ਉਹ ਆਪਣੀ ਉਮਰ ਨਾਲੋਂ ਵੱਡੇਰੀ ਜਾਪਦੀ ਸੀ।ਬੇਨੂਰ ਜ਼ਰਦ ਚਿਹਰਾ,ਫਟੇ ਹਾਲ, ਮੈਲੇ ਕੁਚੈਲੇ ਕੱਪੜੇ ਤੇ ਧੂੜ ਨਾਲ ਅੱਟੇ ਉਲਝੇ ਵਾਲ। ਸੁਤ-ਉਣੀਦੀਆਂ ਖੁਸ਼ਕ ਅੱਖਾਂ ਥੱਲੇ ਕਾਲੇ ਧੱਬੇ ਭੁੱਖਮਰੀ ਦੀ ਦੁਹਾਈ ਚੀਕ ਚੀਕ ਕੇ ਦੇ ਰਹੇ ਸਨ। ਸ਼ਹਿਰ ਦੀ ਜੂਹੇ ਵਸਦੇ ਮੁਹੱਲੇ 'ਚ ਉਹ ਇੱਕ ਬੇਜਾਨ ਜਿਹੀ ਸੁੰਨੀ ਥਾਂ ਦੀ ਗੁੱਠੇ ਲੱਗੀ ਬੈਠੀ ਰਹਿੰਦੀ।ਤਿੱਖੜ ਦੁਪਹਿਰੇ ਨੰਗੇ ਪੈਰੀਂ ਤਪਦੀਆਂ ਸੜਕਾਂ 'ਤੇ ਅੱਧ ਨੰਗੀ ਹਾਲਤ 'ਚ ਆਪ ਮੁਹਾਰੇ ਭੱਜੀ ਫਿਰਦੀ ਤੇ ਲੰਘੇ ਸਿਆਲਾਂ 'ਚ ਵੀ ਉਸ ਦਾ ਇਹੋ ਹਾਲ ਸੀ।
ਉਹ ਆਮ ਤੌਰ 'ਤੇ ਪੱਥਰ ਦੀ ਮੂਰਤ ਬਣੀ ਬਿਟਰ ਬਿਟਰ ਝਾਕੀ ਜਾਂਦੀ ਤੇ ਕਦੇ ਆਪੂੰ ਹੱਥ ਮਾਰਦੀ ਆਪੇ ਨਾਲ ਹੀ ਹੌਲ਼ੀ -ਹੌਲ਼ੀ ਗੱਲਾਂ ਕਰਦੀ ਰਹਿੰਦੀ। ਪੁੱਛਣ 'ਤੇ ਕੁਝ ਵੀ ਨਾ ਬੋਲਦੀ।ਪਰ ਕਦੇ ਕਦੇ ਖੁਦ ਨੂੰ ਇਸੇ ਸ਼ਹਿਰ ਦੀ ਨੂੰਹ ਦੱਸਦੀ ਤੇ ਦੁਰੇਡੇ ਕੋਈ ਆਪਣਾ ਪੇਕਾ ਪਿੰਡ। ਖਬਰੇ ਕਿੱਥੇ ਉਹ ਰਾਤ ਲੰਘਾਉਂਦੀ ਹੋਊ?
