ਓਸ ਕੁੜੀ ਨੇ ਮੈਥੋਂ ਪਹਿਲਾਂ,
ਮੇਰਾ ਸੁਪਨਾ ਚਿੱਤਵ ਲਿਆ ਸੀ।
ਓਸ ਕੁੜੀ ਨੇ ਆਪਣੀ ਪੀੜਾ,
ਨਾਲ ਇਹ ਮੇਰਾ ਤਨ ਘੜਿਆ ਸੀ।
ਓਸ ਕੁੜੀ ਨੇ ਮੇਰੇ ਮਸਤਕ,
ਇੱਕ ਭਖਦਾ ਸੂਰਜ ਧਰਿਆ ਸੀ।
ਓਸ ਕੁੜੀ ਨੇ ਮੇਰੀ ਖ਼ਾਤਿਰ,
ਜੀਵਨ ਦਾ ਹਰ ਦੁੱਖ ਜਰਿਆ ਸੀ।
ਮੇਰਾ ਸੁਪਨਾ ਚਿੱਤਵ ਲਿਆ ਸੀ।
ਓਸ ਕੁੜੀ ਨੇ ਆਪਣੀ ਪੀੜਾ,
ਨਾਲ ਇਹ ਮੇਰਾ ਤਨ ਘੜਿਆ ਸੀ।
ਓਸ ਕੁੜੀ ਨੇ ਮੇਰੇ ਮਸਤਕ,
ਇੱਕ ਭਖਦਾ ਸੂਰਜ ਧਰਿਆ ਸੀ।
ਓਸ ਕੁੜੀ ਨੇ ਮੇਰੀ ਖ਼ਾਤਿਰ,
ਜੀਵਨ ਦਾ ਹਰ ਦੁੱਖ ਜਰਿਆ ਸੀ।
ਓਸ ਕੁੜੀ ਦੇ ਸੁਫ਼ਨੇ ਦਾ ਸੱਚ,
ਹਸਰਤ ਦਾ ਦਰਿਆ ਵਹਿੰਦਾ ਹੇ।
ਓਸ ਕੁੜੀ ਦਾ ਮਘਦਾ ਅੱਖਰ,
ਜਦ ਮੇਰੇ ਚਿੰਤਨ ਬਹਿੰਦਾ ਹੈ।
ਓਸ ਕੁੜੀ ਦਾ ਨਿਰਮਲ ਹਉਕਾ,
ਗੁੱਝੀਆਂ ਰਮਜਾਂ ਵਿੱਚ ਕਹਿੰਦਾ ਹੈ।
”ਨਿੱਕੇ ਜਿਹੇ ਕਲਬੂਤ ਤੇਰੇ ਵਿੱਚ
ਨਿੱਕਿਆ ਮੇਰਾ ਜੱਗ ਰਹਿੰਦਾ ਹੈ।”
ਹਸਰਤ ਦਾ ਦਰਿਆ ਵਹਿੰਦਾ ਹੇ।
ਓਸ ਕੁੜੀ ਦਾ ਮਘਦਾ ਅੱਖਰ,
ਜਦ ਮੇਰੇ ਚਿੰਤਨ ਬਹਿੰਦਾ ਹੈ।
ਓਸ ਕੁੜੀ ਦਾ ਨਿਰਮਲ ਹਉਕਾ,
ਗੁੱਝੀਆਂ ਰਮਜਾਂ ਵਿੱਚ ਕਹਿੰਦਾ ਹੈ।
”ਨਿੱਕੇ ਜਿਹੇ ਕਲਬੂਤ ਤੇਰੇ ਵਿੱਚ
ਨਿੱਕਿਆ ਮੇਰਾ ਜੱਗ ਰਹਿੰਦਾ ਹੈ।”
ਓਸ ਕੁੜੀ ਨੇ ਅੱਖਰ ਬਣਕੇ,
ਮਾਂ ਬੋਲੀ ਦੇ ਸ਼ਬਦ ਸਿਖਾਏ ।
ਓਸ ਕੁੜੀ ਦੀ ਚੁੱਪ ਭਾਸ਼ਾ ਨੇ,
ਸ਼ਬਦਾਂ ਦੇ ਇਤਹਾਸ ਬਣਾਏ।
ਓਸ ਕੁੜੀ ਨੇ ਆਸਾਂ ਦੇ ਖੰਭ,
ਮੇਰੀ ਸਰਦਲ ਆਣ ਟਿਕਾਏ।
ਓਸ ਕੁੜੀ ਨੇ ਮਹਿੰਗੇ ਜਜ਼ਬੇ
ਮੇਰੀ ਖ਼ਾਤਿਰ ਮੁਫ਼ਤ ਲੁਟਾਏ।
ਮਾਂ ਬੋਲੀ ਦੇ ਸ਼ਬਦ ਸਿਖਾਏ ।
