ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

28 Oct 2017

ਬਾਬੁਲ ਮੇਰੀਆਂ ਗੁੱਡੀਆਂ

Image result for broken doll sketch


ਉਸ ਦੀ ਡੋਲੀ ਜਦੋਂ ਪਿੰਡ ਦੀ ਜੂਹ ਟੱਪੀ ਤਾਂ ਆਪਣੇ ਮਨ ਦੀ ਭਟਕਣ ਟਿਕਾਉਣ ਲਈ ਉਸ ਪਿੱਛੇ ਵੱਲ ਮੁੜ ਵੇਖਿਆ।ਸੂਹੇ ਵਕਤਾਂ ਦੀ ਨਿਸ਼ਾਨਦੇਹੀ ਕਰਦਿਆਂ  ਉਸ ਅਨੁਭਵ ਕੀਤਾ ਕਿ ਉਹ ਤਾਂ ਆਪਣੇ ਇਸ ਗਰਾਂ ਨੂੰ ਸਦਾ ਲਈ ਛੱਡ ਕੇ ਜਾ ਰਹੀ ਸੀ। ਐਥੇ ਤਾਂ ਉਸ ਨੇ ਆਪਣੀ ਜ਼ਿੰਦਗੀ ਦਾ ਇੱਕ ਰੌਸ਼ਨ ਤੇ ਧੁਪਿਆਲਾ ਹਿੱਸਾ ਹੰਢਾਇਆ ਸੀ। ਹੁਣ ਉਹ ਕਿਸੇ ਹੋਰ ਦੀ ਜੂਹ ਵਿੱਚ ਦਾਖਲ ਹੋਣ ਜਾ ਰਹੀ ਸੀ ਨਵੇਂ ਚਾਅ ਝੋਲ਼ੀ ਪਾਉਣ ਲਈ। ਇਹ ਪਹਿਲੀ ਵਾਰ ਹੀ ਤਾਂ ਸੀ ਕਿ ਉਸ ਨੇ ਕੋਈ ਰਾਤ ਕਿਸੇ ਹੋਰ ਘਰ ਬਿਤਾਈ ਸੀ ਜਿਸ ਨੂੰ ਹੁਣ ਉਸ ਨੇ ਅਪਨਾਉਣਾ ਸੀ। ਪਰ ਉਹ ਔਖਾ ਅਨੁਭਵ ਨਹੀਂ ਸੀ ਕਰ ਰਹੀ। ਉਸ ਨੇ ਘਰ ਦੀ ਉਚੇਰੀ ਛੱਤ ਵੱਲ ਤੱਕਦਿਆਂ ਅਪਣੱਤ ਨਾਲ਼ ਆਪਣੇ ਹਾਣੀ ਬਾਰੇ ਸੋਚਿਆ। ਉਸ ਦੇ ਰੋਮ -ਰੋਮ ' ਜਾਗਦੀਆਂ ਸੱਧਰਾਂ ਨੇ ਅੰਗੜਾਈ ਭਰੀ," ਮੁਸ਼ੱਕਤਾਂ ਤੇ ਮੁਹੱਬਤਾਂ ਦੀ ਸੋਬਤ ਸਾਡੇ ਅਗਲੇਰੇ ਜੀਵਨ ' ਨਿੱਘ ਤੇ ਅਰਾਮ ਭਰ ਦੇਵੇ।"

