ਉਸ ਦੇ ਵਿਹੜੇ ਘੋਰ ਗਰੀਬੀ ਦਾ ਆਲਮ ਸੀ। ਉਸ 'ਤੇ ਦੁੱਖਾਂ ਦੇ ਪਹਾੜ ਓਦੋਂ ਹੋਰ ਟੁੱਟ ਪਏ ਜਦੋਂ ਉਸ ਦੇ ਪਤੀ ਦੀ ਕਿਸੇ ਲੰਬੀ ਬਿਮਾਰੀ ਕਾਰਨ ਮੌਤ ਹੋ ਗਈ। ਦੋ ਡੰਗ ਦਾ ਚੁੱਲ੍ਹਾ ਤੱਪਦਾ ਰੱਖਣ ਦਾ ਫ਼ਿਕਰ ਉਸ ਨੂੰ ਵੱਢ ਵੱਢ ਖਾਣ ਲੱਗਾ। ਹੁਣ ਉਹ ਆਪਣੀ ਜਵਾਨ ਧੀ ਨੂੰ ਵੀ ਆਪਣੇ ਨਾਲ ਭੱਠੇ 'ਤੇ ਕੰਮ ਕਰਨ ਨਾਲ਼ ਲੈ ਜਾਂਦੀ।ਇੱਕਲਤਾ ਤੇ ਗੁਰਬਤ 'ਚ ਫਟੀ ਚੁੰਨੀ ਨੂੰ ਉਹ ਜਿਵੇਂ ਕਿਵੇਂ ਨਿੱਤ ਰਫ਼ੂ ਕਰ ਆਪਣਾ ਆਪਾ ਕੱਜ ਲੈਂਦੀ ਸੀ ।
ਦੋਵੇਂ ਮਾਂਵਾਂ -ਧੀਆਂ ਨੂੰ ਭੱਠੇ ਤੋਂ ਘਰ ਮੁੜਦਿਆਂ ਨਿੱਤ ਹੀ ਬਹੁਤ ਕੁਵੇਲ਼ਾ ਹੋ ਜਾਂਦਾ ਸੀ। ਇੱਕ ਦਿਨ ਲੰਬੇ ਤੇ ਸੁੰਨੇ ਰਾਹ 'ਤੇ ਕੁਝ ਬੇਖੌਫ਼ ਘੁੰਮਦੇ ਵਹਿਸ਼ੀ ਦਰਿੰਦਿਆਂ ਨੇ ਉਨ੍ਹਾਂ ਦਾ ਰਾਹ ਰੋਕ ਲਿਆ। ਤਨ ਚੀਰਦੀਆਂ ਨਾਪਾਕ ਨਜ਼ਰਾਂ ਉਨ੍ਹਾਂ ਨੂੰ ਬੇਪੱਤ ਕਰਨ ਲੱਗੀਆਂ। ਬੇਵੱਸ ਪਰ ਹਿੰਮਤੀ ਮਾਂ ਨੇ ਬੜੀ ਫ਼ੁਰਤੀ ਨਾਲ ਆਪਣੀ ਧੀ ਨੂੰ ਬੇਰਹਿਮਾਂ ਦੇ ਚੁੰਗਲ ਤੋਂ ਬਚਾਉਂਦਿਆਂ ਖੁਦ ਨੂੰ ਉਨ੍ਹਾਂ ਦੇ ਹਵਾਲੇ ਕਰ ਦਿੱਤਾ। ਹੈਵਾਨ ਬਣੇ ਉਹ ਦੇਰ ਰਾਤ ਤੱਕ ਵਾਰੋ - ਵਾਰੀ ਵਹਿਸ਼ਤ ਦੀ ਖੇਡ ਖੇਡਦੇ ਉਸ ਦੀ ਇੱਜ਼ਤ ਨੂੰ ਲੀਰੋ ਲੀਰ ਕਰਦੇ ਰਹੇ। ਉਹ ਰੋਂਦੀ ਕੁਰਲਾਉਂਦੀ ਉਨ੍ਹਾਂ ਦੀਆਂ ਬਦਸਲੂਕੀਆਂ ਸਹਿੰਦੀ ਰਹੀ। ਇੱਕ ਨਿਰਬਲ ਤੇ ਲਾਚਾਰ ਔਰਤ ਅੱਜ ਫੇਰ ਇੱਕ ਸਿਰੜੀ ਤੇ ਅਡੋਲ ਮਾਂ ਬਣ ਹਾਰ ਕੇ ਵੀ ਜਿੱਤ ਗਈ ਸੀ।