ਓਸ ਕੁੜੀ ਦੀ ਚੁੱਪ ਭਾਸ਼ਾ ਨੇ,
ਸ਼ਬਦਾਂ ਦੇ ਇਤਹਾਸ ਬਣਾਏ।
ਓਸ ਕੁੜੀ ਨੇ ਆਸਾਂ ਦੇ ਖੰਭ,
ਮੇਰੀ ਸਰਦਲ ਆਣ ਟਿਕਾਏ।
ਓਸ ਕੁੜੀ ਨੇ ਮਹਿੰਗੇ ਜਜ਼ਬੇ
ਮੇਰੀ ਖ਼ਾਤਿਰ ਮੁਫ਼ਤ ਲੁਟਾਏ।
ਓਸ ਕੁੜੀ ਨੇ ਮਨ ਦੀ ਭੁੱਖ ਦਾ,
ਤਨ ਦੀ ਕੁੱਖੇ ਬੀਜ ਉਗਾਇਆ।
ਓਸ ਕੁੜੀ ਨੇ ਭੁੱਖੀ ਰਹਿ ਕੇ
ਮੇਰੇ ਮੂੰਹ ਹੀ ਚੋਗਾ ਪਾਇਆ।
ਓਸ ਕੁੜੀ ਨੇ ਆਸਾਂ ਦਾ ਰੁੱਖ
ਮਨ ਦੀ ਮਾਰੂ ਧਰਤੀ ਲਾਇਆ।
ਓਸ ਕੁੜੀ ਦੀ ਅੱਥਰੀ ਚੁੱਪ ਨੇ
ਲੱਖ ਅੱਖਾਂ ਦਾ ਨੀਰ ਵਹਾਇਆ।
ਤਨ ਦੀ ਕੁੱਖੇ ਬੀਜ ਉਗਾਇਆ।
ਓਸ ਕੁੜੀ ਨੇ ਭੁੱਖੀ ਰਹਿ ਕੇ
ਮੇਰੇ ਮੂੰਹ ਹੀ ਚੋਗਾ ਪਾਇਆ।
ਓਸ ਕੁੜੀ ਨੇ ਆਸਾਂ ਦਾ ਰੁੱਖ
ਮਨ ਦੀ ਮਾਰੂ ਧਰਤੀ ਲਾਇਆ।
ਓਸ ਕੁੜੀ ਦੀ ਅੱਥਰੀ ਚੁੱਪ ਨੇ
ਲੱਖ ਅੱਖਾਂ ਦਾ ਨੀਰ ਵਹਾਇਆ।
ਓਸ ਕੁੜੀ ਨੇ ਮੋਹ ਦਾ ਖੀਸਾ,
ਕਦੇ ਵੀ ਖਾਲੀ ਹੋਣ ਨਾ ਦਿੱਤਾ।
ਓਸ ਕੁੜੀ ਨੇ ਮੇਰੇ ਦਿਲ ਦਾ,
ਕੋਈ ਵੀ ਬੂਹਾ ਢੋਣ ਨਾ ਦਿੱਤਾ।
ਓਸ ਕੁੜੀ ਨੇ ਦੁੱਖ ਦਾ ਸਾਇਆ,
ਮੇਰੇ ਨੇੜੇ ਆਉਣ ਨਾ ਦਿੱਤਾ ।
ਓਸ ਕੁੜੀ ਨੇ ਸੋਗੀ ਨਗ਼ਮਾਂ,
ਮੈਨੂੰ ਹੋਠੀਂ ਲਾਉਣ ਨਾ ਦਿੱਤਾ।
ਕਦੇ ਵੀ ਖਾਲੀ ਹੋਣ ਨਾ ਦਿੱਤਾ।
ਓਸ ਕੁੜੀ ਨੇ ਮੇਰੇ ਦਿਲ ਦਾ,
ਕੋਈ ਵੀ ਬੂਹਾ ਢੋਣ ਨਾ ਦਿੱਤਾ।
ਓਸ ਕੁੜੀ ਨੇ ਦੁੱਖ ਦਾ ਸਾਇਆ,
ਮੇਰੇ ਨੇੜੇ ਆਉਣ ਨਾ ਦਿੱਤਾ ।
ਓਸ ਕੁੜੀ ਨੇ ਸੋਗੀ ਨਗ਼ਮਾਂ,
ਮੈਨੂੰ ਹੋਠੀਂ ਲਾਉਣ ਨਾ ਦਿੱਤਾ।
ਓਸ ਕੁੜੀ ਨੇ ਸੱਭ ਦੁੱਖਾਂ ਦੀ,
ਆਪਣੇ ਸਾਹੀਂ ਅਉਧ ਹੰਢਾਈ।
ਓਸ ਕੁੜੀ ਨੇ ਉਹ ਸ਼ੈਅ ਦੇਖੀ,
ਜਿਹੜੀ ਸਾਨੂੰ ਨਜ਼ਰ ਨਾ ਆਈ।
