ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

13 Sept 2016

ਚੁੱਪ ਦੀ ਇਬਾਦਤ

Surjit Bhullar's Profile Photoਤੇਰੀ ਚੁੱਪ- ਕਦੇ ਯਖ਼ ਬਰਫ਼, 
ਤੇਰੀ ਚੁੱਪ- ਕਦੇ ਅੱਗ ਦੀ ਨੀਲੀ ਲਾਟ,
ਇਸ ਚੁੱਪ ਦੀ ਆਵਾਜ਼ ਦੇ ਰਿਸ਼ਤੇ ਨੂੰ
ਇੱਕ ਦੂਜੇ ਪ੍ਰਤੀ ਕਿਵੇਂ ਸਮਝਾਂ? 
.
ਤੇਰੀ ਚੁੱਪ ਤੋਂ-
ਮੇਰੀ ਸਵੇਰ ਸਹਿਮ ਜਾਂਦੀ ਹੈ।
ਦੁਪਹਿਰ ਗੁੰਗੀ ਤੇ ਸ਼ਾਮ ਬੋਲ਼ੀ ਹੋ ਜਾਂਦੀ ਹੈ।
ਰਾਤ ਦੇ ਦਰਦ ‘ਚ ਹੋ ਜਾਂਦੀ ਹੈ ਭਿਆਨਕ ਮੌਤ! 
.
ਮੇਰੀ ਕਲਮ,ਕੁਕਨੂਸ ਵਾਂਗ 
ਪੁਨਰ ਜਨਮ ਦੇ ਅਨੰਤ ਚੱਕਰ ਚੋਂ
ਫਿਰ ਤੇਰੀ ਚੁੱਪ ਬੁੱਲ੍ਹੀਆਂ 'ਤੇ
ਆਪਣੇ ਦਿਲ ਦੇ ਵੇਦਨਾ ਭਰੇ ਸ਼ਬਦਾਂ ਨੂੰ
ਇੱਕ ਚੁੱਪ ਸਮਤਲ ਚੈਨ ਨਾਲ ਰੱਖ ਤਾਂ ਆਉਂਦੀ ਹੈ-
ਪਰ ਫਿਰ ਵੀ ਅਨਿਸ਼ਚਿਤ ਕਾਲੀਨ ਚੁੱਪੀ ਨਹੀਂ ਟੁੱਟਦੀ।
.
ਹੁਣ ਮੇਰੇ ਕੋਮਲ ਜਜ਼ਬੇ-
ਸੱਜਰੇ ਫੁੱਲਾਂ ਦੀ ਰੰਗਤ ਜਿਹੇ
ਉਨ੍ਹਾਂ ਦੀ ਸੁਗੰਧਿਤ ਜਿਹੇ
ਤੇਰੀ ਮਾਰੂਥਲ ਚੁੱਪ ਨੂੰ ਤੋੜਨੋਂ ਅਸਮਰਥ ਹੋ ਗਏ ਹਨ-
ਫਿਰ ਵੀ ਆਪਣੀ ਜ਼ਿੰਦਗੀ ਦੀਆਂ ਕੌੜੀਆਂ ਸਚਾਈਆਂ
ਤੇ ਤਲਖ਼ ਹਕੀਕਤਾਂ ਦੇ ਸੱਚ ਨੂੰ ਕਸ਼ੀਦ ਕੇ
ਤੇਰੇ ਭਾਵੁਕ ਚੁੱਪ ਬੁੱਲ੍ਹਾਂ ਤੇ ਤਰੌਂਕਣਾ ਚਾਹੁੰਦਾ ਹਾਂ।
ਸ਼ਾਇਦ ਚੁੱਪ ਹਰੀ ਹੋ ਜਾਵੇ।
ਸਕਾਰਾਤਮਿਕ ਹੋ ਜਾਵੇ।
.
ਚਲੋ,ਇਹ ਮੇਰਾ ਇੱਕ ਵਹਿਮ ਹੀ ਸਹੀ-
ਇਸ ਬਹਾਨੇ
ਤੇਰੀ ਚੁੱਪ ਦੀ ਇਬਾਦਤ ਹੀ ਹੋ ਜਾਵੇਗੀ।
-0-
-ਸੁਰਜੀਤ ਸਿੰਘ ਭੁੱਲਰ

10-09-2015/16
ਨੋਟ : ਇਹ ਪੋਸਟ ਹੁਣ ਤੱਕ 83 ਵਾਰ ਪੜ੍ਹੀ ਗਈ

4 comments:

