ਉਹ ਬੀਬਾ ਬੱਸ ਦੀ ਉਡੀਕ 'ਚ ਬੈਠੀ ਸੀ ।ਉਸਦੇ ਕੋਲ਼ ਇੱਕ ਬਜ਼ੁਰਗ ਮਹਿਲਾ ਵੀ ਬੱਸ ਦੀ ਉਡੀਕ ਕਰ ਰਹੀ ਸੀ। ਅਕਸਰ ਕਈ ਲੋਕ ਅਣਜਾਣੇ ਹੀ ਵਕਤ ਗੁਜਾਰਣ ਲਈ ਗੱਲਾਂ ਕਰਨੀਆਂ ਸ਼ੁਰੂ ਕਰ ਦਿੰਦੇ ਨੇ। ਉਸ ਬੀਬਾ ਨੂੰ ਏਹ ਆਦਤ ਨਹੀਂ ਸੀ ।
ਲੇਕਿਨ ਗੱਲ ਸ਼ੁਰੂ ਹੋ ਜਾਏ ਤਾਂ ਆਪਣੇ ਆਪ ਝਿਜਕ ਮਿਟ ਜਾਂਦੀ ਹੈ ।ਗੱਲ ਸ਼ੁਰੂ ਹੋਣ ਦਾ ਸਬੱਬ ਬਣ ਹੀ ਗਿਆ । ਸਾਹਮਣਿਓਂ ਇੱਕ ਮੁਟਿਆਰ ਆਪਣੀ ਬੇਟੀ ਨਾਲ ਬੱਸ ਸਟਾਪ ਦੀ ਜਗ੍ਹਾ ਉਨ੍ਹਾਂ ਦੇ ਸਾਹਮਣਿਓਂ ਲੰਘੀ। ਉਹ ਮਹਿਲਾ ਮੁਬਾਇਲ 'ਤੇ ਅੱਖਾਂ ਗੱਡੀ ਉਗਲਾਂ ਤੇਜ ਕਦਮੋਂ ਨਾਲ ਅੱਗੇ ਲੰਘ ਗਈ। ਪਿੱਛੇ ਆ ਰਹੀ ਉਸ ਦੀ ਪੰਚ -ਛੇ ਸਾਲ ਦੀ ਬੇਟੀ ਕੁਝ ਖਾਂਦੇ ਆ ਰਹੀ ਸੀ। ਖਾਂਦੇ -ਖਾਂਦੇ ਖਾਲੀ ਪੈਕਟ ਉੱਥੇ ਹੀ ਸੁੱਟ ਦਿੱਤਾ ਜਿੱਥੇ ਬੱਸ ਨੇ ਰੁਕਣਾ ਸੀ। ਸਾਹਮਣੇ ਹੀ ਕੂੜਾਦਾਨ ਵੀ ਪਿਆ ਸੀ।
ਉਹ ਦੋਵੇਂ ਇਸ ਦ੍ਰਿਸ਼ ਨੂੰ ਦੇਖ ਹੈਰਾਨ ਰਹਿ ਗਈਆਂ । "ਕਿਹੋ ਜਿਹੀ ਮਾਂ ਹੈ ?" ਬਜ਼ੁਰਗ ਮਹਿਲਾ ਕੋਲ ਬੈਠੀ ਬੀਬਾ ਨੂੰ ਕਹਿਣ ਲੱਗੀ। ਇਸ ਨੂੰ ਬੱਚੇ ਦੀ ਕੋਈ ਫਿਕਰ ਨਹੀਂ। ਚਾਹੇ ਪਿੱਛੇ ਬੱਸ ਆ ਜਾਂਦੀ। ਹੋਰ ਨਾ ਸਹੀ ਇੱਥੋਂ ਦੇ ਕਾਨੂੰਨ ਦਾ ਤਾਂ ਪਤਾ ਹੀ ਹੋਵੇਗਾ।
"ਹਾਂ ਜੀ ਆਪ ਠੀਕ ਕਹਿ ਰਹੇ ਹੋ। ਨਵੀਂ ਆਈ ਲੱਗਦੀ ਹੈ।" ਬੀਬਾ ਵੀ ਬੋਲ ਪਈ। ਗੱਲਾਂ ਦਾ ਸਿਲਸਿਲਾ ਸ਼ੁਰੂ ਹੋ ਗਿਆ ।ਬਜ਼ੁਰਗ ਮਹਿਲਾ ਕਹਿਣ ਲੱਗੀ ," ਮਜਾਲ ਹੈ ਅਸੀਂ ਕਦੇ ਮਾਂ ਬਾਪ ਕੀ ਸਿੱਖਿਆ ਨੂੰ ਭੁਲਾਇਆ ਹੋਵੇ। ਇੱਥੇ ਆ ਕੇ ਵੀ ਬੱਚਿਆਂ ਨੂੰ ਓਸੇ ਤਰਾਂ ਸਲੀਕਾ ਸਿਖਾਇਆ ਹੈ। ਇੱਥੇ ਤਾਂ ਛੋਟੀ ਉਮਰ 'ਚ ਹੀ ਬੱਚੇ ਸਭ ਸਿੱਖ ਲੈਂਦੇ ਨੇ। ਇਸ ਨੂੰ ਤਾਂ ਜਿਵੇਂ ਕੁਝ ਪਤਾ ਹੀ ਨਹੀਂ ਹੈ। ਬੇਟੀ ਨੂੰ ਕੁਝ ਸਿਖਾਇਆ ਹੀ ਨਹੀਂ ਲੱਗਦਾ।"
