ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।
ਬਹੁਤ ਵਧੀਆ ਲਿਖਿਆ ਕਿਤੇ ਵੀ ਚਲੇ ਜਾਓ ਆਪਣਾ ਵਿਰਸੇ ਨਾਲ ਜੁੜੇ ਰਹੋ
ReplyDeleteਬੜੀ ਪਿਆਰੀ ਕਹਾਣੀ।ਪਹਿਰਾਵੇ ਤੇ ਭਾਵਾਂ ਦੀ ਸਾਂਝ ਦੀ।ਪਤਾ ਨਹੀਂ ਕੌਣ ਕਿਸ ਨੂੰ ਪ੍ਭਾਵਿਤ ਕਰਦਾ ਹੈ? ਸੁਹਣੇ ਪਹਿਰਾਵੇ ਕਰਕੇ ਚਾਈਂ ਚਾਈਂ ਫਿਰਨਾ ਜਾਂ ਕਿਸੇ ਚਾਵਾਂ ਭਰੀ ਸੋਚ ਦਾ ਪਹਿਰਾਵੇ ਰਾਹੀ ਇਜ਼ਹਾਰ।
ReplyDeleteਕੁਲਰਾਜ ਭੈਣ ਜੀ ਕਹਾਣੀ ਪਸੰਦ ਕਰਨ ਲਈ ਸ਼ੁਕਰੀਆ। ਪਹਿਰਾਵਾ ਸਾਡੀ ਸੋਚ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਪਰ ਜੇ ਅਸੀਂ ਸੰਵੇਦਨਸ਼ੀਲ ਹੋਈਏ ਤਾਂ। ਇਹ ਵੀ ਸਹੀ ਹੈ ਕਿ ਅਸੀਂ ਆਪਣੀ ਸੋਚ ਦਾ ਇਜ਼ਹਾਰ ਬਹੁਤੀ ਵਾਰੀ ਪਹਿਰਾਵੇ ਨਾਲ ਵੀ ਕਰਦੇ ਹਾਂ ਖਾਸ ਕਰਕੇ ਜਿੱਥੇ ਬਹੁ ਸੱਭਿਆਚਾਰਕ ਭਾਈਚਾਰਾ ਹੋਵੇ।
Deleteਪੱਕੀ ਪੰਜਾਬਣ ਦਾ ਫਰਜ਼ ਨਿਭਾਇਆ ਅੱਜ ਕਰਨੈਲ ਕੌਰ ਨੇ, ਬਹੁਤ ਵਧੀਆ ਦਰਸਾਇਆ ਭੈਣ ਜੀ ਹਰਦੀਪ ਕੌਰ ਆਪ ਜੀ ਨੇ ।
ReplyDeleteਆਪਣੇ ਪਹਿਰਾਵੇ ਦਾ ਮਾਣ ਕਿਰਦਾਰ ਨੂੰ ਕਿੰਨਾ ਉੱਚਾ ਚੁੱਕ ਸਕਦਾ ਹੈ, ਯਥਾਰਥਕ ਸੁਨੇਹਾ ਦਿੰਦੀ ਕਹਾਣੀ ।
ਪਹਿਰਾਵੇ ਦੀ ਕਦਰ ਕਰਨਾ ਤੇ ਇਸ ਦੀ ਅਹਿਮੀਅਤ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਭੈਣ ਜੀ ।
Deleteਕਹਾਣੀ ਪਸੰਦ ਕਰਨ ਲਈ ਬਹੁਤ ਬਹੁਤ ਸ਼ੁਕਰੀਆ ।