  1. ਚੁੱਪ ਨੂੰ ਇੱਕ ਵੱਖਰੀ ਜਿਹੀ ਪਰਿਭਾਸ਼ਾ ਦੇ ਕੇ ਬਿਆਨਿਆ ਹੈ। ਕਦੇ ਯਖ਼ ਬਰਫ਼, ਨੀਲੀ ਲਾਟ, ਗੁੰਗੀ ਦੁਪਹਿਰ ਤੇ ਕਦੇ ਬੋਲ਼ੀ ਸ਼ਾਮ। ਤੇ ਫੇਰ ਕੁਕਨੂਸ ਵਾਂਗ ਕਲਮ ਇਸ ਚੁੱਪ ਨੂੰ ਤੋੜਨ ਦਾ ਅਸਫ਼ਲ ਯਤਨ ਕਰਦੀ ਹੈ। ਭੁੱਲਰ ਜੀ ਦੀ ਸ਼ਬਦ ਚੋਣ ਬੜੀ ਵਿਲੱਖਣ ਹੈ- ਸੱਜਰੇ ਫੁੱਲਾਂ ਦੀ ਰੰਗਤ, ਤਲਖ਼ ਹਕੀਕਤਾਂ,ਕਸ਼ੀਦ ਕੇ ਆਦਿ। ਉਹ ਚੁੱਪ ਨੂੰ ਹਰੀ ਕਰਕੇ ਇਸ ਚੁੱਪ ਦੀ ਇਬਾਦਤ ਕਰਨੀ ਲੋਚਦਾ ਹੈ।

    ReplyDelete
    Replies
    1. ਆਪ ਜੀ ਦੀ ਯਥਾਰਥਵਾਦੀ ਪਹੁੰਚ ਅਤੇ ਕਵਿਤਾ ਵਿਚਲੇ ਸ਼ਬਦਾਂ 'ਚੋਂ ਲੁਪਤ ਸੂਖਮ ਭਾਵਾਂ ਨੂੰ ਨਿਖੇੜ ਕੇ ਇਸ ਸੁੰਦਰ ਅੰਦਾਜ਼ ਨਾਲ ਬਿਆਨ ਕਰਨਾ ਬੜਾ ਸ਼ਲਾਘਾ ਭਰਿਆਾ ਕਦਮ ਹੈ। ਮੈਂ ਇਸ ਟਿੱਪਣੀ ਲਈ ਆਪ ਜੀ ਦਾ ਅਤਿ ਰਿਣੀ ਹਾਂ,ਸਫ਼ਰ ਸਾਂਝ ਜੀ।

      Delete
  2. मानयोग सुरजीत सिंह जी आप की ' चुप दी ईबादित' में आप ने जिस गहराई से वर्णन किया है एक सिद्ध कवि का ही कार्य है । जिसे शब्द खोजने नहीं पड़ते स्वत: लेखनी में उतर आते हैं । अपने प्रिय की यह चुपी उन के लिये क्या क्या नहीं है ?
    कभी वे उन्हें वर्फ की उपाधि देते हैं ,कभी उन्हें वे आग की लाट दिखती है ।गूंगी दोपहर और बैहरी शाम लगती है ।
    चुप और आवाज़ का रिस्ता उनके लिये वर्णन से बाहर है ।फिर भी पूरी कोशिश करते हैं चुपी हरी हो सके । टूट सके । पर कहाँ ? जब इस में वे सफल नहीं होते तो यही कह कर तसल्ली कर लेते हैँ । चलो और कुछ नहीं हुआ इसी कोशिश में चुप की ईबादित तो हो ही गई । ...बधाई ।
    पंजाबी की इस साहित्यिक रचना को पढ़ कर बहुत अच्छा लगा ।



    Kamla Ghataaura

    ReplyDelete
  3. ਆਪ ਜੀ ਦੀ ਸਪਸ਼ਟ ਸੋਚ ਦੀ ਪ੍ਰਤੀਨਿਧਤਾ ਦਰਸਾਉਂਦੀ ਸਾਹਿੱਤਿਕ ਟਿੱਪਣੀ ਪੜ੍ਹਨ ਨੂੰ ਨਸੀਬ ਹੋਈ। ਆਪ ਜੀ ਨੇ ਨਜ਼ਮ ਵਿਚੋਂ ਭਾਵਾਂ ਦੇ ਸੱਚ ਦੀ ਪੇਸ਼ਕਾਰੀ ਬਹੁਤ ਸੁੰਦਰ ਸ਼ਬਦਾਂ ਦੁਆਰਾ ਕੀਤੀ ਹੈ,ਜਿਸ ਨੂੰ ਪੜ੍ਹ ਕੇ ਇਸ ਦਾ ਵਿਸਾ ਵਧੇਰੇ ਸੁਹਜ ਨਾਲ ਚਮਕ ਉੱਠਿਆ ਹੈ।ਇਸ ਵਿਸ਼ਲੇਸ਼ਣ ਲਈ ਆਪ ਦਾ ਦਿਲੋਂ ਧੰਨਵਾਦੀ ਹਾਂ, Kamala Ghataaura Ji।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