
"ਸਾਬ ਜੀ ਕੀ ਲਓਗੇ ਜੂਸ ਜਾਂ ਪੈਪਸੀ ?" ਅਚਾਨਕ ਵੇਟਰ ਦੀ ਆਵਾਜ਼ ਸੁਣ ਕੇ ਮੈਂ ਸੁਚੇਤ ਹੋ ਗਿਆ। ਓਦੋਂ ਹੀ ਮੈਨੂੰ ਸ਼ਗਨ ਦੇਣ ਦਾ ਖਿਆਲ ਆਇਆ ਤਾਂ ਮੈਂ ਉੱਠ ਕੇ ਲਾੜੇ ਦੇ ਪਿਤਾ ਨੂੰ ਲੱਭਣ ਲੱਗਾ। ਪਰ ਉਹ ਤਾਂ ਧੀਆਂ ਤੇ ਨੂੰਹਾਂ ਦੇ ਨਾਲ ਨੱਚ ਰਿਹਾ ਸੀ ਤੇ ਉਸ ਨੂੰ ਚੱਲ ਰਹੇ ਗਾਣੇ ਦਾ ਸ਼ਾਇਦ ਕੋਈ ਖਿਆਲ ਨਹੀਂ ਸੀ। ਮੇਰੀ ਸੋਚ ਕੁਝ ਵੀ ਸਮਝ ਸਕਣ ਤੋਂ ਅਸਮਰੱਥ ਸੀ। ਲੱਗਦੈ ਸਾਡੀ ਸੋਚ ਅਤੇ ਖ਼ੂਨ ਗੰਧਲਾ ਗਏ ਨੇ। ਕੀ ਇਹ ਸਭ ਕੁਝ ਸੱਭਿਅਕ ਹੈ ?
ਮੈਂ ਫੇਰ ਸੋਚਾਂ ਦੇ ਵਹਿਣ 'ਚ ਵਹਿ ਤੁਰਿਆ ,"ਹੁਣ ਉਹ ਅਪਣੱਤ ਭਰਿਆ ਸਮਾਂ ਕਿੱਥੇ? ਹਾਏ! ਉਹ ਸਮਾਂ ਕਿਵੇਂ ਤੇ ਕਿਉਂ ਅਲੋਪ ਹੋ ਗਿਆ? ਅੱਜ ਅਸੀਂ ਅਸੱਭਿਅਕ ਕਿਉਂ ਹੋ ਗਏ ਹਾਂ ? ਮਾਪੇ ਆਪਣੀਆਂ ਧੀਆਂ ਦੇ ਰੱਖਿਅਕ ਹੁੰਦੇ ਹੋਏ ਸੁਰੱਖਿਆ ਦੇਣੋਂ ਅਸਮਰਥ ਕਿਉਂ ਹੋ ਗਏੇ? ਹੋਰ ਰਿਸ਼ਤਿਆਂ ਦੀ ਗੱਲ ਅੱਗੇ ਕੀ ਤੋਰੀਏ ? ਪਿੰਡਾਂ ਤੇ ਸ਼ਹਿਰਾਂ ਦੀ ਸਾਂਝੀ ਇੱਜ਼ਤ ਰਾਹ- ਸੜਕਾਂ 'ਤੇ , ਬੱਸਾਂ ਤੇ ਕਾਰਾਂ 'ਚ, ਲੋਕਾਂ ਦੇ ਸਾਹਮਣੇ ਕਿਵੇਂ ਦਮ ਤੋੜਦੀ ਹੈ? ਉਸ ਲਈ ਕੋਈ ਥਾਂ ਸੁਰੱਖਿਅਤ ਨਹੀਂ ਰਹੀ? ਘਰਾਂ ਤੋਂ ਖੇਤਾਂ ਅਤੇ ਸਕੂਲਾਂ ਤੋਂ ਘਰ ਤੱਕ ਦੀ ਵਾਪਸੀ ਜਾਂ ਹੋਰ ਕਿਤੇ ਅੱਗੇ ਪਿੱਛੇ ਸਹਿਮ ਭਰੀਆਂ ਸਭ ਥਾਵਾਂ ਅਸੁਰੱਖਿਅਤ ਨੇ। ਕੋਈ ਯਕੀਨ ਨਹੀਂ, ਅਗਲੇਰੇ ਪਲ ਕੀ ਹੋ ਜਾਏ? ਹਰ ਪਾਸੇ ਕੋਰੂਆਂ ਦੇ ਦਰਬਾਰ ਲੱਗੇ ਨੇ। ਉਡੀਕਵਾਨ ਨੇ 'ਦਰੋਪਤੀ'ਦਾ ਚੀਰ ਹਰਨ ਕਰਨ ਲਈ। ਅਸੀਂ ਕਿਉਂ ਮੁੜ ਵਿੱਢ ਲਿਆ ਹੈ ਮਹਾਂਭਾਰਤ ਦਾ ਯੁੱਧ ? 