ਚੋਣਾਂ ਦੇ ਦਿਨਾਂ ਵਿੱਚ ਸਿਆਸੀ ਧਿਰਾਂ ਨੇ ਲੋਕਾਂ 'ਚ ਆਪਣਾ ਅਸਰ ਰਸੂਖ ਬਣਾਈ ਰੱਖਣ ਲਈ ਦਿਨ ਰਾਤ ਇੱਕ ਕੀਤਾ ਹੋਇਆ ਸੀ। ਲੋਕਾਂ ਦਾ ਭਰੋਸਾ ਜਿੱਤਣ ਲਈ ਕੋਈ ਰਾਸ਼ਨ ਵੰਡ ਰਿਹਾ ਸੀ ਤੇ ਕੋਈ ਕੰਬਲ਼। ਉਸ ਦਾ ਕਿਸੇ ਪਾਰਟੀ ਨਾਲ ਕੋਈ ਸਬੰਧ ਤਾਂ ਨਹੀਂ ਸੀ ਪਰ ਰਾਸ਼ਨ ਵੰਡਣ ਦੇ ਬਹਾਨੇ ਉਹ ਵੀ ਲੋਕ ਭਲਾਈ ਦੇ ਇਸ ਕਾਰਜ 'ਚ ਆਪਣਾ ਹਿੱਸਾ ਪਾਉਣਾ ਚਾਹੁੰਦਾ ਸੀ। ਪਾਰਟੀ ਦੇ ਨੁਮਾਇੰਦਿਆਂ ਨਾਲ ਪਿੰਡੋ -ਪਿੰਡੀਂ ਜਾ ਕੇ ਉਸ ਨੇ ਪਹਿਲਾਂ ਲੋੜਵੰਦ ਪਰਿਵਾਰਾਂ ਦੀਆਂ ਸੂਚੀਆਂ ਤਿਆਰ ਕੀਤੀਆਂ ਤੇ ਫੇਰ ਰਾਸ਼ਨ ਵੰਡਣ ਜਾਣ ਲੱਗਾ।
ਅੱਜ ਉਸ ਦਾ ਤੀਜਾ ਦਿਨ ਸੀ। ਜਿਉਂ ਹੀ ਟੱਰਕ ਇੱਕ ਪਿੰਡ ਅੱਪੜਿਆ ਲੋੜਵੰਦ ਲੋਕਾਂ ਦੇ ਹਜੂਮ ਨੇ ਘੇਰ ਲਿਆ। ਉਸ ਨੇ ਬੜੀ ਸੰਜੀਦਗੀ ਨਾਲ ਸਾਰਿਆਂ ਨੂੰ ਕਾਹਲ਼ੀ ਨਾ ਕਰਨ ਦੀ ਤਾਕੀਦ ਕੀਤੀ, " ਭਾਈ ਇਹ ਸਭ ਕੁਝ ਥੋਡੀ ਖਾਤਰ ਹੀ ਲਿਆਏ ਹਾਂ।ਲਾਈਨਾਂ 'ਚ ਲੱਗ ਜਾਵੋ ਇਓਂ ਧੱਕਾ ਨਾ ਕਰੋ । ਥੋਡੇ ਨਾਲ ਅਸੀਂ ਵੀ ਸਖਾਲ਼ੇ ਰਹਾਂਗੇ।"
ਰਾਸ਼ਨ ਵੰਡਦਿਆਂ ਉਹ ਲੋਕਾਂ ਨੂੰ ਨੇੜੇ ਹੋ ਕੇ ਮਿਲਿਆ। ਉਨ੍ਹਾਂ ਦੇ ਚਿਹਰਿਆਂ 'ਤੇ ਉਦਾਸੀ ਤੇ ਮਾਯੂਸੀ ਸਾਫ਼ ਝਲਕਦੀ ਸੀ। ਲਾਚਾਰੀ ਤੇ ਬੇਵੱਸੀ ਸੰਗ ਘੁਲ਼ਦੇ ਅੱਜ ਉਹ ਝੋਲ਼ੀਆਂ ਅੱਡਣ ਨੂੰ ਮਜਬੂਰ ਹੋਏ ਪਏ ਸਨ। ਇਓਂ ਲੱਗਦਾ ਸੀ ਕਿ ਜਿਵੇਂ ਵਸੀਲਿਆਂ ਦੀ ਕਮੀ ਨੇ ਉਨ੍ਹਾਂ ਦਾ ਕਚੂਮਰ ਕੱਢ ਦਿੱਤਾ ਹੋਵੇ। ਕਤਾਰ 'ਚ ਨਿੰਮੋਝੂਣੀ ਖੜ੍ਹੀ ਹਰ ਬੀਬੀ ਵਿੱਚ ਉਸ ਨੂੰ ਆਪਣੀ ਹੀ ਮਾਂ ਨਜ਼ਰ ਆ ਰਹੀ ਸੀ।
ਹੁਣ ਮੂੰਹ 'ਨੇਰ੍ਹਾ ਜਿਹਾ ਹੋਣ ਲੱਗਾ ਸੀ ਪਰ ਅਜੇ ਵੀ ਬਹੁਤ ਘਰ ਬਾਕੀ ਸਨ। ਪਾਰਟੀ ਦੇ ਹੋਰ ਨੁਮਾਇੰਦੇ ਸਾਰੀ ਜ਼ਿੰਮੇਵਾਰੀ ਉਸ 'ਤੇ ਪਾ ਆਪ ਲਾਂਭੇ ਹੋ ਗਏ ਸਨ।ਲੋਕਾਂ 'ਚ ਹਫ਼ੜਾ -ਦਫ਼ੜੀ ਵੱਧ ਗਈ ਸੀ। ਭੀੜ 'ਚ ਕਦੇ ਕਿਸੇ ਨਿੱਕੇ ਨਿਆਣੇ ਨੂੰ ਧੱਕਾ ਵੱਜਦਾ ਤੇ ਕਦੇ ਤੁਰਨੋਂ ਆਹਰੀ ਬੇਬੇ ਨੂੰ। ਪਰ ਅੱਜ ਉਹ ਕਿਸੇ ਨੂੰ ਵੀ ਨਿਰਾਸ਼ ਘਰ ਨਹੀਂ ਮੋੜਨਾ ਚਾਹੁੰਦਾ ਸੀ। ਉਨ੍ਹਾਂ ਦੀ ਟੀਸ ਨਾਲ ਉਸ ਦਾ ਦਿਲ ਪਸੀਜਿਆ ਪਿਆ ਸੀ।
ਕਿਸੇ ਸਿਆਸੀ ਧਿਰ ਦੀ ਸਮਰੱਥਾ ਦਾ ਵਿਖਾਵਾ ਵੋਟਾਂ ਲੈਣ ਦੇ ਸਾਧਨ ਤੱਕ ਹੀ ਸੀਮਿਤ ਨਾ ਰਹੇ ਬਲਕਿ ਉਹ ਤਾਂ ਆਮ ਲੋਕਾਂ ਦੇ ਮੁੱਢਲੇ ਹੱਕਾਂ ਦੇ ਸ਼ੋਸ਼ਣ ਵਿਰੁੱਧ ਜੰਗ ਛੇੜਨੀ ਚਾਹੁੰਦਾ ਸੀ। ਆਪਣੇ ਕੱਪੜਿਆਂ ਤੋਂ ਆਟਾ ਝਾੜਦਿਆਂ ਉਸ ਨੇ ਮੁੱਠੀਆਂ ਭੀਚਦਿਆਂ ਕਚੀਚੀ ਵੱਟੀ," ਮੇਰਾ ਵੱਸ ਹੀ ਨਹੀਂ ਚੱਲਦਾ ਨਹੀਂ ਤਾਂ ਇਨ੍ਹਾਂ ਕਿਸਮਤ ਮਾਰਿਆਂ ਦੇ ਪਿੰਡੇ ਚਿੰਬੜੀ ਗੁਰਬੱਤ ਨੂੰ ਮੈਂ ਇਓਂ ਆਟੇ ਵਾਂਗ ਝਾੜ ਦਿਆਂ ।"
