ਔਨਲਾਈਨ ਪੰਜਾਬੀ ਰਸਾਲੇ 'ਸਫ਼ਰਸਾਂਝ ' 'ਤੇ ਆਪ ਦਾ ਹਾਰਦਿਕ ਸੁਆਗਤ ਹੈ।ਇਸ ਸਾਈਟ ਦਾ ਮਕਸਦ ਪੰਜਾਬੀ ਸਾਹਿਤ ਦੀ ਝੋਲ਼ੀ ਮਿਆਰੀ ਲਿਖਤਾਂ ਪਾਉਣਾ ਹੈ। ਸਾਹਿਤ ਦੀ ਕਿਸੇ ਵੀ ਵਿਧਾ (ਹਾਇਕੁ,ਤਾਂਕਾ, ਸੇਦੋਕਾ, ਹਾਇਬਨ ਜਾਂ ਚੌਵਰਗਾ) ਦਾ ਹਰ ਸਮੇਂ ਸਵਾਗਤ ਹੋਵੇਗਾ।ਤੁਹਾਡੀਆਂ ਲਿਖਤੀ ਪੈੜਾਂ ਨੂੰ ਸ਼ਾਮਿਲ ਕਰਕੇ ਸਾਨੂੰ ਖੁਸ਼ੀ ਹੋਵੇਗੀ।

'ਸਫ਼ਰਸਾਂਝ' ਪੰਜਾਬੀ ਸਾਹਿਤ ਦੇ ਵਿਕਾਸ ਤੇ ਪ੍ਰਸਾਰ ਲਈ ਇੱਕ ਨਿਮਾਣਾ ਜਿਹਾ ਉਪਰਾਲਾ ਹੈ। ਅੱਜ ਦੀ ਘੜੀ ਇਹ 51 ਦੇਸ਼ਾਂ ਤੱਕ ਅੱਪੜ ਚੁੱਕਾ ਹੈ ਤੇ ਰੋਜ਼ਾਨਾ ਤਕਰੀਬਨ 50 ਤੋਂ ਵੱਧ ਵਾਰ ਖੋਲ੍ਹ ਕੇ ਪੜ੍ਹਿਆ ਜਾਂਦਾ ਹੈ। ਕਦੇ-ਕਦੇ ਇਹ ਅੰਕੜਾ 200 ਨੂੰ ਵੀ ਟੱਪ ਚੁੱਕਿਆ ਹੈ। ਆਪ ਜੀ ਦੇ ਨਿੱਘੇ ਹੁੰਗਾਰੇ ਦੀ ਆਸ ਰਹੇਗੀ।

ਹੁੰਗਾਰਾ ਭਰਨ ਵਾਲ਼ੇ

2 Oct 2017

ਪ੍ਰਤੀਬਿੰਬ (ਮਿੰਨੀ ਕਹਾਣੀ)

