ਮਾਂ ਦੀ ਬੁੱਕਲ਼ 'ਚ ਬੈਠੀ ਉਹ ਹੁਬਕੀਂ ਰੋ ਰਹੀ ਸੀ। ਉਸ ਦੀਆਂ ਸਿਸਕੀਆਂ 'ਚ ਸਿੱਸਕੀ ਹੋ ਮਾਂ ਵੀ ਇੱਕ ਸੁੱਕਾ ਅੱਥਰੂ ਬਣ ਗਈ ਸੀ। ਇੱਕ ਹੋਰ ਕਾਲਖੀ ਰਾਤ ਬੀਤ ਚੁੱਕੀ ਸੀ। ਲੰਘੀ ਰਾਤ ਵੀ ਉਸ ਲਈ ਕੋਈ ਵੱਖਰੀ ਨਹੀਂ ਸੀ। ਦੂਰ ਕਿਧਰੇ ਕੋਈ ਟਟਹਿਰੀ ਜਦੋਂ ਰਾਤ ਦੀ ਚੁੱਪੀ ਨੂੰ ਤੋੜ ਰਹੀ ਸੀ ਓਦੋਂ ਹੀ ਉਸ ਦੇ ਆਪੇ ਵਿੱਚ ਨਿੱਤ ਵਾਂਗ ਸ਼ਾਹ ਕਾਲ਼ੀ ਸਿਆਹੀ ਘੁਲ ਰਹੀ ਸੀ।
ਕੱਲ ਰਾਤ ਤਾਂ ਪੀੜ ਦੀ ਨਪੀੜੀ ਉਸ ਦੀ ਸਾਰੀ ਸੱਤਾ ਹੀ ਜਵਾਬ ਦੇ ਗਈ ਸੀ। ਜਦੋਂ ਇੱਕ ਹੋਰ ਜ਼ੋਰ ਦੀ ਕਸਕ ਉਠੀ ਤਾਂ ਉਹ ਵਿਲਕ ਪਈ,"ਰੱਬ ਦੇ ਵਾਸਤੇ ਅੱਜ ਦੀ ਰਾਤ ਤਾਂ ਮੈਨੂੰ ਛੱਡ ਦੇ ਨਿਲੱਜ ਪਾਪੀਆ।" ਉਸ ਬਥੇਰੇ ਤਰਲੇ ਪਾਏ ਪਰ ਬੇਰਹਿਮੀ ਬਾਪ ਦੀ ਧਿੰਗੋਜੋਰੀ ਮੂਹਰੇ ਉਹ ਪੱਥਰ ਦੀ ਇੱਕ ਸਿੱਲ ਬਣ ਗਈ ਸੀ।ਆਪਣੀ ਜ਼ਮੀਰ ਨੂੰ ਅੱਜ ਫੇਰ ਉਸ ਦੇ ਗੁਨਾਹਾਂ ਦੀ ਧੂੜ ਹੇਠ ਉਸ ਨੇ ਦਫ਼ਨ ਕਰ ਦਿੱਤਾ ਸੀ।
ਉਹ ਤਾਂ ਆਪਣੇ ਘਰ 'ਚ ਹੀ ਮਹਿਫੂਜ਼ ਨਹੀਂ ਰਹੀ ਸੀ। ਉਸ ਦਾ ਅਧਰਮੀ ਬਾਪ ਉਸ ਲਈ ਕੁਹਜ ਦਾ ਪ੍ਰਛਾਵਾਂ ਬਣ ਗਿਆ ਸੀ।