ਨੁੱਕੜ ਵਾਲ਼ੀ ਦੁਕਾਨ 'ਚ ਅੱਜ ਬਹੁਤੀ ਭੀੜ ਨਹੀਂ ਸੀ। ਦੁਕਾਨਦਾਰ ਦੋ ਜਣਿਆਂ ਨੂੰ ਭੁਗਤਾ ਰਿਹਾ ਸੀ ਪਰ ਉਹ ਗਾਹਕ ਨਹੀਂ ਸਨ। ਉਹ ਤਾਂ ਕਿਸੇ ਯੋਗਾ ਸੰਸਥਾ ਦੇ ਨੁਮਾਇੰਦੇ ਲੱਗਦੇ ਸਨ। ਅਗਲੇ ਹਫ਼ਤੇ ਸ਼ਹਿਰ 'ਚ ਲੱਗਣ ਵਾਲੇ ਯੋਗ ਸਾਧਨਾ ਕੈਂਪ ਬਾਰੇ ਉਸ ਨੂੰ ਜਾਣਕਾਰੀ ਦੇ ਰਹੇ ਸਨ। ਉਹ ਬੀਬਾ ਠੇਠ ਪੰਜਾਬੀ ਲਹਿਜ਼ੇ 'ਚ ਗੱਲ ਕਰ ਰਹੀ ਸੀ ਤੇ ਨਾਲ਼ ਆਇਆ ਨੌਜਵਾਨ ਵੀ ਕਦੇ -ਕਦੇ ਹੁੰਗਾਰਾ ਭਰ ਦਿੰਦਾ।
ਕੈਂਪ ਸਬੰਧੀ ਛਪਿਆ ਇੱਕ ਇਸ਼ਤਿਹਾਰ ਮੈਨੂੰ ਫੜਾਉਂਦਿਆਂ ਉਸ ਬੀਬਾ ਨੇ ਮੈਨੂੰ ਵੀ ਆਪਣੀ ਗੱਲਬਾਤ 'ਚ ਸ਼ਾਮਿਲ ਕਰਨਾ ਚਾਹਿਆ, " ਮੈਡਮ, ਆਪ ਤੋ ਸਮਝਦਾਰ ਲੱਗਤੇ ਹੋ। ਆਪ ਕੋ ਤੋ ਮਾਲੂਮ ਹੀ ਹੋਗਾ ਇਸ ਭਾਗ -ਦੌੜ ਕੀ ਜ਼ਿੰਦਗੀ ਮੇਂ ਕਿਤਨਾ ਤਨਾਵ ਹੈ। ਨੀਰੋਗ ਜ਼ਿੰਦਗੀ ਕੇ ਲੀਏ ਯੋਗਾ ਔਰ ਮੈਡੀਟੇਸ਼ਨ ਕਿਤਨਾ ਜ਼ਰੂਰੀ ਹੈ, ਹਮ ਲੋਗੋਂ ਕੋ ਯਹੀ ਬਤਾਨੇ ਕੀ ਕੋਸ਼ਿਸ਼ ਕਰ ਰਹੇ ਹੈਂ। ਮੈਡਮ ਆਪ ਭੀ ਸਮਯ ਜ਼ਰੂਰ ਨਿਕਾਲਨਾ।"
"ਮੈਂ ਜ਼ਰੂਰ ਕੋਸ਼ਿਸ਼ ਕਰਾਂਗੀ," ਇਸ਼ਤਿਹਾਰ ਵੇਖਦਿਆਂ ਮੈਂ ਉਨ੍ਹਾਂ ਦਾ ਧੰਨਵਾਦ ਕੀਤਾ।
ਉਹ ਬੀਬਾ ਦੁਕਾਨਦਾਰ ਨੂੰ ਆਪਣੇ ਭਰੋਸੇ 'ਚ ਲੈਣ ਲਈ ਮੁੜ ਉਸੇ ਅੰਦਾਜ਼ 'ਚ ਫੇਰ ਕੋਸ਼ਿਸ਼ ਕਰਨ ਲੱਗੀ। ਪਰ ਉਸ ਦਾ ਵਾਰ -ਵਾਰ ਬਦਲਦਾ ਬੋਲਣ ਦਾ ਲਹਿਜ਼ਾ ਮੇਰੇ ਅਚੇਤ ਨੂੰ ਅਣਸੁਖਾਵਾਂ ਕਰ ਰਿਹਾ ਸੀ । ਹੁਣ ਮੈਥੋਂ ਬੋਲੇ ਬਿਨਾਂ ਰਹਿ ਨਾ ਹੋਇਆ," ਪਰ ਬੀਬਾ ! ਭਾਸ਼ਾ ਕਿਸੇ ਦੀ ਲਿਆਕਤ ਜਾਂ ਸਮਝਦਾਰੀ ਦਾ ਕਦੇ ਵੀ ਮਾਪਦੰਡ ਨਹੀਂ ਹੁੰਦੀ।"
ਡਾ. ਹਰਦੀਪ ਕੌਰ ਸੰਧੂ
ਨੋਟ : ਇਹ ਪੋਸਟ ਹੁਣ ਤੱਕ 450 ਵਾਰ ਪੜ੍ਹੀ ਗਈ ਹੈ।
ਨੋਟ : ਇਹ ਪੋਸਟ ਹੁਣ ਤੱਕ 450 ਵਾਰ ਪੜ੍ਹੀ ਗਈ ਹੈ।
ਸ਼ਾਇਦ ਮਾਪਦੰਡ ਕਹਾਣੀ ਦਾ ਪ੍ਰਸੰਗ ਥੋੜਾ ਜਿਹਾ ਉਲਝਣ ਵਾਲਾ ਹੈ।
ReplyDeleteਇੱਥੇ ਗੱਲ ਭਾਸ਼ਾ (ਪੰਜਾਬੀ/ ਹਿੰਦੀ ) ਦੀ ਹੋ ਰਹੀ ਹੈ।
ਲੋਕਾਂ 'ਚ ਇਹ ਆਮ ਧਾਰਨਾ ਬਣ ਗਈ ਹੈ ਕਿ ਪੜ੍ਹੇ ਲਿਖੇ ਲੋਕ ਹਿੰਦੀ /ਅੰਗਰੇਜ਼ੀ ਹੀ ਬੋਲਣ ਤਾਂ ਉਨ੍ਹਾਂ ਦਾ ਸਾਹਮਣੇ ਵਾਲੇ 'ਤੇ ਜ਼ਿਆਦਾ ਪ੍ਰਭਾਵ ਪਵੇਗਾ। ਪੰਜਾਬੀ ਬੋਲ ਕੇ ਸ਼ਾਇਦ ਉਨ੍ਹਾਂ ਦੀ ਸ਼ਾਨ ਘਟਦੀ ਹੋਵੇ।
ਇਹ ਕਹਾਣੀ ਕੋਈ ਕਹਾਣੀ ਨਹੀਂ ਹੱਡਬੀਤੀ ਹੈ। ਉਹ ਕੁੜੀ ਦੁਕਾਨਦਾਰ ਨਾਲ ਚੰਗੀ ਭਲੀ ਪੰਜਾਬੀ ਬੋਲ ਰਹੀ ਸੀ ਤੇ ਜਿਉਂ ਹੀ ਮੇਰੇ ਵੱਲ ਮੁੜੀ ਹਿੰਦੀ 'ਚ ਗੱਲ ਸ਼ੁਰੂ ਕਰ ਦਿੱਤੀ।
ਕੀ ਉਸ ਨੇ ਉਸ ਦੁਕਾਨਦਾਰ ਨੂੰ ਅਨਪੜ੍ਹ ਤੇ ਘਟ ਲਿਆਕਤ ਵਾਲਾ ਜਾਣ ਕੇ ਪੰਜਾਬੀ ਤੇ ਮੈਨੂੰ ਪੜ੍ਹੀ ਲਿਖੀ ਹੋਣ ਕਰਕੇ ਹਿੰਦੀ 'ਚ ਗੱਲ ਕਰਨ ਨੂੰ ਤਰਜ਼ੀਹ ਦਿੱਤੀ। ਮੈਨੂੰ ਇੱਥੇ ਪੰਜਾਬੀ ਬੋਲੀ ਦੀ ਸ਼ਰੇਆਮ ਕੋਈ ਬੇਇਜ਼ਤੀ ਕਰਦਾ ਮਹਿਸੂਸ ਹੋਇਆ।
ਇਹ ਵਰਤਾਰਾ ਪੰਜਾਬ ਦਾ ਹੈ ਕੀ ਪੰਜਾਬ ਦੀ ਕਿਸੇ ਦੁਕਾਨ 'ਤੇ ਖੜ੍ਹੇ ਗਾਹਕ ਨੂੰ ਪੰਜਾਬੀ 'ਚ ਕੋਈ ਗੱਲ ਕਰਦਾ ਸਮਝ ਨਹੀਂ ਆਵੇਗਾ ? ਫੈਸਲਾ ਹੁਣ ਆਪ ਦਾ ਆਪਣਾ ਹੈ?
