ਅੰਮ੍ਰਿਤ ਵੇਲਾ ਸੀ। ਚੁਫ਼ੇਰੇ 'ਚ ਸਵਰਗ ਵਰਗੀ ਸ਼ਾਂਤੀ ਸੀ। ਪੂਰਬ ਦੀ ਗੁੱਠ 'ਚੋਂ ਚੜ੍ਹਦੀ ਟਿੱਕੀ ਨੇ ਲਾਲੀ ਬਿਖੇਰ ਦਿੱਤੀ ਸੀ। ਅੰਬਰੀ ਰਿਸ਼ਮਾਂ ਦੀ ਪਹਿਲੀ ਰਹਿਮਤੀ ਕਿਰਨ ਦੀ ਬਖਸ਼ਿਸ਼ ਠੰਢ ਨਾਲ ਸੁੰਗੜੀ ਧਰਤ ਨੂੰ ਬੁੱਢੀ ਦਾਦੀ ਦੀ ਅਸੀਸ ਵਰਗੀ ਨਿੱਘੀ -ਨਿੱਘੀ ਜਾਪਦੀ ਸੀ। ਅੱਖਾਂ ਮਲਦੀ ਕੁਦਰਤ ਆਪਣੇ ਆਹਰ ਲੱਗ ਗਈ ਸੀ।ਧਰਤ ਤਾਂ ਨਿਰੰਤਰ ਘੁੰਮਦੀ ਹੀ ਰਹਿੰਦੀ ਹੈ। ਉਹ ਕਦੇ ਵੀ ਵਿਰਾਮ ਨਹੀਂ ਕਰਦੀ। ਸ਼ਾਇਦ ਤਾਰਿਆਂ ਦੀ ਲੋਅ 'ਚ ਹੀ ਸੁੱਤ ਉਨੀਂਦਰੀ ਜਿਹੀ ਆਪਣੀ ਨੀਂਦ ਪੂਰੀ ਕਰ ਲੈਂਦੀ ਹੋਵੇਗੀ ।
ਮੈਂ ਅੰਗੜਾਈ ਭੰਨਦਿਆਂ ਕਮਰੇ 'ਚ ਲੱਗੇ ਰੰਗੀਨ ਰੇਸ਼ਮੀ ਪਰਦੇ ਪਰ੍ਹਾਂ ਹਟਾਏ। ਸੁਨਹਿਰੀ ਚਾਨਣ ਨਾਲ ਕਮਰਾ ਭਰ ਗਿਆ ਸੀ । ਬਾਹਰ ਧੁੱਪ ਸੇਕਦੀ ਕਾਇਨਾਤ ਨਿੱਘ ਨਾਲ ਪੰਘਰਦੀ ਜਾਪ ਰਹੀ ਸੀ। ਖੰਭਾਂ ਨੇ ਉਡਾਰੀ ਭਰ ਲਈ ਸੀ। ਵਿਹੜੇ 'ਚ ਪਏ ਸੱਖਣੇ ਭਾਂਡੇ ਕੋਲ ਅਦਨੇ ਜਿਹੇ ਰੰਗੀਨ ਪਰਿੰਦੇ ਮੇਰੇ ਜਾਗਣ ਤੋਂ ਪਹਿਲਾਂ ਹੀ ਆਣ ਬੈਠੇ ਸਨ। ਸੁਰ ਕੇਰਦੀਆਂ ਇਹਨਾਂ ਚੁੰਝਾਂ ਨਾਲ ਮੇਰੀ ਸਾਂਝ ਹੁਣ ਕਾਫ਼ੀ ਪੁਰਾਣੀ ਹੋ ਗਈ ਹੈ।ਉਹ ਮੇਰੀ ਹੀ ਉਡੀਕ ਕਰ ਰਹੀਆਂ ਸਨ । ਚਾਹ ਦੀ ਘੁੱਟ ਭਰਨ ਤੋਂ ਪਹਿਲਾਂ ਮੈਂ ਭਾਂਡੇ 'ਚ ਪਾਣੀ ਤੇ ਰੋਟੀ ਭੋਰ ਕੇ ਪਾ ਆਈ ਸੀ। ਅਗਲੇ ਹੀ ਪਲ ਪਰਿੰਦਿਆਂ ਦੀ ਚਹਿਕ ਮੈਨੂੰ 'ਸੁਭਾਨ ਤੇਰੀ ਕੁਦਰਤ' ਦਾ ਗਾਣ ਅਲਾਪਦੀ ਜਾਪੀ।
