
ਖੁੱਲ੍ਹੀ ਜ਼ਮੀਨ ਦੀਏ ਰੰਗ ਬਿਰੰਗੀ ਮਿਟੀਏ,
ਸਾਗਰਾਂ ਦੇ ਸੀਨਿਆਂ ਤੇ ਨੱਚਦੀਓ ਲਹਿਰੋ,
ਮੇਰੀ ਨਿਰਬਲ ਵਿਯੋਗੀ ਆਵਾਜ਼ ਭਾਲ ਕਰਦੀ ਹੈ-
ਆਪਣੇ ਸਵਰਾਂ 'ਚ ਬੋਲੇ ਹੋਏ
ਅਹਿਸਾਸਾਂ ਦੀਆਂ ਪ੍ਰਤੀ ਧੁਨੀਆਂ ਨੂੰ-
ਜੋ ਤੁਹਾਨੂੰ ਮਿਲਣ ਤੋਂ ਪਹਿਲਾਂ
ਮੈਨੂੰ ਜਨਮ ਭੂਮੀ ਤੇ ਛੱਡਣੀਆਂ ਪਈਆਂ।
.
ਤੁਹਾਡੇ ਸਭ ਦੀ ਦਿਆਲਤਾ ਸਦਕੇ
ਮੇਰੇ ਕੁਝ ਸੁਪਨੇ ਇੱਥੇ ਆ ਸਾਕਾਰ ਹੋ ਗਏ।
ਕੁਝ ਜਨਮ ਭੂਮੀ ਦੇ ਮੋਹ ਭੰਗ ਕਰਨ ਵੇਲੇ।
ਜੱਦੀ ਵਿਰਸੇ ਦੀਆ ਨਿਸ਼ਾਨੀਆਂ ਹੇਠਾਂ ਦੱਬੇ ਗਏ।
.
ਹੁਣ ਪਤਾ ਚੱਲਿਆ
ਕਿੰਨਾ੍ ਦੁਖਦਾਈ ਹੁੰਦਾ
ਆਪਣੇ ਹੱਥੀਂ ਆਪਣੇ ਸੁਪਨਿਆਂ ਦਾ ਕਤਲ ਕਰਨਾ।
ਆਪਣੇ ਹੱਥੀਂ ਆਪੇ ਅਹਿਸਾਸਾਂ ਦੀ ਹੱਤਿਆ ਕਰਨਾ।
.
ਮਨ ਅੱਜ ਅਜਬ ਸਥਿਤੀ 'ਚ ਉਲਝ ਗਿਆ ਹੈ-
ਖ਼ੁਦ ਆਪਣੇ ਇਕਲਾਪੇ ਨੂੰ ਮੁਖ਼ਾਤਬ ਹੈ-
'ਮੈਂ ਕਿਸ ਕਿਸ ਦਾ ਪਾਪੀ ਹਾਂ?
ਆਪਣੇ ਆਪ ਦਾ?
ਆਪਣੇ ਪੁਰਖਿਆਂ ਦਾ?
ਜਾਂ ਆਪਣੀ ਨਵੀਂ ਪਿਉਂਦ ਦਾ-
ਜੋ ਨਵ-ਧਰਤ 'ਤੇ ਪਈ ਵਧੇ ਫੁੱਲੇ?'
.
ਐ ਮੇਰੀ ਕਰਮ ਭੂਮੀ ਦੇ ਵਿਸ਼ਾਲ ਗਗਨ,
ਖੁੱਲ੍ਹੀ ਜ਼ਮੀਨ ਦੀਏ ਰੰਗ ਬਿਰੰਗੀ ਮਿਟੀਏ,
ਸਾਗਰਾਂ ਦੇ ਸੀਨਿਆਂ ਤੇ ਨੱਚਦੀਓ ਲਹਿਰੋ,
ਜਾਓ,ਭਾਲ ਕੇ ਮੋੜ ਲਿਆ ਦੇਵੋ
ਮੇਰੇ ਉਹੀਓ ਅਹਿਸਾਸ
ਮੇਰੇ ਉਹੀਓ ਸਿਰਜੇ ਸੁਪਨੇ-
ਜੋ ਮੈਂ ਆਪਣੇ ਹੱਥੀਂ ਦੱਬ ਆਇਆ ਸੀ
ਆਪਣੇ ਪੁਰਖਿਆਂ ਦੇ ਸੁਪਨਿਆਂ ਦੇ ਨਾਲ।
ਹਾੜ੍ਹਾ,ਜਾਵਿਓ ਤੇ ਭਾਲ ਲਿਆਵਿਓ!