ਨੋਟ : ਇਹ ਪੋਸਟ ਹੁਣ ਤੱਕ 615 ਵਾਰ ਪੜ੍ਹੀ ਗਈ ਹੈ।
ਹਰਦੀਪ ! ਬਹੁਤ ਹੀ ਦੁਖਦ ਕਹਾਣੀ ਹੈ, ਇੱਕ ਮਾਂ ਦੀ .ਮਾਂ ਕਿਸ ਹੱਦ ਤਕ ਆਪਣੇ ਬਚਿਆਂ ਨੂੰ ਆਪਣੇ ਪਰਾਂ ਵਿਚ ਲੁਕੋ ਲੈਂਦੀ ਹੈ .ਆਪਣੇ ਬਚਿਆਂ ਲਈ ਉਹ ਕੁਛ ਭੀ ਕੁਰਬਾਨੀ ਦੇਣ ਨੂੰ ਤਿਆਰ ਹੋ ਜਾਂਦੀ ਹੈ . ਗੱਲਾਂ ਵਿਚੋਂ ਗੱਲ ਇਹ ਨਿਕਲਦੀ ਹੈ ਕਿ ਇੰਡੀਆ ਵਿਚ ਕਿਸ ਹੱਦ ਤੱਕ ਬਲਾਤਕਾਰ ਦੀ ਦੀ ਮਾਨਸਿਕਤਾ ਘਰ ਕਰ ਚੁੱਕੀ ਹੈ .ਆਏ ਦਿਨ ਭੈੜੀਆਂ ਭੈੜੀਆਂ ਖਬਰਾਂ ਟੀਵੀ ਤੇ ਦੇਖਦੇ ਹਾਂ, ਤਾਂ ਦਿਲ ਦਹਲ ਜਾਂਦਾ ਹੈ .
ReplyDeleteਕਦੀ ਉਹ ਭੀ ਜ਼ਮਾਨੀ ਸੀ, ਸਾਡੇ ਪਿੰਡ ਵਿਚ ਇੱਕ ਮੁੰਡੇ ਨੇ ਕਿਸੇ ਕੁੜੀ ਦੀ ਬਾਂਹ ਫੜ੍ਹ ਲਈ .ਪੰਚਾਯਤ ਨੇ ਉਹਦਾ ਮੁੰਹ ਕਾਲਾ ਕਰਕੇ ਖੋਤੇ ਤੇ ਚੜ੍ਹਾਇਆ ਅਤੇ ਸਾਰੇ ਪਿੰਡ ਤੋਂ ਦੀ ਘੁਮਾਇਆ . ਉਹ ਮੁੰਡਾ ਪਿੰਡ ਛਡ ਗਿਆ ਅਤੇ ਜਦ ਵੀਹ ਸਾਲ ਬਾਅਦ ਉਹ ਮੁੜ ਕੇ ਪਿੰਡ ਆਇਆ ਤਾਂ ਲੋਕ ਕਹਨ ਲੱਗੇ, " ਓਏ ਭਜਨ ਫਿਰ ਆ ਗਿਆ " ,ਯਾਨੀ ਵੀਹ ਸਾਲ ਬਾਅਦ ਭੀ ਲੋਕਾਂ ਨੇ ਉਹਨੂੰ ਬਖਸ਼ਿਆ ਨਹੀਂ ਅਤੇ ਅੱਜ ਕੱਲ ????????????????????
