ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

12 Sept 2017

ਕੌਣ ਹੁੰਦੇ ਓ ਤੁਸੀਂ ? (ਮਿੰਨੀ ਕਹਾਣੀ )

Image result for song and microphone


ਸਾਊ ਜਿਹੇ ਸੁਭਾਅ ਦਾ ਉਹ ਇੱਕ ਬਾਰਾਂ ਕੁ ਵਰ੍ਹਿਆਂ ਦਾ ਮੁੰਡਾ ਸੀ ਜੋ ਜਮਾਤ 'ਚ ਬਹੁਤ ਹੀ ਘੱਟ ਬੋਲਦਾ। ਪਰ ਆਪਣੇ ਜਮਾਤੀਆਂ ਦੇ ਜ਼ੋਰ ਪਾਉਣ 'ਤੇ ਉਹ ਕਦੇ -ਕਦੇ ਕੋਈ ਗੀਤ ਜ਼ਰੂਰ ਸੁਣਾ ਦਿੰਦਾ। ਇੱਕ ਵਾਰ ਉਸ ਦੇ ਪਿੰਡ ਤੋਂ ਮੀਲਾਂ ਦੂਰ ਕਿਸੇ ਸ਼ਹਿਰ 'ਚ ਕੋਈ ਰਿਐਲਿਟੀ ਸ਼ੋਅ ਹੋ ਰਿਹਾ ਸੀ। ਉਹ ਵੀ ਆਪਣੀ ਕਿਸਮਤ ਅਜਮਾਉਣ ਕਿਸੇ ਨਾਲ਼ ਉਥੇ ਪਹੁੰਚ ਗਿਆ। 

ਭਾਗ ਲੈਣ ਤੋਂ ਪਹਿਲਾਂ ਸਭ ਨੇ ਆਪਣਾ -ਆਪਣਾ ਨਾਂ ਦਰਜ ਕਰਾਉਣਾ ਸੀ। ਜਦੋਂ ਫਾਰਮ ਭਰਨ ਵਾਲ਼ੇ ਨੇ ਉਸ ਦਾ ਨਾਂ ਪੁੱਛਿਆ ਤਾਂ ਸੰਗਦਾ ਜਿਹਾ ਉਹ ਸਹਿਮ ਕੇ ਬੋਲਿਆ, "ਊਂ ਤਾਂ ਜੀ ਮੈਨੂੰ ਸਾਰੇ ਨੰਦੂ -ਨੰਦੂ ਕਹਿੰਦੇ ਆ ਪਰ ਸਕੂਲ 'ਚ ਮੇਰਾ ਨਾਂ ਨੰਦ ਬੋਲਦੈ। " 
 " ਅੱਛਾ ! ਨੰਦ।" 
 " ਨੰਦ ਦੇ ਨਾਲ਼ ਕੀ ਲਾਉਂਦੈ ? ਨੰਦ ਸਿੰਘ, ਨੰਦ ਕੁਮਾਰ ਜਾਂ ਨੰਦ ਦਾਸ ? ਥੋਡੀ ਜਾਤ ਕੀ ਆ ? ਤੁਸੀਂ ਕੌਣ ਹੁੰਦੇ ਓ ?" ਫਾਰਮ ਭਰਨ ਵਾਲ਼ਾ ਇੱਕੋ ਸਾਹੇ ਕਈ ਸਵਾਲ ਕਰ ਗਿਆ। 
ਪਹਿਲਾਂ ਤਾਂ ਕਹਿਣ ਲਈ ਜਿਵੇਂ ਉਸ ਨੂੰ ਕੁਝ ਸੁਝਿਆ ਹੀ ਨਾ। ਫੇਰ ਪੈਰ ਜਿਹੇ ਮਲ਼ਦਾ ਉਹ ਸੁੰਗੜਦਾ ਜਿਹਾ ਬੋਲਿਆ, " ਜਾਤ ਦਾ ਤਾਂ ਜੀ ਮੈਨੂੰ ਪਤਾ ਨਹੀਂ , ਪਰ ਊਂ ਅਸੀਂ ਗਰੀਬ ਹੁੰਨੇ ਆਂ। "
ਅਗਲੇ ਕੁਝ ਪਲਾਂ ਬਾਦ ਉਸ ਮਾੜਕੂ ਜਿਹੇ ਮੁੰਡੇ ਨੇ ਸਟੇਜ 'ਤੇ ਚੜ੍ਹਦਿਆਂ ਹੀ ਆਪਣੀ ਗਾਇਕੀ ਦੀ ਅਮੀਰੀ ਨਾਲ਼ ਸਭ ਨੂੰ ਅਚੰਭਿਤ ਕਰ ਦਿੱਤਾ ਸੀ । 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ  891 ਵਾਰ ਪੜ੍ਹੀ ਗਈ ਹੈ। 

