
ਅੱਜ ਸਾਡੇ ਨਾਲ ਮਨਦੀਪ ਗਿੱਲ ਧੜਾਕ ਨੇ ਸਾਂਝ ਪਾਈ ਹੈ। ਆਪ ਪਿੰਡ ਧੜਾਕ ਕਲਾਂ ਜ਼ਿਲ੍ਹਾ ਐਸ. ਏ. ਐਸ. ਨਗਰ ਮੋਹਾਲੀ ਤੋਂ ਹਨ। ਆਪ ਨੂੰ ਪੰਜਾਬੀ ਸਾਹਿਤ ਪੜ੍ਹਨ, ਕਵਿਤਾਵਾਂ ਤੇ ਗੀਤ ਲਿਖਣ ਦਾ ਸ਼ੌਕ ਹੈ ਜੋ ਕਿ ਪੰਜਾਬੀ ਅਖਬਾਰਾਂ ਤੇ ਮੈਗਜ਼ੀਨਾਂ ਵਿਚ ਛਪਦੀਆ ਰਹਿੰਦੀਆਂ ਹਨ। ਦਿੱਤੇ ਸੁਝਾ 'ਤੇ ਗੌਰ ਕਰਦਿਆਂ ਆਪ ਨੇ ਸੇਦੋਕਾ ਸ਼ੈਲੀ (5-7-7-5-7-7) 'ਚ ਲਿਖ ਕੇ ਸਾਡੇ ਨਾਲ ਸਾਂਝ ਪਾਈ ਹੈ। ਆਪ ਜੀ ਦਾ ਨਿੱਘਾ ਸੁਆਗਤ ਹੈ।
1.
ਹੱਸੇ ਚਿਹਰਾ
ਦਿਲ ਅੰਦਰੋਂ ਰੋਵੇ
ਪਰ ਕੋਈ ਨਾ ਬੁੱਝੇ
ਕਦੇ ਨਾ ਦਿਸੇ
ਦਿਲ ਜਦ ਵੀ ਟੁੱਟੇ
ਝੱਟ ਅੱਖਾਂ ਦੱਸਣ।
2.
ਲਾਹਵਾਂ ਭਾਰ
ਕਾਗਜ਼ ਦੀ ਹਿੱਕ 'ਤੇ
ਮੇਰੀ ਕਲਮ ਰੋਵੇ
ਭੇਤ ਦਿਲਾਂ ਦੇ
ਦਰਿਆਵਾਂ ਤੋਂ ਡੂੰਘੇ
ਪਰ ਕੋਈ ਨਾ ਬੁੱਝੇ।
3.
ਪਾਗਲ ਦਿਲ
ਵੇਖ ਖਿੜੇ ਚੰਨ ਨੂੰ
ਖਾਵੇ ਜਦ ਭੁਲੇਖਾ
ਦਰਦੇ ਦਿਲ
ਸੁਨਾਉਣ ਅੱਖੀਆਂ
ਕੋਈ ਭੇਤੀ ਸਮਝੇ।
ਮਨਦੀਪ ਗਿੱਲ ਧੜਾਕ
ਪਿੰਡ :ਧੜਾਕ ਕਲਾਂ
ਜ਼ਿਲ੍ਹਾ : ਐਸ. ਏ. ਐਸ. ਨਗਰ ਮੋਹਾਲੀ
ਨੋਟ : ਇਹ ਪੋਸਟ ਹੁਣ ਤੱਕ 210 ਵਾਰ ਪੜ੍ਹੀ ਗਈ।
ਨੋਟ : ਇਹ ਪੋਸਟ ਹੁਣ ਤੱਕ 210 ਵਾਰ ਪੜ੍ਹੀ ਗਈ।
ਮਨਦੀਪ ਗਿੱਲ ਧੜਾਕ ਜੀ 'ਸਫਰਸਾਂਝ' ਦੇ ਹਮਰਾਹੀ ਬਣਨ ਦਾ ਸਵਾਗਤ ਹੈ।
ReplyDeleteਬਹੁਤ ਬਹੁਤ ਸੁਆਗਤ ਮਨਦੀਪ ਜੀ
ReplyDelete'ਸਫਰ ਸਾਂਝ' ਦੇ ਸਾਹਿੱਤਕ ਪਿੜ ਵਿਚ ਵਧੀਆ ਰਚਨਾ ਨਾਲ ਪਹਿਲ ਪ੍ਰਵੇਸ਼ ਲਈ ਆਪ ਨੂੰ ਜੀ ਆਇਆ ਕਹਿੰਦਾ ਹਾਂ ਅਤੇ ਆਸ ਰੱਖਦਾ ਹਾਂ ਕਿ ਤੁਸੀ ਇਸ ਤਰ੍ਹਾਂ ਆਪਣੀ ਕਾਵਿ ਰਚਨਾ ਨਾਲ ਇਸ ਦੀ ਰੌਨਕ ਵਧਾਉਂਦੇ ਰਹੋਗੇ, ਮਨਦੀਪ ਗਿੱਲ ਧੜਾਕ ਜੀ।
ReplyDeleteਬਹੁਤ ਬਹੁਤ ਧੰਨਵਾਦ ਜੀ ਸਾਰੀਆਂ ਮਾਣਯੋਗ ਸਖਸ਼ੀਅਤਾਂ ਦਾ ਅਤੇ ਸਫ਼ਰ ਸਾਂਝ ਟੀਮ ਦਾ ਜਿਨ੍ਹਾਂ ਇਨ੍ਹਾਂ ਮਾਣ ਦਿੱਤਾ .
ReplyDeleteਜੀ ਆਇਆਂ ਮਨਦੀਪ ਜੀ । ਬੜਾ ਚਂਗਾ ਲਗਦਾ ਹੈ ਨਮੇ ਨਮੇ ਰਚਨਾਕਾਰਾਂ ਦੀ ਰਚਨਾ ਪੜਣਾ ।ੱਅਖਿਆਂ ਹੀ ਹਨ ਜੋ ਦਿਲ ਦਾ ਦੁਖੜਾ ਦੇਖ ਯਾ ਸੁਨਾ ਸਕਿਦਿਆਂ ਹਨ । ਸੁਂਦਰ ਹਨ ਸਾਰੇ ਸੇਦੋਕਾ ।
ReplyDeleteਧੰਨਵਾਦ ਜੀ
Delete