
ਇੱਕ ਦਿਨ ਪਤਨੀ ਦੇ ਮਨ ਵਿੱਚ ਕੋਈ ਵਿਚਾਰ ਆਇਆ ਕਿ ਕਿਓਂ ਨਾ ਉਹ ਇਸ ਨੂੰ ਚੁੱਕ ਕੇ ਖਿੜਕੀ ਦੇ ਕੋਲ ਰੱਖ ਦੇਵੇ ਤਾਂ ਕਿ ਇਸ ਨੂੰ ਖੁੱਲੀ ਰੋਸ਼ਨੀ ਮਿਲ ਸਕੇ। ਪਲਾਂਟ ਦੀ ਜਗਾਹ ਬਦਲ ਨੂੰ ਇੱਕ ਹਫਤਾ ਹੀ ਹੋਇਆ ਸੀ ਕਿ ਸਵੇਰ ਨੂੰ ਮਨੀ ਪਲਾਂਟ ਦਾ ਇੱਕ ਪੱਤਾ ਟੁੱਟ ਕੇ ਗਮਲੇ ਵਿਚ ਡਿੱਗਿਆ ਹੋਇਆ ਸੀ। ਪਤਨੀ ਨੇ ਪੱਤਾ ਚੁੱਕ ਕੇ ਕੂੜੇ ਵਾਲੇ ਬਿਨ ਵਿਚ ਸੁੱਟ ਦਿੱਤਾ। ਹੌਲੀ ਹੌਲੀ ਹਰ ਰੋਜ਼ ਪੱਤੇ ਝੜ ਕੇ ਡਿੱਗਣ ਲੱਗੇ। ਪਤਨੀ ਨੇ ਸੋਚਿਆ, ਸ਼ਾਇਦ ਪਲਾਂਟ ਨੂੰ ਫ਼ੂਡ ਦੀ ਲੋੜ ਹੈ। ਉਸ ਨੇ ਪਲਾਂਟ ਫ਼ੂਡ ਦੇ ਡਰੌਪ ਪਾਣੀ 'ਚ ਮਿਲਾ ਕੇ ਪਾਏ ਤੇ ਹਰ ਰੋਜ਼ ਪਾਣੀ ਦਾ ਵੀ ਖਿਆਲ ਰੱਖਿਆ ਲੇਕਿਨ ਕੋਈ ਫਰਕ ਨਹੀਂ ਪਿਆ। ਪੱਤੇ ਦਿਨ-ਬ-ਦਿਨ ਝੜਨ ਲੱਗੇ। ਫਿਰ ਉਸ ਨੇ ਇੱਕ ਹੋਰ ਖਿੜਕੀ ਦੇ ਨਾਲ ਇਸ ਗਮਲੇ ਨੂੰ ਰੱਖ ਦਿੱਤਾ ਕਿਓਂਕਿ ਉਥੇ ਲਾਈਟ ਹੋਰ ਵੀ ਜ਼ਿਆਦਾ ਪੈਂਦੀ ਸੀ ਲੇਕਿਨ ਕੋਈ ਫਰਕ ਨਹੀਂ ਪਿਆ। ਪਤਨੀ ਬਹੁਤ ਬੇਚੈਨ ਰਹਿਣ ਲੱਗੀ। ਬਥੇਰੀ ਕੋਸ਼ਿਸ਼ ਕੀਤੀ ਲੇਕਿਨ ਇੱਕ ਦਿਨ ਆਇਆ ਜਦ ਸਾਰੇ ਪੱਤੇ ਝੜ ਗਏ। ਨਿਰਾਸ਼ ਹੋ ਕੇ ਪਤਨੀ ਨੇ ਪਲਾਂਟ ਨੂੰ ਗਮਲੇ ਵਿਚੋਂ ਕੱਢ ਕੇ ਬਾਹਰ ਗਾਰਡਨ ਵਿਚ ਸੁੱਟ ਦਿੱਤਾ। ਕੁਝ ਹਫਤੇ ਉਥੇ ਹੀ ਪਿਆ ਰਿਹਾ ਅਤੇ ਬਿਲਕੁਲ ਸੁੱਕ ਗਿਆ। ਇੱਕ ਦਿਨ ਫਿਰ ਪਤਨੀ ਨੂੰ ਪਤਾ ਨਹੀਂ ਕੀ ਸੁਝਿਆ, ਉਸ ਨੇ ਪਲਾਂਟ ਨੂੰ ਮੁੜ ਗਮਲੇ 'ਚ ਪਾ ਕੇ ਮਿੱਟੀ ਪਾਈ ਅਤੇ ਫਿਰ ਉਥੇ ਹੀ ਰੱਖ ਦਿੱਤਾ ਜਿਥੇ ਕਈ ਸਾਲਾਂ ਤੋਂ ਪਿਆ ਆਇਆ ਸੀ। ਪਤਨੀ ਪਲਾਂਟ ਫ਼ੂਡ ਅਤੇ ਪਾਣੀ ਲਗਾਤਾਰ ਪਾਉਂਦੀ ਰਹੀ। ਉਸ ਦੀ ਇੱਕ ਰੂਹ ਜਿਹੀ ਸੀ ਕਿ ਇਸ ਨੂੰ ਦੁਬਾਰਾ ਉਸੇ ਸ਼ਕਲ ਵਿਚ ਲਿਆਉਣਾ ਹੈ।
ਦੋ ਕੁ ਹਫਤੇ ਤੋਂ ਬਾਅਦ ਇੱਕ ਦਿਨ ਪਤਨੀ ਥੱਲੇ ਆਈ ਤੇ ਪਲਾਂਟ ਵਲ ਨੂੰ ਧਿਆਨ ਨਾਲ ਦੇਖਿਆ। ਦੋ ਹਰੀਆਂ ਹਰੀਆਂ ਪਤੀਆਂ ਪਤਨੀ ਵੱਲ ਝਾਕ ਰਹੀਆਂ ਸਨ। ਪਤਨੀ ਨੇ ਜ਼ੋਰ ਦੀ ਤਾਲੀ ਵਜਾਈ ਅਤੇ ਪਲਾਂਟ ਨਾਲ ਗੱਲਾਂ ਕਰਨ ਲੱਗੀ, " ਸੌਰੀ ! ਫਿਰ ਐਸੀ ਗ਼ਲਤੀ ਨਹੀਂ ਕਰਾਂਗੀ, ਮੈਨੂੰ ਪਤਾ ਹੀ ਨਹੀਂ ਸੀ ਕਿ ਤੇਰੀ ਉਹ ਜਗ੍ਹਾ ਹੀ ਪੱਕੀ ਜਗ੍ਹਾ ਹੈ। ਦੁਬਾਰਾ ਗਲਤੀ ਨਹੀਂ ਕਰਾਂਗੀ। " ਮੈਂ ਵੀ ਥੱਲੇ ਆ ਗਿਆ ਸੀ ਤੇ ਪਤਨੀ ਨੇ ਮੈਨੂੰ ਦੋ ਪੱਤੀਆਂ ਦਿਖਾਲੀਆਂ ਜਿਹੜੀਆਂ ਨਵੀਆਂ ਨਵੀਆਂ ਲੱਗੀਆਂ ਸਨ। ਰੋਜ਼ ਰੋਜ਼ ਪੱਤੀਆਂ ਨਿਕਲਣ ਲੱਗੀਆਂ ਅਤੇ ਕੁਝ ਹਫਤਿਆਂ ਵਿੱਚ ਹੀ ਮਨੀ ਪਲਾਂਟ ਫਿਰ ਪਹਿਲਾਂ ਵਾਲੀ ਅਵਸਥਾ ਵਿੱਚ ਆ ਗਿਆ। ਇਸ ਵਕਤ ਵੀ ਇਹ ਪਲਾਂਟ ਮੇਰੇ ਸਾਹਮਣੇ ਪਿਆ ਹੈ ਅਤੇ ਰਾਤ ਨੂੰ ਸੌਣ ਲੱਗੇ ਇਸ ਨੂੰ ਜਰੂਰ ਹੀ ਇੱਕ ਵਾਰੀ ਧਿਆਨ ਨਾਲ ਦੇਖ ਕੇ ਲਾਈਟ ਬੰਦ ਕਰਦਾ ਹਾਂ।
