ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

17 Apr 2017

ਪੀੜ ਪਰੁੰਨੇ ਵਾਲ਼


Related image
ਮੀਢੀਆਂ ਗੁੰਦ ਗੁੰਦ ਲੰਮੇ ਕੀਤੇ ਆਪਣੇ ਖੂਬਸੂਰਤ ਰੇਸ਼ਮੀ ਵਾਲ਼ਾਂ 'ਚ ਅੱਜ ਉਹ ਤੇਜ਼ੀ ਨਾਲ ਕੈਂਚੀ ਚਲਵਾ ਰਹੀ ਸੀ।ਦੋ ਢਾਈ ਇੰਚ ਵਾਲ਼ ਕੱਟ ਕੇ ਸ਼ਹਿਰੀ ਨੈਣ ਨੇ ਸ਼ੀਸ਼ਾ ਦਿਖਾਉਂਦਿਆਂ ਪੁੱਛਿਆ,"ਐਨੇ ਠੀਕ ਨੇ ?"
"ਨਹੀਂ , ਹੋਰ ਛੋਟੇ। "
ਵਾਲ਼ਾਂ ਨੂੰ ਹੋਰ ਛੋਟੇ ਕਰ ਫੇਰ ਓਹੀ ਸਵਾਲ ਤੇ ਫੇਰ ਓਹੀਓ ਜਵਾਬ। 
ਜਦੋਂ ਉਸ ਨੇ ਹੁਣ ਛੇਵੀਂ ਵਾਰ ਪੁੱਛਿਆ ਤਾਂ ਮਨ ਦੀ ਪੀੜ ਉਸ ਦੇ ਚਿਹਰੇ 'ਤੇ ਪਸਰ ਗਈ। ਉਹ ਆਪਣੇ ਵਾਲ਼ਾਂ 'ਚ ਹੱਥ ਪਾ ਖਿੱਚਦੇ ਹੋਏ ਬੋਲੀ ," ਮੇਰੇ ਵਾਲ਼ ਐਨੇ ਛੋਟੇ ਕਰ ਦੇ ਕਿ ਉਸ ਜ਼ਾਲਮ ਦੇ ਹੱਥਾਂ 'ਚ ਹੀ ਨਾ ਆਉਣ। ਉਹ ਬੇਰਹਿਮ ਮੈਨੂੰ ਵਾਲ਼ਾਂ ਤੋਂ ਫੜ੍ਹ ਕੇ ਘੜੀਸ ਨਾ ਸਕੇ। " 

ਡਾ. ਹਰਦੀਪ ਕੌਰ  ਸੰਧੂ 


ਨੋਟ : ਇਹ ਪੋਸਟ ਹੁਣ ਤੱਕ 432 ਵਾਰ ਪੜ੍ਹੀ ਗਈ ਹੈ।

ਫੇਸਬੁੱਕ ਲਿੰਕ

26 comments:

  1. ਤ੍ਰਾਸਦਿਕ! ਪਤਾ ਨਹੀਂ ਕਿਉਂ ”ਨਹੀਂ, ਹੋਰ ਛੋਟੇ” ਤੇ ਪਹੁੰਚਦਿਆਂ ਹੀ ਮੈਨੂੰ ਕਹਾਣੀ ਦੇ ਅੰਤ ਦਾ ਅਹਿਸਾਸ ਹੋ ਗਿਆ ਸੀ।

    ReplyDelete
    Replies
    1. ਸੰਵੇਦਨਸ਼ੀਲ ਦਿਲਾਂ ਦੀਆਂ ਰਮਜ਼ਾਂ ਜਾਣਦੇ ਨੇ। ਕਾਸ਼ ਇਸ ਦੁਨੀਆਂ 'ਚ ਅਜਿਹੇ ਇਨਸਾਨਾਂ ਦੀ ਘਾਟ ਨਾ ਹੁੰਦੀ। ਦੁੱਖਾਂ ਨੂੰ ਸਹਿਣ ਦੀ ਤਾਕਤ ਉਹ ਬਣਦੇ। ਹੁੰਗਾਰਾ ਭਰਨ ਲਈ ਸ਼ੁਕਰੀਆ ਅਮਰੀਕ ਜੀ।

