ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹੁੰਗਾਰਾ ਭਰਨ ਵਾਲ਼ੇ
30 Jul 2015
29 Jul 2015
26 Jul 2015
25 Jul 2015
22 Jul 2015
20 Jul 2015
ਪਾਣੀ ਬਚਾਓ (ਚੋਕਾ)
ਛੱਪੜ ਸੁੱਕੇ
ਸਭੇ ਲੱਜਾਂ ਅਲੋਪ
ਭੌਣੀਆਂ ਖਾਲੀ
ਕੀਤਾ ਸਮੇਂ ਕਰੋਪ
ਢਾਬਾਂ ਸੁੱਕੀਆਂ
ਸੁੱਕੇ ਨਾਲੇ ਨਿਕਾਸੂ
ਪਿਆਸੇ ਪਸ਼ੂ
ਨਲਕੇ ਨੇ ਬੇ-ਦਮ
ਪੰਛੀ ਹੌਂਕਣ
ਕਈਆਂ ਛੱਡੇ ਦਮ
ਖੇਤਾਂ ਦੀ ਰੂਹ
ਟਿੰਡਾਂ ਵੇਖੋ ਰੁਲਣ
ਢਠੇ ਨੇ ਖੂਹ
ਜੰਗਾਲੇ ਨੇ ਪਾੜਛੇ
ਲੋਹਾ ਵਿੱਕਦਾ
ਫਿਰ ਕੌਡੀਆਂ ਭਾਅ
ਵੰਡਾਂ ਪਾਈਆਂ
ਵੇਖੇ ਹੱਥੇਲੀ ਜੱਟ
ਲੱਭਾ ਨਾ ਕੱਖ
ਆਓ ਸਭ 'ਕੱਠੇ ਹੋ
ਕਰੋ ਵਿਚਾਰ
ਪਾਣੀ ਏ ਸਾਡੀ ਜਾਨ
ਕਰੋ ਅਧਾਰ
ਜੇ ਗਿਆ ਵੇਲਾ ਲੰਘ
ਫਿਰ ਭੁੱਜੇਗੀ ਭੰਗ।
ਇਂਜ: ਜੋਗਿੰਦਰ ਸਿੰਘ ਥਿੰਦ
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ।
ਸਭੇ ਲੱਜਾਂ ਅਲੋਪ
ਭੌਣੀਆਂ ਖਾਲੀ
ਕੀਤਾ ਸਮੇਂ ਕਰੋਪ
ਢਾਬਾਂ ਸੁੱਕੀਆਂ
ਸੁੱਕੇ ਨਾਲੇ ਨਿਕਾਸੂ
ਪਿਆਸੇ ਪਸ਼ੂ
ਨਲਕੇ ਨੇ ਬੇ-ਦਮ
ਪੰਛੀ ਹੌਂਕਣ
ਕਈਆਂ ਛੱਡੇ ਦਮ
ਖੇਤਾਂ ਦੀ ਰੂਹ
ਟਿੰਡਾਂ ਵੇਖੋ ਰੁਲਣ
ਢਠੇ ਨੇ ਖੂਹ
ਜੰਗਾਲੇ ਨੇ ਪਾੜਛੇ
ਲੋਹਾ ਵਿੱਕਦਾ
ਫਿਰ ਕੌਡੀਆਂ ਭਾਅ
ਵੰਡਾਂ ਪਾਈਆਂ
ਵੇਖੇ ਹੱਥੇਲੀ ਜੱਟ
ਲੱਭਾ ਨਾ ਕੱਖ
ਆਓ ਸਭ 'ਕੱਠੇ ਹੋ