ਬਹੁਤ ਵਧੀਆ ਕਹਾਣੀ ਹੈ। ਪਹਿਰਾਵਾ ਹਰ ਇੱਕ ਦੀ ਪਛਾਣ ਹੁੰਦੀ ਹੈ। ਪਹਿਰਾਵੇ ਤੋਂ ਹੀ ਕਿਸੇ ਦੀ ਸ਼ਕਸੀਅਤ ਬਾਰੇ ਪਤਾ ਲੱਗਦਾ ਹੈ। ਚੁੰਨੀ ਵਾਲਾ ਸੂਟ ਸਾਡੇ ਪੰਜਾਬੀ ਵਿਰਸੇ ਦੀ ਪਛਾਣ ਹੈ। ਪਹਿਨਣ ਵਾਲੀ ਦੀ ਸ਼ਕਸੀਅਤ ਵੀ ਨਿਖਰਦੀ ਹੈ। ਕਰਨੈਲ ਕੌਰ ਨੇ ਵੀ ਆਪਣੇ ਸੂਟ ਦੀ ਲਾਜ ਰੱਖੀ। ਉਸਨੇ ਆਪਣੇ ਵਿਰਸੇ ਨੂੰ ਹੋਰ ਉੱਪਰ ਚੁੱਕਿਆ। ਡਾ. ਹਰਦੀਪ ਨੇ ਬਹੁਤ ਵਧੀਆ ਸ਼ਬਦਾਂ ਦੇ ਸੁਮੇਲ ਕਰਕੇ ਬਹੁਤ ਵਧੀਆ ਲਿਖਿਆ ਹੈ। ਚੁੰਨੀ ਵਾਲੇ ਸੂਟ ਦੀ ਅਹਿਮੀਅਤ ਨੂੰ ਵਧਾਇਆ ਹੈ।
ReplyDeleteਸੁਖਜਿੰਦਰ ਸਹੋਤਾ
ਮੇਰਾ ਨਿੱਜੀ ਵਿਚਾਰ:
ReplyDeleteਚੁੰਨੀ ਵਾਲਾ ਸੂਟ (ਮਿੰਨੀ ਕਹਾਣੀ)
ਸਾਡੀ ਮਾਨਸਿਕ ਸੋਚ ਵਿਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ, ਜਿਸ ਦੇ ਫਲ ਸਰੂਪ ਵਿਕਾਸ ਜਾਂ ਸਵੈ-ਪ੍ਰਗਤੀ ਵਲ ਸੇਧ ਤਾਂ ਮਿਲਦੀ ਹੀ ਰਹਿੰਦੀ ਹੈ ਪਰ ਕਦੇ ਕਦੇ ਇਹ ਸੇਧ ਅਧੋਗਤੀ ਵਲ ਵੀ ਲੈ ਜਾ ਸਕਦੀ ਹੈ।
ਇਸ ਵਿਚਾਰ ਨੂੰ ਲੈ ਕੈ, ਜੈ ਕਰਨੈਲ ਕੌਰ ਦੀ ਮਾਨਸਿਕ ਦਸ਼ਾ ਦਾ ਵਿਸ਼ਲੇਸ਼ਣ ਕਰੀਏ ਤਾਂ ਇਹ ਸਾਫ਼ ਦਿਖਾਈ ਦਿੰਦਾ ਹੈ ਕਿ ਉਹ ਲੰਦਨ ਵਿਚ ਕਈ ਵਰ੍ਹੇ ਰਹਿਣ ਪਿੱਛੋਂ, ਉੱਥੋਂ ਦੇ ਸਮਾਜਿਕ ਅਤੇ ਰਵਾਇਤੀ ਨਿਯਮਾਂ,ਜੋ ਕਿ ਸਮੂਹ ਅਤੇ ਸਮਾਜ ਵਿਚ ਪ੍ਰਚੱਲਿਤ ਹਨ,ਤੋ ਭਲੀ ਭਾਂਤ ਜਾਗਰੂਕ ਹੋ ਚੁੱਕੀ ਹੈ। ਇੱਥੇ ਲੰਬਾ ਸਮਾ ਰਹਿਣ ਕਰਕੇ,ਉਸ ਨੇ ਆਪਣੇ ਨਾਂ ਨੂੰ ਬਦਲ ਲਿਆ ਹੈ ਅਤੇ ਆਦਤ ਵਿਚ ਅਸਧਾਰਨ ਕਾਹਲਾਪਣ ਦਾ ਬਦਲਾਓ ਵੀ ਆਇਆ ਹੈ।