      Delete
  2. "ਮੇਰੇ ਵਾਲ ਐਨੇ ਛੋਟੇ ਕਰ ਦੇ ਕਿ ਉਸ ਜ਼ਾਲਮ ਦੇ ਹੱਥਾਂ 'ਚ ਹੀ ਨਾ ਆਉਣ।ਉਹ ਬੇਰਹਿਮ ਮੈਨੂੰ ਵਾਲਾਂ ਤੋਂ ਫੜ੍ਹ ਕੇ ਘੜੀਸ ਨਾ ਸਕੇ।"-ਕੀ ਇਹ ਕਹਾਣੀ ਦੀ ਨਾਇਕਾ ਦੀ ਨਕਾਰਾਤਮਿਕ ਸੋਚ ਨਹੀਂ ਹੈ? ਜ਼ੁਲਮ ਦਾ ਟਾਕਰਾ ਨਾ ਕਰ ਸਕਣ ਦੀ ਭਾਂਜ। ਜੇ ਉਹ ਜ਼ਾਲਮ ਕਲ ਨੂੰ ਬਾਂਹਾਂ ਤੋਂ ਫੜ ਕੇ ਘੜੀਸਣ ਲੱਗ ਪਏ ਤਾਂ ਕੀ ਬਾਂਹਾਂ ਕਟਵਾਉਣਾ ਕੋਈ ਹੱਲ ਹੋਊ? -- - ਨਹੀਂ।ਅਜਿਹੀ ਮਨ ਦੇ ਤਣਾਓ ਵਾਲੀ ਸਥਿਤੀ ਵਿਚ ਅੱਜ ਦੀ ਔਰਤ ਨੂੰ ਆਪਣੀ ਸੋਚ ਦੀ ਧਾਰਨਾ ਬਦਲਣੀ ਚਾਹੀਦੀ ਹੈ।ਨਿਸ਼ੇਧਾਤਮਿਕ ਸੋਚ ਤੋਂ ਨਿਸ਼ਚੇਆਤਮਿਕ ਵਲ ਜਾਣ ਦਾ ਪਰਿਆਸ ਜ਼ਰੂਰੀ ਹੈ।

    ਵੈਸੇ, ਇਸ ਕਹਾਣੀ ਵਿਚ ਉਹ ਗੂਣ ਮੌਜੂਦ ਹਨ, ਜੋ ਮਿੰਨੀ ਕਹਾਣੀ ਦੀ ਉਸਾਰੀ ਲਈ ਹੁੰਦੇ ਹਨ।

    ਸੁਰਜੀਤ ਸਿੰਘ ਭੁੱਲਰ-16-04-2017

    ReplyDelete
    Replies
    1. ਇਹ ਇੱਕ ਸੱਚਾਈ ਹੈ ਤੇ ਸਾਰੀਆਂ ਨਾਇਕਾਵਾਂ ਬਹਾਦਰ ਨਹੀਂ ਹੁੰਦੀਆਂ। ਕਹਾਣੀਆਂ ਵਿਚਲੀਆਂ ਨਾਇਕਾਵਾਂ ਨੂੰ ਬਹਾਦਰ ਵਿਖਾ ਕੇ ਅਸੀਂ ਸਚਾਈ ਨਹੀਂ ਬਦਲ ਸਕਦੇ। ਸਮਾਜ ਦਾ ਸੱਚ ਸਮਾਜ ਸਾਹਮਣੇ ਰੱਖਣਾ ਹੀ ਇਸ ਕਹਾਣੀ ਦਾ ਮੰਤਵ ਹੈ।ਇਹ ਸੱਚ ਹੈ ਕਿ ਔਰਤ ਨੂੰ ਬਹਾਦਰੀ ਨਾਲ ਆਪਣੀ ਰੱਖਿਆ ਕਰਨੀ ਚਾਹੀਦੀ ਹੈ ਪਰ ਬਹੁਤੀਆਂ ਨਿਰਬਲ ਹੀ ਬਣੀਆਂ ਰਹਿੰਦੀਆਂ ਨੇ। ਔਰਤ ਦੇ ਦਰਦ ਦੀ ਕਹਾਣੀ ਹੈ ਕਿ ਅਜੋਕੇ ਸਮਾਜ 'ਚ ਅਜਿਹਾ ਕੁਝ ਵਾਪਰ ਰਿਹਾ ਹੈ। ਇੱਕ ਪਾਸੇ ਨਾਰੀ ਸ਼ਕਤੀ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਨਾਰੀ ਇਹੋ ਕੁਝ ਬਰਦਾਸ਼ਤ ਕਰ ਰਹੀ ਹੈ। ਹੱਲ ਲੱਭਣਾ ਜ਼ਰੂਰੀ ਵੀ ਹੈ ਤੇ ਲਾਜ਼ਮੀ ਵੀ। ਬਾਹਰੋਂ ਕਿਸੇ ਨੇ ਉਸ ਨੂੰ ਬਚਾਉਣ ਨਹੀਂ ਆਉਣਾ। ਆਪੇ ਹੀ ਹੰਬਲਾ ਮਾਰਨਾ ਪੈਣਾ।