ਇਹ ਕਹਾਣੀ ਨਹੀਂ ਕਿਸੇ ਦੀ ਹੱਡਬੀਤੀ ਹੈ ਜੋ ਉਤਰੀ ਕੋਰੀਆ 'ਚ ਵਾਪਰੀ ਹੈ। ਮਾਂ ਦੁਨੀਆਂ ਦੇ ਚਾਹੇ ਕਿਸੇ ਕੋਨੇ 'ਚ ਹੋਵੇ , ਹਰ ਥਾਵੇਂ ਇੱਕੋ ਜਿਹੀ ਹੀ ਹੁੰਦੀ ਹੈ। ਆਪਣਾ ਆਪਾ ਆਪਣੇ ਬੱਚਿਆਂ ਤੋਂ ਵਾਰਨ ਵਾਲੀ। ਆਪ ਨੇ ਕਿਸੇ ਭਲੇ ਜ਼ਮਾਨੇ ਦੀ ਗੱਲ ਕੀਤੀ ਹੈ ਅੰਕਲ ਜੀ ਜਦੋਂ ਧੀਆਂ -ਭੈਣਾਂ ਦੀ ਇੱਜ਼ਤ ਸਭ ਦੀ ਸਾਂਝੀ ਹੁੰਦੀ ਸੀ।
Deleteਤੁਹਾਡੀ ਇਹ ਕਹਾਣੀ ਬਹੁਤ ਦਰਦ ਭਰੀ ਹੈ. ਤੇ ਸਮਾਜ ਦਾ ਸੱਚ ਦੱਸ ਗਈ
ReplyDeleteਵਹਿਸ਼ੀ ਦਰਿੰਦੇ ਸਭ ਜਗ੍ਹਾ ਘੁੰਮਦੇ ਰਹਿੰਦੇ ਹਨ। ਬਹਾਦੁਰ ਮਾਂ ਨੇ ਆਪਣੀ ਬੇਟੀ ਦੀ ਇੱਜ਼ਤ ਬਚਾਉਣ ਲਈ ਆਪ ਕੁਰਬਾਨੀ ਦਿੱਤੀ। ਔਰਤ ਕਿਤੇ ਵੀ ਤੇ ਕਦੇ ਵੀ ਸੁਰੱਖਿਅਤ ਨਹੀਂ ਹੈ। ਗਰੀਬ ਔਰਤ ਤਾਂ ਬਿਲਕੁਲ ਵੀ ਨਹੀਂ। ਬੇਚਾਰੀ ਆਪਣੇ ਪਤੀ ਦੀ ਮੌਤ ਤੋਂ ਬਾਦ ਖੁਦ ਘਰ ਦਾ ਖਰਚਾ ਚੁਕਦੀ ਹੈ। ਆਪਣੀ ਬੇਟੀ ਨੂੰ ਆਪਣੇ ਨਾਲ ਹੀ ਰੱਖਦੀ ਹੈ। ਪਰ ਵਹਿਸ਼ੀਆਂ ਦੀ ਨਜ਼ਰ ਓਥੇ ਵੀ ਪੈ ਜਾਂਦੀ ਹੈ। ਪਰ ਇੱਕ ਮਾਂ ਨੇ ਆਪਣੀ ਧੀ ਨੂੰ ਬਚਾ ਲਿਆ ਚਾਹੇ ਉਸ ਨੇ ਔਰਤ ਹੋਣ ਦੀ ਕੀਮਤ ਵੀ ਚੁਕਾਈ। ਔਰਤ ਸੁਰੱਖਿਅਤ ਕਿਉਂ ਨਹੀਂ ਹੈ ? ਕਿਉਂ ਅਮੀਰ ਉਨ੍ਹਾਂ ਦਾ ਸ਼ੋਸ਼ਣ ਕਰਦੇ ਹਨ ? ਬਹੁਤ ਦਰਦ ਭਰੀ ਕਹਾਣੀ ਹੈ।
ReplyDeleteੲਿਹ ੲਿਕ ਕਹਾਣੀ ਨਹੀ, ਕਹਾਣੀਅਾਂ ਹੈ, ਰੋਜ਼ ਦੁਹਰਾ ਹੁੰਦੀਅਾਂ, ਗਰੀਬਾਂ ਦੀ, ਨਿਰਬਲ ਲਾਚਾਰ ਦੁਨੀਅਾਂ ਵਿਚ, ਸਚਾੲੀ ਹੈ ਜੀ
ReplyDeleteਸਹੀ ਕਿਹਾ ਸਵਰਾਜ ਭੈਣ ਜੀ ਇਹ ਬਹੁਤ ਸਾਰੀਆਂ ਕਹਾਣੀਆਂ ਦਾ ਸੁਮੇਲ ਹੈ ਜੋ ਦੁਨੀਆਂ ਦੇ ਕਿਸੇ ਵੀ ਕੋਨੇ ਵਾਪਰ ਰਹੀਆਂ ਨੇ ਜਾਂ ਵਾਪਰ ਸਕਦੀਆਂ ਨੇ।
Deleteਪਾਗਲ ਲੋਕਾਂ ਦੇ ਵਹਿਸ਼ੀਪਣ ਕਦੋਂ ਖਤਮ ਹੋਵੇਗਾ..!
