ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

20 Jul 2017

ਗ਼ਜ਼ਲ



ਮੁੱਠੀ 'ਚ ਵਤਨ ਦੀ ਮਿੱਟੀ ਲੈ ,ਤੂੰ ਕਸਮਾਂ ਸੀ ਖਾਧੀਆਂ 
ਅੱਜ ਤੱਕ ਹਾਂ ਤੈਨੂੰ ਉਡੀਕਦੇ, ਕਦੋਂ ਮੋੜੇਂਗਾ ਆ ਕੇ ਭਾਜੀਆਂ
ਆਂਗਣ ‘ਚ ਲੱਗਾ ਅੰਬ ਵੀ, ਉਡੀਕਦਾ ਆਖਰ ਸੁੱਕਿਆ 
ਰੁੱਤਾਂ ਨੇ ਫਿਰ ਬਦਲੀਆਂ, ਤੇ ਲੌਟ ਆਈਆਂ ਮੁਰਗਾਬੀਆਂ
ਅੱਖਾਂ ‘ਚ ਰੜਕਾਂ ਪੈ ਗਈਆਂ, ਝੱਲ ਝ਼ੱਲ ਧੂੜ ਰਾਹਾਂ ਦੀ
ਚੰਨ ਤਾਰੇ ਗਵਾਹੀ ਦੇ ਰਹੇ, ਹਰ ਰੁੱਤੇ ਪੁੱਛਦੇ ਹਾਜੀਆਂ
ਖਾਲੀ ਨੇ ਚਿੜੀਆਂ ਦੇ ਆਲ੍ਹਣੇ, ਉਡ ਗਏ ਨੇ ਬੋਟ ਸਾਰੇ
ਹੁਣ ਤਾਂ ਹਬੀਬਾ ਪਹੁੰਚ ਜਾ, ਦਰਦਾਂ ਨੇ ਬੇ-ਹਿਸਾਬੀਆਂ
ਬੁੱਲਾਂ  'ਤੇ ਅਟਕੇ ਸਾਹ ਵੇਖ, “ਥਿੰਦ” ਨੂੰ ਪਏ  ਉਡੀਕਦੇ
ਯਾ ਰੱਬ ਸਭੇ ਬਖਸ਼ ਦੇਈਂ , ਹੋਈਆਂ ਨੇ ਜੋ ਖਰਾਬੀਆਂ
                      
ਇਜੰ: ਜੋਗਿੰਦਰ ਸਿੰਘ “ਥਿੰਦ”
 ਸਿਡਨੀ 
ਨੋਟ : ਇਹ ਪੋਸਟ ਹੁਣ ਤੱਕ 15 ਵਾਰ ਪੜ੍ਹੀ ਗਈ ਹੈ।

2 comments:

  1. ਬਹੁਤ ਦੇਰ ਬਾਦ ਸਾਂਝ ਪਾਈ ਹੈ। ਬਹੁਤ ਬਹੁਤ ਸ਼ੁਕਰੀਆ ਜੋਗਿੰਦਰ ਸਿੰਘ ਜੀਓ ।
    ਸਰਹੱਦਾਂ 'ਤੇ ਲੜਦੇ ਜਵਾਨਾਂ ਨੂੰ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਤੇ ਨਾਲ ਹੀ ਉਹਨਾਂ ਦੇ ਘਰਦਿਆਂ ਨੂੰ। ਇਸ ਗ਼ਜ਼ਲ 'ਚ ਕੁਝ ਅਜਿਹੇ ਹੀ ਭਾਵ ਪ੍ਰਗਟਾਏ ਨੇ ਜੋ ਇੱਕ ਫੌਜੀ ਦੀ ਪਤਨੀ ਦੇ ਹਨ, ਜਦੋਂ ਉਸ ਦਾ ਪਤੀ ਲੜਾਈ ਕਾਰਨ ਬਹੁਤ ਚਿਰ ਘਰ ਨਹੀਂ ਪਰਤਦਾ ਤਾਂ ਉਹ ਕਿਵੇਂ ਪ੍ਰੇਸ਼ਾਨ ਹੋ ਜਾਂਦੀ ਹੈ, ਉਸੇ ਦੇ ਭਾਵਾਂ ਨੂੰ ਬਿਆਨਦੀ ਇਹ ਇੱਕ ਖੂਬਸੂਰਤ ਗ਼ਜ਼ਲ।

    ReplyDelete
  2. ਬਹੁਤ ਸੁੰਦਰ ਗ਼ਜ਼ਲ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