
ਮਰਦ -ਔਰਤ ਨਾਬਰਾਬਰੀ ਦੇ ਮਾੜੇ ਵਰਤਾਰੇ ਦੀ ਜੜ੍ਹ ਨੂੰ ਬੇਚੈਨ ਨਿੱਕੀ ਮੂਲੋਂ ਹੀ ਹਿਲਾ ਦੇਣਾ ਚਾਹੁੰਦੀ ਸੀ। ਆਪਣੇ ਪਿਤਾ ਵੱਲੋਂ ਮਿਲੀ ਸੇਧ ਤੇ ਹੱਲਾਸ਼ੇਰੀ ਨਾਲ ਉਸ ਨੇ ਕੁਝ ਨਾਮੀ ਹਸਤੀਆਂ ਨੂੰ ਇੱਕ ਪੱਤਰ ਲਿਖ ਕੇ ਆਪਣੀ ਚਿੰਤਾ ਜਤਾਈ। ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ ਜਦੋਂ ਕੁਝ ਹਫ਼ਤਿਆਂ ਬਾਦ ਦੇਸ਼ ਦੇ ਨਾਮਵਰ ਵਕੀਲ, ਪ੍ਰਸਿੱਧ ਪੱਤਰ ਪ੍ਰੇਰਕ ਤੇ ਸੱਤਾ 'ਚ ਬੈਠੇ ਉੱਚ ਅਹੁਦੇਦਾਰ ਥਾਪੜਾ ਦੇਣ ਉਸ ਨਾਲ ਆ ਖੜੋਤੇ। ਅਗਲੇ ਕੁਝ ਦਿਨਾਂ 'ਚ ਹੀ ਉਸ ਮਸ਼ਹੂਰ ਕੰਪਨੀ ਨੂੰ ਭਾਂਡੇ ਧੋਣ ਵਾਲੇ ਸਾਬਣ ਜਿਹੇ ਉਤਪਾਦ ਲਈ ਸਮਅੰਗੀ ਸਮਾਜ ਵਿੱਚ ਕੀਤੇ ਜਾ ਰਹੇ ਸਮਾਜਿਕ ਨਾਬਰਾਬਰੀ ਵਾਲ਼ੇ ਗੁਮਰਾਹਕੁੰਨ ਵਿਗਿਆਪਨ ਨੂੰ ਬਦਲਣਾ ਪਿਆ ਸੀ । ਇੱਕ ਨੰਨ੍ਹੀ ਤੇ ਸੂਖ਼ਮ ਅਵਾਜ਼ ਬੇਖੌਫ਼ ਹੋ ਅੱਜ ਚੇਤਨਾ ਦੀ ਚਿੰਗਾਰੀ ਨਾਲ਼ ਆਪਣੀ ਤਾਕਤ ਦਾ ਮੁਜ਼ਾਹਰਾ ਕਰ ਗਈ ਸੀ।
ਅੱਜ ਦੀ ਔਰਤ ਜਾਗਰਤ ਹੋ ਰਹੀ ਹੈ . ਦੇਰ ਜਰੂਰ ਹੈ ਲੇਕਿਨ ਰੋਸ਼ਨੀ ਦੀਆਂ ਕੁਛ ਕੁਛ ਕਿਰਨਾਂ ਨੂੰ ਦੇਖ ਕੇ ਜਾਹਰ ਹੁੰਦਾ ਹੈ ਕਿ ਸਵੇਰ ਹੋਣ ਨੂੰ ਦੇਰ ਨਹੀਂ ਹੈ .
ReplyDelete