ਬੀਬਾ ਬੋਲੀ , "ਉਸ ਨੂੰ ਕਹਾਂ ਬੁਲਾ ਕੇ ਕਿ ਇੱਥੇ ਕੂੜਾ ਰਾਹ 'ਚ ਨਹੀਂ ਕੂੜੇਦਾਨ 'ਚ ਸੁੱਟਣਾ ਹੈ।"
ਬਜ਼ੁਰਗ ਮਹਿਲਾ ਬੋਲੀ," ਨਾ ਰਹਿਣ ਦੇ। ਕਿਸੇ ਨੂੰ ਕੁਝ ਕਹਿਣਾ ਤਾਂ ਇਓਂ ਹੈ ਜਿਸਨ ਆ ਬੈਲ ਮੁਝੇ ਮਾਰ। ਕੋਈ ਕੁਝ ਗਲਤ ਹੁੰਦਾ ਦੇਖ ਸਾਥੋਂ ਰੂਕੀਆ ਨਹੀਂ ਜਾਂਦਾ ਸਮਝਾਉਣ ਲੱਗਦੇ ਹਾਂ। ਇੱਕ ਵਾਰ ਮੈਂ ਕਿਸੇ ਨੂੰ ਕਹਿ ਬੈਠੀ ਬੀਬਾ ਬੱਚੇ ਦਾ ਹੱਥ ਫੜ ਕੇ ਨਾਲ ਚੱਲ । ਕਿਤੇ ਸੜਕ 'ਤੇ ਨਾ ਚੱਲਿਆ ਜਾਵੇ।ਉਹ ਬੋਲੀ, "ਮਾਤਾ ਜੀ ਚਲੇ ਜਾਏਗਾ ਤਲਕੀਫ ਮੈਨੂੰ ਹੋਵੇਗੀ ਕਿ ਆਪ ਨੂੰ ? ਆਪ ਆਪਣੇ ਰਸਤੇ।"ਓਦੋਂ ਤੋਂ ਮੈਂ ਕਿਸੇ ਦੀ ਕਿਸੇ ਵੀ ਗੱਲ 'ਤੇ ਟੋਕਣਾ ਛੱਡ ਦਿੱਤਾ ਹੈ। ਸਾਨੂੰ ਕੀ ? ਆਪਣੀ ਬੇਇਜ਼ਤੀ ਥੋੜੇ ਕਰਵਾਉਣੀ ਹੈ। "
ਬੀਬਾ "ਸਾਨੂੰ ਕੀ" ਦੀ ਸੋਚਾਂ 'ਚ ਡੁੱਬੀ ਬੱਸ 'ਚ ਬੈਠ ਗਈ । "ਸਾਨੂੰ ਕੀ" ਨਹੀਂ ਤਾਂ ਫਿਰ ਕਿਸ ਨੂੰ ਕੁਝ ਹੋਵੇਗਾ। ਸਮਾਜ ਦਾ ਅਸੀਂ ਵੀ ਇੱਕ ਹਿੱਸਾ ਹਾਂ। ਜੋ ਹੁੰਦਾ , ਹੁੰਦਾ ਰਹੇ ਤਾਂ ਗਲਤ ਨੂੰ ਸਹੀ ਕਰਨ ਰੋਕਣ ਕੌਣ ਅੱਗੇ ਆਵੇਗਾ ?
ਕਮਲਾ ਘਟਾਔਰਾ
ਇਰਦ ਗਿਰਦ ਇਹਨਾਂ ਗਲਤ ਹੋ ਰਿਹਾ ਹੈ ਕਿ ਅਗਰ ਤੁਸੀਂ ਹਰ ਇੱਕ ਨੂੰ ਟੋਕਨਾਂ ਸ਼ੁਰੂ ਕਰੋ ਗੇ ਤਾਂ ਆਪਣਾ ਹੀ ਚੈਨ ਗਵਾ ਲਵੋ ਗੇ ਇਸ ਲਈ ਅੱਜ ਕਲ ਕੋਈ ਕਿਸੇ ਨੂੰ ਟੋਕਦਾ ਨਹੀਂ , ਗਲਤ ਹੋ ਰਹੇ ਨੂੰ ਰੋਕਦਾ ਨਹੀਂ ।
ReplyDelete