Related image

ਅੱਜ ਲੋਕ ਭਲਾਈ ਸੰਸਥਾ 'ਚ ਮੇਰਾ ਪਹਿਲਾ ਦਿਨ ਸੀ। ਕੁਝ ਚਿਰ ਉਡੀਕਣ ਤੋਂ ਬਾਦ ਮੈਨੂੰ ਅੰਦਰ ਬੁਲਾ ਲਿਆ ਗਿਆ। ਮੁਖੀ ਦੇ ਕਮਰੇ 'ਚ ਦਾਖਲ ਹੁੰਦਿਆਂ ਹੀ ਮੈਂ ਭਮੱਤਰ ਜਿਹੀ ਗਈ। ਏਸ ਬੀਬੀ ਨੂੰ ਤਾਂ ਮੈਂ ਹੁਣੇ ਹੁਣੇ ਸੰਸਥਾ ਦੇ ਬਾਹਰ ਸਿਗਰਟ ਦੇ ਕਸ਼ ਖਿੱਚਦਿਆਂ ਤੱਕਿਆ ਸੀ।ਅਗਲੇ ਕੁਝ ਪਲਾਂ ਵਿੱਚ ਹੀ ਉਸ ਦੀ ਸੀਰਤ ਨੂੰ ਸੂਰਤ ਨਾਲ਼ ਜੋੜਦਿਆਂ ਉਸ ਦਾ ਇੱਕ ਭੱਦਾ ਤੇ ਗ਼ੈਰ -ਇਖ਼ਲਾਕੀ ਅਕਸ ਮੈਂ ਆਪਣੇ ਜ਼ਿਹਨ 'ਚ ਬਣਾ ਲਿਆ ਸੀ । ਰਸਮੀ ਜਿਹੀ ਗੱਲਬਾਤ ਤੋਂ ਬਾਦ ਮੈਂ ਆਪਣਾ ਕਾਰਜ ਸੰਭਾਲ ਲਿਆ। 
ਸਮੇਂ ਦੇ ਲੰਘਾਓ ਨਾਲ਼ ਸਾਡੀ ਨੇੜਤਾ ਵੱਧਦੀ ਗਈ।ਹਰਦਮ ਲੋਕ ਭਲਾਈ 'ਚ ਰੁਝੀ ਉਹ ਆਪਣੇ ਕਾਰਜ ਨੂੰ ਹੀ ਬੰਦਗੀ ਮੰਨਦੀ। ਆਪਣੀ ਸੋਚਣੀ,ਕਥਨੀ ਤੇ ਕਰਨੀ ਦੀ ਸੁੱਚਤਾ ਵਾਲ਼ੀ ਸੀ ਉਹ ਤਾਂ। ਕਿਸੇ ਦੇ ਮੈਲੇ ਮੁਰਝਾਏ ਖ਼ਿਆਲਾਂ ਨੂੰ ਆਪਣੀ ਸਿਆਣਪ ਨਾਲ਼ ਬੜੇ ਸਹਿਜੇ ਹੀ ਮਹਿਕਣ ਲਾ ਦਿੰਦੀ। ਉਸ ਦੇ ਤਰਲ ਤੇ ਸਰਲ ਸੁਭਾਓ ਨੇ ਇੱਕ ਦਿਨ ਆਪੂੰ ਹੀ ਮੇਰੇ ਸਾਹਵੇਂ ਆਪਾ ਖਿਲਾਰ ਦਿੱਤਾ," ਮੇਰੀ ਦਾਦੀ ਤੇ ਮਾਂ ਦੋਵੇਂ ਹੀ ਨਸ਼ੇ ਦੀਆਂ ਆਦੀ ਸਨ। ਮੈਂ ਓਦੋਂ ਮਸੀਂ ਤੇਰਾਂ ਕੁ ਵਰ੍ਹਿਆਂ ਦੀ ਹੋਵਾਂਗੀ ਜਦੋਂ ਏਸ ਭੈੜੀ ਅਲਾਮਤ ਨੂੰ ਆਪਣੇ ਬੋਝੇ ਪਾ ਲਿਆ। ਹੁਣ ਚਾਹ ਕੇ ਵੀ ਇਸ ਤੋਂ ਛੁਟਕਾਰਾ ਨਹੀਂ ਹੁੰਦਾ ਮੇਰਾ।" 
ਕੁਝ ਚਿਰ ਚੁੱਪ ਰਹਿਣ ਮਗਰੋਂ ਆਪਣੀ ਹੋਂਦ ਦੇ ਖਿਲਰੇ ਪੱਚਰ ਉਹ ਫੇਰ ਸਮੇਟਣ ਲੱਗੀ," ਬਹੁਤ ਵਾਰੀ ਖਹਿੜਾ ਛੱਡਿਆ ਏਸ ਕੋਹੜ ਦਾ ਪਰ ਇਹ ਹੁਣ ਫੇਰ ਮੈਨੂੰ ਆਣ ਚੁੰਬੜਿਆ ਹੈ । ਏਹ ਬਦਨੁਮਾ ਦਾਗ ਮੇਰੇ ਆਪੇ ਨੂੰ ਨਿੱਤ ਸ਼ਰਮਸਾਰ ਕਰਦੈ।" ਉਸ ਦੀਆਂ ਤਰਲ ਅੱਖਾਂ 'ਚੋਂ ਵਾਸ਼ਪ ਹੁੰਦੇ ਹੰਝੂਆਂ ਨੇ ਮੇਰੇ ਜ਼ਿਹਨ 'ਚ ਉਕਰੇ ਉਸ ਦੇ ਪ੍ਰਤੀਬਿੰਬ ਨੂੰ ਹੁਣ ਮਿਟਾ ਦਿੱਤਾ ਸੀ। 

