ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

29 Oct 2017

ਦੀਵਾਲੀ

ਦੀਵਾਲ਼ੀ ਜਾਂ ਦੀਪਾਂਵਾਲ਼ੀ
ਸਦੀਆਂ ਤੋਂ ਚੱਲਦੀ ਆਈ
ਕਿਸੇ ਦੀਪ ਜਿਲਾਏ
ਕਿਸੇ ਸੋਗ ਮਿਨਾਏ
ਕਿਸੇ ਚੌਸਰ ਲਾਏ
ਪਤਾ ਨਾ ਰਾਤ ਬਿਤਾਈ ਦਾ
ਇਹ ਵੀ ਰੰਗ ਦੀਵਾਲੀ ਦਾ !
ਪਿੱਠ 'ਤੇ ਬੱਚਾ
ਇੱਟਾਂ ਸਿਰ 'ਤੇ
ਪਹੁੰਚੀ ਤੀਜੀ ਮੰਜ਼ਲ ਜਾ
ਹੋਈ ਸਾਹੋ ਸਾਹਿ
ਇਹ ਹਾਲ ਮਿਹਨਤ ਵਾਲੀ ਦਾ
ਇਹ ਵੀ ਰੰਗ ਦਿਵਾਲੀ ਦਾ !
ਰੋੜ੍ਹੀ ਕੁੱਟੇ, ਪੋਟੇ ਫੁੱਟੇ
ਉਂਗਲਾਂ ਲਹੂ ਲੁਹਾਣ
ਬੱਚੇ ਪੈਏ ਕੁਰਲਾਣ
ਪੱਕੇ ਨਾ ਪਕਵਾਨ
ਅੱਠ ਜੀਅ, ਰੋਟੀਆਂ ਚਾਰ
ਅੱਧੀ ਅੱਧੀ ਖਾ
ਡੰਗ ਟਪਾ ਲਈਦਾ
ਇਹ ਵੀ ਰੰਗ ਦੀਵਾਲੀ ਦਾ !
ਦੂਜੇ ਪਾਸੇ, ਖੁਰਨ ਪਤਾਸੇ
ਕਾਰ ਭਰੀ, ਤੋਹਫ਼ਿਆਂ ਨਾਲ
ਰੰਗ ਚੜਿਆ ਪੈਸੇ ਦੀ ਲਾਲੀ ਦਾ
ਇਹ ਵੀ ਰੰਗ ਦੀਵਾਲੀ ਦਾ !
ਗੋਲੀਆਂ ਵਜਣ ਸਰੇ ਬਾਜ਼ਾਰ
ਪਿੱਠ ਪਿਛੇ ਖੜੀ ਸਰਕਾਰ
ਲੋਕੀਂ ਰੋਵਣ ਜ਼ਾਰੋ ਜ਼ਾਰ
ਬੋਲ਼ੀਆਂ ਕੰਧਾਂ, ਗੂੰਗੀ ਛੱਤ
ਕੋਈ ਨਾ ਫੜਦਾ ਹੱਥ
ਉਜੜੇ ਬਾਗ, ਪਤਾ ਨਾ ਮਾਲੀ ਦਾ
ਇਹ ਵੀ ਰੰਗ ਦੀਵਾਲੀ ਦਾ !
ਸੱਭੇ ਰਲ਼  ਕੇ ਕਰੋ ਵਿਚਾਰ
ਹੋਵਣ ਸਾਰੇ ਇੱਕ- ਸਾਰ
ਕੋਈ ਨਾ ਦਿਸੇ ਲਾਚਾਰ
ਹਰ ਕੋਈ ਦੀਪ ਜਗਾ ਕੇ
ਖੁਸ਼ੀ ਨਾਲ ਖੁਸ਼ੀ ਵੰਡਾਕੇ
ਮਾਣੇ ਦੌਰ ਖੁਸ਼ਹਾਲੀ ਦਾ
"ਥਿੰਦ" ਵੇਖੋ ਰੰਗ ਦੀਵਾਲੀ ਦਾ !

ਇੰਜ: ਜੋਗਿੰਦਰ ਸਿੰਘ "ਥਿੰਦ"
ਸਿਡਨੀ

ਨੋਟ : ਇਹ ਪੋਸਟ ਹੁਣ ਤੱਕ 55 ਵਾਰ ਪੜ੍ਹੀ ਗਈ ਹੈ।


ਲਿੰਕ 

3 comments:

  1. ਦੇਵਾਲੀ ਦੇ ਦਿਨ ਦਾ ਬਹੁਤ ਅਛੀ ਤਰਾਂ ਬਿਆਨ ਕੀਤਾ ਹੈ . ਹਰ ਇੱਕ ਨੂੰ ਆਪੋ ਧਾਪੀ ਪਈ ਹੁੰਦੀ ਹੈ ਦੀਵਾਲੀ ਦੇ ਦਿਨ ਤੇ .ਗਰੀਬ ਲਈ ਸੋਚਣ ਨੂੰ ਕਿਸੇ ਪਾਸ ਵਕਤ ਹੀ ਨਹੀਂ ਹੁੰਦਾ . ਮੇਰਾ ਖਿਆਲ ਹੈ ਸਹੀ ਮਾਅਨਿਆਂ ਵਿਚ ਦੀਵਾਲੀ ਉਸ ਦਿਨ ਹੋਵੇਗੀ ਜਦ ਇਹ ਰਿਵਾਜ਼ ਆਮ ਹੀ ਹੋਵੇਗਾ ਕਿ ਲੋਕ ਗਰੀਬਾਂ ਦੇ ਘਰਾਂ ਵਿਚ ਪਹਲਾਂ ਦੀਵੇ ਜਗਾ ਕੇ ਉਹਨਾਂ ਨੂੰ ਮਠਿਆਈ ਤੋਹਫ਼ੇ ਦੇਣਗੇ, ਫਿਰ ਹੀ ਆਪਣੇ ਘਰ ਦੀਵੇ ਜਾਗਾਉਣਗੇ .

    ReplyDelete
  2. ਦੀਵਾਲੀ
    ਬਿੰਦ ਜੀ ਬਹੁਤ ਹੀ ਸੋਣੇ ਢੰਗ ਨਾਲ ਆਮੀਰ ਗਰੀਬ ਦੀ ਦੀਵਾਲੀ ਦਾ ਬਰਨਨ ਕਿੱਤਾ ਹੈ। ਅਮੀਰ ਦੀ ਅਖਾਂ ਤੇ ਧਨ ਦਾ ਮੋਟਾ ਪਰਦਾ ਪਿਆ ਹੈ ਉਨ੍ਹਾਂ ਨੂੰ ਕੁਛ ਭੀ ਨਜ਼ਰ ਨਹੀਂ ਆਉਂਦਾ ਕੇ ਉਨ੍ਹਾਂ ਦੇ ਆਸ ਪਾਸ ਕੋਯੀ ਭੁੱਖਾ ਪਿਆਸਾ ਭੀ ਬੈਠਾ ਹੈ ।ਸਬ ਤਿਓਹਾਰ ਅਮੀਰਾਂ ਦੇ ਹਨ। ਗਰੀਬ ਦਾ ਪੇਟ ਭੀ ਨਹੀਂ ਭਰਦਾ। ਇਹ ਕੌੜੀ ਹਕੀਕਤ ਹੈ।

    ReplyDelete
  3. ਬਿਲ ਕੁਲ ਠੀਕ , ਇਹੀ ਸੱਚ ਹੈ , ਦੀਵਾਲੀਆਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨ

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