
ਜਿੰਦਗੀ ਦੇ ਸਫਰ 'ਚ ਆਪਾ ਸਾਰੇ ਹੀ ਆਪਣਿਆਂ ਬਿਗਾਨਿਆਂ ਨਾਲ ਹੱਸਦੇ ਖੇਡਦੇ ਹਾਂ। ਬਹੁਤੀ ਵਾਰ ਤਾਂ ਕਈ ਬੰਦੇ ਉਮਰ ਭਰ ਦੁਬਾਰਾ ਨਹੀਂ ਮਿਲਦੇ। ਕਿਸੇ ਸਫਰ 'ਚ ਸਾਡੇ ਹਮਸਫਰ ਹੁੰਦੇ ਹਨ ਤੇ ਆਪਣੇ ਪੜਾਅ 'ਤੇ ਪਹੁੰਚ ਸਾਡੇ ਕੋਲੋਂ ਸਦਾ ਲਈ ਵਿੱਛੜ ਜਾਂਦੇ ਹਨ । ਪਰ ਕੁਝ ਕੁ ਐਸੇ ਵੀ ਹੁੰਦੇ ਹਨ ਜੋ ਸਾਡੇ ਚੇਤਿਆਂ 'ਚ ਵੱਸਦੇ ਹਨ। ਮੇਰੀ ਸੋਚਾਂ ਦੀ ਲੜੀ ਟੁੱਟੀ ਤੇ ਅਸੀਂ ਸ਼ੰਭੂ ਉਤਰੇ ਤਾਂ ਚਾਰ ਚੁਫੇਰੇ ਨੇ ਹਨੇਰੇ ਦੀ ਬੁੱਕਲ ਮਾਰੀ ਹੋਈ ਸੀ । ਸ਼ੰਭੂ ਤੋਂ ਸਾਡੇ ਪਿੰਡ ਦੀ ਦੂਰੀ ਪੰਜ ਕਿਲੋਮੀਟਰ ਸੀ ਤੇ ਉੱਤੋਂ ਸਿਆਲੀ ਸ਼ਾਮ ਦਾ ਸਿਖਰ । ਸਾਡਾ ਪਿੰਡ ਵੀ ਜੀ.ਟੀ ਰੋਡ ਤੇ ਹੀ ਆਉਂਦਾ ਪਰ 'ਕੱਲੀ ਸਵਾਰੀ 'ਕੱਲਾ ਬੰਦਾ 'ਕੱਲਾ ਹੀ ਹੁੰਦਾ ।
ਪੰਦਰਾਂ ਵੀਹ ਮਿੰਟ ਗੁਜਰ ਗਏ ਸੀ ਪਰ ਕੋਈ ਸਵਾਰੀ ਨਾ ਮਿਲੀ। ਮੈਂ ਬੇਵੱਸ ਹੋਇਆ ਸੜਕ ਕਿਨਾਰੇ ਖੜਿਆ ਰਿਹਾ । ਇੱਕ ਮੋਟਰ ਸਾਇਕਲ ਆਉਂਦਾ ਦੇਖਿਆ ਮੈਂ ਹੱਥ ਦਿੱਤਾ। ਮੋਟਰ ਸਾਇਕਲ ਰੁਕਿਆ ਨਾ । ਅੱਧਾ ਮਿੰਟ ਵੀ ਨਾ ਲੰਘਿਆ ਉਹੀ ਮੋਟਰ ਸਾਇਕਲ ਵਾਪਸ ਆਣ ਸਾਡੇ ਕੋਲ ਰੁਕਿਆ ।
“ ਬਹਿਜੋ ”
ਅਸੀਂ ਦੋਵੇਂ ਚੁੱਪ ਚਾਪ ਮੋਟਰ ਸਾਇਕਲ 'ਤੇ ਬਹਿ ਗਏ ਤੇ ਕੁਝ ਕੁ ਮਿੰਟਾਂ 'ਚ ਪਿੰਡ ਪਹੁੰਚ ਗਏ ।
“ ਮਿਹਰਬਾਨੀ ਭਾਅ ਜੀ, ਤੁਸੀਂ ਕਿੱਥੇ ਜਾਣਾ ? ” ਮੈਂ ਪੁੱਛਿਆ ।
ਜਿਹੜਾ ਪਿੰਡ ਉਸ ਇਖਲਾਕੀ ਬੰਦੇ ਦੱਸਿਆ, ਉਹ ਪਿੰਡ ਤਾਂ ਦੋ ਕਿਲੋਮੀਟਰ ਪਿੱਛੇ ਰਹਿ ਗਿਆ ਸੀ ,ਜੀ.ਟੀ ਰੋਡ ਤੋਂ ਨਿਕਲਦੇ ਲਿੰਕ ਰੋਡ ਤੋਂ ਚਾਰ ਕਿਲੋ ਮੀਟਰ ਦੀ ਦੂਰੀ 'ਤੇ ਸੀ।
“ ਜਦੋਂ ਮੈਂ ਤੁਹਾਡੇ ਕੋਲੋਂ ਲੰਘਿਆ ਤਾਂ ਆ ਮੋਢੇ ਚੁੱਕੇ ਮੁੰਡੇ ਨੂੰ ਵੇਖਿਆ ਤਾਂ ਦਿਲ ਨਾ ਕੀਤਾ ਤੁਹਾਨੂੰ ਕੱਲਿਆ ਛੱਡ ਕੇ ਜਾਣ ਨੂੰ ।” ਇਹ ਆਖ ਉਹ ਇਖਲਾਕੀ ਬੰਦਾ ਤੁਰ ਗਿਆ । ਪਰ ਉਹ ਮੇਰੇ ਲਈ ਖਾਸ ਤੇ ਅਣਮੁੱਲਾ ਬਣ ਗਿਆ ਤੇ ਯਾਦਾਂ ਦੀ ਸੰਦੂਕੜੀ 'ਚ ਭਰਿਆ ਸਰਮਾਇਆ।
ਜੀ ਟੀ ਰੋਡ ਤੋਂ ਪਿੰਡ
ਦਿਲ ਤੋਂ ਦਿਲ।
ਬਾਜਵਾ ਸੁਖਵਿੰਦਰ
ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 90 ਵਾਰ ਪੜ੍ਹੀ ਗਈ।
ਇਨਸਾਨੀ ਰਿਸ਼ਤਿਆਂ ਨੂੰ ਬਿਆਨਦੀ ਸੁੰਦਰ ਅਤੇ ਪੜਣ -ਯੋਗ ਰਚਨਾ
ReplyDeleteਧੰਨਵਾਦ ਜੀ !!
Delete