ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Sept 2017

ਆਟੇ ਦੀ ਚਿੜੀ

ਨਿੱਕੜੀ ਜਦ ਰੋਂਦੀ

ਆਟੇ ਦੀ ਚਿੜੀ ਦੇ ਕੇ

ਮਾਂ ਵਰਾਉਂਦੀ

ਮਿਲ਼ੀ ਜਦ ਚਿੜੀ

ਨਿੱਕੜੀ  ਦੇ ਚਿਹਰੇ

ਮੁਸਕਾਨ ਖਿੜੀ

ਅੱਖਾਂ ‘ਚ ਭਰਿਆ

ਅਜੇ ਵੀ ਪਾਣੀ

ਹਾਸਾ ਵੀ ਨਿਕਲ਼ਿਆ

ਬੁੱਲ੍ਹੀਆਂ ਥਾਣੀ

ਫੜ ਕੇ ਚਿੜੀ

ਫਿਰ ਨਿੱਕੜੀ  ਬੋਲੀ 

” ਮਾਂ ! ਨੀ ਮਾਂ !

ਇਹ ਛੋਤੀ ਜਿਹੀ

ਤਿਹੋ ਜਿਹੀ ਚਿਰੀ

ਨਾ ਇਹ ਉੱਦਦੀ

ਨਾ ਚੀਂ-ਚੀਂ ਕਰਦੀ

ਖਾ ਕੇ ਨੋਤੀ

ਨਾਲ਼ੇ ਦਾਣੇ 

ਪੀ ਕੇ ਦੁੱਧੂ

ਨਾਲ਼ੇ ਪਾਣੀ 

ਵੱਦੀ ਹੋਜੂ

ਚਿਰੀ ਨਾਣੀ

ਵੱਦੀ ਹੋ ਕੇ

ਫੁਰ…ਰ..ਰ  ਹੋਜੂ

ਫੇਰ ਤਿਸੇ ਦੇ

ਹੱਥ ਨੀ ਆਉਣੀ

ਜਦ ਮੈਂ ਸੱਦੂੰ

ਉੱਦਦੀ ਆਊਗੀ

ਮਿੱਥੇ-ਮਿੱਥੇ 

ਗੀਤ ਸੁਣਾਉਗੀ

ਚੀਂ-ਚੀਂ ਕਰ ਕੇ

ਮੈਨੂੰ ਜਗਾਉਗੀ

ਦਾਦੀ ਦੀ ਬਾਤ ਵਾਲ਼ੀ

ਚਿਰੀ ਬਣ ਜਾਊਗੀ !"

ਡਾ. ਹਰਦੀਪ ਕੌਰ ਸੰਧੂ 
(20 ਅਗਸਤ 2010)
ਨੋਟ : ਇਹ ਪੋਸਟ ਹੁਣ ਤੱਕ 110 ਵਾਰ ਪੜ੍ਹੀ ਗਈ ਹੈ।

    ਲਿੰਕ 1              ਲਿੰਕ 2          ਲਿੰਕ 3       ਲਿੰਕ 4

5 comments:

  1. ਬਚਪਨ ਦੀਆਂ ਉਹ ਯਾਦਾਂ,ਕਿੰਨੀਆਂ ਮਿੱਠੀਆਂ ਮਿੱਠੀਆਂ ਸਨ-ਹਾਏ,ਬਚਪਨ ਦੀਆਂ ਉਹ ਯਾਦਾਂ?

    ਬੱਚੇ ਦੇ ਮਨੋਵਿਗਿਆਨਕ ਵੇਗ ਵਿਚ ਤੋਤਲੇ ਸ਼ਬਦਾਂ ਦਾ ਇਹ ਰੂਪ, ਜੋ ਜ਼ਿੰਦਗੀ ਬਾਰੇ ਸਭ ਕੁੱਝ ਭੋਲ਼ੇਪਣ ਵਿਚ ਦਰਸਾ ਗਿਆ।

    ਇੱਕ ਸੁੰਦਰ ਕਵਿਤਾ,ਜਿਸ ਨੂੰ ਪੜ੍ਹਦਿਆਂ ਭੂਤ ਕਾਲ ਦੀਆਂ ਯਾਦਾਂ ਵਿਚ ਸੋਚ ਚੁੱਪ ਚੁਪੀਤੇ ਜਾ ਉਤਾਰਾ ਕਰਦੀ ਹੈ।
    -0-
    ਸੁਰਜੀਤ ਸਿੰਘ ਭੂੱਲਰ-01-09-2017

    ReplyDelete
  2. Bachpan Dean kahania, sadi virasat de kissean da ik atoot ang Bahut sohne dhang ate ik naven pemane ch pesh keeta hoea, Bahut umda darshan ik Bachpan di jhalak da

    ReplyDelete
  3. ਬਹੁਤ ਪਿਆਰੀ ਕਵਿਤਾ। ਭੋਲਾ ਬਚਪਨ ਤੇ ਤੋਤਲੀਆਂ ਗੱਲਾਂ , ਬਚਪਨ ਯਾਦ ਆ ਗਿਆ। ਬੱਚਿਨ ਨੂੰ ਚੁੱਪ ਕਰਾਉਣ ਤੇ ਵਰਾਉਣ ਲਈ ਮਾਂ ਆਟੇ ਦੀ ਚਿੜੀ ਬਣਾ ਕੇ ਦਿੰਦੀ ਹੈ। ਬੱਚੀ ਚੁੱਪ ਵੀ ਕਰ ਜਾਂਦੀ ਹੈ ਤੇ ਆਸ਼ਾਵਾਦੀ ਵੀ ਬਣਦੀ ਹੈ ਕਿ ਚਿੜੀ ਖਾ ਪੀ ਕੇ ਵੱਡੀ ਹੋਏਗੀ ਤੇ ਉੱਡ ਜਾਏਗੀ। ਬਚਪਨ ਦੀ ਯਾਦ ਤਾਂ ਆਈ ਨਾਲ ਮਾਂ ਵੀ ਬਹੁਤ ਯਾਦ ਆਈ। ਬਹੁਤ ਪਿਆਰੀ ਤੇ ਭਾਵਕ ਕਰਨ ਵਾਲੀ ਕਵਿਤਾ ਹੈ।
    ਸੁਖਜਿੰਦਰ ਸਹੋਤਾ।

    ReplyDelete
  4. ਦਾਦੀ ਦੀ ਬਾਤਾਂ ਵਾਲੀ ਆਟੇ ਦੀ ਚਿੜੀ ਅਤੇ ਕਵਿਤਾ ਦੋਨੋ ਬਹੁਤ ਪਿਅਰੀ ਹਨ । ਅਤੇ ਤੋਤਲੀ ਭਾਸ਼ਾ ਦੇ ਸ਼ਬਦ ਤਾਂ ਪਿਆਰੇ ਬੱਚੇ ਨੂੰ ਸਾਕਾਰ ਕਰ ਜਿਮੇਂ ਸਾਮਨੇ ਖੜਾ ਕਰ ਗਏ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