ਹਰਦੀਪ ਇਹ ਵਾਰਤਾ ਸੌ ਫੀ ਸਦੀ ਸਚ੍ਹੀ ਹੈ.ਕਿਓਂਕਿ ਇਹ ਵੇਲ ਹਰ ਦਮ ਮੇਰੀਆਂ ਅਖਾਂ ਸਾਹਮਣੇ ਰਹਿੰਦੀ ਹੈ ,ਇਸ ਲਈ ਬਹੁਤ ਵਾਰੀ ਮੇਰੇ ਮਨ ਵਿਚ ਖਿਆਲ ਆ ਜਾਂਦਾ ਹੈ ਕਿ ਇਹ ਵੇਲ ਭੀ ਆਪਣੀ ਜਗਾਹ ਵਿਚ ਰਹਿਣਾ ਹੀ ਪਸੰਦ ਕਰਦੀ ਹੈ .ਇਸ ਤੋਂ ਇਹ ਭੀ ਜਾਹਰ ਹੁੰਦਾ ਹੈ ਵੇਲ ਬੂਟਿਆਂ ਵਿਚ ਭੀ ਇਮੋਸ਼ਨ ਹੁੰਦਾ ਲੇਕਿਨ ਅਸੀਂ ਇਸ ਦਾ ਅਹਸਾਸ ਮਹਸੂਸ ਨਹੀਂ ਕਰ ਸਕਦੇ ਕਿਓਂਕਿ ਇਹ ਇਨਸਾਨਾਂ ਦੀ ਪਹੁੰਚ ਤੋਂ ਪਰੇ ਹੈ .
ReplyDeleteਆਪ ਦੀ ਵਾਰਤਾ ਮੈਨੂੰ ਭਾਵਕ ਕਰ ਗਈ। ਇਓਂ ਲੱਗਾ ਜਿਵੇਂ ਮਨੀ ਪਲਾਂਟ ਦੀ ਉਹ ਵੇਲ ਮੇਰੇ ਸਾਹਮਣੇ ਹੋਵੇ ਜੋ ਪਹਿਲਾਂ ਛੋਟੇ ਬੱਚੇ ਦੀ ਤਰਾਂ ਰੁੱਸ ਗਈ ਕਿ ਮੈਂ ਨੀ ਮੈਂ ਤਾਂ ਐਥੇ ਹੀ ਬਹਿਣਾ। ਥਾਂ ਬਦਲੀ 'ਤੇ ਖਾਣਾ ਪੀਣਾ ਛੱਡ ਦਿੱਤਾ ਤੇ ਆਖਿਰ ਨੂੰ ਆਪਣੀ ਜਿੱਦ ਪੁਗਾ ਕੇ ਫੇਰ ਹੱਸਦੀ ਮੇਰੇ ਸਾਹਮਣੇ ਆ ਬੈਠੀ ਹੋਵੇ। ਵਾਹ ਅੰਕਲ ਜੀ ਕਮਾਲ ਕਰ ਦਿੱਤੀ। ਕਮਾਲ ਦੀ ਸਾਂਝ ਪੁਆ ਦਿੱਤੀ ਓਸ ਵੇਲ ਨਾਲ। ਜੇ ਹੋ ਸਕਿਆ ਤਾਂ ਫੋਟੋ ਜ਼ਰੂਰ ਵਿਖਾ ਦੇਣਾ ਓਸ ਨਾਜ਼ੁਕ ਜਿਹੀ ਵੇਲ ਦੀ।
ReplyDelete