ਮਹਿਕ ਫੁੱਲਾਂ ਦੀ ਮੁੱਕੀ ਤੇ ਝੁਲਸ ਗਈਆਂ ਨੇ ਛਾਵਾਂ
ਪੱਤੇ ਖੜਕਣ ਥਾਂ ਥਾਂ ਤੇ ਕਲੀਆਂ ਭਰਦੀਆਂ ਆਹਾਂ
ਕਿਥੇ ਗੲੀਆਂ ਰੌਣਕਾਂ ,ਗੱਪਾਂ ਤੇ ਠੱਠੇ ਮਾਰਦੇ ਯਾਰ
ਭੱਖਦੇ ਪਏ ਨੇ ਆਲ੍ਹਣੇ, ਬੋਟ ਆਪਣੇ ਪਾਲਣ ਕਿਵੇਂ ਮਾਵਾਂ
ਧਰਤੀ ਤਪੇ ਤੰਦੂਰ ਜਿਓਂ, ਹਵਾ 'ਚ ਘੁਲ ਗਈ ਅੱਗ
ਅੰਦਰੀਂ ਡੱਕਿਆ ਕਿਸੇ ਦਿਓ ਨੇ,ਲੱਭਣ ਠੰਠੀਆਂ ਥਾਵਾਂ
ਹਰਾ ਨਹੀਂ ਕਿਤੇ ਦਿਸਦਾ, ਥਾਂ ਥਾਂ ਖੇਤੀਂ ਲੱਗੀ ਅੱਗ
ਬਿਨ ਹਰੇ ਗਤਾਵੇ ਖਾ ਖਾ ਦੁੱਧੀਂ ਸੁੱਕੀਆਂ ਮੱਝਾਂ ਗਾਂਵਾਂ
ਜੀਵ ਜੰਤ ਸੱਭ ਹੌਂਕਦੇ, ਸਹਿਕਦੇ ਕਰਦੇ ਪਾਣੀ ਪਾਣੀ
ਸੁੱਕੀਆਂ ਢਾਬਾਂ ਸੁੱਕੇ ਛੱਪੜ ,ਪਾਣੀ ਮੁੱਕਿਆ ਦਰਿਆਵਾਂ
ਭਾਣਾ ਐਸਾ ਵਰਤਿਆ, ਮੱਚੀ ਹਰ ਥਾਂ ਹਾਹਾਕਾਰ
"ਥਿੰਦ" ਨਾ ਕੋਸੀਂ ਰੱਬ ਨੂੰ, ਉਹ ਦੇਂਦਾ ਬਹੁਤ ਸਜ਼ਾਵਾਂ
ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ
ਨੋਟ : ਇਹ ਪੋਸਟ ਹੁਣ ਤੱਕ 10 ਵਾਰ ਪੜ੍ਹੀ ਗਈ ਹੈ।
ਲਿੰਕ

No comments:
Post a Comment
ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