'ਦਰੋਪਦੀ' ਦੀ ਲੁੱਟਦੀ ਪੱਤ ਦੇਖਣ ਲਈ? ਹੁਣ ਕੋਈ ਤਾਂ ਆ ਬਹੁੜੇ ਕ੍ਰਿਸ਼ਨ ਰੂਪੀ ਅਵਤਾਰ ਬਣ ਕੇ? ਨਾਰੀ ਦੀ ਸੁਰੱਖਿਅਤ ਲਈ? ਦੇਸ਼ ਦੇ ਨੀਤੀਵਾਨੋ, ਸੰਵਿਧਾਨ ਦੇ ਰਹਿਬਰੋ! ਹੁਣ ਟਾਲ ਮਟੋਲ ਦਾ ਸਮਾਂ ਨਹੀਂ।ਸੰਵਿਧਾਨ ਨੂੰ ਬੌਣਾ ਨਾ ਕਰੋ। ਜਨਤਾ ਦੀ ਆਵਾਜ਼ ਹੈ।ਗ਼ੈਰਤ ਨੂੰ ਲਲਕਾਰ ਹੈ ।"
ਡੀ ਜੇ ਦਾ ਸ਼ੋਰ ਹੁਣ ਪਹਿਲਾਂ ਨਾਲੋਂ ਵੀ ਤੇਜ਼ ਹੋ ਗਿਆ ਸੀ ਜੋ ਮੇਰੀ ਬਰਦਾਸ਼ਤ ਸ਼ਕਤੀ ਤੋਂ ਬਾਹਰ ਦੀ ਗੱਲ ਸੀ।ਹੁਣ ਮੈਂ ਓਥੋਂ ਵਾਪਿਸ ਆਉਣਾ ਹੀ ਮੁਨਾਸਿਬ ਸਮਝਿਆ।
ਡੀ ਜੇ ਦਾ ਸ਼ੋਰ
ਸਟੇਜ 'ਤੇ ਹੋ ਰਿਹਾ
ਬੇਹੂਦਾ ਨਾਚ।
ਸੁਰਜੀਤ ਸਿੰਘ ਭੁੱਲਰ
ਯੂ. ਐਸ. ਏ.
ਯੂ. ਐਸ. ਏ.
ਨੋਟ : ਇਹ ਪੋਸਟ ਹੁਣ ਤੱਕ 172 ਵਾਰ ਪੜ੍ਹੀ ਗਈ।
सुरजीत जी इस बार का हाइबन बहुत बढिया ढंग से पेश किया गया है ।डीजे का कानफाड़ने वाला शोर वरदास्त से बाहर होता है ।डाँस ग्रूप में बूढे तो पहले पहुँचते हैं घुट पी कर अपने को जवान दिखाने ।देखा है ऐसा आँखों से मैंने ।
ReplyDeleteसही कहा है समाज की आँखे खोलने वाला ।
Kamla Ghataaura
ਆਪ ਜੀ ਨੂੰ ਹਾਇਬਨ ਪਸੰਦ ਆਇਆ-ਬਹੁਤ ਧੰਨਵਾਦ ਜੀ। ਤੁਸੀਂ ਤੇ ਅਜਿਹਾ ਦ੍ਰਿਸ਼ ਆਪਣੀ ਅੱਖੀਂ ਦੇਖਿਆ ਹੈ,ਜਿਸ ਬਾਰੇ ਸੁਹਣਾ ਜ਼ਿਕਰ ਕੀਤਾ ਹੈ। ਸੋ ਅਜਿਹੀ ਬਿਰਤੀ ਵਾਲੇ ਲੋਕਾਂ ਤੇ ਰੱਬ ਮਿਹਰ ਕਰੇ,ਕਮਲਾ ਭੈਣ ਜੀ।
