ਕਾਫੀ ਸਮਾਂ ਪਹਿਲਾਂ ਪਿੰਡਾਂ ਵਿੱਚ ਅੱਜ ਕੱਲ ਵਰਗੇ ਮੰਨੋਰੰਜਨ ਦੇ ਸਾਧਨ ਨਹੀਂ ਹੁੰਦੇ ਸਨ| ਬੱਚਿਆਂ ਦੇ ਦਿਲ ਬਹਿਲਾਵੇ ਲਈ ਜਾਂ ਜਦੋਂ ਬੱਚੇ ਨੇ ਸੌਣ ਲਈ ਜਿਦ ਕਰਨੀ ਜਾਂ ਰੋਣਾ ਸੁਰੂ ਕਰ ਦੇਣਾ ਮਾਵਾਂ ਘਰ ਦੇ ਕੰਮ 'ਚ ਇੰਨੀਆਂ ਰੁਝੀਆਂ ਹੁੰਦੀਆਂ ਸਨ ਕਿ ਉਹਨਾਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੁੰਦਾ ਸੀ| ਤਾਂ ਘਰ ਦੇ ਬਜ਼ੁਰਗ ਨੇ ਕਹਿਣਾ ਮੇਰੇ ਕੋਲ ਆਓ ਸਾਰੇ ਮੈਂ ਥੋਡੇ ਘੋਰ-ਕੰਡੇ ਕਰਦਾਂ|ਘਰ ਦੇ ਸਾਰੇ ਬੱਚਿਆਂ ਨੇ ਬਜ਼ੁਰਗ ਕੋਲ ਇੱਕਠੇ ਹੋ ਜਾਣਾ|ਆਪਣੀ-ਆਪਣੀ ਵਾਰੀ ਲਈ ਬੱਚਿਆਂ ਨੇ ਕਾਵਾਂ ਰੌਲੀ ਪਾ ਦੇਣੀ|ਬਜ਼ੁਰਗ ਨੇ ਵਾਰੀ ਲਈ ਕੋਈ ਨਿਯਮ ਜਿਹਾ ਬਣਾ ਲੈਣਾ ਅਤੇ ਜਿਸ ਦੀ ਸਭ ਤੋਂ ਪਹਿਲਾਂ ਵਾਰੀ ਹੋਣੀ ,ਉਸ ਬੱਚੇ ਦਾ ਹੱਥ ਫੜਨਾ ਅਤੇ ਹਥੇਲੀ ਤੇ ਆਪਣੀ ਉਂਗਲ ਫੇਰਨੀ ਤੇ ਨਾਲ-ਨਾਲ ਇੱਕ ਕਹਾਣੀ ਵੀ ਸੁਣਾਉਂਦੇ ਰਹਿਣਾ -ਘੋਰ-ਕੰਡੇ,ਚੂਹੇ ਲੰਡੇ, ਹਾਲੀਓ ਪਾਲੀਓ ਐਥੇ ਸਾਡਾ ਤਾਰੀ ਨੀ ਦੇਖਿਆ,ਹੱਥ ਵਿੱਚ ਖੂੰਡੀ , ਪੈਰੀਂ ਮੋਜੇ,ਸਿਰ ਤੇ ਭੂੰਗੀ.....ਇਸ ਤਰਾਂ ਬਜ਼ੁਰਗ ਨੇ ਆਪਣੀ ਉਂਗਲੀ ਨਾਲ ਬਾਂਹ ਤੇ ਘੋਰ -ਕੰਡੇ ਜਿਹੇ ਕਰਦੇ-ਕਰਦੇ ਅੱਗੇ ਵਧਦੇ ਜਾਣਾ ਅਤੇ ਇਹ ਕਹਿੰਦੇ ਰਹਿਣਾ ਆ ਜਾਂਦੀ ਪੈੜ...ਬਈ.ਆ ਜਾਂਦੀ ਪੈੜ ...ਆ ਦੇਖੋ ਐਥੋਂ ਖੱਬੇ ਮੁੜ ਗਿਆ...ਇੱਥੋਂ ਸੱਜੇ ਮੁੜ ਗਿਆ...ਲੱਭ ਗਈ ਪੈੜ..ਬਈ ਲੱਭ ਗਈ ਪੈੜ..ਸਾਡੇ ਤਾਰੀ ਦੀ ਲੱਭ ਗਈ ਪੈੜ..ਤੇ ਅਖੀਰ ਬੋਚ ਕੇ ਬੱਚੇ ਦੀ ਕੱਛ ਚ ਅਚਾਨਕ ਕੁਤ-ਕਤਾੜੀ ਕਰ ਦੇਣੀ|ਜਦੋਂ ਕੁਤ-ਕਤਾੜੀ ਹੋਣੀ ਤਾਂ ਬੱਚਾ ਨੇ ਪੂਰੇ ਜ਼ੋਰ ਦੀ ਹੱਸਣਾ | ਇਸ ਤਰਾਂ ਕਰਨ ਨਾਲ ਬੱਚੇ ਹੱਸ ਛੱਡਦੇ ਸਨ ਅਤੇ ਆਪਣੀ ਵਾਰੀ ਦੀ ਉਡੀਕ ਕਰਦੇ| ਬਜ਼ੁਰਗ ਨੇ ਵਾਰੀ ਨਾਲ ਸਭ ਦੇ ਘੋਰ-ਕੰਡੇ ਕਰਨੇ ਅਤੇ ਘਰ ਚ ਹਾਸੜ ਪਿਆ ਰਹਿਣਾ| ਇੰਨੇ 'ਚ ਮਾਵਾਂ ਨੇ ਆਪਣਾ ਕੰਮ ਨਿਬੇੜ ਲੈਂਣਾ ਅਤੇ ਹੌਲੇ ਫੁੱਲ ਹੋਏ ਬੱਚਿਆਂ ਨੇ ਸੁੱਤਿਆਂ ਰਾਤ ਨੂੰ ਸੁਪਨੇ 'ਚ ਘੋਰ-ਕੰਡਿਆਂ ਦਾ ਅਨੰਦ ਮਾਨਣਾ|
ਫਲੇਲ ਸਿੰਘ ਸਿੱਧੂ
(ਪਟਿਆਲਾ)
ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 71 ਵਾਰ ਪੜ੍ਹੀ ਗਈ।
Interesting and worth reading
ReplyDeleteDiljodh g thanks
ReplyDelete