ਜਿੱਥੋਂ ਤਕ ਉਸ ਦੇ ਪਹਿਰਾਵੇ ਦਾ ਸਵਾਲ ਹੈ,ਇਸ ਵਿਚ ਵੀ ਜ਼ਰੂਰ ਤਬਦੀਲੀ ਆਈ ਹੋਵੇਗੀ ਕਿਉਂਕਿ ਉਹ ਅੱਜ ਚੁੰਨੀ ਵਾਲਾ ਸੂਟ ਪਾ ਕੇ ਗਰੌਸਰੀ ਖ਼ਰੀਦਣ ਆਈ ਹੈ। ਇਹ ਪਹਿਰਾਵਾ,ਉੁਸ ਦੇ ਸਰੀਰਕ ਜੀਵਨ ਅਤੇ ਮਾਨਸਿਕ ਅਵਸਥਾ ਅੰਦਰ ਕੁਦਰਤੀ ਦੋ ਮੁਲਕਾਂ ਦੇ ਰਹਿਣ ਸਹਿਣ ਬਾਰੇ ਵਿਚਾਰਧਾਰਾ ਦਾ ਕੇਂਦਰ ਬਣਿਆ ਹੈ। ਇਸ ਵਿਚਾਰਧਾਰਾ ਦੇ ਅੰਤਰਗਤ ਹੀ ਉਹ ਅੱਜ 'ਕੈਲੀ' ਤੋਂ ਕਰਨੈਲ ਕੌਰ ਬਣ ਗਈ ਹੈ। ਆਪਣੀ ਅਸਲੀ ਵਿਰਸੇ ਵਾਲੀ ਪਹਿਚਾਣ। ਹੁਣ ਉਹਦੀ ਆਪਣੀ ਅਤੇ ਆਪਣੇ ਦੇਸ਼ ਪ੍ਰਤੀ ਬੌਧਿਕ, ਭਾਵਨਾਤਮਕ, ਵਿਵਹਾਰਿਕ ਸੁਹਜ ਜਾਗ ਪਈ ਹੈ ਅਤੇ ਮਹੱਤਵਪੂਰਨ ਗਤੀਵਿਧੀ ਅਨੁਸਾਰ ਉਹ ਅਜਿਹਾ ਕੋਈ ਵੀ ਨਿਯਮ ਦੇ ਬਾਹਰ ਅਯੋਗ ਨੁਕਸ ਵਾਲੀ ਕਾਰਵਾਈ ਜਾਂ ਕੰਮ ਕਰਨਾ ਨਹੀਂ ਚਾਹੁੰਦੀ,ਜਿਸ ਵਿਚ ਉਸ ਦੀ ਕੌਮ ਤੇ ਦੇਸ਼ ਤੇ ਕੋਈ ਉਂਗਲ ਚੁੱਕੇ ਜਾਂ ਉਸ ਦੀ ਕੀਤੀ ਕਿਸੇ ਇੱਕ ਕੋਝੀ ਹਰਕਤ ਤੇ ਦੋਸ਼ ਲਾ ਸਕੇ।
ਪਹਿਰਾਵੇ ਦੀ ਮਹੱਤਤਾ ਹੀ ਤਾਂ ਕਿਸੇ ਕੌਮ ਦਾ ਮੀਰੀ ਗੁਣ ਹੁੰਦਾ,ਜਿਸ ਨੂੰ ਕਰਨੈਲ ਕੌਰ ਨੇ ਇਸ ਚੁੰਨੀ ਵਾਲੇ ਸੂਟ ਰਾਹੀ ਸਹੀ ਪ੍ਰਗਟਾ ਕਰ ਦਿਖਾਇਆ ਹੈ।
ਇਹ ਕਹਾਣੀ ਦੀ ਕਰਨੈਲ ਕੌਰ ਉਰਫ਼ ਕੈਲੀ ਦੇ ਦੂਹਰੇ ਚਰਿੱਤਰ ਨੂੰ ਡਾ: ਹਰਦੀਪ ਕੌਰ ਸੰਧੂ ਹੋਰਾਂ ਨੇ ਉਸ ਦੀ ਜ਼ਿੰਦਗੀ ਅਤੇ ਦਿਮਾਗ਼ ਨੂੰ ਚਿਤਾਰਤ ਦਿਖਾ ਕੇ ਬਹੁਤ ਵਧੀਆਂ ਵਿਧੀ ਪੂਰਵ ਕਿਰਿਆ ਅਤੇ ਪ੍ਰਤੀਕ੍ਰਿਆ ਰਾਹੀਂ ਉਭਾਰਿਆ ਹੈ ਅਤੇ ਏਸ ਸਹੀ ਸੁਨੇਹੇ ਦੇਣ ਦੀ ਯੁਕਤ ਨੂੰ ਵੀ ਸੁਚੱਜਤਾ ਨਾਲ ਨਿਭਾਇਆ ਹੈ,ਜਿਸ ਲਈ ਉਹ ਵਧਾਈ ਦੇ ਹੱਕਦਾਰ ਹਨ।