ਇਹ ਵਰਤਾਰਾ ਇੰਡੀਅਨ ਲੋਕਾਂ ਵਿਚ ਬਹੁਤ ਹੈ ਖਾਸ ਕਰ ਅੱਜ ਦੀ ਪੜ੍ਹੀ ਲਿਖੀ ਪੀੜ੍ਹੀ ਵਿਚ . ਇਸ ਗੱਲ ਨੂੰ ਮੈਂ ਬਹੁਤ ਵਾਰੀ ਰੀਪੀਟ ਕਰ ਚੁੱਕਾ ਹਾਂ ਅਤੇ ਫਿਰ ਰੀਪੀਟ ਕਰਨ ਵਿਚ ਮੈਨੂੰ ਕੋਈ ਸ਼ਰਮ ਨਹੀਂ .ਬਹੁਤ ਸਾਲ ਪਹਲਾਂ ਮੁਮਬਈ ਤੋਂ ਸਾਡੇ ਖਾਸ ਰਿਸ਼ਤੇਦਾਰ ਸਾਡੇ ਕੋਲ ਆਏ . ਬੀ ਏ ਪਾਸ ਔਰਤ ਹਰ ਗੱਲ ਅੰਗ੍ਰੇਜ਼ੀ ਵਿਚ ਹੀ ਕਰੇ .ਸਾਡੀਆਂ ਕੁੜੀਆਂ ਪੰਜਾਬੀ ਵਿਚ ਗੱਲ ਕਰਨ ਤੇ ਉਹ ਅੰਗ੍ਰੇਜ਼ੀ ਵਿਚ ਗੱਲ ਕਰੇ . ਅਸੀਂ ਆਪਣੇ ਬਚਿਆਂ ਨੂੰ ਪੰਜਾਬੀ ਸਿਖਾਈ ਹੋਈ ਹੈ ਅਤੇ ਜਦ ਵਿਆਹ ਸ਼ਾਦੀਆਂ ਤੇ ਜਾਈਦਾ ਹੈ ਤਾਂ ਉਹ ਬਹੁਤ ਸੋਹਨੀ ਪੰਜਾਬੀ ਬੋਲਦਿਆਂ ਹਨ . ਖੈਰ ਇੱਕ ਦਿਨ ਬੇਟੀਆਂ ਦੀਆਂ ਗੋਰੀਆਂ ਸਹੇਲੀਆਂ ਸਾਡੇ ਘਰ ਆ ਗੈਯਾਂ .ਜਦ ਉਹ ਸਭ ਫਰਾਟੇਦਾਰ ਇੰਗਲਿਸ਼ ਬੋਲਣ ਲੱਗੀਆਂ ਤਾਂ ਮੁਮਬਈ ਵਾਲੀ ਮੇਮ ਖਮੋਸ਼ ਹੋ ਗਈ .ਸਵੇਰ ਨੂੰ ਉਸ ਦਾ ਮਰਦ ਬਿਸਤਰੇ ਚੋਂ ਉਠ ਕੇ ਆਇਆ ਤੇ ਕਹਣ ਲੱਗਾ ਕਿ ਉਸ ਨੂੰ ਸ਼ਰਮ ਆ ਰਹੀ ਹੈ ਕਿ ਉਹ ਅੰਗ੍ਰੇਜ਼ੀ ਬੋਲ ਕੇ ਪੜ੍ਹੇ ਲਿਖੇ ਹੋਣ ਦਾ ਸਬੂਤ ਪੇਸ਼ ਕਰਦੇ ਹਨ ਜਦਕਿ ਇੰਗਲੇੰਡ ਦੇ ਬਚ੍ਹੇ ਪੰਜਾਬੀ ਬੋਲਦੇ ਹਨ . ਗੱਲ ਗਈ ਆਈ ਹੋ ਗਈ ਲੇਕਿਨ ਮੇਰੇ ਦਿਮਾਗ ਵਿਚ ਹਰ ਵੇਲੇ ਇਹ ਰਹੰਦਾ ਹੈ ਸਾਡੇ ਵਿਚ ਇਹ ਘਟੀਆਪਨ ਦਾ ਅਹਸਾਸ ਕਿਓਂ ਹੈ !
ReplyDeleteਕਈ ਹੋਰ ਅਗਾਂਹ ਲੰਘ ਜਾਂਦੇ ਨੇ ਤੇ ਅੰਗਰੇਜ਼ੀ ਦੀ ਘੋੜੀ ਚੜ੍ਹ ਜਾਂਦੇ ਨੇ। ਧੱਕੇ ਖਾਣ ਦਿਓ। ਪੰਜਾਬੀ ਮਾਂ ਬੋਲੀ ਨੂੰ ਬਾਬਾ ਗੁਰੂ ਨਾਨਕ ਦੇਵ ਜੀ, ਬਾਬਾ ਬੁੱਲ੍ਹੇ ਸ਼ਾਹ ਤੇ ਬਾਹੂ ਵਰਗੀਆਂ ਹਸਤੀਆਂ ਤੇ ਹੋਰ ਅਣਗਿਣਤ ਬਾਬਾ ਬੋਹੜਾਂ ਦੀ ਅਸ਼ੀਰਵਾਦ ਪ੍ਰਾਪਤ ਹੈ । ਇਹ ਸ਼ੜਕਸ਼ਾਪ ਆਪੇ ਸਮਝ ਜਾਣ ਗੇ। ਤੁਸਾਂ ਆਪਣੀ ਬਹੁਤ ਸੁੰਦਰ ਭਾਸ਼ਾ ਚ ਪਾਠਕਾਂ ਦੇ ਸਨਮੁਖ ਰੱਖਿਆ ਹੈ। ਬੜਾ ਚੰਗਾ ਲੱਗਿਆ। ਕੋਈ ਗੁੰਝਲ਼ ਮਹਿਸੂਸ ਨਹੀਂ ਹੋਈ।
ReplyDeleteਜੀ ਡਾਕਟਰ ਸਾਹਿਬਾਂ, ੲਿਸ ਤਰਾਂ ਦਾ ਵਰਤਾਰਾ ਆਮ ਵੇਖਣ
ReplyDeleteਨੂੰ ਮਿਲ ਜਾੲਿਅਾ ਕਰਦੈ, ਪਰ ਦੁੱਖ ਦੀ ਗੱਲ ਏਹ ਵੇ ਪਈ ਬਹੁਤਾ ਕਰ ਕੇ so called itecllectual section of
society ੲਿਸ ਵਰਤਾਰੇ ਦੇ ਮਾਂ-ਬੋਲੀ ਅਤੇ parent culture ਤੇ ਪੈਂਦੇ ਪ੍ਰਭਾਵ ਨੂੰ ਟਿੱਚ ਜਾਣਦੇ ਹਨ ਤੇ ਕਿਸੇ ਹੈਂਕੜ
ਅਧੀਨ ਅੱਖੋਂ ਪਰੋਖੇ
ਕਰ ਦਿੰਦੇ ਹਨ.
