ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

24 Apr 2017

ਮਸੀਹਾ (ਮਿੰਨੀ ਕਹਾਣੀ)

Sukhwinder Singh Sher Gill's Profile Photo, Image may contain: 1 person, hat and closeup
ਲੜਕੀ ਦੇ ਜਨਮ ਦੀ ਖਬਰ ਸੁਣਦੇ ਹੀ ਸੱਸ ਅਮਰ ਕੌਰ ਅੱਗ ਬਬੂਲਾ ਹੋ ਕੇ  ਡਾ. ਸੁਨੀਤਾ ਨੂੰ ਕਹਿਣ ਲੱਗੀ,
"ਟੈਸਟ ਕਿਵੇਂ ਗਲਤ ਹੋ ਗਿਅਾ ? ਨਾਲੇ ਪੂਰੇ ਵੀਹ ਹਜ਼ਾਰ ਰੁਪਏ ਦਿੱਤੇ ਸੀ ਮੈਂ ੳੁਸ ਵਕਤ ।" 

ਅੱਗੋਂ  ਡਾ. ਮੁਸਕਰਾ ਕੇ ਬੋਲੀ, "ਮੈਂ ਬਿਨਾਂ ਟੈਸਟ ਕੀਤੇ ਲੜਕਾ ਹੀ ਦੱਸਦੀ ਹਾਂ ਅਤੇ ਲੜਕੀ ਹੋਣ ਸਮੇਂ ਪੱਚੀ ਹਜ਼ਾਰ ਸ਼ਗਨ ਪਾ ਕੇ  ਕਤਲ ਬਚਾਉਣ ਦਾ ਜੋ ਸਕੂਨ ਮੈਨੂੰ  ਮਿਲਦਾ ੳੁਹ  ਤੁਸੀਂ ਕੀ ਜਾਣੋ, ਮੈਂ ਅੌਰਤ  ਹੋ ਕੇ ਤੇਰੇ ਵਾਂਗੂੰ ਅੌਰਤ ਦੀ ਦੁਸ਼ਮਣ ਕਦੇ ਨਹੀਂ ਹੋ ਸਕਦੀ। "

ਮਸੀਹਾ ਬਣੀ ਡਾਕਟਰ ਦੇ ਬੋਲ ਸੁਣ ਕੇ ਅਮਰ ਕੌਰ ਪੱਥਰ ਹੋ ਗਈ |
             


ਮਾਸਟਰ  ਸੁਖਵਿੰਦਰ ਦਾਨਗੜ੍ਹ
94171-80205

2 comments:

  1. ਅਜਿਹੇ ਡਾਕਟਰਾਂ ਦੀ ਸਾਨੂੰ ਬਹੁਤ ਲੋੜ ਹੈ ਜੋ ਮਸੀਹਾ ਬਣ ਕੁੱਖ 'ਚ ਹੋਣ ਵਲੇ ਕਤਲਾਂ ਨੂੰ ਰੋਕ ਸਕਣ। ਸਾਡੇ ਸਮਾਜ 'ਚ ਅੱਜ ਵੀ ਧੀ ਦਾ ਜਨਮ ਜਸ਼ਨਾਂ ਦੀ ਥਾਂ ਉਦਾਸੀ ਦਾ ਸਬੱਬ ਹੈ , ਭਾਵੇਂ ਧੀ ਦੇ ਜਨਮ 'ਤੇ ਲੱਡੂ ਵੰਡਣੇ ਸ਼ੁਰੂ ਹੋ ਗਏ ਨੇ। ਅਜੇ ਵੀ ਸਾਡੀ ਸਿਉਂਕ ਖਾਧੀ ਸੋਚ ਨਹੀਂ ਬਦਲੀ।
    ਬਹੁਤ ਹੀ ਵਧੀਆ ਸੁਨੇਹਾ ਦਿੰਦੀ ਕਹਾਣੀ ਨਾਲ ਸਾਂਝ ਪਾਉਣ ਲਈ ਆਪ ਵਧਾਈ ਦੇ ਪਾਤਰ ਹੋ।

    ReplyDelete
  2. it is my own written story ......i am very thankful of safer sanjh ...

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