
ਮੈਂ ਆਪ ਜੀ ਦਾ ਤਹਿ ਦਿਲੋਂ ਸੁਆਗਤ ਕਰਦੀ ਹਾਂ ਤੇ ਆਪ ਦਾ ਹਾਇਬਨ ਹਾਇਕੁ -ਲੋਕ ਦੇ ਪਾਠਕਾਂ ਨਾਲ ਸਾਂਝਾ ਕਰਨ ਦੀ ਖੁਸ਼ੀ ਲੈ ਰਹੀ ਹਾਂ।
ਇੱਕ ਦਿਨ ਹਰਦੀਪ ਸੰਧੂ ਦਾ ਤ੍ਰਿੰਝਣ ਪੜ੍ਹਿਆ, ਦੋਬਾਰਾ ਮਿਲਿਆ ਹੀ ਨਹੀ। ਲਿੰਕ ਭੁੱਲ ਗਈ ਸਾਂ, ਲੇਕਿਨ ਮੇਰੀਆਂ ਯਾਦਾਂ ਨਾਲ ਅਜਿਹਾ ਲਿੰਕ ਜੁੜਿਆ ਕਿ ਅਤੀਤ ਦਾ ਇੱਕ -ਇੱਕ ਪੰਨਾ ਬਾਹਰ ਆਉਣ ਲਈ ਮਚਲਣ ਲੱਗਾ। ਵਾਹ ਕੀ ਚੀਜ਼ ਹੈ ਦਿਮਾਗ ਵੀ। ਇਸੇ ਨਾਲ ਵਿਗਿਆਨੀਆਂ ਨੇ ਕੰਮਪਿਊਟਰ ਦੀ ਖੋਜ ਕੀਤੀ ਹੋਵੇਗੀ ਜਿਸ ਨੇ ਇਨਸਾਨਾਂ ਨੂੰ ਦੁਨੀਆਂ ਨਾਲ ਜੋੜ ਦਿੱਤਾ। ਘਰ ਬੈਠੇ ਅਸੀਂ ਕਿਤੇ ਵੀ ਗੱਲ ਕਰ ਸਕਦੇ ਹਾਂ।
ਗੱਲ ਤ੍ਰਿੰਝਣਾਂ ਦੀ ਸੀ ......ਮੇਰੀਆਂ ਯਾਦਾਂ ਦੀ। ਛੁੱਟੀਆਂ 'ਚ ਜਦ ਵੀ ਪਿੰਡ ਜਾਂਦੇ ਤਾਂ ਤ੍ਰਿੰਝਣਾਂ ਦੇ ਨਜ਼ਾਰਿਆਂ ਨੂੰ ਮਾਣਦੇ। ਹਮ-ਉਮਰ ਕੁੜੀਆਂ ਮਿਲ ਕੇ ਕਿਸੇ ਇੱਕ ਘਰ ਦੇ ਦਲਾਨ 'ਚ ਦੀਵੇ ਦੀ ਲੌਅ 'ਚ ਚਰਖਾ ਕੱਤਦੀਆਂ। ਹੱਸਦੀਆਂ -ਗਾਉਂਦੀਆਂ ਮਨ ਪ੍ਰਚਾਉਂਦੀਆਂ। ਕਿੰਨਾ ਖੁਸ਼ ਰਹਿੰਦੀਆਂ ਸਨ ਓਹ ! ਰਾਤ ਬੀਤ ਜਾਂਦੀ ਪਤਾ ਹੀ ਨਾ ਲੱਗਦਾ ਸੀ। ਗਾਂਧੀ ਚਰਖਾ ਤਾਂ ਮੇਰੀ ਦਾਦੀ ਕੋਲ਼ ਵੀ ਸੀ।
ਚਰਖਾ ਕੱਤ ਕੇ .....ਸੂਤ ਨੂੰ ਅਟੇਰ .....ਲੱਛੇ ਬਣਾ -ਬਣਾ ਉਹ ਖਾਦੀ ਭੰਡਾਰ ਲੈ ਜਾਂਦੀਆਂ। ਬਦਲੇ 'ਚ ਦਰੀਆਂ -ਖੇਸ ਜਾਂ ਸੂਟਾਂ ਵਾਸਤੇ ਖਾਦੀ ਦਾ ਕੱਪੜਾ ਲੈ ਆਉਂਦੀਆਂ। ਆਪਣਾ ਦਹੇਜ਼ ਆਪਣੇ ਹੱਥੀਂ ਬਣਾਉਂਦੀਆਂ। ਆਪਣੀ ਕਲਾ ਦੇ ਨਮੂਨੇ ਲਾਹਉਂਦੀਆਂ ਦਰੀਆਂ 'ਤੇ। ਕਈ ਕੁੜੀਆਂ ਨੇ ਤਾਂ ਕੰਨਾਂ ਦੀਆਂ ਬਾਲੀਆਂ -ਝੁਮਕੇ ਵੀ ਬਣਾ ਲੈਣੇ ਸੋਨੇ ਦੇ ਪੈਸੇ ਜੋੜ -ਜੋੜ......ਚਾਂਦੀ ਦੀਆਂ ਝਾਂਜਰਾਂ ਵੀ। ਓਦੋਂ ਜ਼ਮਾਨਾ ਸਸਤਾ ਸੀ।