-0-
ਸੁਰਜੀਤ ਸਿੰਘ ਭੁੱਲਰ-30-07-2017
ਹਮੇਸ਼ਾਂ ਵਾਂਗ ਬਹੁਤ ਹੀ ਬਰੀਕੀ ਨਾਲ ਕਹਾਣੀ ਦੇ ਹਰ ਪਹਿਲੂ ਦੀ ਗੱਲ ਭੁੱਲਰ ਜੀ ਨੇ ਕੀਤੀ ਹੈ। ਹਰ ਪਾਠਕ ਨੇ ਆਪਣੇ ਅੰਦਾਜ਼ 'ਚ ਇਸ ਕਹਾਣੀ ਦੇ ਮਹੱਤਵ ਨੂੰ ਜਾਂਚਿਆ ਤੇ ਮਿਆਂਕਿਆ ਹੈ। ਜਿਵੇਂ ਕਿ ਇਸ ਦਾ ਨਾਂ ਹੀ ਚੁੰਨੀ ਸੂਟ ਹੈ ਸੋ ਸਭ ਨੇ ਕਰਨੈਲ ਕੌਰ ਦੇ ਇਸ ਪਹਿਰਾਵੇ ਦੀ ਸਲਾਹੁਣਾ ਕੀਤੀ ਜੋ ਕਰਨੀ ਵੀ ਬਣਦੀ ਸੀ। ਪਰ ਭੁੱਲਰ ਜੀ ਨੇ ਉਹ ਅਦਿੱਖ ਪਹਿਲੂਆਂ ਦੀ ਵੀ ਗੱਲ ਕੀਤੀ ਜੋ ਇਸ ਕਹਾਣੀ ਦਾ ਧੁਰਾ ਨੇ। ਕਿਵੇਂ ਕਰਨੈਲ ਕੌਰ 'ਤੇ ਉਸ ਦੇ ਅਜੋਕੇ ਵਾਤਾਵਰਨ ਦਾ ਪ੍ਰਭਾਵ ਹੈ ਤੇ ਆਪਣੇ ਵਿਰਸੇ ਨਾਲ ਜੁੜੀ ਉਹ ਦੋਵੇਂ ਸੱਭਿਆਤਾਵਾਂ ਦੀ ਕਸੌਟੀ 'ਤੇ ਕਿਵੇਂ ਖਰੀ ਉਤਰਨਾ ਹੈ -ਇਸ ਲਈ ਜਾਗਰੂਕ ਵੀ ਹੈ।
Deleteਮੈਂ ਭੁੱਲਰ ਅੰਕਲ ਜੀ ਦਾ ਤਹਿ ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਦੇ ਸਾਰਥਕ ਸ਼ਬਦ ਹੁਲਾਰੇ ਮੇਰੀ ਇਸ ਕਲਮ ਨੂੰ ਹੋਰ ਨਿਖਾਰਨ 'ਚ ਹਮੇਸ਼ਾਂ ਸਹਾਈ ਬਣਦੇ ਨੇ।
ਬਹੁਤ ਹੀ ਕਾਬਿਲੇ ਤਾਰੀਫ਼ ਰਚਨਾ ।
ReplyDeleteConcise n great !
ReplyDelete"ਚੂੰਨੀ ਵਾਲਾ ਸੂਟ" ਮਿੰਨੀ ਕਹਾਣੀ ਨੂੰ ਭਰਵਾਂ ਹੁੰਗਾਰਾ ਦੇਣ ਲਈ ਤੇ ਪਸੰਦ ਕਰਨ ਲਈ ਆਪ ਸਭ ਪਾਠਕਾਂ ਦਾ ਇੱਕ ਵਾਰ ਫੇਰ ਤਹਿ ਦਿਲੋਂ ਧੰਨਵਾਦ ਜੀਓ !
ReplyDelete