      Delete
  3. ਔਰਤ ਦੇ ਦਰਦ ਨੂੰ ਬਿਆਨਦੀ ਸੁੰਦਰ ਰਚਨਾ|
    ਜੋ ਮਰਦ ਹੁੰਦਾ ਹੈ ਉਹ ਦਰਦ ਦਿੰਦਾ ਨਹੀਂ ਬਲਕਿ ਹਮਦਰਦ ਹੋ ਕੇ ਵੰਡਾਉਂਦਾ ਹੈ| ਔਰਤ ਨੂੰ ਸ਼ਰੀਰਕ ਅਤੇ ਮਾਨਸਿਕ ਕਸ਼ਟ ਦੇਣਾ ਨਾ-ਮਰਦੀ ਦਾ ਸਬੂਤ ਹੈ|

    ReplyDelete
  4. ਇਹ ਕੋਈ ਨਵੀ ਗਲ ਨਹੀ
    ਹਲ ਲੱਭਣਾ ਚਾਹੀਦਾ ?
    ਬਹੁਤ ਦੁੱਖ ਦੀ ਗੱਲ ਕਹੀ ਗਈ ਹੈ ।।।

    ReplyDelete
    Replies
    1. ਜੀ ਸਹੀ ਕਿਹਾ ਆਪ ਨੇ ਇਹ ਕੋਈ ਨਵੀਂ ਗੱਲ ਨਹੀਂ। ਗੱਲ ਸਦੀਆਂ ਪੁਰਾਣੀ ਹੈ ਪਰ ਅਜੇ ਤੱਕ ਇਸ ਵਰਤਾਰੇ ਨੂੰ ਠੱਲ ਨਹੀਂ ਪਾਈ ਜਾ ਸਕੀ। ਇੱਕ ਪਾਸੇ ਨਾਰੀ ਸ਼ਕਤੀ ਦੀਆਂ ਗੱਲਾਂ ਹੋ ਰਹੀਆਂ ਨੇ ਤੇ ਦੂਜੇ ਪਾਸੇ ਨਾਰੀ ਇਹੋ ਕੁਝ ਬਰਦਾਸ਼ਤ ਕਰ ਰਹੀ ਹੈ। ਹੱਲ ਲੱਭਣਾ ਜ਼ਰੂਰੀ ਵੀ ਹੈ ਤੇ ਲਾਜ਼ਮੀ ਵੀ। ਪਰ ਇਹ ਵੀ ਸੱਚ ਹੈ ਕਿ ਕਹਾਣੀ ਵਾਲੀ ਨਾਇਕਾ ਨੂੰ ਬਾਹਰੋਂ ਕਿਸੇ ਨੇ ਉਸ ਨੂੰ ਬਚਾਉਣ ਨਹੀਂ ਆਉਣਾ। ਆਪੇ ਹੀ ਹੰਬਲਾ ਮਾਰਨਾ ਪੈਣਾ।

      Delete
    2. ਕਿਵੇ ਬਚ ਸਕਦੀ ਮਰਦਾ ਕੋਲੋ , ?
      ਇਹ ਸਵਾਲ Woman day ਮਨਾਉਣ ਵਾਲਿਆ ਕੋ ਪੁਛਣਾ ਚਾਹੀਦਾ ਹੈ

