ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Aug 2015

ਨਿੱਘੀ ਮਿਲਣੀ (ਹਾਇਬਨ)

 ਸਿਆਲਾਂ ਦੇ ਦਿਨਾਂ ' ਕੋਸੀ ਜਿਹੀ ਧੁੱਪ ' ਬੈਠੀ ਮੈਂ ਸਾਵੇ -ਸਾਵੇ  ਘਾਹ 'ਤੇ ਬਿਖਰੀਆਂ ਤ੍ਰੇਲ ਬੂੰਦਾਂ ਨੂੰ ਨਿਹਾਰ ਰਹੀ ਸਾਂ। ਅਚਾਨਕ ਉਸ ਦੀ ਨਿੱਘੀ ਮੋਹ ਭਰੀ ਮਿਲਣੀ ਦੀਆਂ ਯਾਦਾਂ ਦੀ ਦਸਤਕ ਮੇਰੇ ਖਿਆਲਾਂ ਦੇ ਦਰ 'ਤੇ ਹੋਈ। ਓਸ ਅਣਜਾਣ ਤੇ ਓਪਰੇ ਜਿਹੇ ਮਾਹੌਲ ' ਉਸਦੀ ਅਪਣੱਤ ਭਰੀ ਤੱਕਣੀ ਨੇ ਮੈਨੂੰ ਆਪਣੇ ਕਲਾਵੇ ' ਝੱਟ ਲੈ ਲਿਆ ਸੀ। ਉਸ ਦੀ ਪਹਿਲੀ ਮਿਲਣੀ ' ਹੀ ਮੈਨੂੰ ਉਸ ਨਾਲ ਅੰਤਾਂ ਦਾ ਮੋਹ ਹੋ ਗਿਆ ਸੀ। ਮਨ ਦੀਆਂ ਬਰੂਹਾਂ 'ਤੇ ਖਲੋਤੀ ਝਿਜਕ ਅਛੋਪਲੇ ਹੀ ਕੋਹਾਂ ਦੂਰ ਨੱਸ ਗਈ ਸੀ। ਉਸ ਸੰਗ ਦੋਸਤੀ ਦਾ ਰਿਸ਼ਤਾ ਮੈਨੂੰ ਅਣਮੁੱਲੇ ਸੁੱਚੇ ਮੋਤੀਆਂ ਜਿਹਾ ਲੱਗਾ  
        ਓਸ ਦਿਨ ਤੋਂ ਮਗਰੋਂ ਉਹ ਜਦੋਂ -ਜਦੋਂ ਵੀ ਮੈਨੂੰ ਮਿਲਦੀ ਇਓਂ ਲੱਗਦਾ ਜਿਵੇਂ ਉਸ ਦੀ ਮਿਲਣੀ ਹੁਨਾਲ ਦੀਆਂ ਤਪਦੀਆਂ ਦੁਪਹਿਰਾਂ ' ਰੂਹ ਨੂੰ ਠਾਰ ਰਹੀ ਹੋਵੇ।ਉਸ ਦੇ ਮੋਹ ਭਿੱਜੇ ਬੋਲ ਮੇਰੇ ਮਨ ਦੀ ਫਿਜ਼ਾ ' ਖੇੜਾ ਬਿਖੇਰ ਦਿੰਦੇ।ਮਨ ਲੋਚਦਾ ਕਿ ਕਾਸ਼ ਇਹ ਘੜੀਆਂ ਅਮੁੱਕ ਬਣ ਜਾਣ ਤੇ ਮੈਂ ਉਸ ਕੋਲ ਬੈਠੀ ਆਪਣੇ ਮਨ ਦੀਆਂ ਪਰਤਾਂ ਫਰੋਲੀ ਜਾਵਾਂ। ਪਲਕਾਂ 'ਤੇ ਮੋਹ ਦੇ ਦੀਵੇ ਧਰ ਉਸ ਦਾ ਹੌਲੇ ਜਿਹੇ ਕਹਿਣਾ, " ਕੀ ਹਾਲ ਹੈ ਤੇਰਾ ? ਬੜੇ ਚਿਰਾਂ ਤੋਂ ਆਪਾਂ ਮਿਲੇ ਹੀ ਨਹੀਂ ?" ਮੈਨੂੰ ਕਦੇ ਵੀ ਰਸਮੀ ਜਿਹਾ ਨਹੀਂ ਲੱਗਾ। ਸੁੱਚੀ ਸਵੇਰ ਵਰਗੇ ਉਸਦੇ ਸੱਜਰੇ ਬੋਲ ਹਰ ਵਾਰ ਉਸ ਨੂੰ ਮੇਰਾ ਹੋਰ ਆਪਣਾ ਬਣਾ ਜਾਂਦੇ ਨੇ। ਉਸ ਦੀਆਂ ਗਹਿਰ ਗੰਭੀਰ ਸੋਝੀਆਂ ਦੇ ਅੰਤਰਾਂ ਦੇ ਅਰਥ ਮੇਰੀ ਬੁੱਧੀ ' ਹੁਣ ਹੌਲੇ -ਹੌਲੇ ਰਲਣ ਲੱਗ ਪਏ ਨੇ। ਮੇਰੀ ਰੱਬ ਅੱਗੇ ਇਹੋ ਦੁਆ ਹੈ ਕਿ ਸਾਡੀ ਨਿੱਘੀ ਮਿਲਣੀ ਦੀਆਂ ਉੱਚੀਆਂ ਉਮੰਗਾਂ ਨਾਲ ਸਾਨੂੰ ਅਗੰਮੀ ਪ੍ਰਸੰਨਤਾ ਦੇ ਹੁਲਾਰੇ ਸਦਾ ਮਿਲਦੇ ਰਹਿਣ। 