Deleteਭੁੱਲਰ ਜੀ ਆਪ ਨੇ ਬਹੁਤ ਹੀ ਵਧੀਆ ਢੰਗ ਨਾਲ ਅਜੋਕੇ ਤੇ ਪੁਰਾਤਨ ਢੰਗ ਨਾਲ ਹੋਣ ਵਾਲੇ ਵਿਆਹ ਨੂੰ ਪੇਸ਼ ਕੀਤਾ ਹੈ। ਗੱਡਿਆਂ ਤੇ ਰਥਾਂ ਵਾਲੀਆਂ ਬਤਾਰਾਂ ਮੈਂ ਚਾਹੇ ਨਹੀਂ ਵੇਖੀਆਂ ਪਰ ਆਪ ਦਾ ਹਾਇਬਨ ਪੜ੍ਹ ਕੇ ਉਹ ਦ੍ਰਿਸ਼ ਅੱਖਾਂ ਮੂਹਰੇ ਸਾਕਾਰ ਹੋਣ ਲੱਗਾ। ਟੱਲੀਆਂ ਦੀ ਟੁਣਕਾਰ ਸੁਣਾਈ ਦੇਣ ਲੱਗੀ ਜੋ ਡੀ ਜੇ ਦੇ ਸ਼ੋਰ ਨੂੰ ਮਾਤ ਪਾ ਰਹੀ ਸੀ। ਬਹੁਤ ਚੰਗਾ ਹੈ ਕਿ ਅਸੀਂ ਤਰੱਕੀ ਕੀਤੀ ਹੈ ਅਜੋਕੀ ਤਕਨੀਕ ਵਰਤਣ ਜੋਗੇ ਹੋਏ ਹਾਂ ਇਸ ਗੱਲ ਦੀ ਖੁਸ਼ੀ ਹੈ ਪਰ ਮੋਹ, ਵੈਰਾਗ ਤੇ ਸ਼ਰਮ ਜੋ ਸਾਡੇ ਗਹਿਣੇ ਸਨ ਅਸੀਂ ਗਲੋਂ ਲਾ ਦਿੱਤੇ ਨੇ। ਬੱਸ ਇਸੇ ਗੱਲ ਦਾ ਝੋਰਾ ਹੈ। ਜੀ ਸਦਕੇ ਕੁੜੀਆਂ ਮੁੰਡਿਆਂ ਦਾ ਮੁਕਾਬਲਾ ਕਰਨ , ਹਰ ਖੇਤਰ 'ਚ ਅੱਗੇ ਜਾਣ , ਪਰ ਦੋਹਾਂ ਧਿਰਾਂ 'ਚ ਇੱਕ ਖਾਸ ਤਰਾਂ ਦੇ ਸੰਤੁਲਨ ਦਾ ਹੋਣਾ ਲਾਜਮੀ ਹੈ। ਜਿੱਥੇ ਸ਼ਰਮ ਦੇ ਪਰਦੇ ਦੀ ਲੋੜ ਹੈ ਓਥੇ ਇਸ ਦਾ ਹੋਣਾ ਲਾਜਮੀ ਹੈ।
ReplyDeleteਭੁੱਲਰ ਜੀ ਨੇ ਸਹੀ ਕਿਹਾ ਹੈ ਧੀ ਸਾਰੇ ਪਿੰਡ ਦੀ ਇੱਜ਼ਤ ਤੇ ਵਹੁਟੀ ਸਾਰੇ ਪਿੰਡ ਦੀ ਆਬਰੂ ਹੋਵੇ। ਆਪਣੀ ਸੋਚ ਨੂੰ ਹੋਰ ਗੰਧਲਾ ਨਾ ਕਰੋ।ਅਸੀਂ ਸੱਭਿਅਕ ਵਿਰਸੇ ਦੇ ਮਾਲਕ ਹਾਂ ਜੇ ਆਪਾਂ ਕੁਝ ਹੋਰ ਚੰਗਾ ਨਹੀਂ ਕਰ ਸਕਦੇ ਤਾਂ ਘੱਟੋ -ਘੱਟ ਓਸ ਨੂੰ ਓਸੇ ਤਰਾਂ ਦਾ ਤਾਂ ਰਹਿਣ ਦਿਓ। ਡੀ ਜੇ ਦੇ ਸ਼ੋਰ ਨੂੰ ਸੰਗੀਤਕ ਧੁੰਨਾਂ 'ਚ ਬਦਲਣ ਦੀ ਕੋਸ਼ਿਸ਼ ਕਰੋ।
ਭੁੱਲਰ ਜੀ ਬਹੁਤ ਵਧੀਆ ਹਾਇਬਨ ਲੈ ਕੇ ਆਏ ਨੇ। ਆਪ ਵਧਾਈ ਦੇ ਪਾਤਰ ਨੇ।