      Delete
    3. ਔਰਤ ਦਾ ਸਤਿਕਾਰ ਕਰਨ ਵਾਲ਼ਿਆਂ ਨੂੰ ਅਜਿਹੇ ਦਿਨ ਮਨਾਉਣ ਦੀ ਲੋੜ ਨਹੀਂ ਹੁੰਦੀ ਤੇ ਅਖੌਤੀ ਪਖੰਡੀਆਂ ਕੋਲ਼ ਇਸ ਦਾ ਕੋਈ ਜਵਾਬ ਨਹੀਂ ਹੋਵੇਗਾ।

      Delete
  5. Nice ..ek dard da ehsas

    ReplyDelete
  6. ਕਦੋਂ ਅੰਤ ਹੋਵੇਗਾ ਇਸ ਪੀੜਾ ਦਾ, ਅਨੇਕਾਂ ਔਰਤਾਂ ਦੀ ਕਹਾਣੀ ਬਿਆਨ ਕਰਦੀ ਹੋਈ ਲਿਖਤ ।

    ReplyDelete
    Replies
    1. ਇਸ ਪੀੜਾ ਦਾ ਅੰਤ ਔਰਤ ਨੇ ਖੁਦ ਹੀ ਕਰਨਾ ਹੈ। ਜੇ ਕੋਈ ਉਸ ਦਾ ਆਦਰ ਸਨਮਾਨ ਨਹੀਂ ਕਰਦੈ ਤਾਂ ਡੱਟ ਕੇ ਉਸ ਖਿਲਾਫ਼ ਖੜ੍ਹਨਾ ਪਊ।

      Delete
    2. ਭੈਣ ਜੀ , ਮੈਂ ਤਾਂ ਖੁਦ ਔਰਤ ਨੂੰ ਹੀ ਖਤਮ ਹੁੰਦੇ ਦੇਖਿਆ ਹੈ,,

      Delete
    3. ਜੀ ਸੱਚ ਹੈ ਕਈ ਔਰਤਾਂ ਖੁਦ ਖ਼ਤਮ ਹੋ ਜਾਂਦੀਆਂ ਨੇ ਜ਼ੁਲਮ ਸਹਿੰਦਿਆਂ ਪਰ ਜ਼ੁਲਮ ਖਤਮ ਨਹੀਂ ਹੁੰਦੇ। ਪਤਾ ਨਹੀਂ ਬਹੁਤਿਆਂ ਦੀ ਜ਼ਿੰਦਗੀ 'ਚ ਸੰਤੁਲਨ ਕਿਉਂ ਨਹੀਂ ਹੁੰਦੈ। ਜੇ ਔਰਤ ਸਾਊ ਸੁਭਾਅ ਦੀ ਹੈ ਤਾਂ ਮਰਦ ਆਪਣੀ ਮਰਦਾਨਗੀ ਉਸ ਨੂੰ ਪੀੜਾ ਦੇ ਕਿਉਂ ਜਤਾਉਂਦੈ ? ਜਿੱਥੇ ਕਿਤੇ ਮਰਦ ਬੀਬੇ ਨੇ ਤਾਂ ਔਰਤਾਂ ਚੰਡਾਲ ਕਿਉਂ ਬਣ ਜਾਂਦੀਆਂ ਨੇ। ਦੋਵੇਂ ਧਿਰਾਂ ਇੱਕ ਦੂਜੇ ਦਾ ਸਤਿਕਾਰ ਕਰਨਾ ਕਦੋਂ ਸਿੱਖਣਗੀਆਂ ?

      Delete
    4. ਪਤਾ ਨਹੀਂ ਇਹ ਵਰਤਾਰਾ ਕਿੱਥੇ ਜਾਕੇ ਰੁਕੇਗਾ, ਕੰਬਣੀ ਛਿੜ ਜਾਂਦੀ ਹੈ ਇੱਦਾਂ ਦੇ ਹਾਲਤ ਦੇਖ ਕੇ ।
      ਭੈਣ ਜੀ ਸ਼ਾਇਦ ਪਤੀ ਪਤਨੀ ਇਕ ਦੂਜੇ ਦੇ ਪੂਰਕ ਹੋ ਸਕਦੇ ਹਨ ਬਸ਼ਰਤੇ ਕਿ ਉਹਨਾਂ ਵਿੱਚ ਕੋਈ ਦਖਲਅੰਦਾਜ਼ੀ ਕਰਨ ਵਾਲਾ ਨਾ ਹੋਵੇ ।

