
ਦਫ਼ਤਰ ਜਾਣ ਲਈ ਮੈਨੂੰ ਇਸ ਸ਼ਹਿਰ ਦੀ ਪ੍ਰਸਿੱਧ ਬੀਅਰ ਬਾਰ ਅੱਗੋਂ ਦੀ ਲੰਘ ਕੇ ਜਾਣਾ ਪੈਂਦਾ ਹੈ। ਬਾਰ 'ਤੇ ਲੱਗੇ ਬੋਰਡ ਤੋਂ ਬਿਨਾ ਹੋਰ ਕਿਸੇ ਪਾਸੇ ਮੈਂ ਕਦੇ ਬਹੁਤਾ ਧਿਆਨ ਨਹੀਂ ਦਿੱਤਾ ।ਪਰ ਅੱਜ ਟਰੈਫ਼ਿਕ ਚੌਕ 'ਤੇ ਜਦੋਂ ਸਕੂਟਰ ਰੋਕਿਆ ਤਾਂ ਤਕਰੀਬਨ ਗਿਆਰਾਂ ਬਾਰਾਂ ਸਾਲ ਦੀ ਇੱਕ ਬੱਚੀ ਮੇਰੇ ਕੋਲ ਆਈ ਅਤੇ ਨਿਮਰਤਾ ਨਾਲ ਕਹਿਣ ਲੱਗੀ,'ਜੀ,ਮੈਨੂੰ ਲਿਫ਼ਟ ਦੇ ਸਕਦੇ ਹੋ?'
ਉਸ ਦੀ ਬੇਬਸੀ ਅੱਖਾਂ ਵਿਚੋਂ ਛਲਕਦੀ ਦਿਖਾਈ ਦੇ ਰਹੀ ਸੀ।
"ਬੱਚੀਏ ਕਿੱਥੇ ਜਾਣਾ ਹੈ?'
"ਜੀ, ਸੰਗਤ ਨਗਰ ਤੱਕ । ਅੱਜ ਬੱਸ ਨਹੀਂ ਆਈ ਤੇ ਮੈਂ ਬਹੁਤ ਲੇਟ ਹੋ ਗਈ ਹਾਂ।'
ਮੈਂ ਉਸ ਨੂੰ ਪਿਛਲੀ ਸੀਟ 'ਤੇ ਬੈਠਣ ਨੂੰ ਕਹਿ ਦਿੱਤਾ।
'ਬੇਟੀ,ਸੰਗਤ ਨਗਰ ,ਕਿਸ ਥਾਂ 'ਤੇ ਜਾਣਾ ਹੈ?'
'ਜੀ,ਬੀਅਰ ਬਾਰ ਦੇ ਕੋਲ।"
'ਕੀ ਤੂੰ ਉੱਥੇ ਕੰਮ ਕਰਦੀ ਏ?'
'ਨਹੀਂ ਜੀ, ਉਸ ਦੇ ਨਾਲ ਵਾਲੀ ਥਾਂ , ਜਿੱਥੇ ਕਾਰਾਂ ਖੜੀਆਂ ਹੁੰਦੀਆਂ ਹਨ,ਉਨ੍ਹਾਂ ਨੂੰ ਸਾਫ਼ ਕਰਦੀ ਹੁੰਦੀ ਹਾਂ।'
ਕਿੰਨੇ ਕੁ ਪੈਸੇ ਕਮਾ ਲੈਂਦੀ ਏ?'
