
ਸ਼ਮਸ਼ਾਨ ਘਾਟ ਤੋਂ ਆਉਂਦੇ ਵਕਤ ਮੇਹਰ ਸਿੰਘ ਤੇ ਜਵਾਲਾ ਸਿੰਘ ਉਦਾਸ ਉਦਾਸ ਤੁਰੇ ਆਉਂਦੇ ਗੁਰਦਈ ਦੀਆਂ ਗੱਲਾਂ ਕਰਦੇ ਆ ਰਹੇ ਸੀ। ਜਵਾਲਾ ਸਿਆਂਹ ! ਬਈ ਦੇਖ ਲਾ ਗੁਰਦਈ ਕਿੰਨੇ ਜਿਗਰੇ ਵਾਲੀ ਔਰਤ ਸੀ। ਹਰ ਵੇਲੇ ਹੱਸਦੀ ਮਖੌਲ ਕਰਦੀ ਰਹਿੰਦੀ ਸੀ। ਕਿੰਨਾ ਇਹਨੇ ਜ਼ਿੰਦਗੀ ਵਿਚ ਸਖਤ ਕੰਮ ਕੀਤਾ। ਕਿੰਨੇ ਦੁੱਖ ਉਠਾਏ। ਫਿਰ ਵੀ ਹਸੂੰ ਹਸੂੰ ਕਰਦੀ ਰਹਿੰਦੀ। ਮੇਹਰ ਸਿੰਘ ਬੋਲਿਆ। ਹਾਂ, ਮੇਹਰ ਸਿਆਂਹ ਗੁਰਦਈ ਵਰਗਾ ਮੁੜ ਕੇ ਨਹੀਂ ਹੋਣਾ। ਤਿੰਨ ਮੁੰਡੇ ਜੰਮ ਕੇ ਵਿਧਵਾ ਹੋ ਗਈ। ਆਦਮੀਆਂ ਦੀ ਤਰਾਂ ਖੇਤਾਂ ਵਿਚ ਕੰਮ ਕੀਤਾ। ਜੁਆਕ ਪਾਲ ਕੇ ਵਿਆਹੇ, ਪੋਤੇ ਹੋਏ ਤਾਂ ਖੂਨ ਖ਼ਰਾਬੇ ਵਿਚ ਪੁੱਤ ਮਰ ਗਏ। ਪੋਤੇ ਪਾਲਦੀ ਪਾਲਦੀ ਬੁੱਢੀ ਹੋ ਗਈ, ਪਰ ਖੇਤੀ ਫਿਰ ਭੀ ਉਸੇ ਜੋਸ਼ ਵਿਚ ਕਰਦੀ, ਪੋਤੇ ਵਿਆਹੇ, ਪੜੋਤੇ ਹੋ ਗਏ ਤਾਂ ਪੋਤੇ ਸ਼ਰਾਬ ਪੀ ਪੀ ਕੇ ਮਰ ਗਏ ਪਰ ਪਤਾ ਨਹੀਂ ਗੁਰਦਈ ਕਿਹੜੀ ਮਿੱਟੀ ਦੀ ਬਣੀ ਹੋਈ ਸੀ ! ਅੱਜ ਇਹਦੇ ਪੜੋਤਿਆਂ ਨਤਿਆਂ ਨੇ ਦੇਖ ਲੈ ਘਰ ਨੂੰ ਕਿਥੇ ਤਕ ਪਹੁੰਚਾ ਦਿੱਤਾ ! ਘਰ ਵਿਚ ਬਹਾਰਾਂ ਲੱਗੀਆਂ ਹੋਈਆਂ, ਜਮੀਨ ਕਿੰਨੀ ਖਰੀਦ ਲਈ ! ਲੇਕਿਨ ਇੰਨੀ ਗੱਲ ਦੀ ਮੈਨੂੰ ਸਮਝ ਨਹੀਂ ਆਈ ਕਿ ਇਹਨੂੰ ਕਦੇ ਕਿਸੇ ਨੇ ਰੋਂਦਿਆਂ ਨਹੀਂ ਦੇਖਿਆ, ਹਮੇਸ਼ਾ ਹੱਸਦਿਆਂ ਹੀ ਦੇਖਿਆ। ਇੰਨੀ ਸ਼ਕਤੀ ਤਾਂ ਕਿਸੇ ਦੇਵੀ ਵਿਚ ਹੀ ਹੋ ਸਕਦੀ ਹੈ, ਜਵਾਲਾ ਸਿੰਘ ਬੋਲਿਆ। ਸੱਚੀ ਗੱਲ ਹੈ, ਮੇਹਰ ਸਿੰਘ ਬੋਲਿਆ, ਸੁਣਿਆ, ਇਹਦੇ ਪੜੋਤੇ ਨਤੇ ਗੁਰਦਈ ਦੇ ਨਾਮ ਤੇ ਜਠੇਰੇ ਬਣਾਉਣ ਲੱਗੇ ਹਨ। ਚਾਹੀਦਾ ਭੀ ਹੈ, ਅਤੇ ਗੁਰਦਈ ਦੀ ਸਾਰੀ ਜ਼ਿੰਦਗੀ ਦੀ ਜਦੋ ਜਹਿਦ ਨੂੰ ਇਹਨਾਂ ਜਠੇਰਿਆਂ ਦੀ ਜਗਾਹ ਤੇ ਲਿਖਣਾ ਚਾਹੀਦਾ ਹੈ ਤਾਂਕਿ ਆਉਣ ਵਾਲੀਆਂ ਪੀੜ੍ਹੀਆਂ ਸਬਕ ਸਿੱਖਣ। ਜਵਾਲਾ ਸਿੰਘ ਨੇ ਸਿਰ ਹਿਲਾ ਕੇ ਸਹਿਮਤੀ ਦਰਸਾਈ।
ਅੰਕਲ ਜੀ ਆਪ ਦੇ ਪਿੰਡ ਦੀ ਰੌਣਕ ਬਣੀ ਗੁਰਦਈ ਨੂੰ ਮਿਲ ਕੇ ਬੜਾ ਚੰਗਾ ਲੱਗਾ। ਕਦੇ ਉਸ ਨੂੰ ਬੇਬੇ, ਕਦੇ ਅੰਬੋ, ਕਦੇ ਅੰਮਾਂ ਕਹਿਣ ਨੂੰ ਜੀ ਕੀਤਾ। ਧੰਨ ਉਸ ਦਾ ਜਿਗਰਾ ਤੇ ਧੰਨ ਉਹ ਆਪ। ਅਜਿਹੀਆਂ ਸ਼ਕਸੀਅਤਾਂ ਦੀ ਜ਼ਿੰਦਗੀ 'ਚੋਂ ਜੇ ਅਸੀਂ ਕੁਝ ਕਾਤਰਾਂ ਵੀ ਚਾਨਣ ਦੀਆਂ ਲੈ ਲਈਏ ਸਾਰੀ ਜ਼ਿੰਦਗੀ ਚਾਨਣ ਹੀ ਚਾਨਣ ਰਹੇਗਾ।
ReplyDeleteਹਰਦੀਪ ! ਆਪ ਨੇ ਸਹੀ ਕਿਹਾ, ਗੁਰਦਈ ਜੈਸੀਆਂ ਸ਼ਖ੍ਸੀਹਤਾਂ ਬਹੁਤ ਘੱਟ ਹੀ ਹੁੰਦੀਆਂ ਹਨ . ਪਰ ਇਹਨਾਂ ਸ਼ਖ੍ਸੀਤਾਂ ਤੋਂ ਬਹੁਤ ਕੁਛ ਸਿਖਿਆ ਜਾ ਸਕਦਾ ਹੈ . ਉਚੀ ਸੋਚ ਨਾਲ ਹੀ ਇਨਸਾਨ ਅੱਗੇ ਵਧ ਸਕਦਾ ਹੈ ਵਰਨਾ ਮੁਸ਼ਕਿਲਾਂ ਦਾ ਸਾਹਮਣਾ ਤਾਂ ਸਾਰੀ ਉਮਰ ਕਰਨਾ ਪੈਂਦਾ ਹੈ .
ReplyDelete