ਰੋਜ਼ਮਰਾ ਜਿੰਦਗੀ ਵਿੱਚ ਇਹ ਅਾਮ ਜਿਹੀ ਗੱਲ ਹੋ ਗਈ ਹੈ ਪਰ ਲੀਡਰਾਂ ਨੂੰ ਵੋਟਾਂ ਤੱਕ ਹੀ ਲੈਣਾ ਦੇਣਾ ਹੈ
ReplyDeleteਪਰ ਜੇ ਕਹਾਣੀ ਵਿਚਲੇ ਪਾਤਰ ਜਿਹੇ ਨੌਜਵਾਨ ਅੱਗੇ ਆਉਣ ਤਾਂ ਕਿਸੇ ਸੁਧਾਰ ਦੀ ਉਮੀਦ ਕੀਤੀ ਜਾ ਸਕਦੀ ਹੈ।
Deleteਬਿਲਕੁਲ ਜੀ
Deleteਤੇ ਇਹ ਕੋਈ ਕਾਲਪਨਿਕ ਪਾਤਰ ਨਹੀਂ ਹੈ। ਆਪ ਦੇ ਸਾਰਥਕ ਹੁੰਗਾਰੇ ਨਾਲ ਉਸ ਪਾਤਰ ਦੇ ਇਸ ਰਾਹ 'ਤੇ ਤੁਰਦਿਆਂ ਰਹਿਣ ਤੇ ਕਾਮਯਾਬੀ ਲਈ ਮੈਂ ਦੁਆ ਕਰਦੀ ਹਾਂ।
Deleteਦੁਆਵਾ ਨੇ ਜੀ
DeleteBahut acha ji vaheguru ji! Tusi mahan atma ho ji
ReplyDeleteਆਪ ਦੀਆਂ ਸ਼ੁੱਭ ਇਛਾਵਾਂ ਲਈ ਬਹੁਤ ਬਹੁਤ ਸਤਿਕਾਰ ਜੀਓ !
DeleteBuhat hi vadiya post hai jio
ReplyDeleteਆਪ ਦੇ ਨਿੱਘੇ ਹੁੰਗਾਰੇ ਨਾਲ ਮੇਰੀ ਕਹਾਣੀ ਦੇ ਨਾਇਕ ਨੂੰ ਹੱਲਾਸ਼ੇਰੀ ਮਿਲੇਗੀ !
Deleteਇਸ ਕਹਾਣੀ ਦਾ ਨਾਇਕ ਕੋਈ ਕਾਲਪਨਿਕ ਪਾਤਰ ਨਹੀਂ ਹੈ। ਆਪ ਦੇ ਸਾਰਥਕ ਹੁੰਗਾਰਿਆਂ ਨਾਲ ਉਸ ਪਾਤਰ ਦੇ ਇਸ ਰਾਹ 'ਤੇ ਤੁਰਦਿਆਂ ਰਹਿਣ ਤੇ ਕਾਮਯਾਬੀ ਲਈ ਮੈਂ ਦੁਆ ਕਰਦੀ ਹਾਂ।
ReplyDeletegood
ReplyDeletewaheguru estra de.soch her ik.nu bkse
ਆਪ ਦੇ ਨਿੱਘੇ ਹੁੰਗਾਰੇ ਨਾਲ ਮੇਰੀ ਕਹਾਣੀ ਦੇ ਨਾਇਕ ਦਾ ਹੌਸਲਾ ਤੇ ਸੋਚ ਹੋਰ ਅਗੇਰੇ ਵਧੇਗੀ !