ਡਾ. ਹਰਦੀਪ ਕੌਰ ਸੰਧੂ 

ਨੋਟ : ਇਹ ਪੋਸਟ ਹੁਣ ਤੱਕ 825 ਵਾਰ ਪੜ੍ਹੀ ਗਈ ਹੈ।

     ਲਿੰਕ 1     ਲਿੰਕ 2         ਲਿੰਕ 3    ਲਿੰਕ 4  ਲਿੰਕ 5

3 comments:

  1. ਬਹੁਤ ਵਾਰੀ ਅਸੀਂ ਕਿਸੇ ਦੀ ਸੀਰਤ ਤੇ ਅਜੀਬ ਜਿਹੀ ਧਾਰਨਾ ਬਣਾ ਲੈਦੇ ਹਾਂ ਲੇਕਿਨ ਸਮੇ ਦੇ ਨਾਲ ਉਸ ਧਾਰਨਾ ਨੂੰ ਬਦਲਣ ਲਈ ਅਸੀਂ ਮਜਬੂਰ ਹੋ ਜਾਂਦੇ ਹਾਂ . ਮੈਨੇ ਇਥੇ ਬਹੁਤ ਸਾਲ ਇੱਕ ਬੱਸ ਡ੍ਰਾਈਵਰ ਦੀ ਨੌਕਰੀ ਕੀਤੀ ਹੈ ਜੋ ਟਿਕਟ ਭੀ ਖੁਦ ਹੀ ਇਸ਼ੂ ਕਰਦਾ ਹੈ . ਇਕ ਦਿਨ ਮੇਰੀ ਬੱਸ ਤੇ ਇੱਕ ਵੀਹ ਬਾਈ ਵਰਿਆਂ ਦਾ ਗੋਰਾ ਚੜ੍ਹਿਆ ਜਿਸ ਦੇ ਵਾਲ ਬਹੁਤ ਹੀ ਅਜੀਬ ਢੰਗ ਨਾਲ ਬਣਾਏ ਹੋਏ ਸੀ ਅਤੇ ਉਸ ਦੀ ਸ਼ਕਲ ਭੀ ਬਦਮਾਸ਼ਾਂ ਦੀ ਸ਼ਕਲ ਵਰਗੀ ਡਰਾਉਣੀ ਲਗਦੀ ਸੀ .ਜਦ ਭੀ ਉਹ ਬੱਸ ਤੇ ਚੜ੍ਹਦਾ ਮੈਨੂੰ ਅਜੀਬ ਜਿਹਾ ਲਗਦਾ .ਕਈ ਮਹੀਨੇ ਲੰਘ ਗਏ . ਇੱਕ ਦਿਨ ਮੈਂ ਨੇ ਉਸ ਨੂੰ ਹੈਲੋ ਕਹ ਕੇ ਬੁਲਾ ਹੀ ਲਿਆ .ਉਹ ਉਥੇ ਹੀ ਪ੍ਲੈਟ ਫਾਰਮ ਤੇ ਮੇਰੇ ਕੋਲ ਖੜ ਗਿਆ ਅਤੇ ਮੇਰੇ ਨਾਲ ਗੱਲਾਂ ਕਰਨ ਲਗਾ .ਗਲਾਂ ਵਿਚ ਮੈਨੂੰ ਪਤਾ ਲਗਾ ਕਿ ਉਹ ਬਹੁਤ ਅਛੇ ਮਾਰਕ ਲੈ ਕੇ ਆਪਣੇ ਏ ਲੈਵਲ ਪਾਸ ਕਰ ਗਿਆ ਹੈ ਤੇ ਹੁਣ ਜੁਨਿਵਰ੍ਸਤੀ ਵਿਚ ਦਾਖਲਾ ਲੈ ਰਿਹਾ ਹੈ . ਓਹ ਮੇਰਾ ਇੰਨਾ ਦੋਸਤ ਬਣਿਆ ਕਿ ਹਰ ਵਾਰੀ ਜਦੋਂ ਉਹ ਮੇਰੀ ਬੱਸ ਤੇ ਚੜ੍ਹਦਾ, ਸਾਰੀ ਵਾਟ ਮੇਰੇ ਨਾਲ ਗੱਲਾਂ ਕਰਦਾ ਰਹਿੰਦਾ .

    ReplyDelete
    Replies
    1. ਕਹਾਣੀ ਪਸੰਦ ਕਰਨ ਤੇ ਇਸ ਦੇ ਅਸਲ ਨੁਕਤੇ 'ਤੇ ਚਰਚਾ ਕਰਨ ਲਈ ਤਹਿ ਦਿਲੋਂ ਸ਼ੁਕਰੀਆ।
      'ਪ੍ਰਤੀਬਿੰਬ' ਕਹਾਣੀ ਦਾ ਕੇਂਦਰ ਬਿੰਦੂ ਕਿਸੇ ਨੂੰ ਵੇਖਦਿਆਂ ਹੀ ਉਸ ਬਾਰੇ ਗਲਤ ਧਾਰਨਾ ਬਣਾ ਲੈਣਾ ਹੈ। ਜੇ ਕੋਈ ਕਿਸੇ ਮਾੜੀ ਆਦਤ ਦਾ ਸ਼ਿਕਾਰ ਹੈ ਇਸ ਦਾ ਮਤਲਬ ਇਹ ਨਹੀਂ ਕਿ ਉਹ ਮਾੜੇ ਚਰਿਤਰ ਵਾਲਾ ਕੋਝਾ ਵਿਅਕਤੀ ਹੈ। ਕੀ ਅਸੀਂ ਕਦੇ ਕਿਸੇ ਦੀ ਮਾੜੀ ਆਦਤ ਦੇ ਕਾਰਨਾਂ ਨੂੰ ਸਮਝਣਾ ਜ਼ਰੂਰੀ ਸਮਝਿਆ ?

      Delete
  2. ਕਿਸੇ ਨੂੰ ਭੀ ਅਸੀ ਪਹਲੀ ਬਾਰ ਮਿਲਦੇ ਹੈਂ ਤਾਂ ਉਸ ਨੂੰ ਸਮਝਨ ਦੀ ਭੀ ਕੋਸ਼ਿਸ਼ ਕਰਦੇ ਹੈਂ । ਉਸ ਦਾ ਅਕਸ ਉਸ ਦੀ ਮਿੱਠੀ ਗਲ ਬਾਤ ਜਰੂਰ ਅਸਰ ਕਰਦੀ ਹੈ । ਵਹੀਂ ਅਗਰ ਉਸ ਕੀ ਕਿਸੀ ਕਮਜੋਰੀ ਯਾ ਬਚਪਨ ਸੇ ਉਸ ਕੇ ਸਾਥ ਜੁੜੀ ਭੈੜੀ ਆਦਤ ਪਰ ਨਿਗਹ ਪੈ ਜਾਏ ਤਾਂ ਹਮਾਰੀ ਨਜਰ ਸੇ ਵਹ ਉਤਰ ਜਾਤਾ ਹੈ ਏਹ ਇਕ ਤਥ ਹੈ ਕਹਾਨੀ ਮੇਂ । ਜੋ ਇਸ਼ਾਰਾ ਕਰਤਾ ਹੈ ਤੁਸੀ ਗਹਰਾਈ ਤਕ ਜਾਅੋ ਏਸਾ ਕਿਉਂ ਹੈ ? ਤਬ ਕੋਈ ਨਿਰਣਯ ਲਵੋ । ਹੋ ਸਕਤਾ ਹੈ ਤੁਮਨੇ ਅਪਨੇ ਮਨ ਮੇਂ ਗਲਤ ਬਿੰਬ ਬਨਾ ਲਿਆ ਹੋ । ਪ੍ਰਤਿਬਿੰਬ ਕਹਾਨੀ ਏਹ ਹੀ ਕਹਨਾ ਚਾਹਤੀ ਹੈ ।

    ReplyDelete

ਤੁਹਾਡੇ ਸਾਰਥਕ ਵਿਚਾਰਾਂ ਦੀ ਉਡੀਕ ਰਹੇਗੀ