ਲਿੰਕ 1         ਲਿੰਕ 2    ਲਿੰਕ 3        ਲਿੰਕ 4

3 comments:

  1. ਬਹੁਤ ਖੂਬ , ਸਾਡੇ ਵਿਚ ਇੱਕ ਬਿਮਾਰੀ ਹੈ, ਜਾਤ ਪਾਤ ਜਾਣਨ ਦੀ .ਕਿਸੇ ਦੀ ਲਿਆਕਤ ਨਹੀਂ ਦੇਖਦੇ .ਫਿਰ ਜਦ ਉਹ ਪ੍ਰਸਿਧ ਹੋ ਜਾਂਦਾ ਹੈ ਤਾਂ ਸਾਰੇ ਜਾਤ ਪਾਤ ਭੁੱਲ ਜਾਂਦੇ ਹਨ . ਕਹਾਣੀ ਬਹੁਤ ਅਛੀ ਲਗੀ .

    ReplyDelete
  2. ਕਹਾਨੀ ਬਹੁਤ ਸਹੀ ਗਲ ਕਰ ਗਈ । ਕੌਣ ਹੁੰਦੇ ਓ ਤੁਸੀਂ ? ਏਹ ਸਵਾਲ ਯੁਗਾਂ ਤੋਂ ਚਲਿਆ ਆਰਹਾ ਹੈ । ਏਹ ਇਨਸਾਨਾਂ ਨੂੰ ਵੰਡਣ ਦੀ ਗਲ ਕਰ ਗਿਆ ਹੈ ।ਜਾਤਾਂ ਤਾਂ ਸਿਰਫ ਦੋ ਹੀ ਹਣ - ਗਰੀਬ ਅਮੀਰ। ਮੁੰਡੇ ਨੇ ਸਹੀ ਜਵਾਬ ਦਿੱਤਾ। ਅਸੀਂ ਗਰੀਬ ਹੁੱਨੇ ਆਂ ।ਇਨਸਾਨ ਦੇ ਗੁਣਾ ਨਾਲ ਉਸ ਨੂੰ ਜਨਿਆ ਜਾਣਾ ਚਾਹੀਦਾ ਹੈ ।

    ReplyDelete
  3. ਬਹੁਤ ਹੀ ਭਾਵਪੂਰਕ ਰਚਨਾ ਹੈ। ਅੱਜ ਵੀ ਸਾਡੇ ਸਮਾਜ 'ਚ ਕਿਸੇ ਦੀ ਪਛਾਣ ਉਸ ਦੀ ਜਾਤ ਤੋਂ ਕੀਤੀ ਜਾਂਦੀ ਹੈ। ਉਸ ਦੇ ਗੁਣ ਤੋਂ ਨਹੀਂ। ਕਿਸੇ ਗਰੀਬ ਕੋਲ ਵੀ ਗੁਣਾਂ ਦਾ ਖਜਾਨਾ ਹੁੰਦਾ ਹੈ ਜੋ ਪੈਸੇ ਵਾਲੇ ਅਮੀਰ ਕੋਲ ਵੀ ਨਹੀਂ ਹੁੰਦਾ। ਡਾ ਹਰਦੀਪ ਨੇ ਬਿਲਕੁਲ ਸਚਾਈ ਬਿਆਨ ਕੀਤੀ ਹੈ।
    ਸੁਖਜਿੰਦਰ ਸਹੋਤਾ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