      Delete
    5. ਭੈਣ ਜੀ , ਕੁਸ਼ ਮਰਦ ਆਪਣੇ ਮਾਂ ਬਾਪ ਦੇ ਸਾਏ ਵਿੱਚ ਰਹਿੰਦੇ ਹੋਏ ਕਦੇ ਵੀ ਔਰਤ ਨੂੰ ਸਮਰਪਿਤ ਨਹੀਂ ਹੁੰਦੇ
      ਧੀ ਨੂੰ ਇੱਕੋ ਨਸੀਹਤ ਦੇਣੀ , ਜਿਸ ਘਰ ਤੇਰੀ ਡੋਲੀ ਆਈ ਹੈ, ਉਥੋਂ ਅਰਥੀ ਹੀ ਨਿੱਕਲੇ, ਇਹ ਸ਼ਬਦ ਔਰਤ ਨੂੰ ਕਮਜੋਰ ਤੇ ਮਰਦ ਨੂੰ ਤਾਕਤਵਰ ਬਣਾ ਦਿੰਦੇ ਹਨ
      ਪਤੀ ਪਤਨੀ ਦੇ ਝਗੜੇ ਵਿੱਚ ਸਮਝੌਤਾ ਕਰਾਉਣ ਵਾਲੇ ਪਤਨੀ ਨੂੰ ਹੀ ਸਮਝਾਉਂਦੇ ਹਨ, ਕਿ ਪਤੀ ਇੱਟ ਹੈ ਤੇ ਪਤਨੀ ਘੜਾ। ਟੁੱਟਣਾ ਤਾਂ ਘੜੇ ਨੇ ਹੀ ਹੈ, ਇਸ ਕਰਕੇ ਝੁਕਣਾ ਤਾਂ ਪਤਨੀ ਨੂੰ ਹੀ ਪਵੇਗਾ।
      ਇਹੋ ਜਿਹੇ ਤਰਕ ਔਰਤ ਦੇ ਅੰਦਰ ਵਿਦਰੋਹ ਪੈਦਾ ਕਰਦੇ ਹਨ, ਪਰ ਉਦੋਂ ਤੱਕ ਉਹਦੀ ਮਮਤਾ ਹਾਵੀ ਹੋ ਜਾਂਦੀ ਹੈ ।
      ਫਿਰ ਝੁਕ ਜਾਂਦੀ ਹੈ

