ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਹਰਜਿੰਦਰ ਜੀ ਤੁਹਾਡੇ ਹਾਇਕੁ ਪੜ੍ਹੇ ਮੋਸਮ ਦੇ ਬਖ਼ ਬਖ਼ ਮੋਸਮਾਂ ਦਾ ਚਿੱਤਰਣ। ਕਮਾਲ ਦਾ ਹੈ।
ReplyDeleteਹਰਜਿੰਦਰ ਢੀਂਡਸਾ ਜੀ ਦੇ ਹਾਇਕੁ ਠੰਡ ਦੇ ਮੌਸਮ ਨੂੰ ਬਿਆਨਦੇ ਨੇ। ਕਿਤੇ ਕੋਰਾ ਹੈ ਤੇ ਕਿਤੇ ਧੁੰਦ ਹੈ।
ReplyDeleteਕਮਲਾ ਜੀ ਨੇ ਮੇਲ ਰਾਹੀਂ ਇੱਕ ਬਹੁਤ ਹੀ ਵਧੀਆ ਸੁਆਲ ਕੀਤਾ ਹੈ ਕਿ ਅਗਰ ਜੂਨ ਮਹੀਨੇ ਦੀ ਗੱਲ ਹੋ ਰਹੀ ਹੈ ਤਾਂ ਗਰਮੀ ਦੀ ਰੁੱਤ ਦਾ ਵਰਨਣ ਹੋਣਾ ਚਾਹੀਦਾ ਹੈ। ਫਿਰ ਇਹ ਕੀ ?
ਮੈਂ ਸਭ ਨੂੰ ਇੱਕ ਗੱਲ ਯਾਦ ਕਰਵਾ ਦੇਵਾਂ ....ਇਹ ਮੰਚ ਇੱਕ ਅੰਤਰਰਾਸ਼ਟਰੀ ਮੰਚ ਹੈ ਤੇ ਸਾਡੇ ਨਾਲ ਤਕਰੀਬਨ 47 ਦੇਸ਼ਾਂ ਤੋਂ ਪਾਠਕ ਤੇ ਲੇਖਕ ਜੁੜੇ ਹੋਏ ਨੇ। ਹਰਜਿੰਦਰ ਢੀਂਡਸਾ ਜੀ ਨੇ ਕੈਨਬਰਾ (
ਆਸਟਰੇਲੀਆ) ਦੇ ਜੂਨ ਮਹੀਨੇ ਦੀ ਗੱਲ ਕੀਤੀ ਹੈ। ਇੱਥੇ ਸਰਦੀਆਂ ਦੀ ਰੁੱਤ ਜੂਨ -ਜੁਲਾਈ ਤੇ ਅਗਸਤ ਹੈ। ਇਸ ਤਰਾਂ ਇਸ ਮੰਚ ਰਾਹੀਂ ਅਸੀਂ ਸਾਰਥਕ ਸੁਆਲਾਂ ਨਾਲ ਭਿੰਨ -ਭਿੰਨ ਦੇਸਾਂ ਬਾਰੇ ਜਾਣਕਾਰੀ 'ਚ ਵਾਧਾ ਕਰ ਸਕਦੇ ਹਾਂ।
ਮੈਨੂੰ ਪੂਰੀ ਆਸ ਹੈ ਕਿ ਹੁਣ ਹਾਇਕੁ ਨੂੰ ਸਮਝਣ 'ਚ ਕੋਈ ਦਿੱਕਤ ਨਹੀਂ ਆਵੇਗੀ।
ਆਪ ਸਭ ਦੇ ਸੁਖਾਵੇਂ ਸਹਿਯੋਗ ਲਈ ਤਹਿ ਦਿਲੋਂ ਧੰਨਵਾਦ।
ਹਰਦੀਪ
Hidden meanings of seasins
ReplyDeleteਮੈਨੂੰ ਹਾਇਕੂ ਵਿਚ ਖਿਆਲ ਤੇ ਅਨੁਭਵ ਦਾ ਸੁੰਦਰ ਸੁਮੇਲ ਮਿਲਦਾ ਹੈ| ਮੈਂ ਜਦ ਕੋਈ ਦਰਿਸ਼ ਦੇਖਦਾ ਹੈ ਹਾਂ ਤਾਂ ਉਸ ਦਰਿਸ਼ ਦੇ ਅਨੁਭਵ ਨੂੰ ਖਿਆਲ ਚ ਤਰਾਸ਼ ਕੇ ਸ਼ਬਦਾਂ ਦਾ ਰੂਪ ਦੇ ਦਿੰਦਾ ਹਾਂ| ਹਰਦੀਪ ਜੀ ਦੇ ਇਸ ਉਪਰਾਲੇ ਚ ਮੈਂ ਬੀ ਥੋੜਾ ਯੋਗਦਾਨ ਪਰ ਰਿਹਾ ਹਾਂ| ਮੈਂ ਤਾਂ ਇਸ ਖੇਤਰ ਚ ਅਜੇ ਕੱਚੀ ਵੀ ਪਾਸ ਨੀਂ ਕੀਤੀ| ਤੁਹਾਡੇ ਸੁਝਾਵਾਂ ਤੇ ਹੌਸਲਾ ਅਫਜਾਈ ਸਦਕਾ ਮੈਨੂੰ ਵੀ ਆਸ ਹੈ ਕੇ ਮੈਂ ਵੀ ਪੱਕੀ ਦਾ ਸਰਟੀਫਿਕੇਟ ਲੈ ਲਵਾਂਗਾ। ਬੇਨਤੀ ਹੈ ਕੇ ਮੇਰੀ ਗਲਤੀ ਸੁਧਾਰਨ ਲਈ ਕੰਨ ਖਿਚਣ ਤੇ ਚੰਗੇ ਕੰਮ ਲਈ ਸਾਬਾਸ਼ ਦੇਣ ਤੋ ਗੁਰੇਜ਼ ਨਾਂ ਕਰਿਓ।
ReplyDelete