ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

5 Oct 2017

ਅਸੀਸ ( ਮਿੰਨੀ ਕਹਾਣੀ )


ਮਾਸਟਰ ਸੁਖਵਿੰਦਰ ਦਾਨਗੜ੍ਹ's profile photo, Image may contain: 1 personਇੱਕ ਦਿਨ ਬਸੰਤ ਕੌਰ ਡੂੰਘੀਅਾਂ ਸੋਚਾਂ ਵਿੱਚ ਡੁੱਬੀ ਹੋਈ ਵਰਾਂਡੇ ਵਿੱਚ ਮੰਜੇ ੳੁੱਪਰ ਬੈਠੀ ਸੀ। ਇੰਝ ਲੱਗ ਰਿਹਾ ਸੀ ਜਿਵੇਂ ੳੁਸ ਨੇ ਕੋਈ ਦੁੱਖਾਂ ਦਾ ਸਾਗਰ ਅਾਪਣੇ ਅੰਦਰ ਹੀ ਸਮਾ ਲਿਅਾ ਹੋਵੇ । ਉਸ ਦਾ ਚਿਹਰਾ ੳੁਦਾਸ ਅਤੇ ਅੱਖੀਅਾਂ ਹੁੰਝੂਆਂ ਨਾਲ਼ ਨਮ ਹੋਈਅਾਂ ਪਈਅਾਂ ਸਨ ।
ਕੋਲ਼ ਖੜ੍ਹੀ ੳੁਸ ਦੀ ਮੂੰਹ ਬੋਲੀ ਭੈਣ ਗੁਰਨਾਮ ਕੌਰ ਦੇ ਪੁੱਛਣ 'ਤੇ ੳੁਹ ਕਹਿਣ ਲੱਗੀ , " ਮੈਨੂੰ ਕੀ ਦੁੱਖ ਹੋਣੈ ਭੈਣੇ , ਇਹ ਤਾਂ ਕਦੇ - ਕਦੇ ਖ਼ੁਸ਼ੀ ਦੇ ਹੰਝੂ ਅਾ ਜਾਂਦੇ ਅੈ , ਸੁੱਖ ਨਾਲ਼ ਮੇੇਰੇ ਦੋਵੇਂ ਮੁੰਡੇ ਵੱਡੇ ਅਫ਼ਸਰ ਲੱਗੇ ਹੋਏਐ , ਨੂੰਹਾਂ ਵੀ ਸੁਭਾਅ ਦੀਆਂ ਬਾਹਲੀਆਂ ਹੀ ਚੰਗੀਆਂ ਮਿਲੀਅਾਂ ਨੇ , ਮੈਂ ਰੱਬ ਤੋਂ ਭਲਾ ਹੋਰ ਕੀ ਭਾਲਦੀ ਅਾਂ "
" ੳੁਹ ਤਾਂ ਸਭ ਠੀਕ ਅੈ , ਪਰ ਤੇਰੀ ਕੋਈ ਸੁੱਖ-ਸਾਂਦ ਵੀ ਪੁੱਛਦੈ ਕਿ ਨਹੀਂ ? " ਗੁਰਨਾਮੋ ਨੇ ਦੁਬਾਰਾ ਪੁੱਛਿਅਾ । ਬਸੰਤ ਕੌਰ ਚੁੰਨੀ ਨਾਲ਼ ਅੱਖਾਂ ਪੂੰਝਦੀ ਹੋਈ ਕਹਿਣ ਲੱਗੀ ,
" ਪੂਰਾ ਖ਼ਿਅਾਲ ਰੱਖਦੇ ਅੈ ਭੈਣੇ , ਮੇਰਾ ਢਿੱਡ ਤਾਂ ਚਾਰੋਂ ਪੈਹਰ ਅਸੀਸਾਂ ਦਿੰਦਾ ਨੀ ਥੱਕਦਾ , ਤਿਹਾਰ ਵੇਲ਼ੇ ਇੱਕ - ਦੂਜੇ ਦੇ ਮੂਹਰੋਂ ਦੀ ਹੋ ਕੇ ਚੀਜ਼ ਵਸਤ ਦੇਣ ਅਾੳੁਂਦੇ ਅੈ , ਵੱਡਾ ਮੁੰਡਾ ਤਾਂ ਪੰਜ-ਸੱਤ ਮਿੰਟ ਬੈਠ ਕੇ ਵੀ ਜਾਂਦਾ ਮੇਰੇ ਕੋਲ਼ , ਜਦੋਂ ਵੀ ਫੀਸ ਭਰਨ ਅਾੳੁਦੈ ਅਾਪਣੇ ਅੈਹ ਬਿਰਧ ਅਾਸ਼ਰਮ ਦੀ।"
ਮਾਸਟਰ ਸੁਖਵਿੰਦਰ ਦਾਨਗੜ੍ਹ
94171- 80205

No comments:

Post a Comment

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