ਸਮੇਂ ਦੇ ਲੰਘਾਅ ਨਾਲ਼ ਉਹ ਹਰ ਅਣਜਾਣੀ ਤੰਦ ਨੂੰ ਆਪਣਾ ਬਨਾਉਣ ਲੱਗੀ। ਹਰ ਰਿਸ਼ਤੇ ਨੂੰ ਬੋਚ -ਬੋਚ ਰੱਖਦੀ। ਕਦੇ ਕਦੇ ਪੇਕਿਓਂ ਲਿਆਂਦੀ ਉਮੰਗਾਂ ਦੀ ਗੁੱਥਲੀ 'ਚੋਂ ਰੀਝਾਂ ਦੀਆਂ ਗੁੱਡੀਆਂ ਪਟੋਲਿਆਂ ਨਾਲ਼ ਮਨ ਪ੍ਰਚਾਉਣ ਬੈਠ ਜਾਂਦੀ। ਪਰ ਉਸ ਦੇ ਮਲਾਰਾਂ ਨੂੰ ਬੇਰਹਿਮੀ ਨਾਲ਼ ਮਧੋਲ਼ ਦਿੱਤਾ ਜਾਂਦਾ, "ਤੇਰੇ ਇਨ੍ਹਾਂ ਸੂਈਆਂ ਧਾਗਿਆਂ ਨੇ ਕੁਛ ਨੀ ਦੇਣਾ ਤੈਨੂੰ। ਘਰ ਸੰਭਾਲ਼ ਲਾ ਓਹੀ ਵਾਧੂ ਆ।" ਅੱਖਾਂ ' ਭਰੀਆਂ ਆਪੇ ਨਾਲ਼ ਹੋਈਆਂ ਵਧੀਕੀਆਂ ਹੰਝੂ ਬਣ ਵਹਿ ਜਾਂਦੀਆਂ। ਇੱਕ ਧੀ ਤੋਂ ਮਾਂ ਬਣਨ ਦੇ ਸਫ਼ਰ ਦੌਰਾਨ ਪਲ- ਪਲ ਮਰਨ ਦੇ ਹਾਉਕੇ ਨੂੰ ਹੁਣ ਉਹ ਸਿਵਿਆਂ ਤੱਕ ਨਹੀਂ ਲੈ ਕੇ ਜਾਣਾ ਚਾਹੁੰਦੀ ਸੀ। ਨਿੱਕੀ ਉਮਰੇ ਸਮਝੇ ਔਰਤ ਹੋਣ ਦੇ ਅਰਥਾਂ ਨੂੰ ਹੁਣ ਉਹ ਬਦਲ ਦੇਣਾ ਲੋਚਦੀ ਸੀ। ਮਨ ਨੂੰ ਮਾਰੀਆਂ ਗੰਢਾਂ ਉਹ ਆਪਣੀ ਅੱਲੜ ਧੀ ਨਾਲ਼ ਫ਼ਰੋਲਦੀ ,"ਆਸਾਂ ਦੇ ਦੀਵੇ ' ਖਾਹਿਸ਼ਾਂ ਦਾ ਤੇਲ ਪਾਉਂਦੀ ਉਸ ਦੀਵੇ ਦੇ ਧੂੰਏਂ 'ਚ ਆਪਣੇ ਆਪ ਨੂੰ ਨਾ ਗਵਾਈਂ। ਆਪਣੇ ਖ਼ਾਬਾਂ ਨੂੰ ਕਦੇ ਵੀ ਧੁਖਣ ਨਾ ਦੇਵੀਂ। ਤੂੰ ਆਪਣੀਆਂ ਗੁੱਡੀਆਂ ਪਟੋਲਿਆਂ ਦੀ ਰੂਹ ਨੂੰ ਜਿਉਂਦਾ ਰੱਖੀਂ।"
ਡਾ. ਹਰਦੀਪ ਕੌਰ ਸੰਧੂ  


ਨੋਟ : ਇਹ ਪੋਸਟ ਹੁਣ ਤੱਕ 980 ਵਾਰ ਪੜ੍ਹੀ ਗਈ ਹੈ।
 ਲਿੰਕ 1                   ਲਿੰਕ 2

1 comment:


  1. ਬਾਬੁਲ ਮੇਰੀਆਂ ਗੁਡੀਆਂ
    ਹਰ ਬੇਟੀ ਮਾਂ ਦੇ ਜੀਵਨ ਨੂੰ ਬੜੇ ਗੋਹ ਨਾਲ ਦੇਖਦੀ ਹੈ। ਉਹ ਦੇਖਦੀ ਹੈ ਮਾਂ ਕਿਸ ਤਰ੍ਹਾਂ ਸੁਸਰਾਲ ‘ਚ ਸਬ ਸਹਿਕੇ ਹਰ ਰਿਸ਼ਤੇ ਨਾਲ ਤਾਲ ਮੇਲ ਬਿਠਾਉਦੀਂ ਆਪਣੀ ਇੱਛਾਵਾਂ ਨੂੰ ਮਾਰ ਕੇ ਰਹਿੰਦੀ ਹੈ। ਔਰ ਆਪਣਾ ਜੀਵਨ ਖ਼ਤਮ ਕਰ ਜਾਂਦੀ ਹੈ। ਹੁਣ ਜਮਾਨਾ ਬਦਲ ਗਿਆ ਹੈ। ਅਬ ਮਾਂ ਬੇਟੀ ਕੋ ਇਹੀ ਕਹਿਣਾ ਚਾਹਤੀ ਹੈ ਵਹ ਹਰ ਇੱਛਾ ਹਰ ਚਾ ਪੂਰਾ ਕਰੇ।
    ਮੇਰੀਆਂ ਗੁਡੀਆਂ ਯਹਾਂ ਪ੍ਰਤੀਕ ਹੈ ਬੇਟੀ ਦੀਆਂ ਇਛਾਵਾਂ ਦਾ।ਕਹਾਣੀ ਸਹੀ ਸੰਦੇਸ਼ ਦੇ ਰਹੀ ਹੈ ਤਾਕਿ ਕੋਈ ਭੀ ਬੇਟੀ ਪੜ੍ਹ ਲਿਖ ਕੇ ਭੀ ਆਪਣਾ ਜੀਵਨ ਆਪਣੀ ਇੱਛਾਵਾਂ ਮਾਰਕੇ ਨ ਜੀਵੇ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