'ਜੀ ਵੀਹ ਪੱਚੀ ਰੁਪਈਏ।ਪਰ ਬੀਅਰ ਬਾਰ ਦਾ ਮੈਨੇਜਰ ਕਹਿੰਦਾ ਸੀ ਕਿ ਤੂੰ ਥੋੜ੍ਹੀ ਹੋਰ ਵੱਡੀ ਹੋ ਲੈ,ਫਿਰ ਬੀਅਰ ਬਾਰ ਵਿਚ ਮੈਨੂੰ ਨੌਕਰੀ ਦੇ ਦੇਵੇਗਾ ਅਤੇ ਮਹੀਨੇ ਦੇ ਮਹੀਨੇ ਬੱਝਵੀਂ ਤਨਖ਼ਾਹ ਮਿਲਣ ਲੱਗ ਪਏਗੀ। ਮੈਂ ਫਿਰ ਆਪਣੇ ਛੋਟੇ ਭਰਾ ਨੂੰ ਪੜ੍ਹਾ ਸਕਾਂਗੀ। ਤੁਸੀਂ ਵੀ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਨੀ ਕਿ ਮੈਂ ਛੇਤੀ ਵੱਡੀ ਹੋ ਜਾਵਾਂ।'ਉਹ ਥੋੜ੍ਹੀ ਦੇਰ ਚੁੱਪ ਰਹਿਣ ਪਿੱਛੋਂ ਫਿਰ ਕਹਿਣ ਲੱਗੀ,'ਜੀ,ਜੱਦੋ ਮੇਰੀ ਤਰੱਕੀ ਹੋ ਗਈ,ਤਾਂ ਮੈਂ ਆਪਣੇ ਮਾਂ ਬਾਪ ਦੀ ਬਹੁਤ ਸੇਵਾ ਕਰਿਆ ਕਰਾਂਗੀ।'ਕਿੰਨੇ ਕੁ ਪੈਸੇ ਕਮਾ ਲੈਂਦੀ ਏ?'
ਉਹਦੇ ਇਸ ਭੋਲ਼ੇਪਣ ਨੇ ਮੇਰਾ ਦਿਲ ਹਲੂਣ ਕੇ ਰੱਖ ਦਿੱਤਾ। ਮੇਰੀ ਸੋਚ ਬਾਰ ਮੈਨੇਜਰ 'ਤੇ ਆ ਕੇ ਅਟਕ ਗਈ ਸੀ। ਕਿਹੋ ਜਿਹਾ ਹੋਵੇਗਾ ਉਹ ?ਨੇਕ ਜਾਂ--? ਉਸ ਨੇ ਇਸ ਬੱਚੀ ਦੇ ਮਨ ਵਿਚ ਕਿੰਨੇ ਰੰਗੀਨ ਸੁਪਨੇ ਸਜਾ ਦਿੱਤੇ ਹਨ।
ਅਸੀਂ ਹੁਣ ਸੰਗਤ ਨਗਰ ਦੇ ਬੀਅਰ ਬਾਰ ਕੋਲ ਪਹੁੰਚ ਚੁੱਕੇ ਸੀ। ਉਹ ਹੁਣ ਕਾਰ ਪਾਰਕਿੰਗ ਵਾਲੇ ਪਾਸੇ ਜਾਣ ਲੱਗੀ।ਮੈਂ ਉੱਥੇ ਖੜਾ ਕੁਝ ਚਿਰ ਲਈ ਉਹਨੂੰ ਦੇਖਦਾ ਰਿਹਾ। ਦਫ਼ਤਰ ਜਾ ਕੇ ਵੀ ਕੰਮ ਵਿੱਚ ਮਨ ਨਾ ਲੱਗਿਆ। ਸੋਚਦਾ ਰਿਹਾ ਕਿ ਗ਼ਰੀਬੀ ਵੀ ਕੇਹੀ ਮਜਬੂਰੀ ਹੈ, ਜਿੱਥੇ ਫੁੱਲਾਂ ਵਰਗੇ ਪਿਆਰੇ ਬੱਚੇ ਆਪਣਾ ਬਚਪਨ ਬੇਚੈਨੀ ਨਾਲ ਜਵਾਨੀ ਆਉਣ ਦੇ ਇੰਤਜ਼ਾਰ ਵਿੱਚ ਗੁਜ਼ਾਰ ਦਿੰਦੇ ਹਨ। ਮੇਰੀਆਂ ਅੱਖਾਂ ਦੇ ਸਾਹਮਣੇ ਹੁਣ ਉਹ ਗਿਆਰਾਂ ਬਾਰਾ ਸਾਲ ਦੀ ਬੱਚੀ ਜਵਾਨ ਹੁੰਦੀ ਮਹਿਸੂਸ ਹੋਣ ਲੱਗੀ।