ਬਗੀਚੀ ਦਾ ਖ਼ਿਆਲ ਆਉਂਦਿਆਂ ਹੀ ਮੈਂ ਓਧਰ ਨੂੰ ਹੋ ਤੁਰੀ । ਚਾਰੇ ਪਾਸੇ ਹਰਿਆਵਲ ਹੀ ਹਰਿਆਵਲ ਸੀ।ਧਰਤ ਦੀ ਨਿੱਘੀ ਬੁੱਕਲ 'ਚ ਪਏ ਬਹੁਤੇ ਬੀਜਾਂ ਨੇ ਫੁਟਾਰਾ ਲੈ ਲਿਆ ਸੀ। ਪਰ ਕੁਝ ਮੀਂਹ -ਹਨ੍ਹੇਰੀਆਂ ਤੋਂ ਡਰਦੇ ਬਾਹਰ ਆਉਣ ਤੋਂ ਮੁਨਕਰ ਹੋਇਆਂ ਨੂੰ ਜਨੌਰ ਚੁੱਗ ਗਏ ਹੋਣੇ ਆ।
ਸੂਹੀ ਸਵੇਰ ਦੇ ਤ੍ਰੇਲ ਧੋਤੇ ਫ਼ੁੱਲ ਆਪਣੀ ਮਹਿਕ ਅਤੇ ਖ਼ੂਬਸੂਰਤੀ ਬਖ਼ੇਰ ਰਹੇ ਸਨ। ਸਾਹਮਣੇ ਸੂਹੇ ਫੁੱਲਾਂ ਲੱਗੀ ਹਿੱਲਦੀ ਟਹਿਣੀ ਨੂੰ ਤੱਕਦਿਆਂ ਮੈਂ ਵੀ ਸਹਿਜ ਸੁਭਾਅ ਹੱਥ ਹਿਲਾ ਦਿੱਤਾ। ਮੈਨੂੰ ਪਤਾ ਹੈ ਕਿ ਇਹ ਟਹਿਣੀ ਹਵਾ ਦੇ ਬੁੱਲੇ ਨਾਲ ਹਿੱਲ ਰਹੀ ਸੀ ਪਰ ਮੈਨੂੰ ਇਹ ਹਿੱਲਦੀ ਟਹਿਣੀ ਇਸ ਸੂਹੀ ਸਵੇਰ 'ਚ ਸ਼ੁੱਭ ਪ੍ਰਭਾਤ ਕਹਿੰਦੀ ਜਾਪੀ।ਮੇਰਾ ਇਹ ਭਰਮ ਮੈਨੂੰ ਧੁਰ ਅੰਦਰ ਤੱਕ ਸਰਸ਼ਾਰ ਕਰ ਗਿਆ।ਇੱਕ ਹੋਰ ਟਹਿਣੀ 'ਤੇ ਬੈਠਾ ਇੱਕ ਰੰਗੀਨ ਤੋਤਾ ਹੁਣੇ- ਹੁਣੇ ਕਿਧਰੇ ਉਡਾਰੀ ਮਾਰ ਗਿਆ ਸੀ।ਉਸ ਦੀ ਅਣਹੋਂਦ 'ਚ ਅਜੇ ਵੀ ਇਹ ਟਹਿਣੀ ਕੰਬ ਰਹੀ ਹੈ।ਲੱਗਦੈ ਇਸ ਦਾ ਕੋਈ ਬੇਨਾਮ ਰਿਸ਼ਤਾ ਸੀ ਉਸ ਰੰਗੀਨ ਪੰਛੀ ਨਾਲ ?
