ਗੱਲ 1973 ਦੀ ਹੈ। ਮੇਰੇ ਪਿਤਾ ਜੀ ਅਫ੍ਰੀਕਾ ਤੋਂ ਰੀਟਾਇਰ ਹੋ ਕੇ ਪਿੰਡ ਆ ਕੇ ਰਹਿਣ ਲੱਗ ਪਏ ਸਨ। ਆਪਣੇ ਆਪ ਨੂੰ ਮਸਰੂਫ ਰੱਖਣ ਲਈ ਖੇਤੀ ਕਰਨੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੇ ਇੱਕ ਕੁੱਤਾ ਵੀ ਪਾਲ ਰੱਖਿਆ ਸੀ ਜਿਸ ਨੂੰ ਸਾਰੇ ਜੈਕੀ ਬੋਲਦੇ ਸਨ। ਸਾਡੇ ਖੇਤ ਘਰ ਤੋਂ ਪੰਜਾਹ ਕੁ ਗਜ਼ ਦੀ ਦੂਰੀ 'ਤੇ ਹੀ ਸਨ। ਇਸ ਲਈ ਕਦੇ ਘਰ ਤੇ ਕਦੇ ਖੂਹ ਨੂੰ ਪਿਤਾ ਜੀ ਦਾ ਜਾਣਾ ਆਉਣਾ ਲੱਗਾ ਹੀ ਰਹਿੰਦਾ ਸੀ। ਪਿਤਾ ਜੀ ਦੇ ਦੋ ਹੀ ਸ਼ੌਕ ਸਨ ,ਇੱਕ ਜੈਕੀ ਨੂੰ ਹਰ ਦਮ ਆਪਣੇ ਨਾਲ ਰੱਖਣਾ ਜਾਂ ਟਰਾਂਜਿਸਟਰ ਰੇਡੀਓ ਕੋਲ ਰੱਖਣਾ।
ਇੱਕ ਦਿਨ ਪਿਤਾ ਜੀ ਖੇਤ 'ਚ ਰੰਬੇ ਨਾਲ ਗੋਡੀ ਕਰ ਰਹੇ ਸਨ। ਨੇੜੇ ਹੀ ਰੇਡੀਓ ਵੱਜ ਰਿਹਾ ਸੀ। ਜੈਕੀ ਇਧਰ ਉਧਰ ਆਪਣੇ ਮਜ਼ੇ ਕਰ ਰਿਹਾ ਸੀ ਅਤੇ ਸਾਡੀ ਇੱਕ ਮੱਝ ਨਜ਼ਦੀਕ ਹੀ ਘਾਹ ਚਰ ਰਹੀ ਸੀ। ਨਜ਼ਦੀਕ ਹੀ ਸਾਡਾ ਪੁਰਾਣਾ ਖੂਹ ਸੀ ਜੋ ਹੁਣ ਉਜੜਿਆ ਹੋਇਆ ਸੀ। ਖੂਹ ਦੇ ਆਲੇ ਦੁਆਲੇ ਘਾਹ ਬਹੁਤ ਸੀ। ਮੱਝ ਕਿਤੇ ਉਹ ਘਾਹ ਖਾਣ ਲਈ ਖੂਹ ਵੱਲ ਨੂੰ ਚਲੀ ਗਈ। ਪਿਤਾ ਜੀ ਡਰ ਗਏ ਕਿ ਕਿਤੇ ਮੱਝ ਖੂਹ ਵਿੱਚ ਨਾ ਡਿੱਗ ਪਵੇ। ਮੱਝ ਨੂੰ ਉਥੋਂ ਹਟਾਉਣ ਲਈ ਦੌੜੇ ਲੇਕਿਨ ਮੁੜਨ ਲੱਗੀ ਮੱਝ ਦਾ ਮੂੰਹ ਲੱਗਣ ਨਾਲ ਉਹ ਖੁਦ ਹੀ ਖੂਹ ਵਿੱਚ ਡਿੱਗ ਪਏ। ਇਹ ਸਭ ਕੁਝ ਜੈਕੀ ਨੇ ਦੇਖਿਆ ਅਤੇ ਉਹ ਦੌੜ ਕੇ ਘਰ ਨੂੰ ਆ ਗਿਆ। ਘਰ ਆ ਕੇ ਉਹ ਸਾਡੀ ਬੀਬੀ ਨੂੰ ਭੌਂਕਣ ਲੱਗ ਪਿਆ। ਬੀਬੀ ਉਹ ਨੂੰ ਝਿੜਕਣ ਲੱਗੀ। ਉਸ ਨੂੰ ਵਿਚਾਰੀ ਨੂੰ ਕੀ ਪਤਾ ਸੀ ਕਿ ਕੀ ਹੋਇਆ ਸੀ? ਜੈਕੀ ਫਿਰ ਖੂਹ ਨੂੰ ਦੌੜ ਗਿਆ ਤੇ ਫਿਰ ਆ ਗਿਆ ਲੇਕਿਨ ਬਾਰ -ਬਾਰ ਭੌਂਕ ਰਿਹਾ ਸੀ। ਕਿਸੇ ਨੂੰ ਕੋਈ ਸਮਝ ਨਹੀਂ ਆ ਰਹੀ ਸੀ ਕਿ ਕੀ ਹੋਇਆ ਸੀ?