ਲੀਰਾਂ ਹੋ ਰਹੀ ਆਪਣੀ ਅਜ਼ਮਤ ਦੀ ਬੇਚਾਰਗੀ ਅੱਗੇ ਉਹ ਅੱਜ ਵੀ ਬੇਵੱਸ ਸੀ।ਇੱਕ ਬਾਪ ਦੇ ਧਰਮ ਤੋਂ ਵਿਹੂਣੇ ਉਸ ਪਾਪੀ ਦੀ ਕਮੀਨਗੀ ਦਾ ਉਜਰ ਆਖ਼ਿਰ ਉਹ ਕਿਸ ਕੋਲ਼ ਕਰੇ ?ਗੁੰਮਸੁੰਨਤਾ ਦਾ ਸਾਇਆ ਬਣੀ ਧੁਰ ਅੰਦਰੋਂ ਭੁਰਦੀ ਉਹ ਆਪੇ 'ਤੇ ਝੁਰਦੀ ਜਾ ਰਹੀ ਸੀ," ਮਾਂ ਦੀ ਐਸੀ ਕਿਹੜੀ ਮਜਬੂਰੀ ਆ ? ਉਹ ਏਸ ਕੁਕਰਮ ਦੀਆਂ ਸਾਰੀਆਂ ਹੱਦਾਂ ਪਾਰ ਕਰਦੇ ਮੇਰੇ ਬਾਪ ਨੂੰ ਆਖ਼ਿਰ ਰੋਕ ਕਿਉਂ ਨਹੀਂ ਸਕਦੀ?ਏਸ ਨਰਕ 'ਚ ਜਿਉਣ ਨਾਲ਼ੋਂ ਮੈਂ ਕਿਸੇ ਪਤਾਲ 'ਚ ਗਰਕ ਕਿਉਂ ਨਹੀਂ ਹੋ ਜਾਂਦੀ?" ਮਨ 'ਚ ਉੱਗੇ ਸਵਾਲਾਂ ਸਾਹਵੇਂ ਬੇਵੱਸ ਹੋਈ ਉਹ ਇੱਕ ਗੂੰਗੀ ਚੀਖ਼ ਬਣ ਗਈ ਸੀ।
ਮਾਂ ਭੈਣ ਅਤੇ ਕੁੜੀ ਦੀਆਂ ਗਾਲ੍ਹਾਂ ਅੱਜ ਸਚ ਹੋ ਰਹੀਆਂ ਹਨ . ਅੱਗੇ ਇਹ ਸਭ ਗੂੰਗੀ ਚੀਖ ਬਣ ਕੇ ਦਫ਼ਨ ਹੋ ਜਾਂਦੀਆਂ ਸਨ, ਅੱਜ ਮੀਡਿਆ ਦੇ ਯੁਗ ਵਿਚ ਬਹੁਤ ਖਬਰਾਂ ਗੂੰਗੀ ਚੀਖ ਤੋਂ ਉਠ ਕੇ ਕਚਿਹਰੀਆਂ ਤੱਕ ਸ਼ੋਰ ਮਚਾ ਰਹੀਆਂ ਹਨ ਅਤੇ ਇਸ ਤਰਾਂ ਦੇ ਪਾਪੀ ਸਲਾਖਾਂ ਪਿਛੇ ਜੇਲ ਦੀ ਸ਼ੋਭਾ ਵਧਾ ਰਹੀਆਂ ਹਨ . ਇਹੋ ਜਿਹੇ ਕੇਸਾਂ ਦੀ ਸੁਣਵਾਈ ਸ਼ਰਿਯਾ ਕਾਨੂਨ ਅਨੁਸਾਰ ਹੋਣੀ ਚਾਹੀਦੀ ਹੈ .