ਹੁਣ ਜਦੋਂ ਵੀ ਮੈਂ ਬੀਅਰ ਬਾਰ ਕੋਲੋਂ ਦੀ ਲੰਘਦਾ ਹਾਂ ਤਾਂ ਮੇਰੀਆਂ ਨਜ਼ਰਾਂ ਬਾਰ ਦੇ ਬੋਰਡ ਤੋਂ ਹਟ ਕੇ ਕਾਰ ਪਾਰਕ ਵਾਲੇ ਪਾਸੇ ਨੁੰ ਜਾਂਦੀਆਂ ਨੇ ਤੇ ਮੇਰਾ ਮਨ ਉਦਾਸ ਹੋ ਜਾਂਦਾ ਹੈ ।
-0-
ਸੁਰਜੀਤ ਸਿੰਘ ਭੁੱਲਰ
27-05-2017
ਨੋਟ : ਇਹ ਪੋਸਟ ਹੁਣ ਤੱਕ 110 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 110 ਵਾਰ ਪੜ੍ਹੀ ਗਈ ਹੈ।
ਇੱਛਾਵਾਂ ਦੇ ਸੁਪਨੇ ਬਹੁਤ ਹੀ ਡੂੰਘੀ ਤੇ ਸੂਖਮ ਹੈ। ਕਿਤੇ ਭੋਲਾਪਣ ਹੈ ਮਾਸੂਮੀਅਤ ਹੈ , ਕਿਤੇ ਜ਼ਿੰਦਗੀ ਦਾ ਬੋਝ ਢੋਂਦਾ ਮਾਸੂਮ ਬਚਪਨ ਤੇ ਕਿਤੇ ਸਮਾਜ ਦੇ ਲੁਕੇ ਬੁਰੇ ਅਨਸਰਾਂ ਦਾ ਡਰ ਜਿਸ ਦਾ ਅਹਿਸਾਸ ਉਸ ਭੋਲੇ ਬਚਪਨ ਨੂੰ ਨਹੀਂ ਪਰ ਕਿਸੇ ਸੰਵੇਦਨਸ਼ੀਲ ਨੂੰ ਜ਼ਰੂਰ ਇਹ ਸੋਚ ਚਿੰਤਤ ਕਰਦੀ ਨਜ਼ਰ ਆਉਂਦੀ ਹੈ। ਸਮਾਜਿਕ ਤਾਣੇ ਬਾਣੇ ਨੂੰ ਦਰਸਾਉਂਦੀ ਕਹਾਣੀ ਨਾਲ ਸਾਂਝ ਪਾਉਣ ਲਈ ਭੁੱਲਰ ਜੀ ਵਧਾਈ ਦੇ ਪਾਤਰ ਨੇ।
ReplyDeleteਇਸ ਕਹਾਣੀ 'ਤੇ ਅਰਥ ਭਰਪੂਰ ਟਿੱਪਣੀ ਲਿਖਣ ਲਈ, ਮੈਂ ਤਹਿ ਦਿਲੋਂ ਸਫ਼ਰ ਸਾਂਝ ਦਾ ਧੰਨਵਾਦ ਕਰਦਾ ਹਾਂ।