ਅੱਜ ਮੈਨੂੰ ਕਿਤੇ ਜਾਣ ਦੀ ਕੋਈ ਕਾਹਲ਼ ਨਹੀਂ ਸੀ ਜਿਵੇਂ ਸੂਰਜ ਨੂੰ ਸੰਝ ਤੱਕ ਜਾਣ ਦੀ ਕੋਈ ਤੇਜ਼ੀ ਨਹੀਂ ਹੁੰਦੀ। ਧੁੱਪ ਹੋਰ ਵੀ ਗੋਰੀ -ਗੋਰੀ ਹੋ ਗਈ ਸੀ। ਕਿਆਰੀ 'ਚ ਲੱਗੇ ਫੁੱਲ ਨਿੱਤ ਸਵੇਰੇ ਸਾਜਰੇ ਮੈਨੂੰ ਉਡੀਕਦੇ ਲੱਗਦੇ ਨੇ। ਜੇ ਕਿਸੇ ਦਿਨ ਮੈਂ ਉਨ੍ਹਾਂ ਨੂੰ ਨਹੀਂ ਮਿਲਦੀ ਤਾਂ ਇਨ੍ਹਾਂ ਫੁੱਲਾਂ ਦੀਆਂ ਮਲੂਕ ਪੰਖੜੀਆਂ ਕੁਮਲਾ ਜਾਂਦੀਆਂ ਨੇ। ਹੁਣ ਮੈਂ ਸੰਤਰੀ ਤੇ ਪਿਆਜ਼ੀ ਫੁੱਲਾਂ ਨੂੰ ਪਾਣੀ ਦੇ ਰਹੀ ਸਾਂ। ਤਿੰਨ ਫੁੱਲ ਤਾਂ ਅੱਜ ਹੀ ਖਿੜੇ ਨੇ। ਕੱਲ ਤੱਕ ਤਾਂ ਇਹ ਅਜੇ ਅੱਧ ਖਿੜੀਆਂ ਡੋਡੀਆਂ ਹੀ ਸਨ। ਸਾਵੇ ਘਾਹ 'ਤੇ ਝੜੀਆਂ ਕੁਝ ਪੰਖੜੀਆਂ ਨਾਲ ਹਵਾ 'ਚ ਮੱਧਮ ਜਿਹੀ ਮਿੱਠੀ ਮਹਿਕ ਭਰ ਗਈ ਸੀ।
ਕਾਦਰ ਦੀ ਏਸ ਕਾਇਨਾਤ ਦੀ ਸੁੰਦਰਤਾ ਅਸਲ 'ਚ ਅਕਹਿ ਹੈ ਤੇ ਇਸ ਦਾ ਸੁਹੱਪਣ ਕਦੇ ਪੁਰਾਣਾ ਨਹੀਂ ਹੁੰਦਾ। ਇਸ ਨੂੰ ਵੇਖ ਕੇ ਕੋਈ ਅੱਕਦਾ -ਥੱਕਦਾ ਨਹੀਂ। ਇਸ ਅਦੁੱਤੀ ਖੂਬਸੂਰਤੀ ਨੂੰ ਨਿਹਾਰਦੀ ਹੁਣ ਮੈਂ ਸੋਚ ਰਹੀ ਸਾਂ ਕਿ ਮੈਂ ਆਪਣੀ ਰੂਹ ਦੀ ਮਿੱਟੀ 'ਚ ਅਜਿਹਾ ਕਿਹੜਾ ਰੰਗ ਬੀਜਾਂ ਕਿ ਧੁੱਪ ਖਿੜੇ ਫੁੱਲਾਂ ਨਾਲ ਮੇਰੀ ਝੋਲੀ ਨਿੱਤ ਭਰਦੀ ਰਹੇ।
ਫੱਗਣੀ ਧੁੱਪ
ਚੁੰਝੋਂ ਕਿਰਦੇ ਸੁਰ
ਬਿਖਰੇ ਰੰਗ।

ਕਾਦਰ ਦੀ ਕੁਦਰਤ ਦਾ ਸਾਕਸ਼ਾਤ ਚਿੱਤਰਣ...ਸੁਭ੍ਹਾਨ ਅੱਲਾ..ਜਿਵੇਂ ਮੈਂ ਖੁਦ ਖਿੜਕੀ ਵਿੱਚ ਖਲੋਤੀ ਸਭ ਮਾਣ ਰਹੀ ਹੋਵਾਂ । ਪਰਿੰਦਿਆਂ ਦੇ ਰਾਗ ਕੰਨਾਂ ਵਿੱਚ ਘੁਲਦੇ ਮਹਿਸੂਸ ਕਰ ਰਹੀ ਹਾਂ ...।
ReplyDeleteਆਹਾ..ਭੈਣ ਜੀ ਬਹੁਤ ਖੂਬਸੂਰਤ ਬਹੁਤ ਖੂਬਸੂਰਤ......ਕਮਾਲ ਦਾ ਚਿੱਤਰਣ ।