ਹੁਣ ਤਾਂ ਉਸ ਦਾ ਵਧਿਆ ਪੇਟ ਉਸ ਅੰਦਰ ਪਲ ਰਹੇ ਬਾਲ ਦੀ ਵੀ ਗਵਾਹੀ ਭਰਦੈ। ਪਤਾ ਨਹੀਂ ਕਿਸ ਨੇ ਲੀਰਾਂ -ਲੀਰ ਕੀਤਾ ਹੋਣਾ ਉਸ ਦੇ ਸਿਰ ਦੀ ਚੁੰਨੀ ਨੂੰ ? ਹਜ਼ਾਰਾਂ ਅੱਖਾਂ ਨਿੱਤ ਵੇਹਿੰਦੀਆਂ ਨੇ ਉਸ ਤੁਰੀ ਫਿਰਦੀ ਜ਼ਿੰਦਾ ਲਾਸ਼ ਨੂੰ ਪਰ ਕਿਸੇ ਦੀ ਆਤਮਾ ਨਹੀਂ ਪਸੀਜਦੀ ਉਸ ਦੀ ਪੀੜਾ ਵੇਖ ਕੇ। ਕੀ ਸੱਚੀਂ ਪਿੰਡ ਦੀਆਂ ਨੂੰਹਾਂ ਧੀਆਂ ਸਭ ਦੀਆਂ ਸਾਂਝੀਆਂ ਹੁੰਦੀਆਂ ਨੇ ? ਉਸ ਦੀਆਂ ਬੁਝੀਆਂ ਅੱਖਾਂ ਸ਼ਾਇਦ ਇਹੋ ਸਵਾਲ ਹਰ ਰਾਹਗੀਰ ਨੂੰ ਕਰਦੀਆਂ ਹੋਣਗੀਆਂ।
ਬਹੁਤ ਹੀ ਦਰਦਭਰੀ ਕਹਾਣੀ ਹੈ। ਇਹ ਸਾਡੇ ਸਮਾਜ ਦੀ ਸਚਾਈ ਹੈ। ਇੱਕ ਬੇਵੱਸ ਤੇ ਲਾਚਾਰ ਔਰਤ ਜਿਸਦਾ ਆਪਣਾ ਕੋਈ ਨਹੀਂ ਹੁੰਦਾ , ਸਮਾਜ ਦੇ ਭੇੜੀਏ ਉਸਦਾ ਜਿਉਣਾ ਹਰਾਮ ਕਰ ਦਿੰਦੇ ਹਨ। ਉਸ ਦਾ ਮਾਨਸਿਕ ਤੇ ਸਰੀਰਿਕ ਸ਼ੋਸ਼ਣ ਕਰਦੇ ਹਨ। ਉਹ ਬੇਚਾਰੀ ਆਪਣਾ ਦੁੱਖ ਕਿਸੇ ਨੂੰ ਨਹੀਂ ਦੱਸ ਸਕਦੀ। ਕੋਈ ਵੀ ਉਸ ਦੀ ਪ੍ਰਵਾਹ ਨਹੀਂ ਕਰਦਾ। ਸਭ ਉਸ ਨੂੰ ਪ੍ਰੇਸ਼ਾਨ ਕਰਦੇ ਰਹਿੰਦੇ ਹਨ। ਧੀਆਂ -ਭੈਣਾਂ ਕੀਤੇ ਵੀ ਸੁਰੱਖਿਅਤ ਨਹੀਂ ਹਨ। ਸਮਾਜਿਕ ਦਰਿੰਦੇ ਤੇ ਆਦਮੀ ਰੂਪੀ ਭੇੜੀਏ ਉਸ ਨੂੰ ਜਿਉਂ ਨਹੀਂ ਦਿੰਦੇ। ਬਹੁਤ ਹੀ ਦਿਲ ਨੂੰ ਦੁੱਖਾਂ ਵਾਲੀ ਕਹਾਣੀ ਹੈ। ਇਹ ਤਾਂ ਸਾਡੇ ਸਮਾਜ ਦੀ ਅਸਲੀ ਤਸਵੀਰ ਹੈ।
ReplyDeleteਸੁਖਜਿੰਦਰ ਸਹੋਤਾ
Waheguru kde kise di dhee NU eh din na dekhn dwe.
