
ਇੱਕ ਦਿਨ ੳੁਸ ਦੀ ਮਾਂ ਦੇ ਵਾਰ-ਵਾਰ ਪੁੱਛਣ 'ਤੇ ੳੁਹ ਕਹਿਣ ਲੱਗੀ ,
" ਮਾਂ ਅਸਲ ਵਿੱਚ ਮੈਂਨੂੰ ਸ਼ਰਮ ਅਾੳੁਂਦੀ ਏ , ਤੈਨੂੰ ਕਾਲਜ ਬੁਲਾੳੁਣ ਵੇਲ਼ੇ, ਇੱਕ ਤਾਂ ਤੁਸੀਂ ਅਨਪੜ੍ਹ ਓ , ਨਾਲ਼ੇ ਅਾਪਾਂ ਦੇਸੀ ਪੇਂਡੂ ਅਾਂ । "
ਇਹ ਸੁਣ ਕੇ ਮਾਂ ਦੀਅਾ ਅੱਖਾਂ ਦੇ ਹੰਝੂ ਟਪਕ ਪਏ ੳੁਹ ਕਹਿਣ ਲੱਗੀ , " ਧੀਏ ਸ਼ੁਕਰ ਕਰ ,ਮੈਂ ੳੁਸ ਵੇਲ਼ੇ ਕਿਸੇ ਸ਼ਰਮ ਦੀ ਪਰਵਾਹ ਨਹੀਂ ਕੀਤੀ , ਜਦੋਂ ਲੋਕੀਂ ਕਹਿੰਦੇ ਸੀ ਕਿ ਜਵਾਨ ਕੁੜੀ ਸ਼ਹਿਰ ਪੜ੍ਹਨ ਲਾ ਛੱਡੀ ਐ , ਭੋਰਾ ਵੀ ਸ਼ਰਮ ਨਹੀਂ ਆਉਂਦੀ ਇਹਨੂੰ ।
No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