ਚਰਖਾ ਕੱਤ ਕੇ .....ਸੂਤ ਨੂੰ ਅਟੇਰ .....ਲੱਛੇ ਬਣਾ -ਬਣਾ ਉਹ ਖਾਦੀ ਭੰਡਾਰ ਲੈ ਜਾਂਦੀਆਂ। ਬਦਲੇ 'ਚ ਦਰੀਆਂ -ਖੇਸ ਜਾਂ ਸੂਟਾਂ ਵਾਸਤੇ ਖਾਦੀ ਦਾ ਕੱਪੜਾ ਲੈ ਆਉਂਦੀਆਂ। ਆਪਣਾ ਦਹੇਜ਼ ਆਪਣੇ ਹੱਥੀਂ ਬਣਾਉਂਦੀਆਂ। ਆਪਣੀ ਕਲਾ ਦੇ ਨਮੂਨੇ ਲਾਹਉਂਦੀਆਂ ਦਰੀਆਂ 'ਤੇ। ਕਈ ਕੁੜੀਆਂ ਨੇ ਤਾਂ ਕੰਨਾਂ ਦੀਆਂ ਬਾਲੀਆਂ -ਝੁਮਕੇ ਵੀ ਬਣਾ ਲੈਣੇ ਸੋਨੇ ਦੇ ਪੈਸੇ ਜੋੜ -ਜੋੜ......ਚਾਂਦੀ ਦੀਆਂ ਝਾਂਜਰਾਂ ਵੀ। ਓਦੋਂ ਜ਼ਮਾਨਾ ਸਸਤਾ ਸੀ।
ਚਰਖਾ ਡਾਹਾਂ
ਕੱਤ -ਕੱਤ ਪੂਣੀਆਂ
ਵਿਆਹੀ ਜਾਵਾਂ।
ਕਮਲਾ ਘਟਾਔਰਾ
(ਯੂ. ਕੇ. )
ਨੋਟ: ਇਹ ਪੋਸਟ ਹੁਣ ਤੱਕ 54 ਵਾਰ ਪੜ੍ਹੀ ਗਈ।
ਕੱਤ -ਕੱਤ ਪੂਣੀਆਂ
ਵਿਆਹੀ ਜਾਵਾਂ।
ਕਮਲਾ ਘਟਾਔਰਾ
(ਯੂ. ਕੇ. )
ਨੋਟ: ਇਹ ਪੋਸਟ ਹੁਣ ਤੱਕ 54 ਵਾਰ ਪੜ੍ਹੀ ਗਈ।
ਜ਼ਿੰਦਗੀ ਦਾ ਇੱਕ ਲੰਮਾ ਪੈਂਡਾ ਤਹਿ ਕਰ ਚੁੱਕੀ ਕਮਲਾ ਘਟੌੜਾ ਨੇ ਪਿੱਛੇ ਜਿਹੇ ਹਿੰਦੀ ਹਾਇਕੁ ਨਾਲ ਸਾਂਝ ਪਾਈ। ਵਿਦੇਸ਼ 'ਚ ਰਹਿੰਦਿਆਂ ਆਪਣੀ ਮਿੱਟੀ ਨਾਲ ਜੁੜੇ ਰਹਿਣਾ ਆਪਣੇ ਆਪ ਨੂੰ ਉਹ ਸਕੂਨ ਦੇ ਜਾਂਦਾ ਹੈ ਜਿਸ ਨੂੰ ਬਿਆਨ ਕਰਨਾ ਸ਼ਬਦਾਂ ਦੀ ਪਹੁੰਚ ਤੋਂ ਪਰ੍ਹੇ ਹੈ। ਅਜਿਹਾ ਹੀ ਉਪਰਾਲਾ ਕਮਲਾ ਜੀ ਦੇ ਹਾਇਬਨ 'ਚੋਂ ਝਲਕਦਾ ਹੈ।
ReplyDeleteਤ੍ਰਿੰਝਣ ਦੀ ਗੱਲ ਮੈਨੂੰ ਮੇਰੇ ਪਿੰਡ ਲੈ ਗਈ। ਖੇਸ -ਦਰੀਆਂ ਬੁਣ ਪੈਸੇ ਜੋੜਨ ਵਾਲੀ ਭੁੱਲੀ ਵਿਸਰੀ ਗੱਲ ਯਾਦ ਕਰਵਾ ਦਿੱਤੀ। ਅੰਤ 'ਚ ਲਿਖਿਆ ਹਾਇਕੁ ਹਾਇਬਨ ਨੂੰ ਹੋਰ ਵਿਸ਼ਾਲਤਾ ਦੇ ਗਿਆ।
ਆਸ ਕਰਦੀ ਹਾਂ ਕਿ ਆਪ ਹੋਰ ਲਿਖਤਾਂ ਨਾਲ ਸਾਂਝ ਪਾਉਂਦੇ ਰਹੋਗੇ।
Very nice writing.