ਨਿੱਘੀ ਮਿਲਣੀ -                                             
ਪੌਣਾਂ ਸੰਗ ਝੂਮਣ 
ਫੁੱਲ ਸੰਧੂਰੀ 
ਡਾ. ਹਰਦੀਪ ਕੌਰ ਸੰਧੂ 
ਨੋਟ: ਇਹ ਪੋਸਟ ਹੁਣ ਤੱਕ 52 ਵਾਰ ਪੜ੍ਹੀ ਗਈ।

5 comments:

  1. ਅੰਤਾਂ ਦਾ ਸੋਹਣਾ ਹਾਇਬਨ ਤੇ ਕਮਾਲ ਦਾ ਹਾਇਕੁ।
    ਦਵਿੰਦਰ ਕੌਰ

    ReplyDelete
  2. ਪ੍ਰੀਤਮ ਕੌਰ21.8.15

    ਮੈਨੂੰ ਇਹ ਕਹਾਣੀ ਪੜ੍ਹ ਕੇ ਇੰਝ ਲੱਗਿਆ ਜਿਵੇਂ ਇਹ ਤੇਰੀ ਤੇ ਮੇਰੀ ਹੋਵੇ। ਤੈਨੂੰ ਤੇ ਤੇਰੀ ਕਲਮ ਨੂੰ ਮੇਰੀ ਮੋਹ ਭਿੱਜੀ ਅਸੀਸ।
    ਪ੍ਰੀਤਮ ਕੌਰ

    ReplyDelete
  3. Bahut sohni rachna.

    ReplyDelete
  4. ਜਿੰਦਗੀ ਦਾ ਨਿਘ ਸਾਂਭੀ ਰਚਨਾ

    ReplyDelete
  5. ਸੂਚੀ ਸਵੇਰ ਵਰਗੀ ਨਿੱਘੀ ‘ਤੇ ਅਪਣੱਤ ਮਿਲਣੀ ਦੀ ਯਾਦ ਅਨਮੋਲ ਹੁੰਦੀ ਆ। ਕਿਵੇਂ ਭੁਲੇ ।
    ਸੋਹਣੇ ਹਾਇਕੁ ਦਾ ਰੂਪ ਲੈ ਖਿਡ ਖਿਡ ਗਈ ਆ। ਮਨ ਮੋਹ ਲਿਆ। ਫੂਲਾਂ ਦੇ ਚਿਤਰ ਨੇ ਭੀ। ਚਾਰ ਚੰਦ ਲਾ ਦਿੱਤੇ ਨੇ ਤੇਰੇ ਹਾਇਬਨ ਨੂ । ਵਧਾਈ ਹਰਦੀਪ ਜੀ।




    ਸੂਚੀ ਸਵੇਰ ਵਰਗੀ ਨਿੱਘੀ ‘ਤੇ ਅਪਣੱਤ ਮਿਲਣੀ ਦੀ ਯਾਦ ਅਨਮੋਲ ਹੁੰਦੀ ਆ। ਕਿਵੇਂ ਭੁਲੇ ।
    ਸੋਹਣੇ ਹਾਇਕੁ ਦਾ ਰੂਪ ਲੈ ਖਿਡ ਖਿਡ ਗਈ ਆ। ਮਨ ਮੋਹ ਲਿਆ। ਫੂਲਾਂ ਦੇ ਚਿਤਰ ਨੇ ਭੀ। ਚਾਰ ਚੰਦ ਲਾ ਦਿੱਤੇ ਨੇ ਤੇਰੇ ਹਾਇਬਨ ਨੂ । ਵਧਾਈ ਹਰਦੀਪ ਜੀ।








    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