀ ਕਿ ਉਹ ਤਾਂ ਘਰੇ .............ਮੁੰਡਾ ਮੋਟਰ-ਸਾੲੀਕਲ ਤੇ ਫੂਰਰਰ..ਰ.ਰ ਕਰਕੇ ਕੋਲ ਦੀ ਲੰਘ ਗਿਆ। ਉਧਰੋਂ ਹਵਾ ਦਾ ਵੱਡਾ ਸਾਰਾ ਬੁੱਲਾ ਆੲਿਆ ਅਤੇ ਤੂੜੀ 'ਤੇ ਪਾਈਆਂ ਪੱਲੜ-ਪੱਲੀਆਂ ਲਹਿ ਗਈਆਂ ।
ਹਰਨਾਮੂ ਘੜੀ-ਮੁੜ ਕਦੇ ਸ਼ਹਿਰ ਵੱਲ ਜਾਂਦੇ ਮੁੰਡੇ ਵੱਲ ਦੇਖਦਾ ਤੇ ਕਦੇ ਖਿੰਡਦੀ ਜਾਂਦੀ ਤੂੜੀ ਵੱਲ।
ਤੇਜ਼ ਹਨ੍ਹੇਰੀ -
ਬਾਪੂ ਘਬਰਾਇਆ
ਉੱਡਦੀ ਤੂੜੀ।
ਅੰਮ੍ਰਿਤ ਰਾੲੇ 'ਪਾਲੀ'
(ਫ਼ਾਜ਼ਿਲਕਾ)
ਨੋਟ: ਇਹ ਪੋਸਟ ਹੁਣ ਤੱਕ 35 ਵਾਰ ਪੜ੍ਹੀ ਗਈ।
ਅੰਮ੍ਰਿਤ ਵੀਰ ਨੇ ਇੱਕ ਕਿਸਾਨ ਦੀ ਹਾਲਤ ਤੇ ਮਜਬੂਰੀ ਨੂੰ ਹਾਇਬਨ 'ਚ ਪੇਸ਼ ਕਰ ਇੱਕ ਸੱਚ ਸਾਹਮਣੇ ਲਿਆਂਦਾ ਹੈ।
ReplyDeleteਦਰਦ ਭਰਿਆ ਸੱਚ।
ਜੇ ਪੁੱਤ ਸਹਾਰਾ ਬਣ ਕੇ ਖੜ੍ਹੋ ਜਾਵੇ ਤਾਂ ਪਿਓ ਵੱਡੇ ਤੋਂ ਵੱਡੇ ਤੂਫ਼ਾਨ ਨੂੰ ਵੀ ਕੁਝ ਨਹੀਂ ਜਾਣਦਾ। ਇੱਕ ਬਾਪ ਦੀ ਪੀੜਾ ਨੂੰ ਦਰਸਾਉਂਦਾ ਦਰਦੀਲਾ ਹਾਇਬਨ। ਸਾਂਝ ਪਾਉਣ ਲਈ ਸ਼ੁਕਰੀਆ ।
ReplyDeleteIt is real story of kisan.
ReplyDeleteKashmiri lal
ਸ਼ੁਕਰੀਆ ਆਪ ਸਭ ਦਾ
ReplyDeleteਕਿਸਾਨ ਅਤੇ ਕਿਸਾਨੀ ਦੀ ਅਜ ਦੀ ਹਾਲਤ ਲਈ ਜਵਾਨ ਪੀੜੀ ਕਿੰਨੀ ਜੁਮੇਵਾਰ ਹੈ , ਇਹ ਲਿਖਤ ਦਸਦੀ ਹੈ ।
ReplyDeleteਬਹੁਤ-ਬਹੁਤ ਧੰਨਵਾਦ ਦਿਲਜੋਧ ਅੰਕਲ ਜੀ
ReplyDelete