ਸ਼ਾਮ ਹੋ ਗਈ। ਜਦ ਪਿਤਾ ਜੀ ਘਰ ਨਹੀਂ ਆਏ ਤਾਂ ਸਭ ਸੋਚਣ ਲੱਗੇ। ਮੇਰੇ ਛੋਟੇ ਭਾਈ ਨਿਰਮਲ ਵੀ ਘਰ ਆ ਗਏ। ਪਿਤਾ ਜੀ ਬਾਰੇ ਪਤਾ ਕਰਨ ਲਈ ਪਹਿਲਾਂ ਉਹ ਖੂਹ ਵੱਲ ਨੂੰ ਚੱਲ ਪਏ। ਅੱਗੇ ਅੱਗੇ ਜੈਕੀ ਜਾ ਰਿਹਾ ਸੀ। ਖੂਹ 'ਤੇ ਜਾ ਕੇ ਜੈਕੀ ਖੂਹ ਵੱਲ ਨੂੰ ਮੂੰਹ ਕਰ ਕਰਕੇ ਭੌਂਕਣ ਲੱਗ ਪਿਆ। ਨਿਰਮਲ ਨੇ ਖੂਹ ਵਿੱਚ ਬੈਟਰੀ ਦੀ ਲਾਈਟ ਕੀਤੀ ਤਾਂ ਪਾਣੀ ਉਪਰ ਸੌ -ਸੌ ਰੁਪਏ ਦੇ ਨੋਟ ਤਰ ਰਹੇ ਸਨ। ਨਿਰਮਲ ਨੂੰ ਸਮਝ ਆ ਗਈ ਕਿ ਉਸ ਦਿਨ ਪਿਤਾ ਜੀ ਨੇ ਪੋਸਟ ਔਫਿਸ ਵਿਚੋਂ ਪੈਸੇ ਕਢਵਾਉਣੇ ਸਨ।
ਉਸ ਦਿਨ ਤੋਂ ਬਾਦ ਜੈਕੀ ਨੇ ਖਾਣਾ ਪੀਣਾ ਛੱਡ ਦਿੱਤਾ। ਉਸ ਅੱਗੇ ਰੋਟੀ ਰੱਖਦੇ ਲੇਕਿਨ ਉਹ ਉਤੇ ਮਿੱਟੀ ਪਾ ਦਿੰਦਾ। ਉਸ ਦੀਆਂ ਅੱਖਾਂ ਵਿਚੋਂ ਹੰਝੂ ਆਉਂਦੇ ਰਹਿੰਦੇ। ਕੁਝ ਦਿਨਾਂ 'ਚ ਹੀ ਜੈਕੀ ਨੇ ਭੁੱਖੇ ਰਹਿ ਕੇ ਆਪਣੀ ਜਾਨ ਦੇ ਦਿੱਤੀ।
ਗੁਰਮੇਲ ਸਿੰਘ ਭੰਮਰਾ
ਕਹਾਣੀ ਭਾਵਕ ਕਰ ਗਈ। ਬਹੁਤ ਵਧੀਆ ਅੰਦਾਜ਼ 'ਚ ਪੇਸ਼ ਕੀਤੀ ਗਈ ਹੈ। ਆਪ ਦੇ ਖੇਤ ਵਾਲਾ ਖੂਹ ਤੇ ਬਾਪੂ ਜੀ ਦਾ ਰੇਡੀਓ ਸਾਫ ਸੁਣਾਈ ਦੇ ਰਿਹਾ ਸੀ। ਸੱਚੀਂ ਜਾਨਵਰ ਇਨਸਾਨਾਂ ਨਾਲੋਂ ਕਿਤੇ ਵੱਧ ਵਫ਼ਾਦਾਰ ਹੁੰਦੇ ਨੇ। ਆਪਣੇ ਸੱਚੇ ਪਿਆਰ ਦੀ ਮਿਸਾਲ ਦੇ ਗਿਆ ਜੈਕੀ। ਚੰਗੀ ਲਿਖਤ ਸਾਂਝੀ ਕਰਨ ਲਈ ਆਪ ਵਧਾਈ ਦੇ ਪਾਤਰ ਹੋ। ਸਾਂਝ ਪਾਉਣ ਲਈ ਸ਼ੁਕਰੀਆ ਜੀ।
ReplyDeleteਬਾਪੂ ਜੀ ਦਾ ਇੰਝ ਤੁਰ ਜਾਣਾ ਆਪ ਸਭ ਲਈ ਅਸਹਿ ਹੋਵੇਗਾ। ਮਾਪੇ ਸਦਾ ਲੋੜੀਂਦੇ ਨੇ ਪਰ ਓਸ ਦਾਤੇ ਦੇ ਭਾਣੇ ਨੂੰ ਮੰਨਣਾ ਹੀ ਪੈਂਦਾ ਹੈ।
ReplyDeleteਅਚਾਨਕ ਇਸ ਤਰਹ ਅਪਨੇ ਕਾ ਵਿਛੁੜ ਜਾਨਾ ।ਬਹੁਤ ਹੀ ਦੁਖ ਭਰੀ ਘਟਨਾ ਹੈ ।ਜੋ ਭੁਲਾਏ ਨਹੀ ਭੁਲ ਸਕਦੀ । ਕੁੱਤੇ ਕੀ ਅਪਨੇ ਮਾਲਿਕ ਕੋ ਬਚਾਨੇ ਕੀ ਕੋਸ਼ਿਸ਼ ਭੀ ਕਾਮ ਨਾ ਆਈ ਕਹਤੇ ਹੈਂ ਜੋ ਹੋਣਾ ਹੋਤਾ ਹੈ ਹੋਕਰ ਹੀ ਰਹਤਾ ਹੈ ।
ReplyDeleteਕਮਲਾ ਭੈਣ ਜੀ , ਇਹ ਦਿਨ ਕਦੇ ਭੀ ਸਾਨੂੰ ਭੁੱਲ ਨਹੀਂ ਸਕਦਾ . ਇਸੇ ਹੀ ਦਿਨ ਮੇਰਾ ਇਕਲੌਤਾ ਬੇਟਾ ਇੱਕ ਸਾਲ ਦਾ ਹੋਇਆ ਸੀ . ਇਸੇ ਹੀ ਮਹੀਨੇ 27 ਸਤੰਬਰ ਨੂੰ ਸਾਡਾ ਬੇਟਾ 45 ਸਾਲ ਦਾ ਹੋ ਜਾਵੇਗਾ .ਉਸੇ ਤਾਰੀਖ ਨੂੰ ਪਿਤਾ ਜੀ ਪੂਰੇ ਹੋਏ ਸਨ .
Deleteਜੈਕੀ ਦੀ ਗੱਲ ਤਾਂ ਜਿਸ ਜਿਸ ਨੇ ਭੀ ਸੁਣੀ, ਉਹ ਹੈਰਾਨ ਹੀ ਹੋ ਜਾਂਦਾ ਹੈ ਲੇਕਿਨ ਇਹ ਸਚਾਈ ਹੈ .