ReplyDeleteਵਹਿਸ਼ੀਪੁਣਾ ਵਧਦਾ ਜਾ ਰਿਹਾ ਹੈ ਫਿਕਰ ਵਾਲੀ ਗੱਲ ਹੈ।
Deleteਬਹੁਤ ਵੱਡਾ ਮੁੱਦਾ ਹੈ ਇਹ, ਪਰ ਉਲਝੇ ਹੋਰ ਹੀ ਪਾਸੇ ਪਏ ਹਾਂ''
DeleteGareebi sab to wadi lahnat aa te aurat nu is de saza wadh ee mildi aa bhave ih kise v desh,mazhab jaat nasal de hove ,
ReplyDeleteਸਹੀ ਹੈ ਜੀ ਗਰੀਬੀ ਦਾ ਕੋਈ ਮਜ੍ਹਬ ਹੁੰਦਾ ਤੇ ਇਸ ਦੀਆਂ ਮਜ਼ਬੂਰੀਆਂ ਹਰ ਦੇਸ਼ 'ਚ ਇੱਕੋ ਜਿਹੀਆਂ ਹੀ ਨੇ।
Deleteਔਰਤਾਂ ਵਿਰੁੱਧ ਹਿੰਸਾ ਦਾ ਘਾਣ ਬਹੁਤ ਬੱਜਰ ਅਪਰਾਧਿਕ ਪਾਪ ਹੈ,ਜੋ ਸੰਸਾਰ ਵਿਚ ਲਾਇਲਾਜ ਸਮੱਸਿਆ ਬਣ ਚੁੱਕਾ ਹੈ।ਬਲਾਤਕਾਰਾਂ ਲਈ ਨਾ ਕੋਈ ਉਮਰ,ਨਾ ਜਾਤੀ, ਨਾ ਕਿਸੇ ਸਮਾਜਕ ਜਾ ਨਿਆਇਕ ਪ੍ਰਣਾਲੀ ਦਾ ਭੈਅ ਹੁੰਦਾ,ਜਦ ਉਹ ਅਜਿਹੀ ਘਿਣਾਉਣੀ ਹਰਕਤ ਕਰਦੇ ਹਨ।
ReplyDeleteਇਸ ਰਚਨਾ ਵਿਚ ਵੀ ਵਹਿਸ਼ੀ ਦਰਿੰਦਿਆਂ ਨੇ ਸਮੂਹਕ ਬਲਾਤਕਾਰ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ, ਜਿਸ ਨੂੰ ਕਹਾਣੀ ਦੇ ਪਾਤਰ ਮਾਂ ਨੇ ਆਪਣੀ ਧੀ ਦੀ ਇੱਜ਼ਤ ਬਚਾਉਂਦੀ ਖ਼ਾਤਰ,ਆਪਣੀ ਇੱਜ਼ਤ ਦਾਅ ਤੇ ਲਾ ਦਿੱਤੀ।
ਇਹ ਕੁਰਬਾਨੀ ਦੀ ਦਰਦ ਭਰੀ ਕਹਾਣੀ ਪੜ੍ਹ ਕੇ ਅਜਿਹੇ ਲੱਕਾਂ ਦੀ ਮਾਨਸਿਕ ਨਿੱਘਰੀ ਸੋਚ ਤੇ ਬਹੁਤ ਦੁੱਖ ਹੁੰਦਾ ਹੈ। ਇਸ ਸਮੱਸਿਆ ਬਾਰੇ,ਸਰਕਾਰਾਂ ਨੂੰ ਬਹੁਤ ਸਖ਼ਤੀ ਨਾਲ ਦਬਾਉਣਾ ਲੋੜੀਂਦਾ ਹੈ ਅਤੇ ਵਧੇਰੇ ਚਿੰਤਤ ਹੋਣਾ ਚਾਹੀਦਾ ਹੈ।