      Delete
  7. ਸੁੰਦਗਰ ਰਚਨਾ

    ReplyDelete
  8. ਪੀੜ ਪਰੁਨੇ ਬਾਲ
    ਇਹ ਔਰਤ ਤੇ ਹੋਣ ਬਾਲੇ ਜ਼ੁਲਮ ਕੀ ਔਰ ਇਕ ਇਸ਼ਾਰਾ ਹੈ। ਮਰਦ ਕੀ ਅਥਾਹ ਜਿਆਦਤੀ ਹੈ।
    ਜੋ ਔਰਤ ਨੂੰ ਸਾਥੀਂ ਨਹੀਂ ਸਿਰਫ਼ ਸਮਾਜਿਕ ਰਸਮ ਕੇ ਨਾਮ ਪਰ ਅਪਨਾਕਰ ਘਰ ਤੋਂ ਲੈ ਆਤਾ ਹੈ.ਲੇਕਿਨ ਉਸ ਪਰ ਜ਼ੁਲਮ ਕਰਤਾ ਹੈ। ਮਨ ਮਰਜੀ ਅਨੁਸਾਰ ਉਸੇ ਦਾਸੀ ਕੀ ਤਰ੍ਹਾਂ ਹੀ ਮਸਝ ਕਰ ਰਖਤਾ ਹੈ।
    ਜਰਾ ਸੀ ਤੂੰ ਤੂੰ ਮੈਂ ਮੈਂ ਪਰ ਘਰ ਸੇ ਨਿਕਾਨਲੇ ਪਰ ਉਤਾਰੂ ਹੋ ਜਾਤਾ ਹੈ।
    ਇਕ ਨਹੀਂ ਏਸੇ ਹਜਾਰੋਂ ਉਦਾਹਰਣ ਮਿਲ ਜਾਣ ਗੇਂ।
    ਯਹਾਂ ਮੈਂ ਸੁਰਜੀਤ ਜੀ ਕੀ ਬਾਤ ਪਰ ਕਹਿਣਾ ਚਾਹੂੰਗੀ ਕਿ ਨਾਇਕਾ ਕੋ ਅਗਰ ਬਾਂਹ ਸੇ ਖਿੱਚ ਕਰ ਬਾਹਰ ਕਰੇਗਾ ਤੋਂ ਕਿਆ ਵਹ ਬਾਂਹੇਂ ਕਟਵਾ ਦੇਗੀ ?ਕਿਯਾ ਉਸ ਜਾਲਿਮ ਨੇ ਇਸ ਤੋਂ ਪਹਲੇ ਯੇਹ ਨਾ ਕੀਆ ਹੋਗਾ ? ਜਾਣੇ ਕਿਤਨੀ ਬਾਰ ਕੀਆ ਹੋਗਾ। ਵਹ ਵਰਦਾਸਟ ਕਰਤੀ ਰਹੀ ਹੋਗੀ। ਜਬ ਬਾਲੋਂ ਦਵਾਰਾ ਖੀੰਚ ਕਰ ਘੜੀਸ ਕਰ ਬਾਹਰ ਨਿਕਾਲਨੇ ਲਗਾ ਹੋਗਾ ਤੋਂ ਉਸ ਪੀੜਾ ਕੋ ਵਰਦਾਸਤ ਕਰਨਾ ਉਸਕੀ ਸ਼ਕਤੀ ਸੇ ਬਾਹਰ ਰਹਾ ਹੋਗਾ। ਉਸੀ ਕਾ ਤੋੜ ਨਾਇਕਾ ਕੋ ਯੇਹ ਲਗਾ ਕਿ ਬਾਲ ਹੀ ਕਟਾ ਦੇਵੇ ਨ ਰਹੇ ਗਾ ਬਾਂਸ ਨ ਬਜੇਗੀ ਬਾਂਸੁਰੀ। ਇਹ ਉਸਕੀ ਕਮਜ਼ੋਰੀ ਨਹੀਂ ਮੁਕਾਬਲਾ ਕਰਨੇ ਕੀ ਦਿਲੇਰੀ ਹੈ। ਸ਼ਾਇਦ ਉਸਕੀ ਮਮਤਾ ਉਸੇ ਘਰ ਸੇ ਜੋੜੇ ਰੱਖਣਾ ਚਾਹਤੀ ਹੈ। ਇਸ ਕੁਰਵਾਨੀ ਕੇ ਲੀਯੇ ਤੈਆਰ ਹੋਈ।ਜਬ ਉਸਨੇ ਬਾਲ ਛੋਟੇ ਕਰਨ ਬਾਲੀ ਕੋ ਕਹਾ ਹੋਗਾ ਹੋਰ ਛੋਟੇ ਹੋਰ ਛੋਟੇ ਕਿਤਨੀ ਪੀੜਾ ਕੇ ਪਲ ਉਸਕੇ ਸਾਮਣੇ ਖਡੋ ਹੋ ਗਏ ਹੋਣਗੇ।
    ਨਾਰੀ ਪਰ ਹੋਣੇ ਵਾਲੇ ਜ਼ੁਲਮੋਂ ਕੀ ਇਹ ਕਹਾਣੀ ਤੋਂ ਯੁਗੋਂ ਸੇ ਚਲਤੀ ਆ ਰਹੀ ਹੈ। ਨਾਰੀ ਕੋ ਸਮਝਾਣੇ ਵਾਲੇ ਉਸੇ ਘੜੇ ਔਰ ਮਰਦ ਕੋ ਪੱਥਰ ਕਹਨੇ ਵਾਲੇ ਖੁਦ ਐਸੀ ਜਿੰਦਗੀ ਜੀ ਰਹੇਂ ਹੋਗੇ ਵੇ ਕੀਆ ਰੋਕੇਂਗੇ ? ਵੇ ਤੋਂ ਏਹੀ ਚਾਹੇਂਗੇ ਜੋ ਹਮਨੇ ਸਹੀਆ ਹੈ ਸਬ ਸਹੇਂ ।ਕਿਉਂਕਿ ਦੇਖਾ ਜਾਏ ਤੋਂ ਨਾਰੀ ਹੀ ਨਾਰੀ ਕੇ ਜ਼ੁਲਮ ਕੇ ਮੂਲ ਮੇਂ ਰਹੀ ਹੈ।