ReplyDeleteਅਰਦਾਸ ਤਾਂ ਇਹੋ ਕਰੀਏ ਕਿ ਅਜਿਹਾ ਦਿਨ ਕਿਸੇ ਦੀ ਧੀ ਭੈਣ ਨੂੰ ਨਾ ਵੇਖਣਾ ਪਵੇ। ਪਰ ਇਹ ਕਿਸੇ ਦੀ ਹੱਡਬੀਤੀ ਹੈ। ਕੁਝ ਵੀ ਕਾਲਪਨਿਕ ਨਹੀਂ। ਬਹੁਤ ਹੀ ਦਰਦਨਾਕ ਸਚਾਈ ਹੈ।
Deleteਮੇਰਾ ਨਿੱਜੀ ਵਿਚਾਰ:
ReplyDeleteਜਿੰਦਾ ਲਾਸ਼ (ਮਿੰਨੀ ਕਹਾਣੀ)
ਕਹਾਣੀ ਦੀ ਨਾਇਕਾ ਦੀ ਬੇਬਸੀ ਨੂੰ ਲੇਖਕਾ ਨੇ ਬਹੁਤ ਢੁਕਵੀਂ ਸ਼ਬਦਾਵਲੀ ਅਤੇ ਉਸ ਦਾ ਹਾੜ ਸਿਆਲ ਸ਼ਹਿਰ ਦੀਆਂ ਸੜਕਾਂ ਤੇ ਨੰਗੇ ਪੈਰੀਂ ਤੇ ਅੱਧ ਨੰਗੀ ਹਾਲਤ 'ਚ ਘੁੰਮਣ ਨੂੰ ਅਤਿ ਯਥਾਰਥ ਮਈ ਅਤੇ ਕਰੁਣਾਮਈ ਦ੍ਰਿਸ਼ਾਂ ਨਾਲ ਉਜਾਗਰ ਕੀਤਾ ਹੈ,ਜਿਸ ਨੂੰ ਪੜ੍ਹਦਿਆਂ ਮਨ ਤੇ ਗਹਿਰਾ ਦੁਖਿਤ ਪ੍ਰਭਾਵ ਪੈਂਦਾ ਹੈ।
ਇਹਨਾਂ ਅਸਧਾਰਨ ਹਾਲਤਾਂ ਵਿੱਚ ਕਹਾਣੀ ਦੀ ਨਾਇਕਾ ਨੇ ਆਪਣਾ ਮਾਨਸਿਕ ਸੰਤੁਲਨ ਵੀ ਗੁਆ ਲਿਆ ਹੈ ਤੇ ਆਪਣੇ ਜਨਮ ਸਥਾਨ ਦਾ ਪਤਾ ਵੀ।
ਦੇਸ਼ ਦੇ ਦੂਸਰੇ ਪ੍ਰਾਂਤਾਂ ਵਿਚੋਂ ਪੰਜਾਬ ਅਤੇ ਹਰਿਆਣਾ ਲਈ ਮਨੁੱਖੀ ਤਸਕਰੀ ਦੀਆ ਖ਼ਬਰਾਂ ਆਮ ਸੁਣਨ ਨੂੰ ਮਿਲਦਿਆਂ ਹਨ ,ਜਿਸ ਦਾ ਮੁੱਖ ਕਾਰਨ ਗ਼ਰੀਬੀ ਹੁੰਦਾ। ਬਚੀਆਂ ਤੇ ਔਰਤਾਂ ਨੂੰ ਵੇਚੀਆਂ ਜਾਂਦਾ ਅਤੇ ਕਈ ਜੋ ਆਪਣਾ ਮਾਨਸਿਕ ਸੰਤੁਲਨ ਗਵਾ ਲੈਂਦੀਆਂ ਹਨ,ਉਨ੍ਹਾਂ ਦੀ ਡੋਈ ਆਖ਼ਿਰ ਬੇਜਾਨ ਜਿਹੀ ਸੁੰਨੀ ਥਾਂ ਦੀ ਗੁੱਠ ਹੀ ਸਹਾਰਾ ਦਿੰਦੀ ਹੈ।
'ਜਿੰਦਾ ਲਾਸ਼' 'ਕਹਾਣੀ ਸਾਡੇ ਦਿਖਾਵੇ ਵਾਲੇ ਸਭਿਅਕ ਸਮਾਜ ਤੇ ਇੱਕ ਕਾਲਾ ਧੱਬਾ ਲੱਗਿਆਂ ਪੇਸ਼ ਕਰਦੀ ਹੈ,ਜਿਸ ਬਾਰੇ ਸੰਵੇਦਨਸ਼ੀਲ ਲੇਖਕਾ ਚਿੰਤਤ ਹੈ,' ਉਸ ਦਾ ਵਧਿਆਂ ਪੇਟ ਉਸ ਅੰਦਰ ਪਲਦੇ ਬਾਲ ਨਾਲ - -- ਖ਼ਬਰੇ ਕਿੱਥੇ ਉਹ ਰਾਤ ਲੰਘਾਉਂਦੀ ਹੋਊ?'ਸਾਡੀ ਸਮਾਜੀ ਸੋਚ ਨੂੰ ਝੰਜੋੜਦੀ ਹੈ ਤਾਂ ਜੋ ਅਜਿਹੇ ਅਣਮਨੁੱਖੀ ਕੁਰੀਤੀ ਅਮਲ ਰੋਕੇ ਜਾ ਸਕਣ।