ਸਫ਼ਰ ਸਾਂਝ-ਸਭ ਤੋਂ ਪਹਿਲਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ, ਜੋ ਤੁਸੀਂ ਇਸ ਹਇਬਨ ਨੂੰ ਆਪਣੇ ਬਲੌਗ ਤੇ ਜਗ੍ਹਾ ਦਿੱਤੀ।
Deleteਮੈਂ ਤੁਹਾਡੇ ਉੱਪਰ ਦੱਸੇ ਵਿਚਾਰਾਂ ਨਾਲ ਪੂਰੀ ਤਰ੍ਹਾਂ ਨਾਲ ਸਹਿਮਤ ਹਾਂ,ਪਰ ਇਸ ਦੇ ਨਾਲ ਇਹ ਕਹਿਣਾ ਚਾਹੁੰਦਾ ਹਾਂ ਕਿ ਅਜੋਕਾ ਯੁੱਗ ਮੀਡੀਏ ਦਾ ਯੁੱਗ ਹੈ। ਤੁਸੀਂ ਦੇਖਦੇ ਹੀ ਹੋ ਕਿ ਵਿਆਹ ਸ਼ਾਦੀਆਂ ਦੀਆ ਕਈ ਰਸਮਾਂ ਤੇ ਅਜਿਹੇ ਅਡੰਬਰ ਰਚਾਏ ਜਾਂਦੇ ਹਨ ਜੋ ਕਿਸੇ ਜ਼ਮਾਨੇ ਦੇ ਰਜਵਾੜੇ ਜੀਵਨ ਨੂੰ ਵੀ ਮਾਤ ਪਾ ਰਹੇ ਹਨ। ਇਨ੍ਹਾਂ ਦੀ ਕਵਰੇਜ ਵੀ ਚੰਗੀ ਹੁੰਦੀ ਹੈ ਤੇ ਕਈ ਵਾਰ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਪਾ ਦਿੱਤੀ ਜਾਂਦੀ ਹੈ,ਜਿਸ ਦਾ ਪ੍ਰਭਾਵ ਸਥਾਈ ਨਾ ਰਹਿ ਕੇ ਹੋਰਨਾਂ ਲੋਕਾਂ ਦੇ ਮਨਾਂ ਨੂੰ ਉਕਸਾਉਂਦਾ ਹੈ।ਅਸਲ 'ਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਦੀ ਹੋੜ ਲੱਗੀ ਹੋਈ ਹੈ। ਬੱਸ ਇਸੇ ਯਥਾਰਥ ਵਿਚ ਸਮੂਹ ਦੀ ਥਾਂ ਨਿੱਜੀ ਪਹਿਚਾਣ ਕੇਂਦਰਿਤ ਹੋ ਰਹੀ ਹੈ,ਜੋ ਸਾਡੇ ਸਮਾਜ ਲਈ ਬਹੁਤ ਘਾਤਕ ਹੈ। ਮਨੁੱਖ ਦੀ ਮਾਨਸਿਕਤਾ ਜਿੰਨੀ ਦੇਰ ਤਕ ਸਮੂਹਿਕ ਅਵਚੇਤਨ ਦਾ ਰੂਪ ਧਾਰਨ ਨਹੀਂ ਕਰਦੀ,ਉਨ੍ਹਾਂ ਚਿਰ ਰੱਬ ਹੀ ਰਾਖਾ ਹੈ।
ਭੁੱਲਰ ਜੀ ਬਹੁਤ ਵਧੀਆ ਹਾਇਬਨ ਲੈ ਕੇ ਆਏ ਨੇ। ਆਪ ਵਧਾਈ ਦੇ ਪਾਤਰ ਨੇ।
ReplyDeleteਤੁਹਾਨੂੰ ਹਾਇਬਨ ਪਸੰਦ ਆਇਆ,ਇਹ ਜਾਣ ਕੇ ਮੈਨੂੰ ਖ਼ੁਸ਼ੀ ਹੋਈ।ਮੈਂ ਆਪ ਦਾ ਅਤਿ ਰਿਣੀ ਹਾਂ ਜੀ।
Delete