ReplyDeleteਸਮਾਜਿਕ ਤਾਣੇ ਬਾਣੇ ਤੋਂ ਪਰੇ ਵੱਖ ਰਹਿੰਦਿਆਂ ਅਨਪੜ੍ਹ ਪਰੀਵਾਰ ਤੇ ਵਹਿਸ਼ੀ ਬਾਪ ਅਸੂਲਾਂ ਤੋਂ ਸੱਖਣਾ ਤੇ ਅਨਪੜ੍ਹ ਅਣਹੋਈ ਅਣਹੋਂਦ ਪਿਛੋਕੜ ਰਹਿਤ ਮਾਂ ਦੇ ਹੁੰਦਿਆਂ ਅਜੇਹੀਆਂ ਘਟਨਾਂਵਾਂ ਵਾਪਰਨ ਦਾ ਕਾਰਣ ਤੇ ਸਬੱਬ ਬਣਦੇ ਹਨ। ਜਿੱਥੇ ਮਾਂ ਕੁਝ ਕਹਿਣ ਜਾਂ ਸਟੈਂਡ ਲੈਣ ਦੇ ਕਾਬਲ ਨਹੀਂ ਹੁੰਦੀ। ਅਜਿਹੀਆਂ ਧੀਆਂ ਵੀ ਅਜੇ ਨਾਬਾਲਗ ਅਵਸਥਾ ਚ ਹੁੰਦੀਆਂ ਹਨ ਵਹਿਸ਼ੀ ਬਾਪ ਦੇ ਸਾਹਮਣੇ ਅਸਮਰਥ ਹੁੰਦੀਆਂ ਹਨ। ਹੋਰ ਬਹੁਤ ਸਾਰੇ ਕਾਰਣ ਦੱਸੇ ਜਾ ਸਕਦੇ ਹਨ। ਇਸ ਬਹੁਤ ਬੜੀ ਸਮੱਸਿਆ ਦੇ ਇਕ ਕੋਨੇ ਨੂੰ ਤੁਸੀਂ ਛੋਹਿਆ ਹੈ।ਇਹਦੇ ਅਣਗਿਣਤ ਪਹਿਲੂ ਨੇ ਤੇ ਅਣਗਿਣਤ ਕਾਰਨ ਹਨ। ਇਕ ਅੱਛਾ ਆਰੰਭ ਕਹੀਏ ਜਾਂ ਥੋੜਾ ਹੋਰ ਅੱਗੇ ਚੱਲੇ ਹਾਂ ਪਰ ਹਾਲੇ ਜ਼ਰੂਰਤ ਹੈ ਇਸ ਬਿਮਾਰੀ ਜਾਂ ਕੁਰੀਤੀ ਨੂੰ ਧੌਣੋ ਫੜਨ ਦੀ। ਆਸ ਹੈ ਆਪ ਇਸ ਸਮੱਸਿਆ ਨੂੰ ਹਰ ਕੋਨੇ ਤੋਂ ਫੜ ਕੇ ਝੰਜੋੜੋਂ ਗੇ।
ReplyDeleteਜਦੋਂ ਜਦੋਂ ਏਸ ਵਾਰਤਾ ਦੇ ਸ਼ਬਦ ਲਿਖ ਰਹੀ ਸੀ ਤਾਂ ਸੱਚ ਜਾਣਿਓ ਕਈ ਵਾਰ ਮੇਰੀ ਕਲਮ ਬੇਵੱਸੀ ਵਰਗੇ ਸ਼ਬਦਾਂ 'ਤੇ ਆ ਕੇ ਅਟਕ ਗਈ। ਜੀ ਕੀਤਾ ਕਿ ਓਸ ਸ਼ਖਸ ਨੂੰ ਧੌਣੋਂ ਫੜ ਵਿਹੜੇ 'ਚ ਘੜੀਸ ਲਿਆਵਾਂ। ਪਰ ਇਹ ਕਹਾਣੀ ਦਾ ਅਸਲ ਮੁੱਦਾ ਨਹੀਂ ਸੀ।
Deleteਸਮਾਜ ਵਿਚ ਅਨੈਤਿਕਤਾ ਦੀਆਂ ਕਦਰਾਂ ਕੀਮਤਾਂ ਦਿਨੋ-ਦਿਨ ਨਿਘਾਰ ਵਲ ਜਾ ਰਹੀਆਂ ਹਨ। ਇਸ ਦੁੱਖ ਭਰੀ ਕਹਾਣੀ ਵਿਚ ਅਜਿਹੀ ਹੀ ਇੱਕ ਪਰਤ ਦਾ ਬਿਆਨ ਕੀਤਾ ਹੈ, ਜੋ ਲੋਕਾਂ ਨੂੰ ਜਾਗਰੂਕ ਕਰਨ ਦਾ ਇੱਕ ਚੰਗਾ ਕਦਮ ਹੈ।
ReplyDeleteਅਜਿਹੀਆਂ ਸਮੱਸਿਆਵਾਂ ਦਾ ਇੱਕੋ ਇੱਕ ਹੱਲ ਇਹੋ ਹੀ ਹੈ ਕਿ ਸਬੰਧਿਤ ਕਾਨੂੰਨਾਂ ਨੂੰ ਗੰਭੀਰਤਾ ਨਾਲ਼ ਲਾਗੂ ਕਰਨਾ ਅਤੇ ਅਦਾਲਤਾਂ ਵੱਲੋਂ ਫਾਸਟ ਟਰੈਕ 'ਤੇ ਹੱਲ ਕਰ ਕੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀ ਜਾਣ।