Deleteਇਹ ਕਹਾਣੀ ਨਹੀਂ ਇਕ ਸੱਚ ਜਾਪਦਾ ਹੈ ਅਤੇ ਇਨਸਾਨ ਦੀ ਫਿਤਰਤ ,ਸੁਪਨੇ ਦਿਖਾਣ ਦੀ, ਮਜਬੂਰੀ ਦਾ ਫਾਇਦਾ ਉਠਾਣ ਦੀ ਅਤੇ ਖਾਸ ਕਰ ਇਕ ਲੜਕੀ ਵਾਲ ਉੱਠਦੀ ਹੋਈ ਨਜ਼ਰ , ਨੂੰ ਦਰਸ਼ਾਂਦਾ ਹੈ. ਇਹ ਸੋਚ ਨੂੰ ਸੁੰਦਰ ਸ਼ਬਦਾਂ ਚ ਪਰੋਣਾ ਕੋਈ ਭੁੱਲਰ ਸਾਹਿਬ ਤੋਂ ਸਿੱਖੇ , ਛੋਟੀ ਜਾਹਿ ਕਹਾਣੀ ਬੜੇ ਢੂੰਗੇ ਅਰਥ ਦਰਸ਼ਾਂਦੀ ਹੋਈ
ReplyDeleteਤੁਸੀਂ ਕਹਾਣੀ ਦੇ ਵਿਸ਼ੇ ਦੀ ਸੁਚੱਜੀ ਪਕੜ ਨੂੰ ਸਮਝਦਿਆਂ, ਇਸ ਦੇ ਅੰਤਰੀਵ ਭਾਵਾਂ ਨੂੰ ਬਹੁਤ ਸੁਹਣੇ ਸ਼ਬਦਾਂ ਰਾਹੀਂ ਦਰਸਾਇਆ ਹੈ। ਇਸ ਦੇ ਨਾਲ ਹੀ ਆਪ ਨੇ ਮੇਰੀ ਲਿਖਣ ਸ਼ੈਲੀ ਤੇ ਵੀ ਆਪਣੇ ਵਿਚਾਰ ਪੇਸ਼ ਕੀਤੇ ਹਨ। ਮੈਂ ਆਪ ਦਾ ਇਨ੍ਹਾਂ ਦੋਹਾਂ ਪੱਖਾਂ ਦੇ ਵਿਚਾਰਾਂ ਤੇ ਬਹੁਤ ਧੰਨਵਾਦ ਕਰਦਾ ਹਾਂ, Yash Verma ਜੀ।
Deletejivan de sufne roopi adh khire gulab de khiran di umeed vich sujhvan vi kai vari, kandian di hond ton avesla ho jande han,ih tan kuch kar gujran di lagan vich guachi nasamajh umar di aas hai. is umar di bachi di manosthiti aap ne bahut khub uliki
ReplyDeletehai
ਮੇਰੇ ਅਜਨਬੀ ਪਾਠਕ ਅਤੇ ਪ੍ਰਸੰਸਕ ਜੀ, ਤੁਸੀਂ ਕਿਸ਼ੋਰ ਉਮਰ ਦੀ ਸੋਚਣੀ ਬਾਰੇ ਸਹੀ ਕਿਹਾ ਹੈ।ਇਹ ਉਮਰ ਗਰਮ ਲੋਹੇ ਵਰਗੀ ਹੁੰਦੀ ਹੈ,ਜਿਸ ਨੂੰ ਬਹੁਤ ਹੀ ਆਸਾਨੀ ਨਾਲ ਕਿਸੇ ਵੀ ਰੂਪ ਵਿੱਚ ਸਹਿਜੇ ਢਾਲਿਆ ਜਾ ਸਕਦਾ ਹੈ।
Deleteਆਪ ਵੱਲੋਂ ਟੱਪਣੀ ਅਤੇ ਮੇਰੀ ਲੇਖਣੀ ਦੀ ਪ੍ਰਸ਼ੰਸਾ ਲਈ,ਮੈਂ ਆਪ ਦਾ ਅਤਿ ਰਿਣੀ ਹਾਂ,ਜੀ।