    ReplyDelete
    Replies
    1. ਕਮਲਾ ਜੀ ਆਪ ਨੇ ਸਹੀ ਕਿਹਾ ਕਿ ਉਹ ਜਦੋਂ ਔਰਤ ਜ਼ੁਲਮ ਸਹਿੰਦੀ ਹੈ ਤਾਂ ਕੋਈ ਨਾ ਕੋਈ ਵਜ੍ਹਾ ਜ਼ਰੂਰ ਹੁੰਦੀ ਹੈ। ਸ਼ਾਇਦ ਉਸ ਦੀ ਮਮਤਾ ਉਸ ਨੂੰ ਬੰਨੀ ਰੱਖਦੀ ਹੋਵੇ।ਇਸ ਗੱਲ ਵੱਲ ਸ਼ਾਇਦ ਕਿਸੇ ਪਾਠਕ ਦਾ ਧਿਆਨ ਨਹੀਂ ਗਿਆ ਕਿ ਨਾਇਕਾ ਨੂੰ ਵਾਲ਼ ਕਟਵਾਉਂਦਿਆਂ ਜੋ ਪੀੜ ਹੋਈ ਸੀ। ਆਪ ਨੇ ਸਹੀ ਕਿਹਾ ਕਮਲਾ ਜੀ ਕਿ ਕਿੰਨੀ ਪੀੜਾ ਦੇ ਪਲ ਉਸ ਸਾਹਮਣੇ ਆ ਖੜ੍ਹੇ ਹੋਣਗੇ। ਜੀ ਸਹੀ ਜੋ ਨਾਰੀ ਨੂੰ ਘੜਾ ਤੇ ਮਰਦ ਨੂੰ ਪੱਥਰ ਕਹਿੰਦੇ ਨੇ ਉਨ੍ਹਾਂ ਨੂੰ ਇਸ ਤੋਂ ਅੱਗੇ ਕੁਝ ਦਿਖਾਈ ਹੀ ਨਹੀਂ ਦਿੰਦਾ। ਲੋੜ ਹੈ ਆਉਣ ਵਾਲੀ ਪੀੜ੍ਹੀ ਨੂੰ ਸਹੀ ਰਾਹ ਦਿਖਾਉਣ ਦੀ।

      Delete
  9. Treeka labho usdeh hath katan da... jo wal padd ghreedaas da..
    Ohnu v ta pta lage dard ki hunda

    ReplyDelete
    Replies
    1. ਪ੍ਰਭੂ ਸੋਹਲ ਹੀ ਹੰਗਾਰਾ ਭਰਨ ਲਈ ਸ਼ੁਕਰੀਆ। ਜੀ ਬਿਲਕੁਲ ,ਕੋਈ ਤਾਂ ਹੱਲ ਲੱਭਣਾ ਹੀ ਪੈਣਾ।

      Delete
  10. ਵਾਹ ਬਹੁਤ ਹੀ ਭਾਵਪੂਰਵਕ ਲਿਖਤ ਹੈ !!ਔਰਤ ਦੇ ਅੰਦਰ ਵਾਲ਼ਾ ਦਰਦ ਬਹੁਤ ਖੂਬਸੂਰਤੀ ਨਾਲ ਪੇਸ਼ ਕੀਤਾ ਭੈਣੇ !!ਐਵੇ ਦੀਆਂ ਲਿਖਤਾ ਪੜਕੇ ਅਖਾਂ ਚ ਆਪ ਮੂਹਾਰੇ ਹੰਝੂ ਛਲਕ ਜਾਦੇ ਨੇ ਅਤੀਤ ਨੂੰ ਯਾਦ ਕਰਕੇ ����
    https://www.facebook.com/nirmal.kotla.7?pnref=story