Eh kakuram anparr ate prrelikhe dono kisam de loka ander dekhe gai Han . Anprra nalo parria likhia vich es di ratio jiada dekhi hai . Es Da vaprn Da Karn moral kdra kimta Vali soch Da Dino din khatn hunde Jana hai . Eh gair ensani vartara bhart di har State vich dekhia Gia hai . Videsha ander bahut buri halt hai
ReplyDeleteiada nahi thorra pichhe jdo pure pind vich ek di larrki nu Sara pind apni dhi ( daughter) ate Bhain (sister,) samj Da hunda si .Rishtedaria vich Dia larrkia jive chache, Tai, Masi ,Bhua Dia larrkia nu sakia bhaina (real sisters) smjia janda si .Aj kal jug hai MATLAB Bura jamana Jis vich dur dia bhaina lagdia ta ki sakia bhaia nal vi eho hal kita janda hai . Aj Ko rishta vi Paviter navi reha mehsus ho reha hai . Bhave har admi eho jihaa nahi hunda prantu ek Da Bura vartara shak peda kar denda hai
Deleteਅਜਿਹਾ ਕੁਕਰਮ ਬਹੁਤ ਹੀ ਨਿੱਘਰੀ ਹੋਈ ਮਾਨਸਿਕਤਾ ਵਾਲਾ ਹੀ ਕਰ ਸਕਦੈ ਜਿਸ ਲਈ ਰਿਸ਼ਤਿਆਂ ਦੀ ਪਵਿੱਤਰਤਾ ਜਿਹਾ ਕੋਈ ਸ਼ਬਦ ਹੀ ਨਹੀਂ ਹੈ।
Deleteਲੋੜ ਹੈ ਸਾਨੂੰ ਦਿਮਾਗ ਦੇ ਨਾਲ ਨਾਲ ਦਿਲ ਨੂੰ ਵੀ ਸਿੱਖਿਅਤ ਕਰਨ ਦੀ ਜਿਥੇ ਭਾਵਨਾਵਾਂ ਦਾ ਸਹੀ ਸੰਚਾਰ ਹੋ ਸਕੇ।
our writings touch the cores of the heart and state the stark realities of life boldly.Stay blessed. Look forward to read all ur writings. Shall check up with Punjabi Bhavan Delhi if any book of yours is available there. I know that will be my proud possession
ReplyDeleteI thank you from the core of my heart. My books are on their way to publish soon.