ਲੇਖਕਾਂ ਨੇ ਜਨਤਾ ਦੇ ਮਨਾਂ ਨੂੰ ਝੰਜੋੜਨ ਅਤੇ ਜਗਾਉਣ ਲਈ ਇਸ ਘਟਨਾ ਨੂੰ,'ਔਰਤ ਬਨਾਮ ਮਾਂ' ਕਹਾਣੀ ਦੇ ਰੂਪ ਵਿਚ ਦਲੇਰੀ ਨਾਲ ਪੇਸ਼ ਕੀਤਾ ਹੈ,ਜੋ ਬਹੁਤ ਚੰਗਾ ਯਤਨ ਹੈ।
-0-
ਸੁਰਜੀਤ ਸਿੰਘ ਭੁੱਲਰ-22-08-2017
ਔਰਤ ਬਨਾਮ ਮਾਂ ਇਸ ਕਹਾਨੀ ਮੇਂ ਮਾਂ ਕੀ ਕੁਰਵਾਣੀ ਕਾ ਜਿਕਰ ਹੁਆ ਹੈ ।ਮਾਂ ਕਿਸ ਤਰਹ ਅਪਨੇ ਬੱਚੋਂ ਕੀ ਖਾਤਿਰ ਕੁਵਾਣੀ ਦੇਕਰ ਉਸ ਕੀ ਰਖਿਆ ਕਰ ਸਕਤੀ ਹੈ ।ਇਜੱਤ ਦੇਨੀ ਪਵੇ ਯਾਂ ਜਾਨ ਉਹ ਰੱਤਾ ਨਹੀ ਸੋਚਦੀ ਬਸ ਕਰ ਗੁਜਰਤੀ ਹੈ । ਸਂਸਾਰ 'ਚ ਵਹਿਸ਼ੀ ਦਰਿਂਦੋਂ ਨੇ ਔਰਤ ਦਾ ਜੀਨਾ ਮੁਹਾਲ ਕੀਤਾ ਹੁਆ ਹੈ । ਹੁਣ ਤਾਂ ਔਰਤ ਨੂੰ ਅਪਨੀ ਸੁਰਖਿਆ ਦਾ ਇਂਤਜਾਮ ਕਰਕੇ ਹੀ ਬਾਹਰ ਨਿਕਲਨ ਦਾ ਯੁਗ ਹੈ ਮਰਨਾ ਯਾ ਮਾਰ ਦੇਨ ਦਾ ਸੋਚ ਕੇ ਕਿਂਉ ਕੇ ਮਾਨਵ ਹੁਣ ਦਾਨਵ ਬਨ ਗਿਆ ਹੈ । ਅਗਰ ਪੁਰਾਣੋਂ ਕੀ ਕਹਾਨਿਅੋਂ ਕੋ ਸੋਚ ਕਰ ਦੇਖੇਂ ਤੋ ਲਗਤਾ ਹੈ ।ਦਾਨਵ ਦੇਵਤਾਂਅੋਂ ਸੇ ਮਿਲੀ ਹਾਰ ਕਾ ਬਦਲਾ ਭੁਲੋਕ ਪਰ ਦੇਵੀ ਕੇ ਨਾਮ ਸੇ ਜਾਣੀ ਜਾਤੀ ਨਾਰੀ ਕੋ ਨਿਸ਼ਾਨਾ ਬਨਾ ਕਰ ਲੇਨੇ ਆਯਾ ਹੈ ਮਾਨਵ ਤਨ ਲੇ ਕਰ ।ਕਹੀਂ ਭੀ ਨਾਰੀ ਪਰ ਵਾਰ ਕਰਕੇ ਅਪਨਾ ਵਹਿਸ਼ੀ ਪਨ ਦਿਖਾ ਰਹਾ ਹੈ ।ਅਬ ਨਾਰੀ ਕੋ ਅਪਨੀ ਸ਼ਕਤੀ ਜਗਾ ਕਰ ਦੁਰਗਾ ਕਾਲੀ ਕਾ ਰੂਪ ਧਾਰਣ ਕਰਨਾ ਹੀ ਪੜੇਗਾ ।ਇਨ ਦਰਿਂਅੋਂ ਕੋ ਸਬਕ ਸਿਖਾਨਾ ਹੋਗਾ ।ਔਰਤ ਕੇ ਰੂਪ ਮੇਂ ਮਾਂ ਏਕ ਦੀਵੇ ਕੀ ਤਰਹ ਜਲ ਕਰ ਬੱਚੋਂ ਕਾ ਦੁਖ ਰੂਪੀ ਅਂਧੇਰਾ ਦੁਰ ਕਰਤੀ ਰਹੀ ਹੈ ।ਔਰ ਖੁਦ ਦੁਖ ਅਂਧੇਰਾ ਔੜ ਲੇਤੀ ਹੈ । ਇਸ ਕਹਾਨੀ ਮੇਂ ਲੇਖਿਕਾ ਨੇ ਮਾਂ ਕੇ ਇਸੀ ਗੁਣ ਕੋ ਦਿਖਾਨੇ ਕੀ ਕੋਸ਼ਿਸ਼ ਕੀ ਹੈ ।
ReplyDelete