Deleteਦਰਅਸਲ ਇਹ ਨੌਜਵਾਨ ਵੋਟਾਂ ਵਾਟਾਂ ਨੂੰ ਛਡ ਕੇ ਦਿਲੋਂ ਚਾਹੁੰਦਾ ਸੀ ਕਿ ਜੇ ਉਸ ਦਾ ਵੱਸ ਚਲੇ ਤਾਂ ਝੁਰਲੂ ਮਾਰ ਕੇ ਗਰੀਬਾਂ ਦਾ ਦੁਖ ਦੂਰ ਕਰ ਦੇਵੇ .ਇਹ ਜਿਹੜੇ ਪਾਰਟੀ ਕਰਿੰਦੇ ਹੁੰਦੇ ਹਨ ,ਉਹ ਤਾਂ ਆਪੋ ਆਪਣੇ ਮੁਫਾਦ ਲਈ ਹੀ ਦੌੜ ਭੱਜ ਕਰਦੇ ਹਨ, ਉਹਨਾਂ ਨੂੰ ਆਪਣੀ ਗਰਜ ਨਾਲ ਮਕਸਦ ਹੁੰਦਾ ਹੈ, ਲੋਕਾਂ ਦਾ ਨਹੀਂ . ਦੇਸ਼ ਵਿਚ ਬਹੁਤ੍ ਲੋਕ ਹਨ ਜੋ ਦਿਲੋਂ ਗਰੀਬ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਹਨ ਲੇਕਿਨ ਉਹ ਮਜਬੂਰ ਹੁੰਦੇ ਹਨ . ਸਾਡੇ ਦੇਸ਼ ਦੀ ਸਿਆਸਤ ਬਹੁਤ ਗੰਦੀ ਹੈ .
ReplyDeleteਕਚੀਚੀ
ReplyDeleteਵੋਟਾਂ ਲੇਨ ਵਾਲੋਂ ਕੀ ਸਵਾਰਥ ਪਰਤਾ ਦਾ ਭਂਡਾ ਫੋੜ ਕਰਨ ਵਾਲੀ ਕਹਾਨੀ ਹੈ ਯਹ ।ਅਗਰ ਕੋਰੀ ਗਰੀਬ ਕੀ ਮੁਡਲੀ ਜਰੂਰਤੋਂ ਕੋ ਭੀ ਪੂਰਾ ਨ ਕਰ ਸਕੇ ਉਸ ਨੂੰ ਵੋਟ ਦੇ ਕੇ ਅਸੀ ਅਪਨੀ ਵੋਟ ਦਾ ਅਪਮਾਨ ਕਰਦੇ ਹਾਂ । ਪਰ ਲੀਡਰ ਬਾਤੋਂ ਮੇਂ ਭਰਮਾਂ ਲੇਤੇ ਹੈਂ ।
ਏਸੇ ਨੇਤਾਅੋਂ ਪਰ ਗੁੱਸਾ ਆਨਾ ਲਾਜਮੀ ਹੈ । ਕਭੀ ਕਭੀ ਸਚ ਮੇਂ ਹਮਦਰਦ ਬਨਕੇ ਗਰੀਬੋਂ ਕੇ ਲਿਏ ਕੁਛ ਕਰਨੇ ਕੀ ਮਂਸ਼ਾ ਰਖਨੇ ਵਾਲਾ ਭੀ ਕੁਝ ਨਹੀ ਕਰ ਸਕਤਾ ।
ਅਜ ਦੇ ਲੀਡਰਾਂ ਦਾ ਪਾਰਟੀ ਨੂੰ ਜਤੌਨ ਦਾ ਕੱਚਾ ਚਿੱਠਾ ਖੋਲ ਕੇ ਰਖਨੇ ਵਾਲੀ ਕਹਾਨੀ ਹੈ ।