Deleteਪਿਛਲੇ ਦਿਨੀਂ ਕੈਲਾਸ਼ ਸਤਿਆਰਥੀ ਜੀ ਨੇ ਕੌਣ ਬਣੇਗਾ ਕਰੋੜਪਤੀ 'ਚ ਵੀ ਇੱਕ ਅਜਿਹੀ ਘਟਨਾ ਦਾ ਜਿਕਰ ਕੀਤਾ ਸੀ. ...ਸਮਾਜ ਬਹੁਤ ਨਿਵਾਣਾਂ ਚ ਗਰਕ ਚੁੱਕਿਆ ਹੈ
ReplyDeleteਆਪ ਦੇ ਨਿੱਘੇ ਹੁੰਗਾਰੇ ਲਈ ਬਹੁਤ ਬਹੁਤ ਸ਼ੁਕਰੀਆ Kulwinder Kaushal ਜੀ। ਸਹੀ ਹੈ ਇਸ ਤਰਾਂ ਦੀ ਘਿਨਾਉਣੀ ਵਾਰਤਾ ਦਾ ਜ਼ਿਕਰ ਉਸ ਪ੍ਰੋਗਰਾਮ 'ਚ ਹੋਇਆ ਸੀ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਅਜਿਹੇ ਕੁਕਰਮ ਨਿੱਤ ਹੋ ਰਹੇ ਨੇ। ਸੁਣਦਿਆਂ ਸੁੰਨ ਜਿਹੀ ਚੜ੍ਹਦੀ ਹੈ। ਮਨ 'ਚ ਇੱਕ ਕਚੀਚੀ ਉੱਠਦੀ ਹੈ। ਇਸ ਤਰਾਂ ਦੇ ਘਿਨਾਉਣੇ ਜ਼ੁਰਮਾਂ ਦਾ ਪਰਦਾ ਫਾਸ਼ ਹੋਣਾ ਬਹੁਤ ਜ਼ਰੂਰੀ ਹੈ।
Deletenspiring story Ggongi Cheekh is.mubark for matchless story
ReplyDeleteReally appreciate your inspiring words for my story. Great to have such great readers for my write ups.
Deleteਜੋ ਧੀਆੰਂ ਭੈਣਾੰਂ ਸਾਝੀਆੰ ਸਮਝਣ'
ReplyDeleteਖੌਰੇ ਕਿੱਥੇ ਉਹ ਲੋਕ ਗਏ
ਅੱਜ ਵਾੜ ਹੀ ਖੇਤ ਨੂੰ ਖਾਈ ਜਾਏ,
ਰਿਸ਼ਤੇ ਰਹਿ ਗਏ ਇਕ ਸੋਚ ਜਿਹੇ
ਸ਼ਰਮ ਦਾ ਪਾਣੀ ਮੁੱਕ ਗਿਆ ਅੱਖ 'ਚੋ
ਇਨਸਾਨੀਅਤ ਦਾ ਕਰਜ਼ਦਾਰ ਹੈ ਇਹ ਆਦਮੀ
ਜਾਨਵਰ ਤੋਂ ਵੱਧ ਕੇ ਖੂੰਖਾਰ ਹੈ ਇਹ ਆਦਮੀ
ਆਪਣੇ ਖੇਤ ਨੂੰ ਬਚਾਉਣ ਲਈ ਖੇਤ ਦੀ ਵਾੜ ਨੂੰ ਖੇਤ ਵਿਚਲੇ ਉਗਦੇ ਰਿਸ਼ਤਿਆਂ ਦੇ ਅਸਲ ਅਰਥਾਂ ਤੋਂ ਜਾਣੂੰ ਕਰਵਾਉਣਾ ਬਹੁਤ ਜ਼ਰੂਰੀ ਹੈ।