ਓਸ ਕੁੜੀ ਦੀ ਦਿੱਭ ਦ੍ਰਿਸ਼ਟੀ ਨੇ,
ਅਣੂਆਂ ਵਿੱਚ ਕੀਤੀ ਰੁਸ਼ਨਾਈ।
ਓਸ ਕੁੜੀ ਨੇ ਖਿੰਡਿਆ ਚਾਨਣ,
ਲੱਭਿਆ, ਲੱਭ ਕੇ ਜੋਤ ਜਗਾਈ।
ਆਪਣੇ ਸਾਹੀਂ ਅਉਧ ਹੰਢਾਈ।
ਓਸ ਕੁੜੀ ਨੇ ਉਹ ਸ਼ੈਅ ਦੇਖੀ,
ਜਿਹੜੀ ਸਾਨੂੰ ਨਜ਼ਰ ਨਾ ਆਈ।
ਓਸ ਕੁੜੀ ਦੀ ਦਿੱਭ ਦ੍ਰਿਸ਼ਟੀ ਨੇ,
ਅਣੂਆਂ ਵਿੱਚ ਕੀਤੀ ਰੁਸ਼ਨਾਈ।
ਓਸ ਕੁੜੀ ਨੇ ਖਿੰਡਿਆ ਚਾਨਣ,
ਲੱਭਿਆ, ਲੱਭ ਕੇ ਜੋਤ ਜਗਾਈ।
ਓਸ ਕੁੜੀ ਨੇ ਬਿਨ ਪੜ੍ਹਿਆਂ ਹੀ,
ਜੁਗਨੂੰਆਂ ਵਰਗੇ ਸਬਕ ਪੜ੍ਹਾਏ ।
ਓਸ ਕੁੜੀ ਦੀ ਸਾਦੀ ਬੁੱਧ ਨੇ,
ਫ਼ਲਸਫ਼ਿਆਂ ਦੇ ਬੀਜ ਉਗਾਏ ।
ਓਸ ਕੁੜੀ ਨੇ ਬਿਨ ਰੰਗਾਂ ਦੇ,
ਜੀਵਨ ਦੇ ਉਹ ਰੰਗ ਦਿਖਾਏ।
ਓਸ ਕੁੜੀ ਨੇ ਮਹਿਕਾਂ ਬਣ ਕੇ,
ਸਮਿਆਂ ਦੇ ਉਤਸਵ ਮਹਿਕਾਏ।
ਜੁਗਨੂੰਆਂ ਵਰਗੇ ਸਬਕ ਪੜ੍ਹਾਏ ।
ਓਸ ਕੁੜੀ ਦੀ ਸਾਦੀ ਬੁੱਧ ਨੇ,
ਫ਼ਲਸਫ਼ਿਆਂ ਦੇ ਬੀਜ ਉਗਾਏ ।
ਓਸ ਕੁੜੀ ਨੇ ਬਿਨ ਰੰਗਾਂ ਦੇ,
ਜੀਵਨ ਦੇ ਉਹ ਰੰਗ ਦਿਖਾਏ।
ਓਸ ਕੁੜੀ ਨੇ ਮਹਿਕਾਂ ਬਣ ਕੇ,
ਸਮਿਆਂ ਦੇ ਉਤਸਵ ਮਹਿਕਾਏ।
ਓਸ ਕੁੜੀ ਦੀ ਕੋਮਲ ਛੂਹ ਨੇ,
ਮਾਂ ਦਾ ਸੁੱਚਾ ਗੀਤ ਸੁਣਾਇਆ।
ਉਸ ਕੁੜੀ ਦੀ ਨਿਰਮਲ ਰੂਹ ਨੇ,
ਹਰ ਜੀਵਨ, ਸੰਗੀਤ ਬਣਾਇਆ।
ਓਸ ਕੁੜੀ ਚਾਨਣ ਦੀ ਜਾਈ,
ਮਸਤਕ ਤੇ ਮੰਤਵ ਖੁਣਵਾਇਆ।
ਓਸ ਕੁੜੀ ਦਿਹ ਹਰ ਕੁਰਬਾਨੀ,
ਇਹ ਪੁੱਤਲਾ ਪ੍ਰਵਾਨ ਚੜਾਇਆ।
ਮਾਂ ਦਾ ਸੁੱਚਾ ਗੀਤ ਸੁਣਾਇਆ।
ਉਸ ਕੁੜੀ ਦੀ ਨਿਰਮਲ ਰੂਹ ਨੇ,
ਹਰ ਜੀਵਨ, ਸੰਗੀਤ ਬਣਾਇਆ।
ਓਸ ਕੁੜੀ ਚਾਨਣ ਦੀ ਜਾਈ,
ਮਸਤਕ ਤੇ ਮੰਤਵ ਖੁਣਵਾਇਆ।
ਓਸ ਕੁੜੀ ਦਿਹ ਹਰ ਕੁਰਬਾਨੀ,
ਇਹ ਪੁੱਤਲਾ ਪ੍ਰਵਾਨ ਚੜਾਇਆ।
ਉਹ ਕੁੜੀ ਬਣ ਸੀਤ ਚਾਨਣੀ,
ਗ਼ਮ ਦੀ ਕਾਲਖ਼ ਨਾਲ ਲੜੀ ਹੈ।
ਉਹ ਕੁੜੀ ਚਾਨਣ ਦੀ ਚਿਲਮਣ
ਸੁੱਚੇ ਮੋਤੀਆਂ ਸੰਗ ਜੜੀ ਹੈ।
ਉਹ ਕੁੜੀ ਮੈਥੋਂ ਵਿਦਾ ਨਾ ਹੋਵੇ,
ਓਸ ਕੁੜੀ ਦੀ ਉਮਰ ਬੜੀ ਹੈ।
ਉਹ ਕੁੜੀ ਮਮਤਾ ਦੀ ਮੂਰਤ
ਆਦਿ ਜੁਗਾਦੋਂ ਨਾਲ ਖੜ੍ਹੀ ਹੈ।
***
ਅਮਰੀਕ ਪਲਾਹੀ
ਗ਼ਮ ਦੀ ਕਾਲਖ਼ ਨਾਲ ਲੜੀ ਹੈ।
ਉਹ ਕੁੜੀ ਚਾਨਣ ਦੀ ਚਿਲਮਣ
ਸੁੱਚੇ ਮੋਤੀਆਂ ਸੰਗ ਜੜੀ ਹੈ।
ਉਹ ਕੁੜੀ ਮੈਥੋਂ ਵਿਦਾ ਨਾ ਹੋਵੇ,
ਓਸ ਕੁੜੀ ਦੀ ਉਮਰ ਬੜੀ ਹੈ।
ਉਹ ਕੁੜੀ ਮਮਤਾ ਦੀ ਮੂਰਤ
ਆਦਿ ਜੁਗਾਦੋਂ ਨਾਲ ਖੜ੍ਹੀ ਹੈ।
***
ਅਮਰੀਕ ਪਲਾਹੀ
27/7/2017
ਨੋਟ : ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 60 ਵਾਰ ਪੜ੍ਹੀ ਗਈ ਹੈ।
ਅਮਰੀਕ ਭਾਜੀ ਕਮਾਲ ਦੀ ਕਵਿਤਾ ਲਿਖੀ ਹੈ। ਇੱਕੋ ਸਾਹੇ ਪੜ੍ਹ ਗਈ ਤੇ ਕਈ ਵਾਰ ਪੜ੍ਹੀ। ਹਰ ਵਾਰ ਇਹ ਨਵੇਂ ਅਰਥਾਂ ਨਾਲ ਰੂਪਮਾਨ ਹੁੰਦੀ ਗਈ। ਕਮਾਲ ਦੀ ਸੋਚ ਉਡਾਰੀ। ਧੰਨ ਹੈ ਉਹ ਮਾਂ ਜਿਸ ਨੇ ਅਜਿਹੀ ਸੋਚ ਨੂੰ ਖੰਭ ਲਾਏ ਤੇ ਉਸ ਦੇ ਖਿਆਲਾਂ ਨੇ ਖੁੱਲ੍ਹੇ ਅੰਬਰਾਂ ਨੂੰ ਭਾਗ ਲਾਏ।
ReplyDeleteਇਹ ਤਾਂ ਸੰਵੇਦਨਸ਼ੀਲਤਾ ਦੀ ਸ਼ਿਖਰ ਹੈ ਜਦੋਂ ਆਪ ਲਿਖਦੇ ਹੋ -
ਉਹ ਕੁੜੀ ਮੈਥੋਂ ਵਿਦਾ ਨਾ ਹੋਵੇ,
ਓਸ ਕੁੜੀ ਦੀ ਉਮਰ ਬੜੀ ਹੈ।
ਉਹ ਕੁੜੀ ਮਮਤਾ ਦੀ ਮੂਰਤ
ਆਦਿ ਜੁਗਾਦੋਂ ਨਾਲ ਖੜ੍ਹੀ ਹੈ।
ਕਵਿਤਾ, ਦਿਲ ਨੂੰ ਛੂਹ ਗਈ, ਬਹੁਤ ਹੀ ਸੁੰਦਰ ਰਚਨਾ .
ReplyDelete