    ReplyDelete
  11. ਵਾਲਾਂ ਨੂੰ ਛੋਟੇ ਕਰਾਣ ਦੀ ਜਗ੍ਹਾ ਇੰਝ ਦੇ ਰਿਸ਼ਤੇ ਨੂੰ ਹੀ ਕਿਉਂ ਨਾ ਕਤਰ ਕੇ ਛੋਟਾ ਕਰ ਦਿੱਤਾ ਜਾਵੇ ।

    ReplyDelete
  12. ਬਹੁਤ ਵੱਡਾ ਸਮਾਜਿਕ ਦੁਖਾਂਤ,,,, ਮਰਦ ਨੂੰ ਸੋਚ ਬਦਲਣ ਦੀ ਲੋੜ,,,,ਔਰਤ ਨੂੰ ਹਿੰਮਤ ਤੇ ਹੌਸਲੇ ਦੀ।

    ReplyDelete
  13. ਇਹ ਮਸਲਾ ਔਰਤ ਮਰਦ ਦੋਹਾਂ ਨਾਲ਼ੋਂ ਕਿਤੇ ਜ਼ਿਆਦਾ ਵੱਡਾ , ਡੂੰਘਾ ਤੇ ਉਲਝੀ ਹੋਈ ਤਾਣੀ ਨਾਲ਼ੋਂ ਕਿਤੇ ਜ਼ਿਆਦਾ ਉਲਝਿਆ ਹੋਇਆ ਏ !!!!!!
    ਦੁਜੇ ਪਾਸੇ ਮਰਦ ਨੂੰ "ਮਰਦ" ਦੀ ਅਸਲੀ ਪਰੀਭਾਸ਼ਾ ਨੂੰ ਜਾਨਣ ਅਤੇ ਅਪਣਾਉਣ ਅਤੇ ਵਿਵਹਾਰਿਕ ਤੋਰ ਤੇ ਰੋਜ਼ਾਨਾ ਜੀਵਨ ਕਿਰਿਆ ਤੇ ਪ੍ਰਕਿਰਿਆ ਵਿੱਚ ਅਭਿਆਸ ਕਰਨ ਦੀ ਬਹੁਤ ਹੀ ਲੋੜੀਦੀ ਲੋੜ ਵੱਲ ਰਾਹ ਦੀ ਦੱਸ ਪਾਉਦਾ ਹੈ ਅਤੇ ਔਰਤ ਨੂੰ ਆਪਣੀ ਅੰਦਰਲੀ ਸ਼ਕਤੀ ਨਾਲ ਜੁੜਨ ਦੀ ਪ੍ਰੇਰਣਾ ਜਰੂਰਤ ਦੀ ਘਾਟ ਅਤੇ ਜਰੂਰਤ ਨੂੰ ਉਜਾਗਰ ਕਰਦਾ ਹੈ ।

    ReplyDelete
    Replies
    1. ਆਪ ਨੇ ਸਹੀ ਕਿਹਾ ਕੁਲਵਿੰਦਰ ਭੈਣ ਜੀ, ਇਸ ਕਹਾਣੀ ਦੀ ਪਾਤਰ ਨੂੰ ਆਪਣੇ ਅੰਦਰ ਦੀ ਸ਼ਕਤੀ ਦਾ ਸ਼ਾਇਦ ਅੰਦਾਜ਼ਾ ਨਹੀਂ ਹੈ। ਜਿੱਥੇ -ਜਿੱਥੇ ਇਸ ਦਾ ਪ੍ਰਯੋਗ ਸਹੀ ਵਕਤ ਤੇ ਸਹੀ ਦਿਸ਼ਾ 'ਚ ਹੋਇਆ ਹੈ ਉੱਥੇ ਕੁਝ ਨਾ ਕੁਝ ਨਵਾਂ ਤੇ ਵਿਲੱਖਣ ਸਿਰਜਿਆ ਗਿਆ ਹੈ।
      ਨਿੱਘੇ ਹੁੰਗਾਰੇ ਲਈ ਤਹਿ ਦਿਲੋਂ ਸ਼ੁਕਰੀਆ। ਸਾਂਝ ਬਣਾਈ ਰੱਖਣਾ।

      Delete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