ਪਰ ਕਈ ਥਾਵਾਂ ਤੇ ੲਿਹ ਪਰੋਫੈਸ਼ਨਲ ਮਜਬੂਰੀ ਵੀ ਹੁੰਦੀ ਹੋਵੇਗੀ
ਜਿਵੇਂ ਕਿ ਕੌਨਵੈਂਟ ਸਕੂਲ ਜਾਂ ਮਲਟੀਨੇਸ਼ਨਲ ਕੌਰਪੋਰੇਟਸ, ਆਦਿ
ਤੁਸਾਂ ਆਪਣੀ ਵਿਲੱਖਣ ਕਲਾ-ਕਿਰਤ ਰਾਂਹੀ ਹੋਕਾ ਲਾੲਿਅਾ ੲੇ.
ਧੰਨਵਾਦ ਕਰਨਾ ਵਾਂ.
ਮੈਨੂੰ ਆਪਣੇ ਪ੍ਰੋਫੈਸ਼ਨ 'ਚ ਹਮੇਸ਼ਾਂ ਅੰਗਰੇਜ਼ੀ ਹੀ ਬੋਲਣੀ ਪੈਂਦੀ ਹੈ। ਲੋੜ ਪੈਣ 'ਤੇ ਹਿੰਦੀ ਵੀ ਬੋਲਦੀ ਹਾਂ ।ਪਰ ਪੰਜਾਬੀ 'ਤੇ ਕਦੇ ਕਿਸੇ ਹੋਰ ਭਾਸ਼ਾ ਨੂੰ ਹਾਵੀ ਨਹੀਂ ਹੋਣ ਦਿੱਤਾ।
Deleteਜੀ ਬਿਲਕੁਲ, ਆਪਣੀ ਮਾਂ ਬੋਲੀ ਲਈ ਪਿਅਾਰ-ਸਤਿਕਾਰ ਹਰ
Deleteਵੇਲੇ ਰਹਿਣਾ ਚਾਹੀਦੈ, ਭਾਵੇਂ ਤੁਸੀਂ ਕਿਤੇ ਵੀ ਰਹਿੰਦੇ ਹੋਵੋ ,ਕਿਸੇ
ਵੀ ਕਿੱਤੇ ਨਾਲ ਜੁੜੇ ਹੋਵੋ.
ਮੈਨੂੰ ਯਾਦ ਏ, ਮੈਂ ਕਿਤੇ ਪੜ੍ਹਿਆ ਵੇ, ਬਲਰਾਜ ਸਾਹਨੀ ਤੇ ਬਲਵੰਤ
ਗਾਰਗੀ ਹੋਰੀਂ ਜਦੋਂ ਕਲਕੱਤੇ ਸ਼ਾਂਤੀਨਿਕੇਤਨ ਵਿੱਚ ਰਬਿੰਦਰ ਨਾਥ
ਟੈਗੋਰ ਹੋਰਾਂ ਪਾਸ ਬੈਠੇ ਸਨ ਤਾਂ ਉਨਾਂ ਦੋਵੇਂ ਲੇਖਕਾਂ ਨੂੰ, ਜੋ ਬਹੁਤਾ
ਕਰਕੇ ਅੰਗਰੇਜ਼ੀ-ਹਿੰਦੀ'ਚ ਲਿਖਿਅਾ ਕਰਦੇ ਸਨ, ਆਪਣੀ ਮਾਤ ਭਾਸ਼ਾ ਪੰਜਾਬੀ ਵਿੱਚ ਲਿਖਣ ਦੀ ਸਲਾਹ ਦਿੱਤੀ ਸੀ.
ਤੁਸੀਂ ਹਰ ਕੌਮੈਂਟ ਨੂੰ ਪੜ੍ਹਨ ਲਈ ਵਕਤ ਕੱਢਦੇ ਹੋ, ਧੰਨਵਾਦ.
Bohut hi vadia vichar ai jee maa boli nu bachaon vaaste ral Kay humbla maaran dee loud hai jee
ReplyDelete