ਕਰੋ ਵਿਚਾਰ
ਪਾਣੀ ਏ ਸਾਡੀ ਜਾਨ
ਕਰੋ ਅਧਾਰ
ਜੇ ਗਿਆ ਵੇਲਾ ਲੰਘ
ਫਿਰ ਭੁੱਜੇਗੀ ਭੰਗ।
ਇਂਜ: ਜੋਗਿੰਦਰ ਸਿੰਘ ਥਿੰਦ
(ਸਿਡਨੀ)
ਨੋਟ: ਇਹ ਪੋਸਟ ਹੁਣ ਤੱਕ 36 ਵਾਰ ਪੜ੍ਹੀ ਗਈ।
13 Jul 2015
ਓਦਰੇਵਾਂ
ਯੁੱਧ ਦੀ ਡਾਕੂਮੈਂਟਰੀ ਵੇਖਦਿਆਂ ਉਹ ਓਦਰੇਵੇਂ ਦੀ ਬੁੱਕਲ 'ਚ ਜਾ ਬੈਠੀ ਸੀ। ਚਿਹਰੇ 'ਤੇ ਉਦਾਸੀ ਦੇ ਪਰਛਾਵੇਂ ਛਾ ਗਏ , "....ਪਤਾ ਨਹੀਂ ਇਹ ਯੁੱਧ ਕਿਉਂ ਹੁੰਦੇ ਨੇ, ਕਿਸ ਦਾ ਭਲਾ ਹੋਇਆ ਹੈ ਅੱਜ ਤੱਕ ਯੁੱਧ ਨਾਲ ? ਅਮਨ ਦਾ ਪੰਛੀ ਪਤਾ ਨਹੀਂ ਕਿਹੜੇ ਅੰਬਰਾਂ ਨੂੰ ਉਡਾਰੀ ਮਾਰ ਗਿਆ, ਮੁੜ ਮੇਰੇ ਵਤਨੀਂ ਪਰਤਿਆ ਹੀ ਨਹੀਂ। ਮੇਰੇ ਵਤਨ ਸੁਡਾਨ ਦੇ ਲੱਖਾਂ ਲੋਕ ਬੇਘਰ ਹੋ ਗਏ। ਅਕਸਰ ਬੇਸਹਾਰਾ ਹੋਏ ਤੇ ਆਪਣਿਆਂ ਨੂੰ ਗੁਆ ਚੁੱਕੇ ਲੋਕ ਦਰ -ਬ -ਦਰ ਠੋਕਰਾਂ ਖਾਂਦੇ ਨੇ। ਫੇਰ ਸਹਾਰਿਆਂ ਨੂੰ ਤਲਾਸ਼ਦੇ ਅਣਜਾਣ ਰਾਹਾਂ 'ਤੇ ਤੁਰਦੇ ਅਣਜਾਣੀਆਂ ਥਾਂਵਾਂ ਵੱਲ ਚੱਲ ਪੈਂਦੇ ਨੇ।"
ਅਚਾਨਕ ਡਰ ਤੇ ਪੀੜਾ ਉਸ ਦੀਆਂ ਅੱਖਾਂ ਰਾਹੀਂ ਵਹਿ ਤੁਰੀ, " ਮੈਂ ਤਾਂ ਜਨਮੀ ਹੀ ਯੁੱਧ 'ਚ ਸਾਂ। ਅਜਿਹੇ ਮਾਹੌਲ 'ਚ ਪਲਣਾ ਆਪਣੇ ਆਪ 'ਚ ਸਰਾਪ ਹੀ ਤਾਂ ਹੈ। ਓਹ ਚੰਦਰਾ ਦਿਨ ਕਿਵੇਂ ਭੁੱਲ ਸਕਦੀ ਹਾਂ, ਜਦੋਂ ਹਵਾਈ ਫਾਇਰ ਕਰਕੇ ਦਗੜ -ਦਗੜ ਕਰਦੇ ਫੌਜੀ ਸਾਨੂੰ ਘਰਾਂ 'ਚੋਂ ਕੱਢਣ ਲਈ ਆ ਧਮਕੇ ਸੀ। ਅਫਰੀਕਾ ਦੇ ਜੰਗਲਾਂ 'ਚ ਨੰਗੇ ਪੈਰੀਂ ਤੁਰਦਿਆਂ ਮੇਰੇ ਪੈਰ ਸੁੱਜ ਗਏ ਸਨ। ਕਈ ਵਰ੍ਹੇ ਭਿਖਾਰੀਆਂ ਜਿਹਾ ਜੀਵਨ ਬੀਤਿਆ ਯੁਗਾਂਡਾ ਦੇ ਕੈਂਪਾਂ 'ਚ। ਜਿੱਥੇ ਆਪਣੇ ਸੰਗੀ ਸਾਥੀਆਂ ਨੂੰ ਭੁੱਖ ਨਾਲ ਮਰਦੇ ਵੇਖਿਆ ਸੀ । ਰੰਗਲਾ ਬਚਪਨ ਤਾਂ ਮੈਨੂੰ ਕਿਤੇ ਮਿਲਿਆ ਹੀ ਨਹੀਂ। "
ਫਿਰ ਉਸ ਦੀ ਸੋਚ ਦਾ ਪੰਛੀ ਕੈਂਪ ਦੇ ਉਸ ਰੁੱਖ ਦੀ ਟਹਿਣੀ ਜਾ ਬੈਠਾ ਸੀ ਜਿਸ ਹੇਠ ਬੈਠ ਉਸ ਨੇ ਪਹਿਲੀ ਵਾਰ ਉਂਗਲਾਂ ਨਾਲ ਰੇਤੇ 'ਤੇ ਲਿਖਣਾ ਸਿੱਖਿਆ ਸੀ। ਅਣਗਿਣਤ ਸੱਖਣੇ ਤੇ ਮੁਰਝਾਏ ਪਲਾਂ 'ਚ ਜ਼ਿੰਦਗੀ ਨੇ ਕੁਝ ਰੰਗ ਭਰੇ ਤੇ ਕਿਸਮਤ ਉਸ ਨੂੰ ਸੱਤ ਸਮੁੰਦਰੋਂ ਪਾਰ ਲੈ ਆਈ। ਹੁਣ ਡਰ ਦੀ ਥਾਂ ਉਦਾਸੀ ਨੇ ਲੈ ਲਈ ਸੀ ਤੇ ਆਪਣੀ ਮਿੱਟੀ ਨੂੰ ਛੱਡਣ ਦਾ ਓਦਰੇਵਾਂ ਉਸ ਦੀਆਂ ਅੱਖਾਂ 'ਚੋਂ ਸਾਫ਼ ਝਲਕਦਾ ਸੀ।
ਟੀ. ਵੀ. 'ਤੇ ਯੁੱਧ
ਓਦਰੀਆਂ ਅੱਖੀਆਂ
ਸਿੰਮਣ ਕੋਏ।
ਡਾ. ਹਰਦੀਪ ਕੌਰ ਸੰਧੂ
ਨੋਟ: ਇਹ ਪੋਸਟ ਹੁਣ ਤੱਕ 49 ਵਾਰ ਪੜ੍ਹੀ ਗਈ।

3 Jul 2015
ਕਾਹੀ ਦੇ ਫੁੱਲ

1.
ਖੁੱਲ੍ਹੀ ਖਿੜਕੀ
ਅੰਦਰ ਫੈਲ ਗਿਆ
ਪੂਰਾ ਅੰਬਰ।
2.
ਰਾਤ ਚਾਨਣੀ
ਚਾਂਦੀ ਵਾਂਗ ਚਮਕੇ
ਕਾਹੀ ਦੇ ਫੁੱਲ।
ਬੁੱਧ ਸਿੰਘ ਚਿੱਤਰਕਾਰ
(ਹੁਸ਼ਿਆਰਪੁਰ)
ਨੋਟ: ਇਹ ਪੋਸਟ ਹੁਣ ਤੱਕ 95 ਵਾਰ ਪੜ੍ਹੀ ਗਈ।
Subscribe to:
Posts (Atom)