ਮੇਰੇ ਉਹੀਓ ਅਹਿਸਾਸ... .. .. .. .. ..I
-0-
ਸੁਰਜੀਤ ਸਿੰਘ ਭੁੱਲਰ- 24-09-2015
ਨੋਟ : ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ।
ਐ ਮੇਰੀ ਕਰਮ ਭੂਮੀ ਦੇ ਵਿਸ਼ਾਲ ਗਗਨ,
ਖੁੱਲ੍ਹੀ ਜ਼ਮੀਨ ਦੀਏ ਰੰਗ ਬਿਰੰਗੀ ਮਿਟੀਏ,
ਸਾਗਰਾਂ ਦੇ ਸੀਨਿਆਂ ਤੇ ਨੱਚਦੀਓ ਲਹਿਰੋ,
ਜਾਓ,ਭਾਲ ਕੇ ਮੋੜ ਲਿਆ ਦੇਵੋ
ਮੇਰੇ ਉਹੀਓ ਅਹਿਸਾਸ
ਮੇਰੇ ਉਹੀਓ ਸਿਰਜੇ ਸੁਪਨੇ-
ਜੋ ਮੈਂ ਆਪਣੇ ਹੱਥੀਂ ਦੱਬ ਆਇਆ ਸੀ
ਆਪਣੇ ਪੁਰਖਿਆਂ ਦੇ ਸੁਪਨਿਆਂ ਦੇ ਨਾਲ।
ਹਾੜ੍ਹਾ,ਜਾਵਿਓ ਤੇ ਭਾਲ ਲਿਆਵਿਓ!
ਮੇਰੇ ਉਹੀਓ ਅਹਿਸਾਸ... .. .. .. .. ..I
-0-
ਸੁਰਜੀਤ ਸਿੰਘ ਭੁੱਲਰ- 24-09-2015
ਨੋਟ : ਇਹ ਪੋਸਟ ਹੁਣ ਤੱਕ 102 ਵਾਰ ਪੜ੍ਹੀ ਗਈ।
ਭੁੱਲਰ ਜੀ ਦੀ ਇਹ ਕਵਿਤਾ ਪੜ੍ਹ ਕੇ ਮਨ 'ਚ ਦਰਦੀਲੇ ਅਹਿਸਾਸਾਂ ਦੀ ਹਨ੍ਹੇਰੀ ਝੁੱਲਣ ਲੱਗੀ। ਉਹ ਅਹਿਸਾਸ ਜੋ ਹਰ ਇੱਕ ਨੇ ਆਪਣੇ ਮਨ ਦੇ ਕਿਸੇ ਕੋਨੇ 'ਚ ਦਬਾਏ ਹੋਏ ਨੇ ਜੋ ਆਪਣੀ ਕਰਮ ਭੂਮੀ ਨੂੰ ਛੱਡ ਪ੍ਰਦੇਸੀਂ ਆ ਗਿਆ ਹੈ -ਕਾਰਣ ਚਾਹੇ ਕੋਈ ਵੀ ਹੋਵੇ। ਮਨ ਪਿੱਛੇ ਨੂੰ ਭੱਜਦਾ ਹੈ ਉਹੀਓ ਅਹਿਸਾਸਾਂ ਨੂੰ ਮੁੜ ਤੋਂ ਜੀਵੰਤ ਕਰਨ ਲਈ। ਜੋ ਪਿੱਛੇ ਛੁੱਟ ਜਾਂਦਾ ਹੈ ਉਸ ਦੇ ਖੁੱਸਣ ਦਾ ਅਹਿਸਾਸ ਮਨ ਨੂੰ ਦੁੱਖੀ ਕਰਦਾ ਹੈ ਤੇ ਅਸੀਂ ਕਦੇ ਨਹੀਂ ਸੋਚਦੇ ਜੋ ਸਾਡੇ ਕੋਲ ਹੈ ਇਸ ਨੂੰ ਉਹਨਾਂ ਅਹਿਸਾਸਾਂ ਨਾਲ ਰਲਗੱਡ ਕਰ ਬੇਹਤਰਤਾ ਵੱਲ ਵਧੀਏ। ਕਿਉਂ ਮਨ ਆਪਣੇ ਆਪ ਨੂੰ ਉਲਝਾ ਲੈਂਦਾ ਹੈ ?
