ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

15 Sept 2017

ਕਾਗਜ਼ ( ਮਿੰਨੀ ਕਹਾਣੀ )


ਲਵਦੀਪ ਸ਼ਹਿਰ ਵਿੱਚ ਬੀ.ਏ. ਦੀ ਪੜ੍ਹਾਈ ਕਰ ਰਿਹਾ ਸੀ ।ੳੁਹ ਅਕਸਰ ਹੀ ਕਾਲਜ ਮੋਟਰਸਾਈਕਲ ਲੈ ਕੇ ਜਾਂਦਾ ਸੀ । ਇੱਕ ਦਿਨ ਕਾਲਜ ਜਾਣ ਵੇਲ਼ੇੇ ੳੁਹਦਾ ਮੋਟਰਸਾਈਕਲ ਖ਼ਰਾਬ ਹੋ ਗਿਅਾ । ਜਦੋਂ ੳੁਹ ਅਾਪਣੇ ਦੋਸਤ ਨੂੰ ਫ਼ੋਨ ਕਰਨ ਲੱਗਿਅਾ ਤਾਂ ੳੁਸਦਾ ਬਾਪੂ ਕਹਿਣ ਲੱਗਾ ,
" ਪੁੱਤਰ , ਅੈਵੀਂ ਨੀਂ ਮਾੜ੍ਹੀ ਜਹੀ ਗੱਲ 'ਤੇ ਕਿਸੇ ਦੀ ਚੀਜ਼ ਮੰਗਦੇ ਹੁੰਦੇ , ਐਂ ਕਰ ਅੱਜ ਤੂੰ ਮੇਰਾ ਸਕੂਟਰ ਲੈ ਜਾ "
ਲਵਦੀਪ ਸਕੂਟਰ ਵੱਲ ਦੇਖ ਕੇ ਕਹਿਣ ਲੱਗਾ , ਮੈਂ ਨਹੀਂ ਲੈ ਕੇ ਜਾਣਾ , ਕਿੰਨ੍ਹਾ-ਕਿੰਨ੍ਹਾ ਤਾਂ ਧੂੰਅਾ ਛੱਡਦਾ , ਪੁਲਿਸ ਵਾਲ਼ਿਆਂ ਨੇ ਝੱਟ ਚਲਾਨ ਕੱਟ ਦੇਣਾ ਇਹਦਾ "
ਇਹ ਸੁਣਕੇ ਬਾਪੂ ਬੋਲਿਅਾ ,
"ਅੈ ਕਿਵੇਂ ਕੋਈ ਚਲਾਨ ਕੱਟ ਦਿੳੂ, ਨਾਲ਼ੇ ਅੈਥੇ ਧੂੰਏ ਵੱਲ ਕੌਣ ਦੇਖਦੇੇੈੈ , ੳੁਹ ਤਾਂ ਕਾਗਜ਼ ਦੇਖਦੇ ਨੇ , ਜੋ ਸਾਰੇ ਪੂਰੇ ਅੈ "
ਮਾਸਟਰ ਸੁਖਵਿੰਦਰ ਦਾਨਗੜ੍ਹ
94171 -80205

ਨੋਟ : ਇਹ ਪੋਸਟ ਹੁਣ ਤੱਕ  10 ਵਾਰ ਪੜ੍ਹੀ ਗਈ ਹੈ। 

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