
ਦਲਾਨ ਚੋਂਦਾ
ਪੜਛੱਤੀ 'ਤੇ ਪਿਆ
ਬੇਬੇ ਮਾਂ ਦੀਆਂ
ਯਾਦਾਂ ਵਿੱਚ ਡੁੱਬਿਆ
ਨਿੱਤ ਚਰਖਾ ਰੋਂਦਾ।
2.
ਅੰਮ੍ਰਿਤ ਬਾਣੀ
ਸ਼ਬਦ ਸਿਰੋਪਾਓ
ਅੱਖਰ ਮੋਤੀ
ਕਾਗਜ਼ਾਂ 'ਤੇ ਵਿਛ ਕੇ
ਚੰਦ ਨਗਮੇ ਬਣੇ।
3.
ਘਰਾਂ 'ਚ ਮਾਪੇ
ਨਾ ਫਿਕਰ ਨਾ ਫ਼ਾਕੇ
ਮੌਜ਼ ਬਹਾਰਾਂ
ਸਿਰ ਠੰਢੀਆਂ ਛਾਵਾਂ
ਘਰ ਮੰਦਰ ਜਾਪੇ।
ਬੁੱਧ ਸਿੰਘ ਚਿੱਤਰਕਾਰ
ਪਿੰਡ :ਨਡਾਲੋਂ
ਹੁਸ਼ਿਆਰਪੁਰ
ਨੋਟ : ਇਹ ਪੋਸਟ ਹੁਣ ਤੱਕ 137 ਵਾਰ ਪੜ੍ਹੀ ਗਈ।
ਬੁੱਧ ਸਿੰਘ ਜੀ ਤੀਨੋ ਤਾਂਕਾ ਬਹੁਤ ਸੁਨਦਰ ਭਾਵ ਭਰੇ ਹਨ । ਦਾਲਾਨ ਚੋਂਦਾ ...ਬੇਬੇ ਦਾ ਚਰਖਾ ਰੋਂਦਾ ।ਬਹੁਤ ਮਾਰਮਿਕ ਹੈ । ਚੀਜਾਂ ਨੂੰ ਵਰਤਨ ਵਾਲੇ ਜਦ ਚਲੇ ਗਏ । ਚੀਜਾਂ ਦੇ ਹਿੱਸੇ ਰੁਦਨ ਹੀ ਰਹ ਜਾਂਦਾ ਹੈ । ਦੁਸਰੇ ਤਾਂਕਾ ਮੇਂ ਵੀ ਨਗਮੇ ਬਨਨੇ ਦਾ ਸਹੀ ਚਿੱਤਰ ਹੈ । ਤੀਸਰਾ ਮਾਂ ਕੀ ਮਹਿਮਾ ਵਾਲਾ ਬਹੁਤ ਉਤਮ ਹੈ ਸੱਚ ਕਹਾ ਹੈ ਆਨੇ ਮਾਂ ਦੇ ਘਰ ਹੋਨ ਨਾਲ ਘਰ ਮਂਦਿਰ ਲਗਤਾ ਹੈ ।।ਮਾਂ ਕੇ ਬਾਰੇ ਜਿਤਨਾ ਲਿਖਾ ਜਾਏ ਕਮ ਹੈ । ਬਹੁਤ ਬੜਿਆ ਲੱਗੇ ਸਾਰੇ ਤਾਂਕਾ ।
ReplyDelete