ReplyDeleteI also luv reading writings of dr hardeep sandhu
ਗੁਜ਼ਰੇ ਸਮੇਂ ਦੀਆਂ ਮਿੱਠੀਆਂ ਗੱਲਾਂ , ਅਜ ਦੀ ਜਿੰਦਗੀ ਵਿੱਚ ਕਿੰਨਾ ਮਿੱਠਾ ਘੋਲ ਦੇਂਦੀਆਂ ਹਨ ।ਇਹ ਲਿਖਤ ਇਹੀ ਕਹਿੰਦੀ ਹੈ ।
ReplyDeleteਕਮਲਾ ਜੀ ਆਪ ਜੀ ਦਾ ਹਾਇਕੁ -ਲੋਕ 'ਤੇ ਸੁਆਗਤ ਹੈ। ਬਹੁਤ ਵਧੀਆ ਸ਼ੁਰੁਆਤ ਹੈ। ਆਸ ਕਰਦੇ ਹਾਂ ਕਿ ਆਪ ਸਾਂਝ ਬਣਾਈ ਰੱਖੋਗੇ।
ReplyDeleteਤ੍ਰਿੰਝਣ ਨੂੰ ਯਾਦ ਕਰਦਿਆਂ ਬਹੁਤ ਕੁਝ ਯਾਦ ਆ ਜਾਂਦਾ ਹੈ। ਜ਼ਿੰਦਗੀ ਦੀ ਮਿਠਾਸ ਮਹਿਸੂਸ ਹੁੰਦੀ ਹੈ ਇਸ ਹਾਇਬਨ ਨੂੰ ਪੜ੍ਹਦਿਆਂ।
ReplyDeleteਚੰਗੀ ਲਿਖਤ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ।
कमला जी ने बहुत भावपूर्ण लिखा है । लोक संवेदना के लगातार गुम होने के इस दौर में , जब हम अपना अतीत खँगालते हैं तो महसूस होता है- जीवन की भगदुड़ में हमने बहुत कुछ खो दिया है ।
ReplyDeleteरामेश्वर काम्बोज 'हिमांशु'
ਸਭ ਤੋਂ ਪਹਿਲਾਂ ਘਟੌੜਾ ਜੀ ਆਪ ਜੀ ਦਾ ਹਾੲਿਕੂ ਪਰਿਵਾਰ ਵਿਚ ਬਹੁਤ ਬਹੁਤ ਸਵਾਗਤ ਕਰਦੇ ਹਾਂ। ਆਪ ਜੀ ਨੇ ਬਹੁਤ ਵਧਿਆ ਹਾੲਿਬਨ ਲਿਖਿਆ ਹੈ, ੲਿਸ ਲੲੀ ਆਪ ਜੀ ਵਧਾੲੀ ਦੇ ਪਾਤਰ ਹੋ॥
ReplyDeleteਮੇਰੀ ਲਿਖਤ ਨੂ ਪੜ੍ਹਨ ਵਾਲੇ ਸਾਰੇ ਪਾਠਕਾਂ ਦਾ ਮੈਂ ਤਹੇ ਦਿਲੋਂ ਆਭਾਰ ਮਨਦੀ ਹਾਂ। ਪਿਆਰੀ ਡਾ. ਹਰਦੀਪ ਜੀ ਦੀ ਹਲ੍ਲਾ ਸ਼ੇਰੀ ਨਾਲ ਮੈ ਇਸ ਹਾਇਕੂ ਲੋਕ ਨਾਲ ਜੁੜਨ ਦਾ ਹੋਂਸਲਾ ਕੀਤਾ ਪੰਜਾਬੀ ਦੀਆਂ ਸਾਰੀਆਂ ਰਚਨਾਵਾਂ ਮੈਂ ਬੜੇ ਸ਼ੋਕ ਨਾਲ ਪੜ੍ਹਦੀ ਹਾਂ । ਲਿਖਣ ਦਾ ਭੀ ਸ਼ੋਕ ਰਖਦੀ ਹਾਂ। ਪਰ ਹਾਲੇ ਲਿਖਣ ਦੀ ਜਿਆਦਾ ਪ੍ਰੈਕਟਿਸ ਨਹੀ। ਇਕ ਬਾਰ ਫੇਰ ਆਪ ਸਬ ਦਾ ਧਨਵਾਦ ਮੈਨੂ ਉਤਸਾਹ ਦੇਣ ਲੇਈ
ReplyDeleteਬਹੁਤ ਵਧੀਅਾ,ਅਾਪਣੇ ਪੁਰਾਣੇ ਪੰਜਾਬੀ ਵਿਰਸੇ ਬਾਰੇ ਹੋਰ ਜਾਣਕਾਰੀ ਸਾਂਝੀ ਕਰੋ ਜੀ।
ReplyDelete