
ਅਰਜਨ ਨੇ ਦੁਖੀ ਮਨ ਨਾਲ਼ ਕਿਹਾ,
"ਪੁੱਤਰ, ਚਾਦਰ ਦੇਖ ਕੇ ਹੀ ਪੈਰ ਪਸਾਰ,ਅੈਨਾ ਕਰਜਾ ਲਾਹੁਣਾ ਮੇਰੇ ਬੱਸ ਵਿੱਚ ਨਹੀਂ।"
ਪਿਤਾ ਦੀ ਗੱਲ ਅਣਸੁਣੀਂ ਕਰਕੇ ੳੁਹ ਸ਼ਾਹੂਕਾਰ ਵੱਲ ਜਾਣ ਹੀ ਲੱਗਾ ਸੀ ਕਿ ਅਰਜਨ ਦੁਬਾਰਾ ਬੋਲਿਅਾ,
" ਚੰਗਾ ਫਿਰ , ਮੇਰੇ ਲਈ ਅਾਉਂਦਾ ਹੋਇਅਾ ਇੱਕ ਰੱਸਾ ਵੀ ਲੈ ਅਾਵੀਂ। "
ਇਹ ਸੁਣ ਕੇ ੳੁਸ ਦੇ ਪੈਰ ਥਾਂ 'ਤੇ ਹੀ ਰੁੱਕ ਗਏ |
ਬਿਨਾਂ ਲੋੜ ਤੋਂ ਅੰਨ੍ਹੇ ਵਾਹ ਕੀਤਾ ਖਰਚ ਗੱਲ ਰੱਸੇ ਜਿਹਾ ਹੀ ਹੁੰਦੈ। ਅਜਿਹੀ ਸ਼ੁਕੀਨੀ ਤੋਂ ਕੀ ਲੈਣਾ ਜਿਹੜੀ ਗੱਲ ਨੂੰ ਆਵੇ ਸਾਹ ਘੁੱਟ ਦੇਵੇ। ਮਿੰਨੀ ਕਹਾਣੀ "ਰੱਸਾ" ਇਸੇ ਵੱਲ ਇਸ਼ਾਰਾ ਕਰਦੀ ਹੈ। ਇਹ ਆਮ ਜਿਹਾ ਰੁਝਾਨ ਬਣਦਾ ਜਾ ਰਿਹਾ ਕਿ ਵੱਡਾ ਘਰ ਹੋਵੇ , ਕੰਮ ਕਰਨ ਨੂੰ ਨੌਕਰ ਹੋਣ , ਜੀ ਸਦਕੇ ਵੱਡਾ ਘਰ ਪਾਵੋ ਪਰ ਉਹ ਘਰ ਅਜਿਹਾ ਹਰਗਿਜ਼ ਨਾ ਹੋਵੇ ਜਿਸ ਦੀਆਂ ਕੰਧਾਂ ਦੇ ਬੋਝ ਥੱਲੇ ਆ ਕੇ ਆਪ ਮਰ ਜਾਵੋ। ਹੱਥੀਂ ਕੰਮ ਕਰਨਾ ਗੁਨਾਹ ਨਹੀਂ। ਆਪ ਕੰਮ ਕਰਨ ਵਾਲਿਆਂ ਨੂੰ ਲੋਕ ਕੰਜੂਸ ਸਮਝਦੇ ਨੇ ਆਖੇ ਫਲਾਨਾ ਧੇਲੀ ਖਰਚ ਕੇ ਰਾਜੀ ਨਹੀਂ। ਹੱਥੀਂ ਕੰਮ ਕਰਨਾ ਉਹਨਾਂ ਦੀ ਸ਼ਾਨ ਦੇ ਖਿਲਾਫ ਹੈ। ਫੇਰ ਬਿਗਾਨਿਆਂ ਵੱਸ ਪੈ ਕੇ ਤਾਂ ਗੱਲ ਰੱਸਾ ਹੀ ਹਿੱਸੇ ਆਉ। ਅਜੇ ਵੀ ਸਮਾਂ ਸੰਭਲ ਜਾਓ। ਵਧੀਆ ਕਹਾਣੀ ਸਾਂਝੀ ਕਰਨ ਲਈ ਸ਼ੁਕਰੀਆ।
ReplyDelete