ReplyDeleteਮੰਨ ਉਮਰਾਂ ਦਾ ਹਾਣੀ ਏਂ , ਉਹ ਉਮਰ ਦੇਖ ਕੇ ਸੋਚਦਾ ਹੈ , ਕਿੰਨੀ ਜਿਉ ਲਈ 'ਤੇ ਕਿੰਨੀ ਬਾਕੀ ਏ ।
Deleteਮਨੁੱਖੀ ਮਨੋਵਿਗਿਆਨ ਦਾ ਇਹ ਇੱਕ ਉੱਤਮ ਗੁਣ ਵੀ ਕਹਿ ਸਕਦੇ ਹਾਂ ਕਿ ਜੋ ਵੀ ਪ੍ਰਾਣੀ ਆਪਣੀ ਪਹਿਲੀ ਉਮਰੇ ਮਨ ਦੀ ਕੋਰੀ ਤਖ਼ਤੀ ਤੇ ਪ੍ਰਭਾਵ ਗ੍ਰਹਿਣ ਕਰ ਲੈਂਦਾ ਹੈ,ਉਸ ਨੂੰ ਮਿਟਾਉਣਾ ਬਹੁਤ ਮੁਸ਼ਕਲ ਹੋ ਜਾਂਦਾ ਹੈ। ਬੀਤੇ ਦੀਆਂ ਯਾਦਾਂ ਦੀ ਪਟਾਰੀ ਨੂੰ ਖੋਲ੍ਹਦਿਆਂ ਬਹੁਤ ਕੁੱਝ ਯਾਦ ਆ ਜਾਂਦਾ ਹੈ,ਜਿਸ ਨੂੰ ਮਨ ਬਚਣੀ ਦੁਆਰਾ ਕਹਿ ਕੇ ਮਨੁੱਖ ਨੂੰ ਕੁੱਝ ਤਸੱਲੀ,ਸੰਤੁਸ਼ਟੀ ਤੇ ਧਰਵਾਸ ਹੋ ਜਾਂਦਾ ਹੇ।ਬਾਕੀ,ਇਹ ਤੇ ਆਪੋ ਆਪਣੇ ਮਨ ਦੀ ਅਵਸਥਾ ਤੇ ਅਹਿਸਾਸ ਦੀ ਨਿੱਜੀ ਗੱਲ ਹੁੰਦੀ ਹੈ ਜੋ ਅਭਿਵਿਅਕਤ ਕੀਤੀ ਜਾਂਦੀ ਹੈ।
Deleteਸੁਹਣੇ ਵਿਚਾਰਾਂ ਨਾਲ ਦਾਨ ਪ੍ਰਦਾਨ ਕਰਨ ਲਈ ਅਤੇ ਆਪ ਜੀ ਨੇ ਆਪਣੇ ਬਲੌਗ ਤੇ ਥਾਂ ਦੇ ਕੇ ਨਿਵਾਜਿਆ ਹੈ,ਇਨ੍ਹਾਂ ਦੋਹਾ ਲਈ ਮੈਂ ਆਪ ਦਾ ਬਹੁਤ ਰਿਣੀ ਹਾਂ, ਸਫ਼ਰ ਸਾਂਝ ਜੀ।
ਮੈਂ ਆਪ ਜੀ ਦੇ ਵਿਚਾਰ ਨਾਲ ਸਹਿਮਤ ਹਾਂ ਅਤੇ ਟਿੱਪਣੀ ਲਈ ਦਿਲੋਂ ਧੰਨਵਾਦੀ ਹਾਂ, S.Diljodh Singh ji।
Deleteइस कविता में कवि मन अपनी जन्म भूमि और कर्मभूमि की प्राप्ति और अप्राप्ति की तुलना में खोया हुआ है ।
ReplyDeleteवह नहीं भुला पाया अपनी मातृभूमि के हवा पानी को अपने विरसे को उस मिट्टी से जुड़े एहसासों को । उसे लगता है वह अपने सपनों को वहीं कहीं दफना आया है अपने पुरखों के सपनों के साथ ।
यहाँ मन स्वयं ही न्यायधीश है और स्वयं ही कठघरे में खड़ा दोषी है । न्यायदेवी का तराजु भी उसी के हाथ में है । वह देखता है कर्म भूमि ने उसे बहुत कुछ दिया वह यहीं फलाफूला । इस भूमि की सराहना भी दिल खोल कर
करता है ।
लेकिन उसके अन्दर अपनी जन्मभूमि में जीने के जो सपने दफन हो गये उनके लिये अपने को दोषी मानता है ।
कवि के मन में देश प्रेम की लहर उसे झकझोर रही है उसी अतीत को पाने के लिये वह कराह उठता है - कोई तो जायो मेरे उन एहसासों को ढूंढ़ लायो जो विरसे के नीचे दब गये हैं । बड़ी करूणापूर्ण कविता है ।
जैसे विरही आत्मा परमात्मा से मिलने को व्याकुल हो कर कुरला रही हो ।
इस विरही मन को समझाने के लिये यही कहा जा सकता है - हे मन तेरे जीवन सागर में उठी तेरे ही सपनों की लहरें तुझे कहीं का कहीं ले आई । अब वक्त की मोटी परत के नीचे जो दब गया वह कहाँ मिल पायेगा । वह यादों में ही जीवित रहेगा । कोई ढूंढ़ कर नहीं ला सकता ।
ਸਤਿਕਾਰਤ ਕਮਲਾ ਜੀ,ਆਪ ਜੀ ਦੀ ਇਸ ਅਮੋਲਕ ਟਿੱਪਣੀ ਅਤੇ ਸੁਝਾ ਦਾ ਆਦਰ ਸਹਿਤ ਧੰਨਵਾਦ ਕਰਦਾ ਹਾਂ। ਪ੍ਰਮਾਤਮਾ ਆਪ ਨੂੰ ਸਦਾ ਚੜ੍ਹਦੀ ਕਲਾ 'ਚ ਰੱਖੇ।
Delete