ਮੇਰੇ ਨਾਲ ਖਲੋ ਖਿੜਕੀ 'ਚੋਂ ਨਿਹਾਰਣ ਲਈ ਤੇ ਨਿੱਘਾ ਹੁੰਗਾਰਾ ਭਰਨ ਲਈ ਜਗਰੂਪ ਭੈਣ ਜੀ ਬਹੁਤ ਬਹੁਤ ਸ਼ੁਕਰੀਆ।
Deleteਭਾਵੇਂ ਮੇਰੇ ਕੋਲ ਸ਼ਾਮ ਹੋ ਗਈ ਹੈ ਬਾਿਰਸ਼ ਵੀ ਹੋ ਰਹੀ ਹੈ ਪਰ ਨਿੱਘ ਜ਼ਰੂਰ ਮਹਿਸੂਸ ਕੀਤਾ ਕੁਝ ਪਲਾੰ ਲਈ ਤਾਂ ਇੰਝ ਲੱਿਗਆ ਜਿਵੇਂ ਤੁਹਾਡੇ ਕੋਲ ਹੀ ਸੀ ।।।।।।
ReplyDeleteਰਾਜਵਿੰਦਰ ਮੇਰੇ ਕੋਲ ਮੇਰੀ ਬਗੀਚੀ 'ਚ ਆ ਕੇ ਕੁਝ ਪਲ ਗੁਜਾਰਨ ਲਈ ਤਹਿ ਦਿਲੋਂ ਧੰਨਵਾਦ।
Deleteਬਹੁਤ ਸੋਹਣੀ ਜਹੀ ਕਹਾਣੀ ।
ReplyDeleteਆਹਾ ਏਨੇ ਸੁੰਦਰ ਫੁੱਲ ਵਿੱਚ ਬੈਠ ਕੇ ਜਾਂਦਾ ਸਭ ਕੁਝ ਭੁੱਲ
ReplyDeleteਦੀਪੀ ਬਹੁਤ ਵਧੀਆ ਪ੍ਰਕਿਰਤੀ ਦਾ ਪ੍ਰਦਰਸ਼ਨ ਕੀਤਾ ਹੈ। ਕੁਦਰਤ ਦੇ ਸੋਹਣੇ ਦ੍ਰਿਸ਼ਾਂ ਦਾ ਅਨੰਦ ਮਾਣਿਆ।
ReplyDeleteਤੇਰੀ ਮੰਮੀ
ਰੰਗਾਸੁਰ
ReplyDeleteਇਹ ਹਾਇਬਨ ਪੜ੍ਹਦਿਆਂ ਇਹ ਨਹੀਂ ਲਗਦਾ ਕਿ ਅਸੀਂ ਖੁਝ ਲਿਖਤ ਪੜ ਰਹੇਂ ਹੈਂ ,ਇੰਝ ਲੜਤਾ ਕਿ ਅਸੀਂ ਕਿਸੀ ਚਿੱਤਰ ਕਾਰ ਦੇ ਹੁਣੇ ਹੁਣੇ ਕੈਨਵਸ ਤੇ ਉਕੇਰੇ ਚਿਤ੍ਰ ਨੂੰ ਦੇਖ ਰਹੇ ਹਾਂ।ਕੁਦਰਤ ਦੇ ਮਾਨਵੀ ਕਰਨ ਦੀ ਛਬਿ ਬਹੁਤ ਮੋਹਿਤ ਕਰਦੀ ਹੈ।ਪੰਛੀਆਂ ਦੀਆਂ ਚੁੰਜ ਦਾ ਸੰਗੀਤ ਇਕ ਅਲਗ ਨਜ਼ਾਰਾ ਪੇਸ਼ ਕਰਦਾ ਹੈ। ਜੋ ਕੋਈ ਸੰਗੀਤਪ੍ਰੇਮੀ ਹੀ ਸੁਨ ਸਕਤਾ ਹੈ। ਜਿਸ ਨਾਲ ਭੀ ਇਨਸਾਨ ਦਾ ਦਿਲ ਜੁੜ ਜਾਏ ਉਹ ਪੰਛੀ ਹੋਵੇ ਯਾ ਫੁੱਲ ਪੌਦੇ ਯਾ ਕੁਦਰਤ ਕਾ ਕੋਈ ਭੀ ਰੂਪ।ਦਿਲ ਸਬ ਕਿ ਮੁਕ ਭਾਸ਼ਾ ਸਮਝ ਲੇਤਾ ਹੈ।