Deleteਗੰੂਗੀ ਚੀਖ ਸਮਾਜ ਕੇ ਉਸ ਘਿਣੌਨੇ ਚਿਤਰ ਕੋ ਸਾਮਨੇ ਲੇਕਰ ਆਈ ਹੈ ਜਿਸੇ ਲੋਗ ਬਦਨਾਮੀ ਸੇ ਬਚਨੇ ਕੇ ਲਿਏ ਨਾ ਜਾਨੇ ਕਿਤਨੀ ਚੀਖੋਂ ਕੋ ਦਬਾਏ ਬੈਠੇ ਹੈ । ਨਰ ਨਾਮ ਕੇ ਪਰਾਣੀ ਨੇ ਸਾਰੇ ਨਾਤੇ ਰਿਸ਼ਤੋਂ ਕੋ ਅਪਨੀ ਹਵਸ ਕੇ ਨੀਚੇ ਦਬਾ ਕਰ ਰਖ ਦਿਆ ਹੈ । ਆਜ ਵਹ ਨਰ ਰਾਕਸ਼ਸ ਬਨ ਗਿਆ ਹੈ ।ਅਪਨੇ ਅਤਆਚਾਰੋਂ ਸੇ ਜੀਵਿਤ ਨਾਰੀ ਕੋ ਏਕ ਪੱਥਰ ਬਨਾ ਦਿਆ ਹੈ । ਜੋ ਮਾਂ ਕੇ ਰੂਪ ਮੇਂ ਨਾ ਅਜਨਮੀ ਬੱਚੀ ਕੋ ਬਚਾ ਪਾਤੀ ਹੈ ਨਾ ਜਗ ਮੇਂ ਆ ਚੁਕੀ ਕੀ ਪਰ ਪੁਰੁਸ਼ ਸੇ ਕਿਆ ਅਪਨੇ ਪਤੀ ਸੇ ਵੀ ਨਹੀਂ ਬਚਾ ਸਕਤੀ । ਫਿਰ ਕਿਆ ਹੋ ਜਬ ਕਾਨੂਨ ਅਂਧਾ ਹੋ। ਪਰਸ਼ਾਸਨ ਕੁਰਸੀ ਸਮਭਾਲ ੇ ਮੇਂ ਲਗਾ ਹੋ ।ਨਿਆ ਕਰਨੇ ਵਾਲੇ ਗਵਾਹੋਂ ਕੀ ਉਡੀਕ ਮੇਂ ਬੈਠੇ ਮੱਖਿਆਂ ਮਾਰ ਰਹੇ ਹੋਂ ।ਅਬ ਸਮਯ ਆ ਗਆ ਹੈ ਕਾਨੂਨ ਹਾਧ ਮੇਂ ਲਿਆ ਜਾਏ ਬਦਨਾਮ ਹੋਨੇ ਕੇ ਡਰ ਕੋ ਦੂਰ ਕਰਸੱਚਾਈ ਸਾਮਨੇ ਲਾਈ ਜਾਏ । ਏਸੀ ਦਸ਼ਾ ਮੇਂ ਪਹਲ ਅਗਰ ਪੜੋਸੀ ਕਰੇਂ ਤੋ ਇਨ ਚੀਖੋਂ ਕੋ ਸਾਮਨੇ ਲਾਆ ਜਾ ਸਕਤਾ ਹੈ ।ਲੇਕਿਨ ਪੜੋਸੀ ਤੋ ਏਸੀ ਬਾਤੋਂ ਕਾ ਅਨਂਦ ਲੇਤੇ ਹੈ ।ਰਹ ਗਈ ਵਹ ਅਕੇਲੀ ਮਾਂ ਉਸੇ ਹੀ ਦੁਰਗਾ ਭਵਾਨੀ ਕਾ ਅਵਤਾਰ ਲੇਕਰ ਏਸੇ ਨਰ ਰਾਕਸ਼ਸ ਕੋ ਸਬਕ ਸਿਖਾਨਾ ਹੋਗਾ । ਏਸੀ ਨਾਰਕੀਆ ਜੀਵਨ ਜੀਨੇ ਸੇ ਵੇਹਤਰ ਹੈ ਵਹ ਦੋਸ਼ੀ ਕੋ ਦਂਡ ਦੇ ।
ReplyDeleteਸਹੀ ਕਿਹਾ ਕਮਲਾ ਜੀ ਅਜਿਹੇ ਪਾਪੀਆਂ ਨੂੰ ਸਜ਼ਾ ਦੇਣ ਲਈ ਔਰਤ ਨੂੰ ਆਪ ਚੰਡੀ ਬਣਨਾ ਪੈਣਾ।
Delete