ਮਨੁੱਖੀ ਚੇਤਨਾ ਜਗਾਊ,ਦਿਲਾਂ ਨੂੰ ਟੁੰਬਦੀ ਬਹੁਤ ਵਧੀਆਂ ਕਿਰਤ ਪੇਸ਼ ਕੀਤੀ ਹੈ ਡਾ:ਹਰਦੀਪ ਕੌਰ ਸੰਧੂ ਹੋਰਾਂ ਨੇ।
-0-
ਸੁਰਜੀਤ ਸਿੰਘ ਭੁੱਲਰ-19-07-2017
ਜਿਂਦਾ ਲਾਸ਼ ਦਰਦ ਦਾ ਬਿਆਂ ਕਰਦੀ ਸਮਾਜ ਦੇ ਸਵਾਰਥ ਔਰ ਵਿਸ਼ਵਾਸ ਘਾਤ ਦੀ ਕਹਾਨੀ ਹੈ । ਗਰੀਬ ਪਰ ਜੁਲਮ ਕੀ ।ਭੁਖੀ ਪਿਆਸੀ ਭਟਕਦੀ ਇਕ ਔਰਤ ਜੋ ਅਪਨੀ ਕੋਖ ਮੇਂ ਇਕ ਨਨ੍ਹੀ ਜਾਨ ਕੋ ਲਿਏ ਗਰਮੀ ਸਰਦੀ ਖੁੱਲੇ ਆਕਾਸ਼ ਨੀਚੇ ਗੁਜਾਰਤੀ ਹੈ ,ਨਂਗੇ ਪੈਰ ਫਟੇਹਾਲ ।ਹਰ ਰਾਹ ਗੀਰ ਉਸੇ ਪਾਗਲ ਸਮਝ ਆਗੇ ਸੇ ਗੁਜਰ ਜਾਤਾ ਹੈ।ਵਿਵਾਹ ਕਰਕੇ ਤਿਆਗੀ ਗਈ ਏਹ ਔਰਤ ਮਸਾਜ ਕੇ ਲਿਏ ਏਕ ਸਵਾਲਿਆ ਚਿਂਨ੍ਹ ਹੈ ਜੋ ਪੂਛਤਾ ਲਗਤਾ ਕਿ ਏਹ ਓੋਹੀ ਸਮਾਜ ਹੈ ਜਿੱਥੇ ਬਹੁ ਬੇਟਿਆਂ ਸਬ ਕੀ ਸਾਂਝੀ ਹੋਤੀ ਥੀ ? ਹਰਦੀਪ ਜੀ ਨੇ ਇਸ ਸਵਾਲ ਕੋ ਲਿਖ ਕਰ ਸਮਾਜ ਕੋ ਝਿਂਝੋੜਨੇ ਕਾ ਕਾਮ ਕਿਆ ਹੈ । ਆਜ ਜਿਸ ਤਰਹ ਸਮਾਜ ਮੇਂ ਲੜਕੀਅੋਂ ਕੇ ਸਾਥ ਗਲਤ ਕਾਮ ਹੋਤੇ ਹੈਂ ਉਸੇ ਜਿਂਦਾ ਮਰਨੇ ਕੇ ਲਿਏ ਛੋੜ ਦਿਆ ਜਾਤਾ ਹੈ ਯਾ ਤਿਆਗ ਦਿਆ ਜਾਤਾ ਹੈ ਇਨ ਸਾਰੀ ਬਾਤੋਂ ਕੋ ਇਸ ਮੇ ਪਿਰੋ ਦਿਆ ਹੈ ।
ReplyDeleteਬਹੁਤ ਕਾਰੀਗਰੀ ਔਰ ਮੇਹਨਤ ਸੇ ਇਕ ਇਕ ਰੇਖਾ ਉਕੇਰੀ ਲਗਤੀ ਹੌ ਉਸ ਅੋਰਤ ਕੇ ਹਾਲਾਤ ਕੀ । ਪੜ ਕਰ ਦਿਲ ਕਰਾਹ ਉਠਤਾ ਹੈ ।
Kamla Ghataaura