ਹਰਦੀਪ ਜੀ ਕੀ ਲੇਖਣੀ ਜੈਸੇ ਕੁਦਰਤ ਕੇ ਰੰਗੀਤ ਚਿੱਤਰ ਉਕੇਰਨੇ ਮੇਂ ਹੀ ਆਨੰਦ ਮਾਨਤੀ ਹੈ। ਔਰ ਦੁਸਰੋਂ ਕੋ ਭੀ ਉਸ ਆਨੰਦ ਮੇਂ ਗੋਤ ਲਗਵਾ ਦਿਤੀ ਹੈ। ਪੜਨੇ ਵਾਲਾ ਭੀ ਆਨੰਦ ਸੇ ਭਰ ਜਾਤਾ ਹੈ।
ਇਨ ਕੀ ਰਚਨਾ ਕੀ ਵਿਸ਼ੇਸ਼ਤਾ ਤਾਂ ਸ਼ਬਦੋਂ ਕਾ ਚੁਣਾਵ ਹੈ। ਕਹਾਂ ਕੀ ਬਾਤ ਕੈਸੇ ਸਮਝਣੇ ਕੇ ਲੀਯੇ ਕਹਾਂ ਸੇ ਜੋੜ ਦਿਤੀ ਹੈ।ਦੇਖੀਏ ਜ਼ਰਾ - ਧਰਤ ਕੇ ਘੁੱਮਣੇ ਕੀ ਬਾਤ ਮੇਂ ਸੁਤ ਉਣੀਂਦੀ ਕਹਿਣਾ ਬਹੁਤ ਅਧਿਕ ਕਾਮ ਕੇ ਕਾਰਨ ਕਿਸੇ ਕੀ ਨੀਦ ਕਾ ਪੂਰਾ ਨਹੀਂ ਹੋਨਾ ਕਹਿਣਾ ।ਅਨੁਭਵ ਸਿੱਧ ਬਾਤ ਹੈ।
Wah . Kadar Di kudrat da nazara dikha dita . Parh k is tarah laggea k sab kujh hakeekat hai .
ReplyDeleteਪ੍ਰਕਿਰਤੀ ਦੀ ਸੁੰਦਰ ਸਿਰਜਣਾ ਦੇ ਨਾਲ ਨਾਲ ਵਿਚਾਰਾਂ ਦੇ ਸੁਮੇਲ ਦਾ ਅਤਿ ਵਧੀਆਂ ਵਰਣਨ।
ReplyDelete-0-
ਸੁਰਜੀਤ ਸਿੰਘ ਭੁੱਲਰ
अत्ती सुन्दर शब्द ,एक एक शब्द मोती , इतना सुन्दर वर्णन कभी नहीं पड़ा . क्या कहूँ मेरे पास भी इस लेखनी की पर्शंषा के लिए शब्द नहीं हैं . पहली दफा मालूम हुआ कि हायेबन इस को कहते हैं .
ReplyDeleteਗੁਰਮੇਲ ਅੰਕਲ ਜੀ ਹਾਇਬਨ ਪਸੰਦ ਕਰਨ ਲਈ ਤਹਿ ਦਿਲੋਂ ਧੰਨਵਾਦ। ਕੁਦਰਤ ਨੂੰ ਨੇੜੇ ਹੋ ਕੇ ਜੇ ਵਾਚੀਏ ਤਾਂ ਇਹ ਸੱਚੀਂ ਹੀ ਸੋਹਣੀ ਹੈ। ਬੱਸ ਦੇਖਣ ਵਾਲੀ ਅੱਖ ਚਾਹੀਦੀ ਹੈ , ਸ਼ਬਦ ਤਾਂ ਫੇਰ ਆਪੇ ਕਿਰਦੇ ਰਹਿੰਦੇ ਨੇ ਫੁੱਲਾਂ ਵਾਂਗਰ ਓਸ ਕੁਦਰਤ ਦੇ ਸੁਹੱਪਣ ਨੂੰ ਬਿਆਨਣ ਲਈ।
Delete